HOME » NEWS » Life

ਮਾਨਸੂਨ 'ਚ ਵੱਧ ਜਾਂਦੀਆਂ ਹਨ ਸੀਜਨਲ ਬਿਮਾਰੀਆਂ, ਸਿਹਤਮੰਦ ਰਹਿਣ ਲਈ ਇੰਨ੍ਹਾਂ ਗੱਲਾਂ ਨੂੰ ਨਾ ਕਰੋ Ignore

News18 Punjabi | Trending Desk
Updated: June 17, 2021, 3:15 PM IST
share image
ਮਾਨਸੂਨ 'ਚ ਵੱਧ ਜਾਂਦੀਆਂ ਹਨ ਸੀਜਨਲ ਬਿਮਾਰੀਆਂ, ਸਿਹਤਮੰਦ ਰਹਿਣ ਲਈ ਇੰਨ੍ਹਾਂ ਗੱਲਾਂ ਨੂੰ ਨਾ ਕਰੋ Ignore

  • Share this:
  • Facebook share img
  • Twitter share img
  • Linkedin share img
Monsoon Health Care Tips :ਮਾਨਸੂਨ ਨਿ ਖੁਸ਼ਨੁਮਾ ਮੌਸਮ ਪਰ ਇਸਦੇ ਨਾਲ਼ ਹੀ ਮੌਨਸੂਨ ਹੀ ਉਹ ਮੌਸਮ ਹੈ ਜਦੋਂ ਡੇਂਗੂ, ਮਲੇਰੀਆ ਤੇ ਹੋਰ ਸੀਜਨਲ ਬਿਮਾਰੀਆ ਵੱਧ ਦੀਆਂ ਹਨ ।ਅਜਿਹੀ ਸਥਿਤੀ ਵਿੱਚ ਇਸ ਮੌਸਮ ਵਿੱਚ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਸਿਹਤਮੰਦ ਰੱਖਣ ਦੀ ਚੁਣੌਤੀ ਹੋਰ ਵੀ ਵੱਧ ਜਾਂਦੀ ਹੈ । ਇਕ ਪਾਸੇ ਕੋਰੋਨਾ ਮਹਾਂਮਾਰੀ ਦੇਸ਼ ਭਰ ਵਿਚ ਤਬਾਹੀ ਮਚਾ ਰਹੀ ਹੈ ਅਜਿਹੀ ਸਥਿਤੀ ਵਿਚ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਡੇਂਗੂ ਵਰਗੀ ਬਿਮਾਰੀ ਦੀ ਪਕੜ ਵਿਚ ਆ ਜਾਂਦਾ ਹੈ ਤਾਂ ਕਿਸੇ ਦਾ ਵੀ ਪਰਿਵਾਰ ਸਟ੍ਰੈਸ (ਤਣਾਅ) ਵਿੱਚ ਆ ਸਕਦਾ ਹੈ ।ਇਸ ਲਈ ਇਸ ਮੌਸਮ ਵਿਚ ਆਪਣੇ ਖਾਣ ਪੀਣ ਅਤੇ ਰਹਿਣ ਦੀਆਂ ਆਦਤਾਂ ਦਾ ਵਿਸ਼ੇਸ਼ ਧਿਆਨ ਰੱਖੋ । ਫਾਰਮੇਸੀ.ਆਈ. ਦੇ ਅਨੁਸਾਰ ਇਸ ਮੌਸਮ ਵਿਚ ਸਾਡੇ ਸਰੀਰ ਦੀ ਇਮਿਊਨਟੀ ਵੀ ਘੱਟਦੀ ਹੈ, ਜਿਸ ਕਾਰਨ ਜੇ ਥੋੜੀ ਜਿਹੀ ਲਾਪਰਵਾਹੀ ਹੁੰਦੀ ਹੈ ਤਾਂ ਅਸੀਂ ਕਿਸੇ ਵੀ ਬੈਕਟਰੀਆ ਦਾ ਸ਼ਿਕਾਰ ਹੋ ਸਕਦੇ ਹਾਂ । ਆਓ ਜਾਣਦੇ ਹਾਂ ਕਿ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ ।

ਵਿਟਾਮਿਨ ਸੀ ਦਾ ਇਨਟੇਕ ਵਧਾਓ

ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਐਕਟਿਵ ਹੋ ਜਾਂਦੇ ਹਨ ਜਿਸਦੇ ਕਾਰਨ ਇਸ ਸਮੇਂ ਵਾਇਰਲ ਫੀਬਰ ਤੇ ਐਲਰਜੀ ਬਹੁਤ ਅਸਾਨੀ ਨਾਲ਼ ਸਾਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ ।ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸ ਮੌਸਮ ਵਿਚ ਵਿਟਾਮਿਨ ਸੀ ਨਾਲ ਭਰਪੂਰ ਖਾਈਏ । ਉਦਾਹਰਣ ਵਜੋਂ ਸਪਰੌਟ, ਹਰੀ ਸਬਜ਼ੀਆਂ, ਸੰਤਰਾ ਆਦਿ ।
ਜੰਕ ਫੂਡ ਤੋਂ ਰਹੋ ਦੂਰ

ਇਸ ਮੌਸਮ ਵਿੱਚ ਜਿੱਥੋਂ ਤੱਕ ਹੋ ਸਕੇ ਘਰੇਲੂ ਖਾਣਾ ਖਾਓ । ਬਹੁਤ ਸਾਰੀਆਂ ਕਿਸਮਾਂ ਦੇ ਖਤਰਨਾਕ ਆਈਕ੍ਰੋਐਗਨਿਜ਼ਮ ਜੰਕ ਫੂਡ ਜਾਂ ਸਟ੍ਰੀਟ ਫੂਡ 'ਤੇ ਪੈਦਾ ਹੋ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਟਾਕਸਿਕ ਕਰ ਬਿਮਾਰ ਬਣਾ ਸਕਦੇ ਹਨ ।

ਇਮਿਊਨਟੀ ਦਾ ਖਿਆਲ ਰੱਖੋ

ਅਜਿਹੇ ਭੋਜਨ ਦਾ ਸੇਵਨ ਕਰੋ ਜੋ ਤੁਹਾਡੀ ਇਮਿਊਨਟੀ ਨੂੰ ਵਧਾਉਦਾ ਹੈ ,ਵੱਧ ਤੋਂ ਵੱਧ ਤਾਜਾ ਫਲ਼ ਤੇ ਸਬਜਿਆਂ ਦਾ ਸੇਵਨ ਕਰੋ ।

ਪ੍ਰੋਬਾਇਟਿਕਸ ਦਾ ਕਰੋ ਪ੍ਰਯੋਗ

ਆਪਣੇ ਖਾਣੇ ਚ ਦਹੀ ਸ਼ਾਮਿਲ਼ ਕਰੋ । ਇਸ ਚ ਮੌਜੂਦ ਪ੍ਰੋਬਾਇਟਿਕਸ ਢਿੱਡ ਦੇ ਗੁੱਡ ਬੈਕਟੀਰੀਆ ਨੂੰ ਹੈਲ਼ਦੀ ਬਣਾਉਦੇ ਹਨ । ਦੱਖਣੀ ਭਾਰਤੀ ਭੋਜਨ ਪ੍ਰੋਬਾਇਓਟਿਕਸ ਦੇ ਚੰਗੇ ਸਰੋਤ ਹਨ । ਇਨ੍ਹਾਂ ਵਿਚ ਇਡਲੀ, ਡੋਸਾ ਅਤੇ ਖਮੀਰ ਨਾਲ ਭਰਪੂਰ ਭੋਜਨ ਤੁਹਾਡੀ ਸਿਹਤ ਲਈ ਵਧੀਆ ਹਨ ।

ਫਰਮੇਟਡ ਭੋਜਨ ਕਰੋ

ਫਰਮੈਂਟੇਸ਼ਨ ਦੀ ਪ੍ਰਕਿਰਿਆ ਭੋਜਨ ਦੇ ਪੌਸ਼ਟਿਕ ਮੁੱਲ ਨੂੰ ਹੋਰ ਵਧਾਉਂਦੀ ਹੈ । ਅਜਿਹੀ ਸਥਿਤੀ ਵਿਚ ਸਿਹਤ ਲਈ ਇਨ੍ਹਾਂ ਭੋਜਨ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਬਿਹਤਰ ਹੈ ।

ਹਾਈਜੀਨ ਜਰੂਰੀ

ਇਸ ਮੌਸਮ ਵਿਚ ਸਫਾਈ ਹੋਰ ਵੀ ਮਹੱਤਵਪੂਰਨ ਹੈ । ਹਾਲਾਂਕਿ ਕੋਰੋਨਾ ਯੁੱਗ ਵਿੱਚ, ਅਸੀਂ ਸਫਾਈ ਦੀ ਮਹੱਤਤਾ ਨੂੰ ਸਮਝ ਚੁੱਕੇ ਹਾਂ ਅਤੇ ਹੁਣ ਇਹ ਸਾਡੀ ਆਦਤਾਂ ਦਾ ਹਿੱਸਾ ਵੀ ਬਣ ਗਿਆ ਹੈ ।

ਮੱਛਰਾਂ ਤੋਂ ਦੂਰ ਰਹੋ

ਇਸ ਮੌਸਮ ਵਿਚ ਜਿੱਥੋਂ ਤੱਕ ਸੰਭਵ ਹੋ ਸਕੇ ਮੱਛਰਾਂ ਨੂੰ ਵੱਧਣ ਨਾ ਦਿਓ । ਘਰ ਜਾਂ ਆਸ ਪਾਸ ਨਜ਼ਰ ਰੱਖੋ ਕਿ ਕੋਈ ਟੁੱਟਿਆਂ ਭਾਂਡੇ, ਬਰਤਨ, ਕੂਲਰ ਆਦਿ ਤਾਂ ਨਹੀਂ ਹਨ । ਇਸ ਨਾਲ ਤੁਸੀਂ ਡੇਂਗੂ, ਮਲੇਰੀਆ ਆਦਿ ਤੋਂ ਬਚ ਸਕੋਗੇ। ਜੇਕਰ ਮੱਛਰ ਹਨ ਤਾਂ ਮੱਛਰਦਾਨੀ ਦਾ ਪ੍ਰਯੋਗ ਕਰੋ ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ । ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ ।)
Published by: Anuradha Shukla
First published: June 17, 2021, 3:14 PM IST
ਹੋਰ ਪੜ੍ਹੋ
ਅਗਲੀ ਖ਼ਬਰ