Home /News /lifestyle /

Health: ਸ਼ੂਗਰ ਤੋਂ ਹੋ ਪ੍ਰੇਸ਼ਾਨ ਤਾਂ ਪੀਓ ਜੂਸ, ਬਿਮਾਰੀ ਨੂੰ ਕੰਟਰੋਲ ਕਰਦੇ ਹਨ ਸਬਜ਼ੀਆਂ ਦੇ ਇਹ ਜੂਸ

Health: ਸ਼ੂਗਰ ਤੋਂ ਹੋ ਪ੍ਰੇਸ਼ਾਨ ਤਾਂ ਪੀਓ ਜੂਸ, ਬਿਮਾਰੀ ਨੂੰ ਕੰਟਰੋਲ ਕਰਦੇ ਹਨ ਸਬਜ਼ੀਆਂ ਦੇ ਇਹ ਜੂਸ

Vegetable Juice For Control Blood Sugar: ਅੱਜ ਦੇ ਦੌਰ ਵਿੱਚ ਬਲੱਡ ਸ਼ੂਗਰ (Diabetes) ਬਹੁਤ ਹੀ ਆਮ ਬਿਮਾਰੀ ਬਣ ਗਈ ਹੈ। ਇਸ ਨਾਲ ਨਜਿੱਠਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਘਰੇਲੂ ਨੁਸਖਿਆਂ ਵਿੱਚ ਕੁਝ ਅਜਿਹੀਆਂ ਸਬਜ਼ੀਆਂ ਦੇ ਰਸ (Vegetable Juice) ਵੀ ਹਨ, ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਹੋਰ ਪੜ੍ਹੋ ...
  • Share this:
Vegetable Juice For Control Blood Sugar: ਅੱਜ ਦੇ ਦੌਰ ਵਿੱਚ ਬਲੱਡ ਸ਼ੂਗਰ (Diabetes) ਬਹੁਤ ਹੀ ਆਮ ਬਿਮਾਰੀ ਬਣ ਗਈ ਹੈ। ਦੇਖਿਆ ਜਾਵੇ ਤਾਂ ਇਹ ਹਰ ਘਰ ਵਿੱਚ ਮੌਜੂਦ ਹੈ। ਇਸ ਸਮੱਸਿਆ ਤੋਂ ਪੀੜਤ ਲੋਕਾਂ ਦੇ ਬਲੱਡ ਸ਼ੂਗਰ (Blood sugar) ਦਾ ਪੱਧਰ ਅਕਸਰ ਉਤਰਾਅ -ਚੜ੍ਹਾਅ ਵਿੱਚ ਰਹਿੰਦਾ ਹੈ, ਜਿਸਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਪਰਹੇਜ ਰੱਖਣ ਦੇ ਬਾਵਜੂਦ ਵੀ ਇਸ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਦਾ। ਇਸ ਨਾਲ ਨਜਿੱਠਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਘਰੇਲੂ ਨੁਸਖਿਆਂ ਵਿੱਚ ਕੁਝ ਅਜਿਹੀਆਂ ਸਬਜ਼ੀਆਂ ਦੇ ਰਸ (Vegetable Juice) ਵੀ ਹਨ, ਜੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਇਸ ਕਰਕੇ ਅੱਜ ਅਸੀਂ ਤੁਹਾਨੂੰ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਾਲੀਆਂ ਮੌਸਮੀ ਸਬਜ਼ੀਆਂ ਦੇ ਰਸਾਂ ਬਾਰੇ ਜਾਣੂ ਕਰਾਵਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਨਿਯਮਿਤ ਖੁਰਾਕ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਇਸਦੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਰਸ ਸਿਹਤ ਲਈ ਹੋਰ ਕਿਸ ਤਰੀਕੇ ਨਾਲ ਫਾਇਦੇਮੰਦ ਹੋ ਸਕਦੇ ਹਨ।

ਮੂਲੀ ਦੇ ਪੱਤਿਆਂ ਦਾ ਰਸ
ਅਸੀਂ ਆਮ ਤੌਰ 'ਤੇ ਮੂਲੀ ਨੂੰ ਵਰਤਦੇ ਹਾਂ ਅਤੇ ਇਸਦੇ ਪੱਤਿਆਂ ਨੂੰ ਸੁੱਟ ਦਿੰਦੇ ਹਾਂ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੂਲੀ ਦੇ ਪੱਤਿਆਂ ਦਾ ਰਸ ਵੀ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਬਹੁਤ ਸਹਾਇਕ ਹੈ। ਸਰਦੀਆਂ ਵਿੱਚ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਕਿਉਂਕਿ ਇਹ ਸਰਦੀਆਂ ਦੇ ਮੌਸਮ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਜੇਕਰ ਮੂਲੀ ਦੇ ਪੱਤਿਆਂ ਦੇ ਰਸ ਨੂੰ ਆਪਣੀ ਨਿਯਮਿਤ ਖੁਰਾਕ 'ਚ ਸ਼ਾਮਲ ਕਰ ਲਿਆ ਜਾਵੇ ਤਾਂ ਇਸਦੇ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਖੀਰੇ ਦਾ ਰਸ
ਖੀਰੇ ਨੂੰ ਅਸੀਂ ਜ਼ਿਆਦਾਤਰ ਗਰਮੀਆਂ ਵਿੱਚ ਖਾਂਦੇ ਹਾਂ ਕਿਉਂਕਿ ਇਹ ਆਸਾਨੀ ਨਾਲ ਮਿਲਦਾ ਹੈ ਅਤੇ ਸਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ। ਲੇਕਿਨ ਖੀਰਾ ਕੇਵਲ ਗਰਮੀਆਂ ਵਿੱਚ ਹੀ ਨਹੀਂ ਸਗੋਂ ਸਰਦੀਆਂ ਦੇ ਮੌਸਮ ਵਿੱਚ ਵੀ ਮਿਲਦਾ ਹੈ। ਖੀਰੇ ਦਾ ਰਸ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਖੀਰੇ 'ਚ ਫਾਈਬਰ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਕੁਦਰਤੀ ਤਰੀਕੇ ਨਾਲ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਵਧਾ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਕਰੇਲੇ ਦਾ ਰਸ
ਕਰੇਲੇ ਦਾ ਰਸ ਸੁਆਦ ਵਿੱਚ ਕੌੜਾ ਹੋਣ ਕਰਕੇ ਬਹੁਤ ਘੱਟ ਵਿਅਕਤੀ ਇਸਦਾ ਸੇਵਨ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਕਰੇਲੇ ਦਾ ਰਸ ਸਾਡੇ ਸਰੀਰ ਨੂੰ ਕਈ ਲਾਭਦਾਇਕ ਤੱਤ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਰਸ ਤੋਂ ਸਾਡੇ ਸਰੀਰ ਨੂੰ ਮਿਲਣ ਵਾਲੇ ਕਈ ਫਾਇਦੇ ਹਨ ਜਿਨ੍ਹਾਂ ਵਿੱਚੋਂ ਇੱਕ ਫਾਇਦਾ ਇਹ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹੈ।

ਟਮਾਟਰ ਦਾ ਰਸ
ਟਮਾਟਰ ਨੂੰ ਅਸੀਂ ਕੱਟ ਕੇ ਕਈ ਸਬਜ਼ੀਆਂ ਵਿੱਚ ਵਰਤਦੇ ਹਾਂ। ਟਮਾਟਰ ਦਾ ਰਸ ਸੁਆਦ ਦੇ ਨਾਲ-ਨਾਲ ਕਈ ਹੋਰ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਟਮਾਟਰ ਐਂਟੀਆਕਸੀਡੈਂਟ ਲਾਇਕੋਪੀਨ ਦਾ ਮੁੱਖ ਖੁਰਾਕ ਸਰੋਤ ਹੈ। ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਟਮਾਟਰ ਦਾ ਰਸ ਬਹੁਤ ਲਾਭਦਾਇਕ ਹੈ। ਇਸ 'ਚ ਮੌਜੂਦ ਪਿਊਰੀਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਅਤੇ ਦਿਲ ਦੀ ਬਿਮਾਰੀ ਤੇ ਕੈਂਸਰ ਵਰਗੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
Published by:Krishan Sharma
First published:

Tags: Health, Health care, Health care tips, Health news, Health tips, Juice, Lifestyle, Vegetables

ਅਗਲੀ ਖਬਰ