Home /News /lifestyle /

ਇਨ੍ਹਾਂ ਦੋ ਤੱਤਾਂ ਕਰਕੇ ਝੜਦੇ ਹਨ ਵਾਲ ਅਤੇ ਸਕਿਨ ਹੁੰਦੀ ਹੈ ਬੇਜਾਨ, ਇਸ ਤਰ੍ਹਾਂ ਪੂਰੀ ਕਰੋ ਕਮੀ

ਬਦਲਦੀ ਜੀਵਨ-ਸ਼ੈਲੀ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਛੋਟੀ ਉਮਰ ਵਿੱਚ ਹੀ ਵਾਲਾਂ ਦਾ ਝੜਨਾ ਅਤੇ ਸਕਿਨ ਦਾ ਮੁਰਝਾ ਜਾਣਾ ਬਹੁਤ ਆਮ ਸਮੱਸਿਆ ਹੈ। ਅੱਜ ਅਸੀਂ ਵਾਲਾਂ ਅਤੇ ਸਕਿਨ ਨਾਲ ਜੁੜੀਆਂ ਗੱਲਾਂ ਕਰਾਂਗੇ ਅਤੇ ਜਾਣਾਂਗੇ ਕਿ ਕਿਵੇਂ ਅਸੀਂ ਵਾਲਾਂ ਅਤੇ ਸਕਿਨ ਦੀ ਚਮਕ ਨੂੰ ਵਾਪਸ ਲਿਆ ਸਕਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਵਾਲ ਅਤੇ ਸਕਿਨ ਦੋ ਤੱਤਾਂ ਨਾਲ ਜੁੜੇ ਹੋਏ ਹਨ ਕੋਲੇਜਨ ਅਤੇ ਬਾਇਓਟਿਨ।

ਹੋਰ ਪੜ੍ਹੋ ...
  • Share this:

ਬਹੁਤ ਵਾਰ ਲੋਕ ਇਹਨਾਂ ਨੂੰ ਕਕ ਹੀ ਸਮਝਦੇ ਹਨ ਪਰ ਅਜਿਹਾ ਨਹੀਂ ਹੈ ਦੋਵੇਂ ਵੱਖਰੇ ਹਨ ਅਤੇ ਦੋਵਾਂ ਦਾ ਕੰਮ ਵੀ ਵੱਖਰਾ ਹੈ। ਜੇਕਰ ਅਸੀਂ ਕੋਲੇਜਨ ਦੀ ਗੱਲ ਕਰੀਏ ਤਾਂ ਇਹ ਸਾਡੀ ਸਕਿਨ ਨਾਲ ਸਿੱਧਾ ਜੁੜਿਆ ਹੈ ਜੋ ਸਾਡੀ ਸਕਿਨ ਨੂੰ ਆਕਾਰ ਅਤੇ ਬਣਤਰ ਦਿੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਤੱਤ ਨੂੰ ਸਾਡੀ ਸਕਿਨ ਆਪਣੇ ਆਪ ਹੀ ਪੈਦਾ ਕਰਦੀ ਹੈ। ਦੂਜੇ ਪਾਸੇ ਬਾਇਓਟਿਨ ਜਿਸਨੂੰ ਵਿਟਾਮਿਨ ਬੀ ਵੀ ਕਹਿੰਦੇ ਹਨ, ਇਹ ਸਾਨੂੰ ਭੋਜਨ ਪਦਾਰਥਾਂ ਤੋਂ ਮਿਲਦਾ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਸਰੀਰ ਵਿੱਚ ਕੋਲੇਜਨ ਅਤੇ ਬਾਇਓਟਿਨ ਦੀ ਕਮੀ ਹੁੰਦੀ ਹੈ ਤਾਂ ਸਕਿਨ ਅਤੇ ਵਾਲਾਂ 'ਤੇ ਸਿੱਧਾ ਅਸਰ ਪੈਂਦਾ ਹੈ। ਬਾਇਓਟਿਨ ਨੂੰ ਅਸੀਂ ਭੋਜਨ ਜਾਂ ਕਿਸੇ ਸਪਲੀਮੈਂਟ ਦੀ ਮਦਦ ਨਾਲ ਪੂਰਾ ਕਰ ਸਕਦੇ ਹਾਂ। ਇਹ ਇੱਕ ਐਨਜ਼ਾਈਮ ਹੈ ਜੋ ਸਰੀਰ ਵਿੱਚ ਸਿਹਤਮੰਦ ਚਰਬੀ, ਗਲੂਕੋਜ਼, ਅਮੀਨੋ ਐਸਿਡ ਤੋਂ ਪ੍ਰੋਟੀਨ ਤਿਆਰ ਕਰਦਾ ਹੈ ਅਤੇ ਇਸਦੀ ਕਮੀ ਕਾਰਨ ਵਾਲਾਂ ਦਾ ਝੜਨਾ, ਸਕਿਨ ਇਨਫੈਕਸ਼ਨ , ਨਹੁੰਆਂ ਦਾ ਨੁਕਸਾਨ ਆਦਿ ਹੁੰਦਾ ਹੈ।

ਤੁਸੀਂ ਅਕਸਰ ਸ਼ੈਮਪੂ ਦੀਆਂ ਮਸਹੂਰੀਆਂ ਵਿੱਚ ਬਾਇਓਟਿਨ ਅਤੇ ਕਰੀਮ ਦੀਆਂ ਮਸਹੂਰੀਆਂ ਵਿਚ ਕੋਲੇਜਨ ਦਾ ਨਾਮ ਸੁਣਿਆ ਹੋਵੇਗਾ। ਬਾਇਓਟਿਨ ਵਾਲਾਂ ਦੇ ਵਾਧੇ ਨੂੰ ਸੁਧਾਰਨ ਲਈ ਵੀ ਕੰਮ ਕਰਦਾ ਹੈ। ਇਹ ਵਾਲਾਂ ਦੀ ਸਿਹਤ ਦਾ ਧਿਆਨ ਰੱਖਦਾ ਹੈ ਅਤੇ ਉਹਨਾਂ ਨੂੰ ਸੰਘਣੇ ਬਣਾਉਂਦਾ ਹੈ। ਜੇਕਰ ਕੋਲੇਜਨ ਦੀ ਗੱਲ ਕਰੀਏ ਤਾਂ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ ਅਤੇ ਇਸ ਦੀ ਕਮੀ ਨਾਲ ਚਿਹਰੇ 'ਤੇ ਝੁਰੜੀਆਂ ਨਜ਼ਰ ਆਉਣ ਲਗਦੀਆਂ ਹਨ।

ਕੋਲੇਜਨ ਦੇ ਉਤਪਾਦਨ ਨੂੰ ਵਧਾਉਣ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਸੁੱਕੇ ਮੇਵੇ, ਗਿਰੀਆਂ, ਸੋਇਆ ਉਤਪਾਦ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਕੋਲੇਜਨ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਸਕਿਨ ਚਮਕਦਾਰ ਬਣਦੀ ਹੈ।

ਇਸੇ ਤਰ੍ਹਾਂ ਬਾਇਓਟਿਨ ਦੇ ਵਾਧੇ ਲਈ ਤੁਸੀਂ ਚਿਕਨ, ਮੱਛੀ, ਖਰੋੜੇ ਦਾ ਸੂਪ, ਆਂਡਾ, ਮੀਟ, ਦੁੱਧ ਤੋਂ ਬਣੇ ਪਦਾਰਥ, ਬਦਾਮ, ਪਨੀਰ, ਦਹੀਂ ਆਦਿ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਵਾਲ ਹੋਰ ਚਮਕਦਾਰ ਅਤੇ ਮਜ਼ਬੂਤ ਬਣਨਗੇ।

Published by:Drishti Gupta
First published:

Tags: Health care, Health care tips, Life, Skin, Skin care tips