HOME » NEWS » Life

ਰੱਸੀ ਟੱਪਣ ਨਾਲ ਬਹੁਤ ਜਲਦੀ ਘਟਦਾ ਹੈ ਭਾਰ, ਜਾਣੋ ਹੋਰ ਵੀ ਕਈ ਫਾਇਦੇ

News18 Punjabi | Trending Desk
Updated: July 1, 2021, 11:15 AM IST
share image
ਰੱਸੀ ਟੱਪਣ ਨਾਲ ਬਹੁਤ ਜਲਦੀ ਘਟਦਾ ਹੈ ਭਾਰ, ਜਾਣੋ ਹੋਰ ਵੀ ਕਈ ਫਾਇਦੇ

  • Share this:
  • Facebook share img
  • Twitter share img
  • Linkedin share img
ਅੱਜ ਦੀ ਬਦਲਦੀ ਜੀਵਨ ਸ਼ੈਲੀ ਅਤੇ ਦੌੜਦੀ ਜ਼ਿੰਦਗੀ ਵਿੱਚ, ਆਪਣੇ ਲਈ ਸਮਾਂ ਲੱਭਣਾ ਮੁਸ਼ਕਿਲ ਹੈ। ਕਈ ਵਾਰ ਅਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਆਪਣੇ ਸਰੀਰ ਦੀਆਂ ਲੋੜਾਂ ਅਨੁਸਾਰ ਕਦੇ ਵੀ ਸਮੇਂ ਸਿਰ ਨਾ ਖਾਓ ਜਾਂ ਪੌਸ਼ਟਿਕ ਭੋਜਨ ਨਾ ਖਾਓ,ਲੰਬੇ ਸਮੇਂ ਤੱਕ ਬੈਠਣਾ ਅਤੇ ਕਸਰਤ ਲਈ ਸਮਾਂ ਨਾ ਲੱਭਣਾ ਆਦਿ, ਉਹ ਕਾਰਨ ਹਨ ਜੋ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇ ਲਈ ਜੇਕਰ ਤੁਸੀਂ ਆਪਣੀ ਰੁਟੀਨ ਚ ਕੁਝ ਰਵਾਇਤੀ ਗੇਮਾਂ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਮਨੋਰੰਜਨ ਦੇ ਨਾਲ-ਨਾਲ ਤੁਹਾਡੀ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ। ਇੱਥੋਂ ਤੱਕ ਕਿ ਤੁਹਾਡੇ ਪੇਟ ਦੀ ਚਰਬੀ ਦੀ ਸਮੱਸਿਆ ਵੀ ਦੁਰ ਹੋ ਜਾਵੇਗੀ ।ਅਜਿਹੀ ਹੀ ਇੱਕ ਖੇਡ ਰੱਸੀ ਟੱਪਣਾ (Jumping Rope).ਰੱਸੀਟੱਪਣ ਨਾਲ ਸਰੀਰ ਦੇ ਖੂਨ ਦੇ ਸੰਚਾਰ ਵਿੱਚ ਸੁਧਾਰ ਹੁੰਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।ਹਾਲਾਂਕਿ, ਰੱਸੀ ਟੱਪਣ ਦੇ ਹੋਰ ਵੀ ਕਈ ਲਾਭ ਹਨ।

ਦਿਮਾਗ ਹੁੰਦਾ ਹੈ ਤੇਜ਼

ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ । ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਜ਼ਿਆਦਾ ਚੱਲਦਾ ਹੈ ਅਤੇ ਪੈਰਾਂ 'ਤੇ ਇੰਨਾਂ ਦਬਾਅ ਨਹੀਂ ਪੈਂਦਾ।
ਪੇਟ ਦੀ ਚਰਬੀ ਘਟਾਉਣ ਦਾ ਆਸਾਨ ਤਰੀਕਾ

ਡਾਈਟਿੰਗ ਬਿਨਾਂ ਪੇਟ ਦੀ ਚਰੀਬ ਘਟਾਉਣ 'ਚ ਰੱਸੀ ਟੱਪਣਾ ਇਕ ਅਸਰਦਾਰ ਕਸਰਤ ਹੈ। ਜਿੰਨਾ ਜ਼ਿਆਦਾ ਤੁਸੀਂ ਕਸਰਤ ਕਰਦੇ ਹੋ, ਓਨਾ ਹੀ ਜ਼ਿਆਦਾ ਕੈਲੋਰੀਆਂ ਤੁਸੀਂ ਸਾੜਦੇ ਹੋ ਅਤੇ ਵਧੇਰੇ ਭਾਰ ਘਟਾਉਂਦੇ ਹੋ।

ਸਾਹ ਲੈਣ ਦੀ ਸਮਰੱਥਾ

ਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਸਿਹਤਮੰਦ ਰਹਿਣ ਦੇ ਲਈ ਅਸੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਾਂ ਜਿਸ ਵਿਚ ਅਸੀਂ ਆਪਣੇ ਸਾਹ ਨੂੰ ਵੀ ਕੁਝ ਸਮੇਂ ਤਕ ਰੋਕ ਦੇ ਹਾਂ ਅਤੇ ਰੱਸੀ ਟੱਪਣ ਦੇ ਸਮੇਂ ਸਾਹ ਨੂੰ ਨਹੀ ਰੋਕਣਾ ਪੈਂਦਾ।

ਹੱਡੀਆਂ ਦੇ ਲਈ ਲਾਭਕਾਰੀ

ਹੱਡੀਆਂ ਦੇ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਹੱਡੀਆਂ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਇਕ ਬਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਦਿਲ ਦੀ ਸਿਹਤ 'ਚ ਸੁਧਾਰ

ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਧੜਕਨ ਦੀ ਦਰ ਵਧਦੀ ਹੈ। ਰੋਜ਼ਾਨਾ ਇਹ ਵਰਕਆਊਟ ਕਰਨ ਤੋਂ ਬਾਅਦ ਤੁਹਾਡਾ ਦਿਲ ਮਜ਼ਬੂਤ ਹੋਵੇਗਾ ਅਤੇ ਸਟੋਕ ਤੇ ਦਿਲ ਦੇ ਰੋਗਾਂ ਦਾ ਜੋਖ਼ਮ ਘੱਟ ਜਾਵੇਗਾ।

ਚਿਹਰੇ 'ਤੇ ਆਵੇ ਨਿਖਾਰ

ਰੱਸੀ ਟੱਪਣ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਪਸੀਨੇ ਨਾਲ ਸਰੀਰ 'ਚੋ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਸਰੀਰ ਅੰਦਰੋਂ ਸਾਫ ਹੋ ਜਾਂਦਾ ਹੈ ਅਤੇ ਚਿਰਹੇ 'ਤੇ ਨਿਖਾਰ ਆਉਂਦਾ ਹੈ।

ਪੂਰੇ ਸਰੀਰ ਦੀ ਕਸਰਤ

ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਤੁਸੀਂ ਸਾਰਾ ਦਿਨ ਫਿੱਟ ਰਹਿੰਦੇ ਹੋ।

ਵਰਤੋਂ ਇਹ ਸਾਵਧਾਨੀਆਂ

ਰੱਸੀ ਟੱਪਣ ਤੋਂ ਪਹਿਲਾਂ ਘੱਟੋ ਘੱਟ 10 ਮਿੰਟਾਂ ਲਈ ਵਾਰਮ ਅਪ ਕਰੋ

ਸੱਟ ਤੋਂ ਬਚਣ ਲਈ ਸਦਮੇ ਨੂੰ ਸੋਖਣ ਵਾਲੀਆਂ ਜੁਰਾਬਾਂ ਪਹਿਨੋ

ਕਸਰਤ ਦੌਰਾਨ ਔਰਤਾਂ ਸਪੋਰਟਸ ਬਰਾ ਹੀ ਪਹਿਨਣ।
Published by: Anuradha Shukla
First published: July 1, 2021, 11:15 AM IST
ਹੋਰ ਪੜ੍ਹੋ
ਅਗਲੀ ਖ਼ਬਰ