Home /News /lifestyle /

ਗਠੀਆ ਵਿੱਚ ਭੁੱਲ ਕੇ ਵੀ ਨਾ ਕਰੋ ਸ਼ਹਿਦ ਦਾ ਸੇਵਨ, ਫ਼ਾਇਦੇ ਦੀ ਥਾਂ ਹੋ ਸਕਦਾ ਹੈ ਨੁਕਸਾਨ

ਸ਼ਹਿਦ ਦੇ ਗੁਣਾਂ ਦੀ ਜਿੰਨੀ ਵਿਆਖਿਆ ਕੀਤੀ ਜਾਵੇ ਘੱਟ ਹੈ। ਇਸਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ ਅਤੇ ਆਯੁਰਵੇਦ ਵਿੱਚ ਇਸਦੇ ਸੇਵਨ ਦੇ ਅਨੇਕਾਂ ਲਾਭ ਹਨ। ਜੇਕਰ ਸ਼ਹਿਦ ਵਿੱਚ ਮੌਜੂਦ ਪੌਸ਼ਕ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਮੀਨੋ ਐਸਿਡ, ਵਿਟਾਮਿਨ, ਖਣਿਜ, ਆਇਰਨ, ਜ਼ਿੰਕ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਤੁਸੀਂ ਕਈ ਵਾਰ ਬਜ਼ੁਰਗਾਂ ਕੋਲੋਂ ਸੁਣਿਆ ਹੋਵੇਗਾ ਕਿ ਦਿਲ ਦੇ ਰੋਗ, ਖਾਂਸੀ, ਪੇਟ ਦੇ ਰੋਗ, ਜ਼ਖ਼ਮ ਆਦਿ ਵਿਚ ਸ਼ਹਿਦ ਖਾਨ ਨਾਲ ਫਾਇਦਾ ਹੁੰਦਾ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਜਿੱਥੇ ਸ਼ਹਿਦ ਦੇ ਇੰਨੇ ਲਾਭ ਹਨ ਉੱਥੇ ਗਠੀਏ ਨਾਲ ਪੀੜਤ ਲੋਕਾਂ ਲਈ ਸ਼ਹਿਦ ਵਰਦਾਨ ਨਹੀਂ ਹੈ ਬਲਕਿ ਇਹ ਤੁਹਾਡੀ ਸਿਹਤ ਵਿਗਾੜ ਸਕਦਾ ਹੈ। WebMD ਦੀ ਖਬਰ ਮੁਤਾਬਕ ਸ਼ਹਿਦ ਵਿੱਚ ਮੌਜੂਦ ਫਰੂਟੋਜ਼ ਜੋ ਕਿ ਇੱਕ ਤਰ੍ਹਾਂ ਦਾ ਕੁਦਰਤੀ ਮਿੱਠਾ ਹੈ, ਸਾਡੇ ਪਤ ਵਿੱਚ ਜਾ ਕੇ ਪਿਊਰੀਨ ਪੈਦਾ ਕਰਦਾ ਹੈ ਜਿਸ ਨਾਲ ਯੂਰਿਕ ਐਸਿਡ ਵਧਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸ਼ਹਿਦ ਵਿੱਚ ਮੌਜੂਦ ਫਰੂਟੋਜ਼ ਹੀ ਪਿਊਰੀਨ ਦੇ ਵਾਧੇ ਨੂੰ ਤੇਜ਼ ਕਰਦਾ ਹੈ ਬਾਕੀ ਹੋਰ ਮਿੱਠੇ ਜਿਹਨਾਂ ਵਿੱਚ ਫਰੂਟੋਜ਼ ਨਹੀਂ ਹੁੰਦਾ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਗਠੀਏ ਦੇ ਮਰੀਜ਼ਾਂ ਨੂੰ ਸ਼ਹਿਦ ਖਾਣ ਤੋਂ ਰੋਕਿਆ ਜਾਂਦਾ ਹੈ।

ਬਹੁਤ ਵਾਰ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਗਠੀਏ ਵਿੱਚ ਕੀ ਖਾਣਾ ਹੈ ਅਤੇ ਕੀ ਨਹੀਂ ਜਿਸ ਕਰਕੇ ਉਹ ਸਹੀ ਖੁਰਾਕ ਨਹੀਂ ਲੈ ਪਾਉਂਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਨੂੰ ਘੱਟ ਤੋਂ ਘੱਟ ਪਿਊਰੀਨ ਪੈਦਾ ਕਰਨ ਵਾਲੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਘੱਟ ਚਰਬੀ ਵਾਲਾ ਮੱਖਣ, ਖੱਟੇ-ਮਿੱਠੇ ਫਲ ਖਾ ਸਕਦੇ ਹੋ। ਇਸ ਤੋਂ ਇਲਾਵਾ ਗਠੀਏ ਵਿੱਚ ਲੋਕਾਂ ਨੂੰ ਐਵੋਕਾਡੋ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਪਰ ਗਠੀਏ ਦੇ ਮਰੀਜ਼ਾਂ ਨੂੰ ਸਮੁੰਦਰੀ ਭੋਜਨ, ਕੇਕੜਾ ਰੈੱਡ ਮੀਟ ਆਦਿ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਪਹਿਲਾਂ ਹੀ ਪਿਊਰੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਾਲ ਹੀ ਤੁਹਾਨੂੰ ਵ੍ਹਾਈਟ ਬਰੈੱਡ ਖਾਣ ਤੋਂ ਬਿਲਕੁਲ ਬਚਣਾ ਚਾਹੀਦਾ ਹੈ। ਇਸ ਨਾਲ ਯੂਰਿਕ ਐਸਿਡ ਤਾਂ ਵਧਦਾ ਹੀ ਹੈ ਪਰ ਇਸ ਨਾਲ ਬਲੱਡ ਸ਼ੂਗਰ ਦੀ ਮਾਤਰਾ ਵੀ ਵਧਦੀ ਹੈ। ਇਸ ਲਈ ਇਹਨਾਂ ਤੋਂ ਪਰਹੇਜ਼ ਚੰਗਾ ਹੈ।

Published by:Drishti Gupta
First published:

Tags: Health, Health care, Life, Lifestyle