ਸਰਦੀ ਦੇ ਮੌਸਮ ਵਿੱਚ ਜ਼ੁਕਾਮ ਲੱਗਣਾ ਜਾਂ ਨੱਕ ਵਗਣਾ ਆਮ ਗੱਲ ਹੈ। ਸਰਦੀਆਂ ਵਿੱਚ ਜ਼ੁਕਾਮ (ਵਾਇਰਲ) ਆਮ ਤੌਰ ‘ਤੇ ਸਭ ਨੂੰ ਹੀ ਹੋ ਜਾਂਦਾ ਹੈ। ਪਰ ਜੇਕਰ ਤੁਹਾਨੂੰ ਜ਼ੁਕਾਮ (ਵਾਇਰਲ) ਦੀ ਸਮੱਸਿਆ ਵਧਦੀ ਹੈ, ਤਾਂ ਇਹ ਕਈ ਤਰ੍ਹਾਂ ਦੀ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ। ਜੇਕਰ ਲੰਮੇ ਜ਼ੁਕਾਮ ਤੋਂ ਬਾਅਦ ਤੁਹਾਡੇ ਨੱਕ ਵਿੱਚ ਸੋਜ ਵੀ ਆ ਗਈ ਹੈ, ਤਾਂ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਸਕਦੀ ਹੈ। ਸਮੇਂ ਸਿਰ ਫੰਗਲ ਇਨਫੈਕਸ਼ਨ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਇਲਾਜ ਨਾ ਹੋਣ ਦੀ ਸੂਰਤ ਵਿੱਚ ਇਹ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦੀ ਹੈ। ਇਸਦੇ ਇਲਾਜ ਦੇ ਨਾਲ ਨਾਲ ਤੁਹਾਨੂੰ ਆਪਣੀ ਇਮਿਊਨਿਟੀ ਨੂੰ ਵਧਾਉਣਾ ਚਾਹੀਦਾ ਹੈ। ਕਮਜ਼ੋਰ ਇਮਿਊਨਿਟੀ ਦੇ ਲੋਕਾਂ ਨੂੰ ਇਸਦਾ ਖਤਰਾ ਵਧੇਰੇ ਹੁੰਦਾ ਹੈ। ਆਓ ਜਾਣੇਦ ਹਾਂ ਫੰਗਲ ਇਨਫੈਕਸ਼ਨ ਦੇ ਲੱਛਣਾ ਤੇ ਬਚਾਅ ਬਾਰੇ-
ਫੰਗਲ ਇਨਫੈਕਸ਼ਨ ਦੇ ਲੱਛਣ
ਫੰਗਲ ਇਨਫੈਕਸ਼ਨ ਹੋਣ ਕਰਕੇ ਨੱਕ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ। ਫੰਗਲ ਇਨਫੈਕਸ਼ਨ ਨਾਲ ਨੱਕ ਵਿੱਚ ਸੋਜ ਹੋ ਜਾਂਦੀ ਹੈ ਤੇ ਨੱਕ ਲਾਲ ਹੋ ਜਾਂਦਾ ਹੈ। ਇਸਦੇ ਕਰਕੇ ਨੱਕ ਵਿੱਚੋਂ ਬਦਬੂ ਆਉਣ ਲੱਗਦੀ ਹੈ। ਇਸਦੇ ਨਾਲ ਹੀ ਤੁਹਾਨੂੰ ਤੁਹਾਡਾ ਨੱਕ ਬੰਦ ਹੋਇਆ ਵੀ ਮਹਿਸੂਸ ਹੋ ਸਕਦਾ ਹੈ। ਫੰਗਲ ਇਨਫੈਕਸ਼ਨ ਨਾਲ ਨੱਕ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਕਰਕੇ ਨੱਕ ਵਿੱਚ ਦਰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਕਰਕੇ ਤੁਹਾਨੂੰ ਬੁਖ਼ਾਰ ਵੀ ਹੋ ਸਕਦਾ ਹੈ।
ਫੰਗਲ ਇਨਫੈਕਸ਼ਨ ਦੀ ਗੰਭੀਰ ਹਾਲਤ ਵਿੱਚ ਸੋਜ ਨੱਕ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਇਸ ਨਾਲ ਤੁਹਾਡੇ ਚਿਹਰੇ ਨੂੰ ਵੀ ਸੋਜ ਆ ਸਕਦੀ ਹੈ। ਚਿਹਰਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਕਿਨ ਦਾ ਰੰਗ ਬਦਲ ਜਾਂਦਾ ਹੈ। ਇਸ ਦੇ ਵਧੇਰੇ ਵਧਣ ਨਾਲ ਅੱਖਾਂ ਦੀ ਸੋਜ ਤੇ ਹੋਰ ਕਈ ਸਮੱਸਿਆਵਾਂ ਆ ਸਕਦੀਆਂ ਹਨ। ਫੰਗਲ ਇਨਫੈਕਸ਼ਨ ਕਰਕੇ ਸੋਚਨ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ।
ਫੰਗਲ ਇਨਫੈਕਸ਼ਨ ਦਾ ਇਲਾਜ
ਆਮ ਤੌਰ ‘ਤੇ ਐਂਟੀਫੰਗਲ ਦਵਾਈਆਂ ਨਾਲ ਫੰਗਲ ਇਨਫੈਕਸ਼ਨ ਦਾ ਇਲਾਜ ਕੀਤਾ ਜਾਂਦਾ ਹੈ। ਜੇਕਰ ਇਹ ਐਂਟੀਫੰਗਲ ਦਵਾਈਆਂ ਨਾਲ ਠੀਕ ਨਾ ਹੋਵੇ, ਤਾਂ ਇਸਨੂੰ ਠੀਕ ਕਰਨ ਲਈ ਕੋਰਟੀਕੋਸਟੀਰੋਇਡ ਦਵਾਈਆਂ ਵਰਤੀਆਂ ਜਾਂਦੀਆਂ ਹਨ। ਜੇਕਰ ਫਿਰ ਵੀ ਇਹ ਠੀਕ ਨਾ ਹੋਵੇ, ਤਾਂ ਤੁਹਾਨੂੰ ਈਐਨਟੀ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ। ਫੰਗਲ ਇਨਫੈਕਸ਼ਨ ਦੇ ਦਵਾਈਆਂ ਨਾਲ ਠੀਕ ਨਾ ਹੋਣ ਉਪਰੰਤ ਤੁਹਾਡਾ ਨੱਕ ਸਾਫ਼ ਕਰਨਾ ਪੈ ਸਕਦਾ ਹੈ। ਜੇਕਰ ਫਿਰ ਵੀ ਫੰਗਲ ਦੀ ਸਮੱਸਿਆ ਰਹਿ ਜਾਵੇ ਤਾਂ ਸਰਜਰੀ ਦੀ ਨੌਬਤ ਵੀ ਆ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health tips