Problems with constipation: ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਸੁਸਤ ਜੀਵਨ ਸ਼ੈਲੀ ਕਾਰਨ ਲੋਕਾਂ ਵਿੱਚ ਕਬਜ਼ ਦੀ ਸਮੱਸਿਆ (Constipation Problems) ਵਧਦੀ ਜਾ ਰਹੀ ਹੈ। ਸਿਹਤ (Health) ਦੀ ਸਹੀ ਦੇਖਭਾਲ ਨ ਕਰਨ ਕਰਕੇ ਬੇਚੈਨੀ ਤੋਂ ਇਲਾਵਾ ਪਾਚਨ ਸਮੱਸਿਆਵਾਂ ਜਿਵੇਂ ਕਿ ਪੇਟ ਫੁੱਲਣਾ ਆਦਿ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੁਰਾਕ ਵਿੱਚ ਲੋੜੀਂਦਾ ਫਾਈਬਰ ਨਾ ਹੋਣ, ਤਣਾਅ, ਖਾਣ ਦਾ ਕੋਈ ਸਹੀ ਸਮਾਂ ਨਾ ਰੱਖਣਾ, ਖੁਰਾਕ ਵਿੱਚ ਬਦਲਾਅ ਜਾਂ ਕੁਝ ਡਾਕਟਰੀ ਸਥਿਤੀਆਂ ਕਾਰਨ ਵੀ ਕਬਜ਼ (Constipation) ਹੋ ਸਕਦੀ ਹੈ। ਪਰ ਜੇ ਤੁਸੀਂ ਜੀਵਨ ਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਦੇ ਹੋ ਤਾਂ ਇਸ ਤੋਂ ਰਾਹਤ ਮਿਲ ਸਕਦੀ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਿਕ ਆਯੁਰਵੈਦਿਕ ਮਾਹਰ ਡਾ. ਨਿਤਿਕਾ ਕੋਹਲੀ ਨੇ ਅੰਤੜੀਆਂ ਨੂੰ ਸਾਫ਼ ਕਰਨ ਅਤੇ ਕਬਜ਼ ਤੋਂ ਰਾਹਤ ਪਾਉਣ ਦੇ ਕੁਝ ਕੁਦਰਤੀ ਅਤੇ ਪ੍ਰਭਾਵੀ ਤਰੀਕਿਆਂ ਦਾ ਸੁਝਾਅ ਦਿੱਤਾ। ਡਾ: ਕੋਹਲੀ ਨੇ ਕਿਹਾ ਕਿ ਡੀਹਾਈਡਰੇਸ਼ਨ ਕਬਜ਼ ਦੇ ਆਮ ਕਾਰਨਾਂ ਵਿੱਚੋਂ ਇੱਕ ਹੈ। ਸਮੇਂ ਸਮੇਂ 'ਤੇ ਪਾਣੀ ਪੀਓ ਤੇ ਹਾਈਡਰੇਟਿਡ ਰਹੋ। ਇਸ ਤੋਂ ਇਲਾਵਾ ਦਲੀਆ ਸੁਪਰਫੂਡ ਪੌਦਿਆਂ ਦੇ ਪ੍ਰੋਟੀਨ, ਫਾਈਬਰ ਦਾ ਇੱਕ ਅਮੀਰ ਸਰੋਤ ਹੈ, ਅਤੇ ਇਸ ਵਿੱਚ ਮਹੱਤਵਪੂਰਣ ਵਿਟਾਮਿਨ ਹੁੰਦੇ ਹਨ ਜੋ ਕਬਜ਼ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸਕਦੇ ਹਨ।
ਮਲੱਠੀ ਨਾਲ ਕਰੋ ਕਬਜ਼ ਦਾ ਇਲਾਜ
ਮਲੱਠੀ ਵੀ ਪਾਚਨ ਵਿੱਚ ਸੁਧਾਰ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਆਯੁਰਵੈਦਿਕ ਉਪਚਾਰਾਂ ਵਿੱਚੋਂ ਇੱਕ ਹੈ। ਇਸ ਦੀ ਵਰਤੋਂ ਕਰਨ ਲਈ ਅੱਧਾ ਚੱਮਚ ਮਲੱਠੀ ਲਓ ਅਤੇ ਇਸ ਵਿੱਚ ਗੁੜ ਪਾਓ। ਇਸ ਨੂੰ ਇੱਕ ਕੱਪ ਗਰਮ ਪਾਣੀ ਨਾਲ ਪੀਓ। ਇਹ ਆਯੁਰਵੈਦਿਕ ਉਪਾਅ ਆਂਤੜੀਆਂ ਦੀ ਗਤੀਵਿਧੀ ਨੂੰ ਠੀਕ ਕਰਨ ਲਈ ਜਾਣਿਆ ਜਾਂਦਾ ਹੈ।
ਅੰਜੀਰ ਵੀ ਹੈ ਫਾਇਦੇਮੰਦ
ਅੰਜੀਰ ਨੂੰ ਜਦੋਂ ਗਰਮ ਪਾਣੀ ਵਿੱਚ ਭਿੱਜਣ ਤੋਂ ਬਾਅਦ ਇਸ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਤੁਰੰਤ ਰਾਹਤ ਪ੍ਰਦਾਨ ਕਰ ਸਕਦਾ ਹੈ। ਇਹ ਵੀ ਫਾਈਬਰ ਨਾਲ ਭਰਪੂਰ ਹੁੰਦਾ ਹੈ।
ਦੁੱਧ ਤੇ ਘਿਓ ਦਾ ਸੇਵਨ
ਜ਼ਿਕਰਯੋਗ ਹੈ ਕਿ ਸੌਣ ਵੇਲੇ ਤੁਸੀਂ ਇੱਕ ਕੱਪ ਗਰਮ ਦੁੱਧ ਵਿੱਚ 1-2 ਚਮਚ ਘਿਓ ਪਾ ਕੇ ਇਸ ਦਾ ਸੇਵਨ ਕਰੋ। ਕੋਹਲੀ ਨੇ ਕਿਹਾ, “ਇਹ ਕਬਜ਼ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਕੁਦਰਤੀ ਅਤੇ ਪ੍ਰਭਾਵਸ਼ਾਲੀ ਉਪਚਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਤੁਹਾਨੂੰ ਜ਼ਰੂਰ ਰਾਹਤ ਦੇਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।