• Home
  • »
  • News
  • »
  • lifestyle
  • »
  • HEALTH BENEFITS OF ZINC IN PREVENTING COMMON COLD AND FLU STUDY GH AP

ਅਧਿਐਨ 'ਚ ਦਾਅਵਾ: ਜ਼ੁਕਾਮ ਤੇ ਫਲੂ ਵਰਗੇ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਜ਼ਿੰਕ 

ਨਵੇਂ ਅਧਿਐਨ ਮੁਤਾਬਕ ਜ਼ਿੰਕ ਆਮ ਜ਼ੁਕਾਮ ਵਰਗੇ ਲੱਛਣਾਂ ਤੋਂ ਬਚਾਅ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਜ਼ਿੰਕ ਨਾਲ ਫਲੂ ਤੇ ਸਾਹ ਦੀ ਨਾਲੀ ਦੀ ਇਨਫੈਕਸ਼ਨ, ਜੋ ਵੱਡੇ ਪੱਧਰ 'ਤੇ ਫੈਲਦੀ ਹੈ, ਥੋੜ੍ਹੇ ਸਮੇਂ ਵਿੱਚ ਠੀਕ ਹੋ ਜਾਂਦੀਆਂ ਹਨ। ਰਾਈਨੋ ਵਾਇਰਸ ਵੀ ਸਾਹ ਪ੍ਰਣਾਲੀ ਦੀਆਂ ਅਜਿਹੀਆਂ ਲਾਗਾਂ ਵਿੱਚੋਂ ਇੱਕ ਹੈ। ਇਹ ਵਾਇਰਸ ਆਮ ਤੌਰ 'ਤੇ ਉੱਪਰੀ ਸਾਹ ਪ੍ਰਣਾਲੀ ਦੀਆਂ ਜ਼ਿਆਦਾਤਰ ਲਾਗਾਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ, ਹੋਰ ਵਾਇਰਸ ਐਡੀਨੋਵਾਇਰਸ, ਪੈਰੇਨਫਲੂਏਂਜ਼ਾ ਵਾਇਰਸ ਅਤੇ ਇਨਫਲੂਐਂਜ਼ਾ ਵਾਇਰਸ ਹਨ।

ਜ਼ੁਕਾਮ ਤੇ ਫਲੂ ਵਰਗੇ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਜ਼ਿੰਕ 

  • Share this:
ਮੌਸਮ ਦੇ ਬਦਲਣ ਨਾਲ ਹੋਣ ਵਾਲੇ ਆਮ ਜ਼ੁਕਾਮ ਅਤੇ ਫਲੂ ਨਾਲ ਸਬੰਧਤ ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਜ਼ਿੰਕ ਦਾ ਸੇਵਨ ਇਨ੍ਹਾਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਸ ਨਵੇਂ ਅਧਿਐਨ ਮੁਤਾਬਕ ਜ਼ਿੰਕ ਆਮ ਜ਼ੁਕਾਮ ਵਰਗੇ ਲੱਛਣਾਂ ਤੋਂ ਬਚਾਅ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਜ਼ਿੰਕ ਨਾਲ ਫਲੂ ਤੇ ਸਾਹ ਦੀ ਨਾਲੀ ਦੀ ਇਨਫੈਕਸ਼ਨ, ਜੋ ਵੱਡੇ ਪੱਧਰ 'ਤੇ ਫੈਲਦੀ ਹੈ, ਥੋੜ੍ਹੇ ਸਮੇਂ ਵਿੱਚ ਠੀਕ ਹੋ ਜਾਂਦੀਆਂ ਹਨ। ਰਾਈਨੋ ਵਾਇਰਸ ਵੀ ਸਾਹ ਪ੍ਰਣਾਲੀ ਦੀਆਂ ਅਜਿਹੀਆਂ ਲਾਗਾਂ ਵਿੱਚੋਂ ਇੱਕ ਹੈ। ਇਹ ਵਾਇਰਸ ਆਮ ਤੌਰ 'ਤੇ ਉੱਪਰੀ ਸਾਹ ਪ੍ਰਣਾਲੀ ਦੀਆਂ ਜ਼ਿਆਦਾਤਰ ਲਾਗਾਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ, ਹੋਰ ਵਾਇਰਸ ਐਡੀਨੋਵਾਇਰਸ, ਪੈਰੇਨਫਲੂਏਂਜ਼ਾ ਵਾਇਰਸ ਅਤੇ ਇਨਫਲੂਐਂਜ਼ਾ ਵਾਇਰਸ ਹਨ।

ਇਸ ਅਧਿਐਨ ਦੇ ਨਤੀਜੇ BMJ ਓਪਨ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ। ਇਹ ਖੋਜ ਹਰ ਉਮਰ ਦੇ 5446 ਲੋਕਾਂ 'ਤੇ ਕੀਤੀ ਗਈ। ਇਸ 'ਚ ਜ਼ਿੰਕ ਦਾ ਸੇਵਨ ਕਰਨ ਵਾਲਿਆਂ 'ਚ ਆਮ ਜ਼ੁਕਾਮ ਦੇ ਲੱਛਣ 28 ਫੀਸਦੀ ਤੱਕ ਘੱਟ ਗਏ। ਇੰਨਾ ਹੀ ਨਹੀਂ, ਇਹ ਵੀ ਦੇਖਿਆ ਗਿਆ ਕਿ ਜ਼ਿੰਕ ਦਾ ਸੇਵਨ ਕਰਨ ਵਾਲਿਆਂ 'ਚ ਫਲੂ ਵਰਗੇ ਲੱਛਣ ਵੀ 68 ਫੀਸਦੀ ਤੱਕ ਘੱਟ ਗਏ। ਹਾਲਾਂਕਿ, ਜਦੋਂ ਕਿਸੇ ਨੂੰ ਜਾਣਬੁੱਝ ਕੇ ਰਾਈਨੋ ਵਾਇਰਸ ਨਾਲ ਸੰਕਰਮਿਤ ਕੀਤਾ ਗਿਆ ਤਾਂ ਇਸ ਦਾ ਪ੍ਰਭਾਵ ਘੱਟ ਦਿਖਾਈ ਦਿੱਤਾ। ਇਸ ਤੋਂ ਇਲਾਵਾ ਜ਼ਿੰਕ ਦੇ ਸੇਵਨ ਨਾਲ ਜਦੋਂ ਇਹ ਇਨਫੈਕਸ਼ਨ ਆਪਣੇ ਸਿਖਰ 'ਤੇ ਹੁੰਦੀ ਹੈ ਤਾਂ ਵੀ ਇਸ ਦੇ ਲੱਛਣ ਦੋ ਜਾਂ ਤਿੰਨ ਦਿਨ ਹੀ ਰਹਿੰਦੇ ਹਨ।

ਸੁੰਘਣ ਦੀ ਸ਼ਕਤੀ ਵਾਪਿਸ ਆ ਸਕਦੀ ਹੈ : ਹਾਲਾਂਕਿ, ਇਸ ਸੰਕਰਮਣ ਦੌਰਾਨ ਸਰੀਰ ਵਿੱਚ ਕਾਪਰ ਦੀ ਕਮੀ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ। ਇਸ ਲਈ ਜ਼ਿੰਕ ਦੀਆਂ ਗੋਲੀਆਂ ਦੇ ਕੇ ਜਾਂ ਨੱਕ ਰਾਹੀਂ ਸਪਰੇਅ ਕਰ ਕੇ ਵੀ ਸੁੰਘਣ ਦੀ ਸਮਰੱਥਾ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਈ ਤਰ੍ਹਾਂ ਦੇ ਇਨਫੈਕਸ਼ਨ ਵਿੱਚ ਵਿਅਕਤੀ ਦੀ ਸੁੰਘਣ ਦੀ ਸਮਰੱਥਾ ਘੱਟ ਜਾਂਦੀ ਹੈ। ਇਹ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਵੀ ਦੇਖਿਆ ਗਿਆ ਹੈ।

ਮਾਹਰ ਕੀ ਕਹਿੰਦੇ ਹਨ : ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਹੈਲਥ ਰਿਸਰਚ ਇੰਸਟੀਚਿਊਟ ਦੀ ਐਸੋਸੀਏਟ ਪ੍ਰੋਫੈਸਰ ਜੈਨੀਫ਼ਰ ਹੰਟਰ ਮੁਤਾਬਕ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਸੀ ਕਿ ਜ਼ਿੰਕ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਦਿੱਤਾ ਜਾ ਸਕਦਾ ਹੈ, ਜਿਨ੍ਹਾਂ 'ਚ ਇਸ ਦੀ ਕਮੀ ਹੈ। ਪਰ ਹੁਣ ਇਹ ਸਾਬਤ ਹੋ ਗਿਆ ਹੈ ਕਿ ਇਸ ਦਾ ਸੇਵਨ ਜ਼ਿਆਦਾਤਰ ਫਲੂ ਦੇ ਇਲਾਜ ਵਿਚ ਕਾਰਗਰ ਸਾਬਿਤ ਹੁੰਦਾ ਹੈ।
Published by:Amelia Punjabi
First published: