
Health Insurance: ਸਿਹਤ ਬੀਮੇ ਨਾਲ ਬਿਮਾਰੀ ਸਮੇਂ ਬਚ ਸਕਦਾ ਹੈ ਲੱਖਾਂ ਦਾ ਖਰਚਾ, ਜਾਣੋ ਇਸਦੇ ਨਿਯਮ ਤੇ ਲਾਭ
ਵਧ ਰਹੀਆਂ ਬਿਮਾਰੀਆਂ ਕਰਕੇ ਸਿਹਤ ਬੀਮੇ ਦਾ ਮਹੱਤਵ ਦਿਨੋ ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਲੰਮੇ ਪ੍ਰਭਾਵ ਤੋਂ ਬਾਅਦ, ਲੋਕ ਹੈਲਥ ਇਨਸੌਰੈਂਸ ਪ੍ਰਤੀ ਹੋਰ ਵੀ ਸੁਚੇਤ ਹੋ ਗਏ ਹਨ। ਵੱਖ-ਵੱਖ ਤਰ੍ਹਾਂ ਦੇ ਵਾਇਰਸਾਂ ਦੇ ਪ੍ਰਭਾਵ ਦੇ ਇਸ ਸਮੇਂ ਵਿੱਚ ਸਿਹਤ ਬੀਮਾ ਹੋਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਬਿਮਾਰੀ ਨਾਲ ਨਜਿੱਠਣ ਲਈ ਇੱਕ ਚੰਗਾ ਪਰਿਵਾਰਕ ਸਿਹਤ ਬੀਮਾ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਲੋੜ ਵੇਲੇ ਤੁਸੀਂ ਆਪਣਾ ਘਰ-ਬਾਰ ਵਿਕਣ ਤੋਂ ਬਚਾ ਸਕੋ।
ਦੱਸ ਦੇਈਏ ਕਿ ਸਿਹਤ ਬੀਮਾ ਬਹੁਤ ਮਹਿੰਗਾ ਨਹੀਂ ਹੈ। ਜੇਕਰ ਤੁਸੀਂ 40 ਸਾਲ ਦੇ ਹੋ ਅਤੇ 4 ਲੋਕਾਂ ਦਾ ਫੈਮਿਲੀ ਪੈਕ ਲੈਂਦੇ ਹੋ, ਤਾਂ ਤੁਹਾਨੂੰ 25 ਲੱਖ ਦੇ ਕਵਰ ਲਈ 30-35 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ।
ਬੀਮਾ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਖਾਣਾ ਖਾਣ ਤੋਂ ਪਹਿਲਾਂ ਸਿਹਤ ਬੀਮਾ ਕਰਵਾਉਣਾ ਜ਼ਰੂਰੀ ਹੈ। ਖਾਸ ਕਰਕੇ ਕੋਰੋਨਾ ਵਰਗੇ ਸਮੇਂ ਵਿੱਚ, ਲੋਕਾਂ ਨੂੰ ਸਿਹਤ ਬੀਮਾ ਕਵਰ ਦੁੱਗਣਾ ਜਾਂ ਤਿੰਨ ਗੁਣਾ ਕਰਨਾ ਚਾਹੀਦਾ ਹੈ। ਕੋਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਕਿਸੇ ਵੇਲੇ ਵੀ ਆ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਸਿਹਤ ਬੀਮੇ ਦਾ ਵਿਕਲਪ ਹੋਣਾ ਅਤਿ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਕਈ ਵਾਰ ਤਾਂ ਔਖੇ ਵੇਲੇ ਕਿਸੇ ਪਾਸਿਓ ਉਧਾਰ ਵੀ ਨਹੀਂ ਮਿਲਦਾ। ਅਜਿਹੇ ਵਿੱਚ ਸਿਹਤ ਬੀਮਾ ਥੋੜ੍ਹਾ ਸੁਖ ਦਾ ਸਾਹ ਦੇਣ ਵਾਲਾ ਵਿਕਲਪ ਹੈ। ਜੇਕਰ ਤੁਹਾਡੇ ਕੋਲ ਸਿਹਤ ਬੀਮਾ ਹੋਵੇਗਾ, ਤਾਂ ਔਖ ਸਮੇਂ ਤੁਹਾਨੂੰ ਪੈਸਿਆ ਦੀ ਚਿੰਤਾਂ ਨਹੀਂ ਹੋਵੇਗੀ। SBI ਬੈਂਕ ਦੀ ਰਿਪੋਰਟ ਅਨੁਸਾਰ ਇਸ ਸਮੇਂ ਵਿੱਚ ਸਿਹਤ ਬੀਮਾ ਕਾਫੀ ਵਧ ਗਿਆ ਹੈ। ਇਸਦੇ ਨਾਲ ਹੀ ਵਧ ਰਹੀਆਂ ਬਿਮਾਰੀਆਂ ਕਰਕੇ, ਆਉਣ ਵਾਲੇ ਸਮੇਂ 'ਚ ਭਾਰਤੀ ਲੋਕਾਂ ਨੂੰ ਸਿਹਤ 'ਤੇ 15 ਹਜ਼ਾਰ ਕਰੋੜ ਰੁਪਏ ਵਾਧੂ ਖਰਚਣੇ ਪੈਣਗੇ।
ਧਿਆਨ ਦੇਣ ਯੋਗ ਗੱਲ ਹੈ ਕਿ ਜਦੋਂ ਵੀ ਤੁਸੀਂ ਸਿਹਤ ਬੀਮਾ ਕਰਵਾਓ ਤਾਂ ਕੋਸ਼ਿਸ਼ ਕਰੋ ਕਿ ਇਸ ਵਿੱਚ ਪੂਰਾ ਪਰਿਵਾਰ ਸ਼ਾਮਿਲ ਹੋਵੇ। ਜੇਕਰ ਤੁਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਹੋ ਤਾਂ ਉਸਦਾ ਗਰੁੱਪ ਇਨਸੌਰੈਂਸ ਤੁਹਾਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਕੰਪਨੀ ਦਾ ਗਰੁੱਪ ਇਨਸੌਰੈਂਸ ਇੱਕ ਸੀਮਤ ਦਾਇਰੇ ਨੂੰ ਹੀ ਕਵਰ ਕਰਦਾ ਹੈ। ਅਜਿਹੀ ਸਥਿਤੀ ਵਿੱਚ ਵੀ ਤੁਹਾਨੂੰ ਸਿਹਤ ਬੀਮਾ ਕਰਵਾਉਣਾ ਚਾਹੀਦਾ ਹੈ ਕਿਉਂਕਿ ਅਚਾਨਕ ਆਈ ਮੁਸੀਬਤ ਵਿੱਚ ਇਹ ਤੁਹਾਡੇ ਬਹੁਤ ਕੰਮ ਆਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।