Home /News /lifestyle /

ਕੀ ਗਰਭਵਤੀ ਔਰਤਾਂ ਲਈ ਚੰਗਾ ਹੈ ਗੰਨੇ ਦਾ ਜੂਸ, ਜਾਣੋ ਇਸਦੇ ਫਾਇਦੇ ਤੇ ਜ਼ਰੂਰੀ ਸਾਵਧਾਨੀਆਂ

ਕੀ ਗਰਭਵਤੀ ਔਰਤਾਂ ਲਈ ਚੰਗਾ ਹੈ ਗੰਨੇ ਦਾ ਜੂਸ, ਜਾਣੋ ਇਸਦੇ ਫਾਇਦੇ ਤੇ ਜ਼ਰੂਰੀ ਸਾਵਧਾਨੀਆਂ

ਕੀ ਗਰਭਵਤੀ ਔਰਤਾਂ ਲਈ ਚੰਗਾ ਹੈ ਗੰਨੇ ਦਾ ਜੂਸ, ਜਾਣੋ ਇਸਦੇ ਫਾਇਦੇ ਤੇ ਜ਼ਰੂਰੀ ਸਾਵਧਾਨੀਆਂ

ਕੀ ਗਰਭਵਤੀ ਔਰਤਾਂ ਲਈ ਚੰਗਾ ਹੈ ਗੰਨੇ ਦਾ ਜੂਸ, ਜਾਣੋ ਇਸਦੇ ਫਾਇਦੇ ਤੇ ਜ਼ਰੂਰੀ ਸਾਵਧਾਨੀਆਂ

ਗਰਭ ਅਵਸਥਾ ਦੌਰਾਨ ਔਰਤਾਂ ਅਕਸਰ ਹੀ ਹਾਈਡ੍ਰੇਸ਼ਨ ਅਤੇ ਲੋ-ਐਨਰਜੀ ਮਹਿਸੂਸ ਕਰਦੀਆਂ ਹਨ। ਗੰਨਾ ਕੁਦਰਤੀ ਮਿਠਾਸ ਨਾਲ ਭਰਪੂਰ ਹੁੰਦਾ ਹੈ ਤੇ ਇਸ ਕਾਰਨ ਇਹ ਸਰੀਰ ਨੂੰ ਐਨਰਜੀ ਦਿੰਦਾ ਹੈ। ਇਸ ਗੰਨੇ ਦਾ ਤਾਜਾ ਜੂਸ ਐਨਰਜੀ ਬੂਸਟਰ ਦਾ ਕੰਮ ਦਿੰਦਾ ਹੈ।

  • Share this:

ਪ੍ਰੇਗਨੈਂਸੀ ਯਾਨੀ ਗਰਭ ਅਵਸਥਾ ਦੌਰਾਨ ਔਰਤਾਂ ਦਾ ਖਾਣ ਪੀਣ ਸਹੀ ਹੋਣਾ ਬਹੁਤ ਜ਼ਰੂਰੀ ਹੈ। ਮਾਂ ਨੂੰ ਮਿਲਿਆ ਚੰਗਾ ਭੋਜਨ ਉਸਦੇ ਪੇਟ ਵਿਚ ਪਲ ਰਹੇ ਬੱਚੇ ਦੀ ਸਿਹਤ ਤੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ, ਇਸ ਬਾਰੇ ਅਕਸਰ ਹੀ ਮਹਿਲਾਵਾਂ ਵਿਚ ਦੁਚਿੱਤੀ ਤੇ ਸ਼ੰਕੇ ਬਣੇ ਰਹਿੰਦੇ ਹਨ। ਅਜਿਹੇ ਵਿਚ ਗੰਨੇ ਦਾ ਜੂਸ ਪੀਣ ਬਾਰੇ ਵੀ ਕਈ ਦੁਚਿੱਤੀਆਂ ਹਨ। ਅਸੀਂ ਜਾਣਦੇ ਹਾਂ ਕਿ ਗਰਭ ਅਵਸਥਾ ਦੇ ਮੁੱਢਲੇ ਦਿਨਾਂ ਵਿਚ ਖਾਸ ਕਰਕੇ ਖੱਟਾ ਖਾਣ ਨੂੰ ਜੀਅ ਕਰਦਾ ਹੈ। ਇਸ ਅਸਲ ਵਿਚ ਸਰੀਰ ਅੰਦਰ ਹੋ ਰਹੇ ਹਾਰਮੋਨਲ ਬਦਲਾਵਾਂ ਦਾ ਸਿੱਟਾ ਹੁੰਦਾ ਹੈ।


ਇਸੇ ਤਰ੍ਹਾਂ ਬਹੁਤ ਔਰਤਾਂ ਨੂੰ ਮਿੱਠਾ ਖਾਣ ਦੀ ਲਾਲਸਾ ਹੁੰਦੀ ਹੈ। ਜਿਸ ਗੰਨੇ ਦਾ ਜੂਸ ਪੀਣ ਨੂੰ ਵੀ ਜੀਅ ਚਾਹੁੰਦਾ ਹੈ। ਪਰ ਕੀ ਗਰਭ ਅਵਸਥਾ ਵਿਚ ਗੰਨੇ ਦਾ ਜੂਸ ਪੀਣਾ ਚੰਗਾ ਹੈ, ਤਾਂ ਇਸਦਾ ਉੱਤਰ ਹੈ ਕਿ ਹਾਂ, ਗੰਨੇ ਦਾ ਜੂਸ ਪੀਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਮਿੱਠੇ ਦਾ ਕੁਦਰਤੀ ਸ੍ਰੋਤ ਹੈ, ਇਸ ਲਈ ਮਿੱਠਾ ਖਾਣ ਦੀ ਲਾਲਸਾ ਮਿਟਾਉਂਦਾ ਹੈ। ਜੇਕਰ ਇਹ ਲਾਲਸਾ ਚੀਨੀ ਖਾ ਕੇ ਮਿਟਾਈ ਜਾਵੇ ਤਾਂ ਇਹ ਇਕ ਮਾੜੀ ਆਦਤ ਹੋਵੇਗੀ। ਪਰ ਗੰਨੇ ਵਿਚ ਮਿਠਾਸ ਕੁਦਰਤੀ ਹੁੰਦੀ ਹੈ। ਇਸਦੇ ਨਾਲ ਹੀ ਗੰਨਾ ਕੈਲਸ਼ੀਅਮ, ਵਿਟਾਮਿਨ, ਫਾਈਬਰ, ਆਇਰਨ, ਮੈਗਨੀਸ਼ੀਅਮ ਆਦਿ ਨਾਲ ਵੀ ਭਰਪੂਰ ਹੁੰਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਗਰਭ ਅਵਸਥਾ ਵਿਚ ਗੰਨੇ ਦੇ ਜੂਸ ਦੇ ਫਾਇਦੇ –


ਐਨਰਜੀ ਬੂਸਟਰ– ਗਰਭ ਅਵਸਥਾ ਦੌਰਾਨ ਔਰਤਾਂ ਅਕਸਰ ਹੀ ਹਾਈਡ੍ਰੇਸ਼ਨ ਅਤੇ ਲੋ-ਐਨਰਜੀ ਮਹਿਸੂਸ ਕਰਦੀਆਂ ਹਨ। ਗੰਨਾ ਕੁਦਰਤੀ ਮਿਠਾਸ ਨਾਲ ਭਰਪੂਰ ਹੁੰਦਾ ਹੈ ਤੇ ਇਸ ਕਾਰਨ ਇਹ ਸਰੀਰ ਨੂੰ ਐਨਰਜੀ ਦਿੰਦਾ ਹੈ। ਇਸ ਗੰਨੇ ਦਾ ਤਾਜਾ ਜੂਸ ਐਨਰਜੀ ਬੂਸਟਰ ਦਾ ਕੰਮ ਦਿੰਦਾ ਹੈ।


ਕਬਜ਼ ਤੋਂ ਰਾਹਤ– ਗਰਭਵਤੀ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਹੀ ਗਰਭਵਤੀ ਔਰਤਾਂ ਕਬਜ਼ ਤੋਂ ਪਰੇਸ਼ਾਨ ਰਹਿੰਦੀਆਂ ਹਨ। ਗੰਨੇ ਦਾ ਜੂਸ ਪਾਚਨ ਪ੍ਰਣਾਲੀ ਲਈ ਚੰਗਾ ਹੁੰਦਾ ਹੈ। ਇਸੇ ਕਾਰਨ ਇਹ ਕਬਜ਼ ਤੋਂ ਰਾਹਤ ਦੁਆਉਣ ਵਿਚ ਸਹਾਇਤਾ ਕਰਦਾ ਹੈ।


ਪਾਚਨ ਪ੍ਰਣਾਲੀ ਦੀ ਬੇਹਤਰੀ ਲਈ– ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੇਟ ਲਈ ਗੰਨੇ ਦਾ ਜੂਸ ਚੰਗਾ ਹੁੰਦਾ ਹੈ। ਇਸਦਾ ਕਾਰਨ ਇਹ ਹੈ ਕਿ ਇਹ ਐਂਟੀਆਕਸੀਡੇਂਟਸ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਇਹ ਐਮਿਊਨਟੀ ਬੂਸਟ ਕਰਨ ਵਿਚ ਸਹਾਇਤਾ ਕਰਦਾ ਹੈ। ਇਸਦੇ ਨਾਲ ਹੀ ਗੰਨਾ ਸਰਦੀ, ਇੰਫੈਕਸ਼ਨ ਤੇ ਫਲੂ ਵਰਗੀਆਂ ਬਿਮਾਰੀਆਂ ਨਾਲ ਲੜ੍ਹਨ ਦੀ ਸਮਰੱਥਾ ਵੀ ਦਿੰਦਾ ਹੈ।


ਸਾਵਧਾਨੀਆਂ



  • ਗੰਨਾ ਮਿਠਾਸ ਨਾਲ ਭਰਪੂਰ ਹੁੰਦਾ ਹੈ, ਇਸ ਲਈ ਸ਼ੂਗਰ ਰੋਗ ਦੀਆਂ ਪੀੜਤ ਗਰਭਵਤੀ ਔਰਤਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਇਸਦਾ ਸੇਵਨ ਕਰਨਾ ਚਾਹੀਦਾ ਹੈ।

  • ਗੰਨੇ ਦਾ ਜੂਸ ਤਾਜਾ ਪੀਣਾ ਹੀ ਚੰਗਾ ਹੁੰਦਾ ਹੈ। ਇਹ ਜੂਸ ਗੰਨੇ ਪੀੜਨ ਤੋਂ ਤੁਰੰਤ ਬਾਦ ਪੀਵੋ, ਜੇਕਰ ਬਾਸਾ ਜੂਸ ਪੀਅ ਲਵੋਂਗੇ ਤਾਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਦ ਵੀ ਕਦੇ ਗੰਨੇ ਦਾ ਜੂਸ ਪੀਵੋ ਤਾਂ ਧਿਆਨ ਰੱਖੋ ਕਿ ਸਾਫ਼ ਸਫਾਈ ਦਾ ਖਿਆਲ ਰੱਖਿਆ ਗਿਆ ਹੋਵੇ ਤੇ ਜੂਸ ਬਿਲਕੁਲ ਤਾਜਾ ਹੋਵੇ।

  • ਹਰ ਚੀਜ਼ ਦੀ ਵਰਤੋਂ ਦਾ ਇਕ ਢੰਗ ਹੁੰਦਾ ਹੈ। ਕਿਸੇ ਵੀ ਚੀਜ਼ ਦਾ ਲੋੜ ਤੋਂ ਵਧੇਰੇ ਮਾਤਰਾ ਵਿਚ ਸੇਵਨ ਚੰਗਾ ਨਹੀਂ ਹੁੰਦਾ। ਇਸ ਲਈ ਬੇਹੱਦ ਗੰਨੇ ਦਾ ਜੂਸ ਬਹੁਤ ਫਾਇਦੇਮੰਦ ਹੈ ਪਰ ਇਸਨੂੰ ਹਰ ਰੋਜ਼ ਹੀ ਨਾ ਪੀਵੋ, ਬਲਕਿ ਦੂਜੇ-ਤੀਜੇ ਦਿਨ ਇਸਦਾ ਸੇਵਨ ਕਰੋ।


Published by:Drishti Gupta
First published:

Tags: Health, Health benefits, Health care, Pregnancy