Home /News /lifestyle /

ਯਾਦਦਾਸ਼ਤ ਵਧਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗਾ ਭੁੱਲਣ ਦੀ ਸਮੱਸਿਆ ਤੋਂ ਛੁਟਕਾਰਾ

ਕਈ ਲੋਕਾਂ ਨੂੰ ਭੁੱਲਣ ਦੀ ਸਮੱਸਿਆਂ ਵੱਡੇ ਪੱਧਰ ਉੱਤ ਹੁੰਦੀ ਹੈ। ਉਹ ਅਕਸਰ ਹੀ ਚੀਜ਼ਾਂ ਨੂੰ ਇੱਧਰ ਉਧਰ ਰੱਖ ਕੇ ਭੁੱਲ ਜਾਂਦੇ ਹਨ। ਇਸ ਸਮੱਸਿਆ ਕਰਕੇ ਕਈ ਵਾਰ ਤੁਸੀਂ ਕੋਈ ਬਹੁਤ ਜ਼ਰੂਰੀ ਚੀਜ਼ ਜਾਂ ਕੀ ਡਾਕੂਮੈਂਟ ਰੱਖ ਕੇ ਭੁਲ ਜਾਂਦੇ ਹੋ। ਜਿਸ ਕਾਰਨ ਤੁਹਾਨੂੰ ਵੱਡਾ ਨੁਕਸਾਨ ਹੁੰਦਾ ਹੈ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਹ ਸਮੱਸਿਆਂ ਵਿਦਿਆਰਥੀਆਂ ਪ੍ਰੀਖਿਆ ਦੀ ਤਿਆਰੀ ਦੌਰਾਨ ਆਉਂਦੀ ਹੈ। ਜਿਸ ਕਰਕੇ ਉਹ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਮੌਕੇ 'ਤੇ ਹੀ ਭੁੱਲ ਜਾਂਦੇ ਹਨ ਅਤੇ ਨਤੀਜੇ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਬਾਅਦ, ਕਿਸੇ ਦੀ ਆਪਣੀ ਯਾਦਾਸ਼ਤ ਜਾਂ ਆਤਮ-ਵਿਸ਼ਵਾਸ ਦੀ ਘਾਟ ਵਿਚ ਵਿਸ਼ਵਾਸ ਟੁੱਟ ਜਾਣਾ ਸੁਭਾਵਿਕ ਹੈ। ਆਓ ਜਾਣਦੇ ਹਾਂ ਕਿ ਇਸ ਸਮੱਸਿਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਭੁੱਲਣ ਦੀ ਇਸ ਸਮੱਸਿਆਂ ਤੋਂ ਪ੍ਰੇਸ਼ਾਨ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਮੱਸਿਆਂ ਨੂੰ ਸੁਧਾਰਿਆ ਜਾ ਸਕਦਾ ਹੈ।ਤੁਸੀਂ ਆਪਣੀ ਯਾਦਦਾਸ਼ਤ ਨੂੰ ਕਈ ਤਰੀਕਿਆਂ ਨਾਲ ਮਜ਼ਬੂਤ ​​ਬਣਾ ਸਕਦੇ ਹੋ। ਅਸੀਂ ਤੁਹਾਨੂੰ ਕੁਝ ਅਜਿਹੀਆਂ ਤਕਨੀਕਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹੋ ਅਤੇ ਆਪਣੀ ਯਾਦ ਸ਼ਕਤੀ ਨੂੰ ਵਧਾ ਸਕਦੇ ਹੋ।

ਯਾਦ ਸ਼ਕਤੀ ਵਧਾਉਣ ਦੇ ਢੰਗ

ਕਦੇ ਨਾ ਮਾਰੋ ਰੱਟਾ

ਪੇਪਰ ਦੀ ਤਿਆਰ ਕਰਨ ਲੱਗਿਆਂ ਜਾਂ ਕਿਸੇ ਵੀ ਚੀਜ਼ ਨੂੰ ਯਾਦ ਰੱਖਣ ਲਈ ਰੱਟਾ ਨਹੀਂ ਮਾਰਨਾ ਚਾਹੀਦਾ। ਅਜਿਹਾ ਕਰਨ ਨਾਲ ਇੱਕ ਸਮੇਂ ਤੋਂ ਬਾਅਦ ਤੁਸੀਂ ਸਭ ਭੁੱਲ ਜਾਵੋਂਗੇ। ਵੱਧ ਤੋਂ ਵੱਧ ਸਮੱਗਰੀ ਪੜ੍ਹਨ ਦੀ ਕੋਸ਼ਿਸ਼ ਕਰੋ, ਇੰਟਰਨੈੱਟ 'ਤੇ ਖੋਜ ਕਰੋ, ਅਧਿਆਪਕ ਜਾਂ ਦੋਸਤਾਂ ਨਾਲ ਉਸ ਵਿਸ਼ੇ 'ਤੇ ਚਰਚਾ ਕਰੋ, ਤਾਂ ਕਿ ਸੰਬੰਧਿਤ ਵਿਸ਼ਾਂ ਤੁਹਾਡੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਬੈਠ ਜਾਵੇ।

ਫੋਕਸ ਬਣਾਉਣ ਦੀ ਕਰੋ ਕੋਸ਼ਿਸ਼

ਜੇਕਰ ਤੁਸੀਂ ਕੋਈ ਚੀਜ਼ ਰੱਖ ਕੇ ਭੁੱਲ ਗਏ ਹੋ ਅਤੇ ਯਾਦ ਕਰਨ ਲੱਗਿਆਂ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ। ਭੁੱਲੀ ਹੋਈ ਚੀਜ਼ ਨੂੰ ਆਰਾਮ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੋ। ਭੁੱਲੀ ਹੋਈ ਚੀਜ਼ ਨੂੰ ਇਤਮਨਾਨ ਤੇ ਫੋਕਸ ਨਾਲ ਲੱਭੋ। ਅਜਿਹਾ ਕਰਨ ਨਾਲ ਭੁੱਲੀ ਹੋਈ ਚੀਜ਼ ਨੂੰ ਲੱਭਣ ਵਿੱਚ ਸੌਖ ਹੋਵੇਗੀ ਤੇ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।

ਯੋਜਨਾਬੱਧ ਢੰਗ ਅਪਣਾਓ

ਜੇਕਰ ਤੁਸੀਂ ਚੀਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਰੱਖਦੇ ਜਾਂ ਯਾਦ ਕਰਦੇ ਹੋ, ਤਾਂ ਤੁਹਾਨੂੰ ਇਹ ਚੀਜ਼ਾਂ ਆਸਾਨੀ ਨਾਲ ਯਾਦ ਰਹਿਣਗੀਆਂ। ਅਜਿਹਾ ਕਰਨ ਨਾਲ ਤੁਹਾਨੂੰ ਚੀਜ਼ਾਂ ਨੂੰ ਲੱਭਣ ਵਿੱਚ ਬਹੁਤ ਸੌਖ ਹੋਵੇਗੀ।

ਯਾਦ ਰੱਖਣ ਦਾ ਅਨੋਖਾ ਤਰੀਕਾ ਖੋਜੋ

ਚੀਜ਼ਾਂ ਨੂੰ ਯਾਦ ਰੱਖਣ ਲਈ ਤੁਹਾਨੂੰ ਆਪਣਾ ਅਨੋਖਾ ਤਰੀਕਾ ਖੋਜਣਾ ਚਾਹੀਦਾ ਹੈ। ਇਸਦੇ ਲਈ ਤੁਸੀਂ ਯਾਦਰੱਖਣਯੋਗ ਚੀਜ਼ਾਂ ਨੂੰ ਆਪਣੀ ਸੁਵਿਧਾ ਅਨੁਸਾਰ ਰਿਲੇਟ ਵੀ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਚੀਜ਼ਾਂ ਨੂੰ ਸੌਖਿਆਂ ਯਾਦ ਕਰਨ ਵਿੱਚ ਮਦਦ ਮਿਲੇਗੀ।

ਚੰਗੀ ਨੀਂਦ ਲਓ

ਯਾਦ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਰੋਜ਼ਾਨਾ ਲੋੜੀਂਦੀ ਤੇ ਚੰਗੀ ਨੀਂਦ ਲੈਣੀ ਚਾਹੀਦੀ ਹੈ। ਨੀਂਦ ਨਾ ਆਉਣ ਕਰਕੇ ਵੀ ਤੁਹਾਨੂੰ ਯਾਦਦਾਸ਼ਤ ਦੀ ਸਮੱਸਿਆ ਆ ਸਕਦੀ ਹੈ।

ਕਰਦੇ ਰਹੋ ਅਭਿਆਸ

ਯਾਦ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਅਭਿਆਸ ਬਹੁਤ ਅਹਿਮ ਹੈ। ਜੇਕਰ ਤੁਸੀਂ ਕਿਸੇ ਚੀਜ਼ ਨੂੰ ਬਾਰ ਬਾਰ ਪੜ੍ਹੋਗੇ ਜਾਂ ਦੋ-ਤਿੰਨ ਵਾਰ ਕੀਤੀਆਂ ਗਈਆਂ ਗੱਲਾਂ ਦਾ ਅਭਿਆਸ ਕਰਦੇ ਰਹੋਗੇ, ਤਾਂ ਤੁਸੀਂ ਉਨ੍ਹਾਂ ਗੱਲਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕੋਗੇ।

ਇਸ ਤੋਂ ਇਲਾਵਾ ਤੁਸੀਂ ਕੁਝ ਫਲੈਸ਼ ਕਾਰਡਾਂ, ਰੰਗੀਨ ਨੋਟਾਂ ਆਦਿ 'ਤੇ ਲਿਖ ਸਕਦੇ ਹੋ ਅਤੇ ਉਨ੍ਹਾਂ ਨੂੰ ਕੰਧ ਜਾਂ ਬੋਰਡ 'ਤੇ ਚਿਪਕ ਸਕਦੇ ਹੋ। ਉਨ੍ਹਾਂ ਨੂੰ ਵਾਰ-ਵਾਰ ਦੇਖਣ ਨਾਲ ਵੀ ਜ਼ਰੂਰੀ ਚੀਜ਼ਾਂ ਤੁਹਾਡੇ ਮਨ ਵਿੱਚ ਵਸ ਜਾਂਦੀਆਂ ਹਨ।

Published by:Drishti Gupta
First published:

Tags: Health, Health benefits, Health care, Health care tips