ਸਰਦੀਆਂ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਅੱਜਕੱਲ੍ਹ ਜ਼ਿਆਦਾਤਰ ਲੋਕ ਸਨੈਕਸ ਵਜੋਂ ਸੁੱਕੇ ਮੇਵੇ ਖਾਣਾ ਪਸੰਦ ਕਰਦੇ ਹਨ। ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਫਾਈਬਰ, ਚਰਬੀ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੋਣ ਤੋਂ ਇਲਾਵਾ, ਇਹ ਐਂਟੀਆਕਸੀਡੈਂਟ ਅਤੇ ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਖਰਾਬ ਕੋਲੈਸਟ੍ਰਾਲ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਨੂੰ ਵੀ ਆਸਾਨੀ ਨਾਲ ਦੂਰ ਕਰ ਸਕਦਾ ਹੈ। ਅਜਿਹੇ 'ਚ ਇਹ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਸੁੱਕੇ ਮੇਵਿਆਂ ਨੂੰ ਕੱਚਾ ਖਾਇਆ ਜਾਵੇ ਜਾਂ ਭੁੰਨ ਕੇ। ਆਓ ਜਾਣਦੇ ਹਾਂ ਇਸ ਦਾ ਸਹੀ ਕਰੀਕਾ ਕੀ ਹੈ:
ਕੀ ਸਾਨੂੰ ਸੁੱਕੇ ਮੇਵੇ ਭੁੰਨ ਕੇ ਖਾਣੇ ਚਾਹੀਦੇ ਹਨ ਜਾਂ ਕੱਚੇ? ਦੋਵੇਂ ਤਰੀਕੇ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਦੋਵੇਂ ਤਰੀਕੇ ਆਪਣੇ ਲਾਭਾਂ ਨੂੰ ਘੱਟ ਜਾਂ ਵਧਾਉਂਦੇ ਨਹੀਂ ਹਨ। ਇਹ ਪਾਇਆ ਗਿਆ ਹੈ ਕਿ ਸੁੱਕੇ ਭੁੰਨੇ, ਕੱਚੇ ਜਾਂ ਤੇਲ ਵਿੱਚ ਤਲੇ ਸੁੱਕੇ ਮੇਵਿਆਂ ਵਿੱਚ ਪ੍ਰੋਟੀਨ, ਕੈਲੋਰੀ, ਚਰਬੀ, ਕਾਰਬ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ। ਪਰ ਜੇਕਰ ਤੁਸੀਂ ਸੁੱਕੇ ਮੇਵੇ ਭੁੰਨ ਰਹੇ ਹੋ ਤਾਂ ਹੋ ਸਕਦਾ ਹੈ ਕਿ ਪੌਲੀਅਨਸੈਚੁਰੇਟਿਡ ਫੈਟ ਅਤੇ ਐਂਟੀਆਕਸੀਡੈਂਟ ਪਹਿਲਾਂ ਨਾਲੋਂ ਘੱਟ ਹੋ ਜਾਣ ਪਰ ਜੇਕਰ ਤੁਸੀਂ ਭੁੰਨਣ ਸਮੇਂ ਤਾਪਮਾਨ ਅਤੇ ਭੁੰਨਣ ਦੇ ਸਮੇਂ ਦਾ ਧਿਆਨ ਰੱਖੋਗੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।
ਓਵਰਹੀਟਿੰਗ ਤੋਂ ਬਚੋ : ਜੇਕਰ ਤੁਸੀਂ ਸੁੱਕੇ ਮੇਵਿਆਂ ਨੂੰ ਲੰਬੇ ਸਮੇਂ ਤੱਕ ਗਰਮ ਕਰਦੇ ਹੋ ਤਾਂ ਇਹ ਖਤਰਨਾਕ ਰਸਾਇਣ ਬਣਾ ਸਕਦੇ ਹਨ। ਉਦਾਹਰਨ ਲਈ, ਜੇਕਰ ਤੁਸੀਂ ਬਦਾਮ ਨੂੰ 25 ਮਿੰਟ ਤੱਕ ਗਰਮ ਕਰਦੇ ਰਹੋ, ਤਾਂ ਐਕਰੀਲਾਮਾਈਡ ਨਾਂ ਦਾ ਰਸਾਇਣ ਬਣ ਸਕਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਵੈਸੇ ਕੱਚੇ ਸੁੱਕੇ ਮੇਵਿਆਂ ਦਾ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜੇਕਰ ਇਨ੍ਹਾਂ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਸ ਵਿਚ ਫੰਗਸ ਜਾਂ ਬੈਕਟੀਰੀਆ ਆਸਾਨੀ ਨਾਲ ਪੈਦਾ ਹੋ ਸਕਦੇ ਹਨ ਤੇ ਇਸ ਦਾ ਸੇਵਨ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ।
ਜਾਣੋ, ਕੀ ਹੈ ਖਾਣ ਦਾ ਸਹੀ ਤਰੀਕਾ : ਵੈਸੇ ਤਾਂ ਕੱਚੇ ਅਤੇ ਭੁੰਨੇ ਹੋਏ ਦੋਵੇਂ ਹੀ ਤਰ੍ਹਾਂ ਦੇ ਸੁੱਕੇ ਮੇਵੇ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਮੇਵਿਆਂ ਨੂੰ ਕਿਸ ਤਰੀਕੇ ਨਾਲ ਭੁੰਨਣਾ ਹੈ ਅਤੇ ਉਨ੍ਹਾਂ ਨੂੰ ਕਿਸ ਤਾਪਮਾਨ 'ਤੇ ਭੁੰਨਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਕੱਚੇ ਮੇਵੇ ਖਰੀਦਦੇ ਹੋ, ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰੋ ਅਤੇ ਉਹਨਾਂ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ। ਜੇ ਭੁੰਨ ਰਹੇ ਹੋ, ਤਾਂ ਲਗਭਗ 284°F (140°C) ਉੱਤੇ ਵੱਧ ਤੋਂ ਵੱਧ 5 ਮਿੰਟਾਂ ਲਈ ਹੀ ਭੁੰਨੋ। ਭੁੰਨਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਮੇਵੇ ਦਾ ਰੰਗ ਨਹੀਂ ਬਦਲਣਾ ਚਾਹੀਦਾ, ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਨਾ ਕਰੋ, ਸਿਰਫ ਉਨ੍ਹਾਂ ਮੇਵਿਆਂ ਨੂੰ ਭੁੰਨੋ ਜੋ ਤੁਸੀਂ ਅਗਲੇ ਕੁਝ ਦਿਨਾਂ ਵਿੱਚ ਖਾਓਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dry fruits, Health care, Healthy lifestyle