Home /News /lifestyle /

NetraSuraksha: ਸ਼ੂਗਰ ਦੇ ਮਰੀਜ਼ ਸਾਵਧਾਨ! ਅੱਖਾਂ ਦੀ ਰੌਸ਼ਨੀ ਜਾਣ ਦਾ ਵੀ ਹੁੰਦਾ ਹੈ ਖ਼ਤਰਾ, ਬਚਾਅ ਲਈ ਅੱਜ ਹੀ ਚੁੱਕੋ ਇਹ ਕਦਮ

NetraSuraksha: ਸ਼ੂਗਰ ਦੇ ਮਰੀਜ਼ ਸਾਵਧਾਨ! ਅੱਖਾਂ ਦੀ ਰੌਸ਼ਨੀ ਜਾਣ ਦਾ ਵੀ ਹੁੰਦਾ ਹੈ ਖ਼ਤਰਾ, ਬਚਾਅ ਲਈ ਅੱਜ ਹੀ ਚੁੱਕੋ ਇਹ ਕਦਮ

Health Care: ਅਸੀਂ ਸ਼ੂਗਰ ਉੱਤੇ ਕੰਟਰੋਲ ਤਾਂ ਪਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੂਬਰ, ਡਾਇਬੀਟੀਜ਼ ਕਾਰਨ ਸਾਡੀ ਅੱਖਾਂ ਦੀ ਰੌਸ਼ਨੀ (Eyesight) ਵੀ ਜਾ ਸਕਦੀ ਹੈ। ਇਸ ਲਈ ਸਮੇਂ ਸਮੇਂ ਉੱਤੇ ਅੱਖਾਂ ਦੀ ਸਾਲਾਨਾ ਜਾਂਚ ਜ਼ਰੂਰੀ ਹੈ। ਡਾਇਬਟੀਜ਼, ਅੱਖਾਂ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਜਿਸ ਦਾ ਜਲਦੀ ਪਤਾ ਲੱਗਣ 'ਤੇ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

Health Care: ਅਸੀਂ ਸ਼ੂਗਰ ਉੱਤੇ ਕੰਟਰੋਲ ਤਾਂ ਪਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੂਬਰ, ਡਾਇਬੀਟੀਜ਼ ਕਾਰਨ ਸਾਡੀ ਅੱਖਾਂ ਦੀ ਰੌਸ਼ਨੀ (Eyesight) ਵੀ ਜਾ ਸਕਦੀ ਹੈ। ਇਸ ਲਈ ਸਮੇਂ ਸਮੇਂ ਉੱਤੇ ਅੱਖਾਂ ਦੀ ਸਾਲਾਨਾ ਜਾਂਚ ਜ਼ਰੂਰੀ ਹੈ। ਡਾਇਬਟੀਜ਼, ਅੱਖਾਂ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਜਿਸ ਦਾ ਜਲਦੀ ਪਤਾ ਲੱਗਣ 'ਤੇ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

Health Care: ਅਸੀਂ ਸ਼ੂਗਰ ਉੱਤੇ ਕੰਟਰੋਲ ਤਾਂ ਪਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੂਬਰ, ਡਾਇਬੀਟੀਜ਼ ਕਾਰਨ ਸਾਡੀ ਅੱਖਾਂ ਦੀ ਰੌਸ਼ਨੀ (Eyesight) ਵੀ ਜਾ ਸਕਦੀ ਹੈ। ਇਸ ਲਈ ਸਮੇਂ ਸਮੇਂ ਉੱਤੇ ਅੱਖਾਂ ਦੀ ਸਾਲਾਨਾ ਜਾਂਚ ਜ਼ਰੂਰੀ ਹੈ। ਡਾਇਬਟੀਜ਼, ਅੱਖਾਂ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਜਿਸ ਦਾ ਜਲਦੀ ਪਤਾ ਲੱਗਣ 'ਤੇ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:
ਜਦੋਂ ਤੁਹਾਨੂੰ ਡਾਇਬਿਟੀਜ਼ ਹੈ, ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ: ਸਹੀ ਸਮੇਂ ‘ਤੇ ਬਲੱਡ ਡਾਇਬਿਟੀਜ਼ ਲੈਵਲ ਚੈੱਕ ਕਰਨਾ, ਹਰ ਭੋਜਨ ਵਿੱਚ ਕਾਰਬੋਹਾਈਡ੍ਰੇਟ ਦਾ ਧਿਆਨ ਰੱਖਣਾ, ਦਵਾਈਆਂ ਲੈਣਾ, ਗਲੂਕੋਜ਼ ਮਾਨੀਟਰ ਕਰਨ ਵਾਲੀਆਂ ਸਟ੍ਰਿੱਪਸ ਨੂੰ ਪ੍ਰਬੰਧਿਤ ਕਰਨਾ। ਬਲੱਡ ਪ੍ਰੈਸ਼ਰ ਦੀ ਜਾਂਚ ਕਰਨਾ… ਆਦਿ। ਉਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਆਸਾਨ ਨਹੀਂ ਹੁੰਦਾ, ਜਿਨ੍ਹਾਂ ਦੀ ਤੁਹਾਨੂੰ ਰੋਜ਼ਾਨਾ ਲੋੜ ਨਹੀਂ ਪੈਂਦੀ - ਜਿਵੇਂ ਕਿ ਡਾਇਬਿਟੀਜ਼ ਦੀਆਂ ਸਮੱਸਿਆਵਾਂ, ਜੋ ਅੱਖਾਂ ਦੀਆਂ ਸਮੱਸਿਆਵਾਂ ਅਤੇ ਅੰਨ੍ਹੇਪਣ ਦਾ ਕਾਰਨ ਬਣਦੀਆਂ ਹਨ। ਡਾਇਬਿਟੀਜ਼ ਦੀ ਕੋਈ ਵੀ ਸਮੱਸਿਆ, ਜੋ ਕੁਦਰਤੀ ਤੌਰ ‘ਤੇ ਹੌਲੀ ਹੌਲੀ ਹੁੰਦੀ ਹੈ। ਉਹ ਤੁਹਾਡੇ ਵਿੱਚ ਹੌਲੀ ਹੌਲੀ ਵੱਧਦੀ ਹੈ, ਅਤੇ ਤੁਸੀਂ ਉਨ੍ਹਾਂ ਨੂੰ ਉਦੋਂ ਹੀ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹੋ... ਅਤੇ ਉਦੋਂ ਤੱਕ, ਨੁਕਸਾਨ ਹੋ ਜਾਂਦਾ ਹੈ।

ਅਸੀਂ ਤੁਹਾਡਾ ਮਾਨਸਿਕ ਬੋਝ ਨਹੀਂ ਵਧਾਉਣਾ ਚਾਹੁੰਦੇ। ਪਰ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਇਸ ਲਈ ਆਓ ਆਪਣੇ ਮਨ ਨੂੰ ਸ਼ਾਂਤੀ ਦੇਈਏ। ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸਿਰਫ਼ ਇੱਕ ਹੀ ਕੰਮ ਕਰਨ ਦੀ ਲੋੜ ਹੈ - ਆਪਣੀ ਸਾਲਾਨਾ ਅੱਖਾਂ ਦੀ ਜਾਂਚ (ਅੱਖਾਂ ਦੇ ਡਾਕਟਰ ਕੋਲ, ਨਾ ਕਿ ਐਨਕਾਂ ਵਾਲੀ ਦੁਕਾਨ 'ਤੇ!) ਲਈ ਆਪਣੇ ਫ਼ੋਨ ਦਾ ਕੈਲੰਡਰ ਸੈੱਟ ਕਰੋ, ਅਤੇ ਉਸਨੂੰ ਫਾਲੋ ਕਰੋ। ਨਿਰਦੇਸ਼ਾਂ ਦੀ ਕੋਈ ਉਲਝਣ ਵਾਲੀ ਸੂਚੀ ਬਣਾਉਣ ਦੀ ਨਹੀਂ ਹੈ, ਆਪਣੇ ਖੁਦ ਦਾ ਡਾਕਟਰ ਬਣਨ ਦੀ ਵੀ ਕੋਈ ਲੋੜ ਨਹੀਂ ਅਤੇ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ।

ਹੇਠਾਂ ਦਿੱਤੀ ਸੂਚੀ ਡਰਾਉਣੀ ਲੱਗ ਸਕਦੀ ਹੈ, ਪਰ ਅਜਿਹਾ ਹੋਣਾ ਜ਼ਰੂਰੀ ਨਹੀਂ ਹੈ। ਡਾਇਬਿਟੀਜ਼ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਕਰਦੀ ਹੈ, ਪਰ ਇਸਦਾ ਜਲਦੀ ਪਤਾ ਲੱਗ ਜਾਣ ‘ਤੇ ਉਪਚਾਰ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਸਮੱਸਿਆਵਾਂ ਰੋਕਥਾਮ ਯੋਗ ਹੁੰਦੀਆਂ ਹਨ, ਪਰ ਡਾਇਬਿਟੀਜ਼ ਵਾਲੇ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ। ਅਜਿਹਾ ਜਾਗਰੂਕਤਾ ਦੀ ਕਮੀ ਕਰਕੇ ਹੈ, ਜਿਸ ਨੂੰ ਅਸੀਂ ਠੀਕ ਕਰ ਸਕਦੇ ਹਾਂ।

Network18 ਨੇ Novartis ਦੇ ਸਹਿਯੋਗ ਨਾਲ 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਤਾਂਕਿ ਦਵਾਈਆਂ ਦੇ ਖੇਤਰ ਵਿੱਚ ਕੰਮ ਕਰ ਰਹੇ, ਨੀਤੀਆਂ ਬਣਾਉਣ ਵਾਲੇ ਅਤੇ ਡਾਇਬਿਟਿਕ ਰੈਟੀਨੋਪੈਥੀ ਦੀ ਸਮੱਸਿਆ ਦੇ ਮਾਹਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਸਕੇ। ਇਹ ਦੁਨੀਆ ਭਰ ਵਿੱਚ ਕੰਮ ਕਰਨ ਵਾਲੀ ਉਮਰ ਦੀ ਆਬਾਦੀ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਹੈ। ਇਹ ਪਹਿਲਕਦਮੀ ਆਮ ਚਰਚਾਵਾਂ, ਲੈਕਚਰਾਰ ਵੀਡੀਓ ਅਤੇ ਜਾਣਕਾਰੀ ਭਰਪੂਰ ਲੇਖਾਂ ਦੇ ਪ੍ਰਸਾਰਣ ਰਾਹੀਂ ਜਾਣਕਾਰੀ ਦਾ ਪ੍ਰਸਾਰ ਕਰਦੀ ਹੈ, ਜਿਸਦਾ ਉਦੇਸ਼ ਤੁਹਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਅਤੇ ਨਜ਼ਰ ਦੀ ਬਿਹਤਰ ਦੇਖਭਾਲ ਕਰਨ ਦੇ ਯੋਗ ਬਣਾਉਣਾ ਹੈ।

ਇਸ ਦੇ ਲਈ ਆਓ, ਪਹਿਲਾਂ ਸਮਝੀਏ ਕਿ ਅੱਖ ਕਿਵੇਂ ਕੰਮ ਕਰਦੀ ਹੈ।

ਅੱਖ ਇੱਕ ਸਖਤ ਬਾਹਰੀ ਝਿੱਲੀ ਨਾਲ ਢੱਕੀ ਹੁੰਦੀ ਹੈ। ਅੱਖ ਦੇ ਸਾਹਮਣੇ ਵਾਲੇ ਪਾਸੇ ਨੂੰ ਸਾਫ, ਢੱਕਣ ਵਾਲੇ ਕਰਵ ਨੂੰ ਕੋਰਨੀਆ ਕਿਹਾ ਜਾਂਦਾ ਹੈ।। ਇਸਦਾ ਮੁੱਖ ਕੰਮ ਰੋਸ਼ਨੀ ‘ਤੇ ਫੋਕਸ ਕਰਨਾ ਹੈ, ਨਾਲ ਹੀ ਇਹ ਅੱਖਾਂ ਦੀ ਰੱਖਿਆ ਵੀ ਕਰਦਾ ਹੈ1

ਕੋਰਨੀਆ ਵਿੱਚੋਂ ਲਾਈਟ ਲੰਘਣ ਤੋਂ ਬਾਅਦ, ਇਹ ਪੁਤਲੀ (ਜੋ ਕਿ ਪਰਦੇ ਵਿੱਚ ਇੱਕ ਛੇਦ ਹੁੰਦਾ ਹੈ, ਅੱਖ ਦਾ ਰੰਗੀਨ ਹਿੱਸਾ) ਵਿੱਚੋਂ ਲੰਘਦੀ ਹੈ, ਜਿਸ ਨੂੰ ਐਂਟੀਰੀਅਰ ਚੈਂਬਰ ਕਿਹਾ ਜਾਂਦਾ ਹੈ (ਜੋ ਇੱਕ ਸੁਰੱਖਿਅਤ ਤਰਲ ਨਾਲ ਭਰਿਆ ਹੁੰਦਾ ਹੈ ਜਿਸਨੂੰ ਐਕਿਊਅਸ ਹਿਊਮਰ ਕਿਹਾ ਜਾਂਦਾ ਹੈ) ਅਤੇ ਫਿਰ ਇੱਕ ਲੈਂਸ ਰਾਹੀਂ ਜੋ ਵੱਧ ਫੋਕਸ ਕਰਦਾ ਹੈ। ਅੰਤ ਵਿੱਚ, ਰੋਸ਼ਨੀ ਅੱਖ ਦੇ ਕੇਂਦਰ ਵਿੱਚ ਇੱਕ ਹੋਰ ਤਰਲ ਨਾਲ ਭਰੇ ਚੈਂਬਰ (ਵਿਟਰੀਅਸ) ਵਿੱਚੋਂ ਲੰਘਦੀ ਹੈ ਅਤੇ ਅੱਖ ਦੇ ਪਿਛਲੇ ਹਿੱਸੇ, ਰੈਟੀਨਾ ਤੱਕ ਪਹੁੰਚਦੀ ਹੈ1

ਰੈਟੀਨਾ ਇਸ ‘ਤੇ ਕੇਂਦਰਿਤ ਚਿੱਤਰਾਂ ਨੂੰ ਰਿਕਾਰਡ ਕਰਦਾ ਹੈ ਅਤੇ ਉਨ੍ਹਾਂ ਚਿੱਤਰਾਂ ਨੂੰ ਇਲੈਕਟ੍ਰਿਕ ਸਿਗਨਲਾਂ ਵਿੱਚ ਬਦਲਦਾ ਹੈ, ਜੋ ਦਿਮਾਗ ਪ੍ਰਾਪਤ ਕਰਕੇ ਸਮਝਦਾ ਹੈ। ਰੈਟਿਨਾ ਦਾ ਇੱਕ ਹਿੱਸਾ ਸਾਫ ਵੇਰਵੇ ਦੇਖਣ ਲਈ ਵਿਸ਼ੇਸ਼ ਹੈ। ਵਾਧੂ-ਸਾਫ ਨਜ਼ਰ ਵਾਲੇ ਇਸ ਛੋਟੇ ਜਿਹੇ ਖੇਤਰ ਨੂੰ ਮੈਕੂਲਾ ਕਿਹਾ ਜਾਂਦਾ ਹੈ। ਰੈਟੀਨਾ ਦੇ ਅੰਦਰ ਅਤੇ ਪਿੱਛੇ ਖੂਨ ਦੀਆਂ ਨਾੜੀਆਂ ਮੈਕੂਲਾ ਨੂੰ ਪੋਸ਼ਣ ਦਿੰਦੀਆਂ ਹਨ1

ਆਓ, ਹੁਣ ਸਮਝਦੇ ਹਾਂ ਕਿ ਡਾਇਬਿਟੀਜ਼ ਕਿਸ ਤਰ੍ਹਾਂ ਅੱਖਾਂ 'ਚ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਗਲੋਕੋਮਾ

ਗਲੋਕੋਮਾ ਅੱਖਾਂ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜੋ ਆਪਟਿਕ ਨਰਵ—ਨਸਾਂ ਦਾ ਬੰਡਲ ਜੋ ਅੱਖ ਨੂੰ ਦਿਮਾਗ ਨਾਲ ਜੋੜਦਾ ਹੈ, ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾਇਬਿਟੀਜ਼ ਗਲੋਕੋਮਾ ਹੋਣ ਦੀ ਸੰਭਾਵਨਾ ਨੂੰ ਦੁੱਗਣਾ ਕਰ ਦਿੰਦੀ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਕੀਤੇ ਜਾਣ 'ਤੇ ਅੱਖਾਂ ਦੀ ਰੋਸ਼ਨੀ ਘੱਟ ਸਕਦੀ ਹੈ ਅਤੇ ਅੰਨ੍ਹੇਪਣ ਦੀ ਸਮੱਸਿਆ ਹੋ ਸਕਦੀ ਹੈ2

ਗਲੋਕੋਮਾ ਉਦੋਂ ਹੁੰਦਾ ਹੈ ਜਦੋਂ ਅੱਖ ਵਿੱਚ ਦਬਾਅ ਬਣ ਜਾਂਦਾ ਹੈ। ਦਬਾਅ ਕਰਕੇ ਖੂਨ ਦੀਆਂ ਨਾੜੀਆਂ ਕੱਸਦੀਆਂ ਹਨ, ਜੋ ਖੂਨ ਨੂੰ ਰੈਟੀਨਾ ਅਤੇ ਆਪਟਿਕ ਨਰਵ ਤੱਕ ਲੈ ਜਾਂਦੀਆਂ ਹਨ। ਰੈਟੀਨਾ ਅਤੇ ਨਸਾਂ ਨੂੰ ਨੁਕਸਾਨ ਪਹੁੰਚਣ ਕਰਕੇ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ3

ਮੋਤੀਆਬਿੰਦ

ਸਾਡੀਆਂ ਅੱਖਾਂ ਦੇ ਅੰਦਰਲੇ ਲੈਂਸ ਦੀ ਬਨਾਵਟ ਬਹੁਤ ਸਾਫ ਹੁੰਦੀ ਹੈ, ਜੋ ਚੰਗੀ ਤਰ੍ਹਾਂ ਦੇਖਣ ਵਿੱਚ ਮਦਦ ਕਰਦੀ ਹੈ—ਪਰ ਸਾਡੀ ਉਮਰ ਵੱਧਣ ਦੇ ਨਾਲ ਉਹ ਧੁੰਧਲੀ ਹੁੰਦੀ ਹੈ। ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਧੁੰਧਲੇ ਲੈਂਸ ਵਿਕਸਿਤ ਹੋਣ ਦੀ ਸੰਭਾਵਨਾ 2 ਤੋਂ 5 ਗੁਣਾ ਜ਼ਿਆਦਾ ਹੁੰਦੀ ਹੈ, ਜਿਸਨੂੰ ਮੋਤੀਆਬਿੰਦ ਕਿਹਾ ਜਾਂਦਾ ਹੈ। ਆਮ ਲੋਕਾਂ ਨਾਲੋਂ ਡਾਇਬਿਟੀਜ਼ ਵਾਲੇ ਲੋਕਾਂ ਵਿੱਚ, ਛੋਟੀ ਉਮਰ ਵਿੱਚ ਮੋਤੀਆਬਿੰਦ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ - ਅਸਲ ਵਿੱਚ, ਉਨ੍ਹਾਂ ਦਾ ਜੋਖਮ, ਸਮਾਨ ਉਮਰ ਵਾਲੇ ਲੋਕ ਜਿਨ੍ਹਾਂ ਨੂੰ ਡਾਇਬਿਟੀਜ਼ ਨਹੀਂ ਹੈ, ਦੀ ਤੁਲਨਾ ਵਿੱਚ 15-25 ਗੁਣਾ ਵੱਧ ਹੁੰਦਾ ਹੈ4। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਹਾਈ ਗਲੂਕੋਜ਼ ਲੈਵਲ ਤੁਹਾਡੀ ਅੱਖਾਂ ਦੇ ਲੈਂਸ ਨੂੰ ਧੁੰਧਲਾ ਬਣਾਉਣ ਦਾ ਕਾਰਨ ਬਣਦਾ ਹੈ। ਡਾਇਬਿਟੀਜ਼ ਵਾਲੇ ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਮੋਤੀਆਬਿੰਦ ਹੋ ਜਾਂਦਾ ਹੈ ਅਤੇ ਤੇਜ਼ੀ ਨਾਲ ਵੱਧਦਾ ਹੈ5

ਰੈਟੀਨੋਪੈਥੀ

ਡਾਇਬਿਟੀਜ਼ ਰੈਟੀਨੋਪੈਥੀ, ਡਾਇਬਿਟੀਜ਼ ਕਾਰਨ ਹੋਣ ਵਾਲੇ ਰੈਟੀਨਾ ਦੀ ਕਿਸੇ ਵੀ ਸਮੱਸਿਆ ਲਈ ਇੱਕ ਆਮ ਸ਼ਬਦ ਹੈ। ਰੈਟੀਨੋਪੈਥੀ ਦੀਆਂ ਦੋ ਮੁੱਖ ਕਿਸਮਾਂ ਹਨ: ਨਾਨ-ਪ੍ਰੋਲੀਫੇਰੇਟਿਵ ਅਤੇ ਪ੍ਰੋਲੀਫੇਰੇਟਿਵ। ਗੈਰ-ਪ੍ਰੋਲੀਫੇਰੇਟਿਵ ਰੈਟੀਨੋਪੈਥੀ ਵਿੱਚ, ਰੈਟੀਨੋਪੈਥੀ ਦਾ ਸਭ ਤੋਂ ਆਮ ਰੂਪ, ਅੱਖਾਂ ਦੇ ਬੈਲੂਨ ਦੇ ਪਿਛਲੇ ਪਾਸੇ ਸੈੱਲ ਅਤੇ ਪਾਊਚ ਬਣਦੇ ਹਨ। ਗੈਰ-ਪ੍ਰੋਲੀਫੇਰੇਟਿਵ ਰੈਟੀਨੋਪੈਥੀ ਤਿੰਨ ਪੜਾਵਾਂ (ਹਲਕੇ, ਦਰਮਿਆਨੇ ਅਤੇ ਗੰਭੀਰ) ਵਿੱਚੋਂ ਲੰਘ ਸਕਦੀ ਹੈ, ਕਿਉਂਕਿ ਇਸ ਨਾਲ ਖੂਨ ਦੀਆਂ ਜ਼ਿਆਦਾਤਰ ਨਾੜੀਆਂ ਬਲਾਕ ਹੋ ਜਾਂਦੀਆਂ ਹਨ। ਪ੍ਰੋਲੀਫੇਰੇਟਿਵ ਰੈਟੀਨੋਪੈਥੀ ਵਿੱਚ, ਖੂਨ ਦੀਆਂ ਨਾੜੀਆਂ ਇੰਨੀਆਂ ਖਰਾਬ ਹੋ ਜਾਂਦੀਆਂ ਹਨ ਕਿ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਜਿਸਦੇ ਨਤੀਜੇ ਵਜੋਂ, ਰੈਟੀਨਾ ਵਿੱਚ ਖੂਨ ਦੀਆਂ ਨਵੀਆਂ ਨਾੜੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਨਵੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਖੂਨ ਲੀਕ ਕਰ ਸਕਦੀਆਂ ਹਨ, ਜਿਸ ਕਰਕੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਖੂਨ ਦੀਆਂ ਨਵੀਆਂ ਨਾੜੀਆਂ, ਸਕਾਰ ਟਿਸ਼ੂ ਵੱਧਣ ਦਾ ਕਾਰਨ ਬਣ ਸਕਦੀਆਂ ਹਨ। ਜੇ ਸਕਾਰ ਟਿਸ਼ੂ ਸੁੰਗੜਦਾ ਹੈ, ਤਾਂ ਇਹ ਰੈਟਿਨਾ ਨੂੰ ਖਰਾਬ ਕਰ ਸਕਦਾ ਹੈ ਜਾਂ ਉਸਨੂੰ ਆਪਣੇ ਸਥਾਨ ਤੋਂ ਬਾਹਰ ਕੱਢ ਸਕਦਾ ਹੈ, ਅਜਿਹੀ ਸਥਿਤੀ ਨੂੰ ਰੈਟੀਨਲ ਡੀਟੈਚਮੈਂਟ ਕਿਹਾ ਜਾਂਦਾ ਹੈ6

ਮੈਕੁਲਰ ਐਡੀਮਾ ਇੱਕ ਹੋਰ ਵਿਕਾਰ ਹੈ ਜਿਸ ਨੂੰ ਡਾਇਬਿਟਿਕ ਰੈਟੀਨੋਪੈਥੀ ਕਲੱਸਟਰ ਦਾ ਹਿੱਸਾ ਮੰਨਿਆ ਜਾਂਦਾ ਹੈ। ਅਸੀਂ ਹੁਣ ਜਾਣਦੇ ਹਾਂ ਕਿ ਤੁਹਾਡੇ ਰੈਟੀਨਾ ਦਾ ਉਹ ਹਿੱਸਾ ਜਿਸ ਦੀ ਤੁਹਾਨੂੰ ਪੜ੍ਹਨ, ਡ੍ਰਾਈਵ ਕਰਨ ਅਤੇ ਚਿਹਰਾ ਦੇਖਣ ਲਈ ਲੋੜ ਹੁੰਦੀ ਹੈ, ਨੂੰ ਮੈਕੂਲਾ ਕਿਹਾ ਜਾਂਦਾ ਹੈ। ਡਾਇਬਿਟੀਜ਼ ਮੈਕੂਲਾ ਵਿੱਚ ਸੋਜ ਦਾ ਕਾਰਨ ਬਣ ਸਕਦੀ ਹੈ, ਜਿਸ ਨੂੰ ਡਾਇਬਿਟਿਕ ਮੈਕੁਲਰ ਐਡੀਮਾ ਕਿਹਾ ਜਾਂਦਾ ਹੈ। ਸਮੇਂ ਦੇ ਨਾਲ, ਬਿਮਾਰੀ ਅੱਖ ਦੀ ਸਾਫ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਅੰਸ਼ਕ ਨੁਕਸਾਨ ਜਾਂ ਅੰਨ੍ਹਾਪਣ ਹੋ ਸਕਦਾ ਹੈ। ਮੈਕੁਲਰ ਐਡੀਮਾ ਆਮ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਵਿਕਸਿਤ ਹੁੰਦਾ ਹੈ ਜਿਨ੍ਹਾਂ ਵਿੱਚ ਪਹਿਲਾਂ ਹੀ ਡਾਇਬਿਟਿਕ ਰੈਟੀਨੋਪੈਥੀ ਦੇ ਹੋਰ ਲੱਛਣ ਹੁੰਦੇ ਹਨ2

ਰੈਟੀਨੋਪੈਥੀ ਗੰਭੀਰ ਰੂਪ ਵਿੱਚ ਵਿਕਸਿਤ ਹੋਣ ਦੀ ਸੰਭਾਵਨਾ ਉਦੋਂ ਵਧ ਜਾਂਦੀ ਹੈ ਜਦੋਂ6:

  • ਤੁਹਾਨੂੰ ਲੰਬੇ ਸਮੇਂ ਤੋਂ ਡਾਇਬਿਟੀਜ਼ ਹੋਵੇ।

  • ਤੁਹਾਡੀ ਬਲੱਡ ਸ਼ੂਗਰ (ਗਲੂਕੋਜ਼) ਪੂਰੀ ਤਰ੍ਹਾਂ ਨਿਯੰਤਰਣ ਤੋਂ ਬਾਹਰ ਹੈ।

  • ਤੁਸੀਂ ਸਿਗਰਟ ਪੀਂਦੇ ਹੋ ਜਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਉੱਚ ਕੋਲੇਸਟ੍ਰੋਲ ਹੈ।


ਪਰ, ਜਿਵੇਂ ਅਸੀਂ ਵਾਅਦਾ ਕੀਤਾ ਹੈ, ਤੁਹਾਨੂੰ ਸਿਰਫ਼ ਆਪਣੀਆਂ ਅੱਖਾਂ ਦੇ ਡਾਕਟਰ ਤੋਂ ਅੱਖਾਂ ਦੀ ਸਾਲਾਨਾ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ - ਇਹ ਇੱਕ ਨਿਯਮਿਤ ਅਤੇ ਦਰਦ-ਰਹਿਤ ਅੱਖਾਂ ਦੀ ਜਾਂਚ ਹੈ, ਜੋ ਤੁਹਾਨੂੰ ਡਾਇਬਿਟਿਕ ਰੈਟੀਨੋਪੈਥੀ ਅਤੇ ਨਜ਼ਰ ਦੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰੇਗੀ। ਇੱਥੇ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਸ਼ੁਰੂਆਤ ਕਰ ਸਕਦੇ ਹੋ - ਆਪਣੇ ਜੋਖਮ ਦਾ ਮੁਲਾਂਕਣ ਕਰਨ ਲਈ, ਆਪਣਾ ਆਨਲਾਈਨ ਡਾਇਬਿਟਿਕ ਰੈਟੀਨੋਪੈਥੀ ਸੈਲਫ-ਚੈੱਕ-ਅੱਪ ਕਰੋ। ਫਿਰ, News18.com 'ਤੇ Netra Suraksha ਪਹਿਲਕਦਮੀ ਦਾ ਪੇਜ ਪੜ੍ਹੋ, ਜਿੱਥੇ ਤੁਹਾਡੇ ਲਈ ਸਾਰੀ ਸਮੱਗਰੀ (ਆਮ ਚਰਚਾਵਾਂ, ਲੈਕਚਰਾਰ ਵੀਡੀਓ ਅਤੇ ਲੇਖ) ਉਪਲਬਧ ਹਨ।

ਆਪਣੀ ਸਿਹਤ ਦਾ ਧਿਆਨ ਰੱਖੋ। ਜਿਵੇਂ ਡਾਇਬਿਟੀਜ਼ ਦੇ ਇਲਾਜ ਲਈ ਕੁਝ ਕਿਰਿਆਵਾਂ ਕਰਨ ਨੂੰ ਕਿਹਾ ਜਾਂਦਾ ਹੈ। ਇਸ ਲਈ ਸੰਕੋਚ ਨਾ ਕਰੋ। ਡਾਇਬਿਟੀਜ਼ ਰੈਟੀਨੋਪੈਥੀ ਨੂੰ ਰੋਕਣ ਅਤੇ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਸੁਰੱਖਿਅਤ ਰੱਖਣ ਲਈ ਅੱਜ ਹੀ ਪਹਿਲਾ ਕਦਮ ਚੁੱਕੋ।

References:

  1. https://socaleye.com/understanding-the-eye/ 18 Dec, 2021

  2. https://www.niddk.nih.gov/health-information/diabetes/overview/preventing-problems/diabetic-eye-disease 18 Dec, 2021

  3. https://www.mayoclinic.org/diseases-conditions/glaucoma/symptoms-causes/syc-20372839 18 Dec, 2021


https://www.ncbi.nlm.nih.gov/pmc/articles/PMC3589218/ 18 Dec, 2021
Published by:Krishan Sharma
First published:

Tags: #NetraSuraksha, Diabetes, Eyesight, Health, Health care, Health care tips, Health tips, Life style, Lifestyle

ਅਗਲੀ ਖਬਰ