HOME » NEWS » Life

Corona Virus ਤੋਂ ਨਜਿਠਣ ਲਈ ਦੇਸ਼ ਦਾ ਪਹਿਲਾ ਇੰਸ਼ੋਰੈਂਸ ਪਲਾਨ ਲਾਂਚ, 499 ਰੁਪਏ ਹੋਵੇਗਾ ਪੂਰਾ ਇਲਾਜ

News18 Punjabi | News18 Punjab
Updated: March 19, 2020, 3:54 PM IST
share image
Corona Virus ਤੋਂ ਨਜਿਠਣ ਲਈ ਦੇਸ਼ ਦਾ ਪਹਿਲਾ ਇੰਸ਼ੋਰੈਂਸ ਪਲਾਨ ਲਾਂਚ, 499 ਰੁਪਏ ਹੋਵੇਗਾ ਪੂਰਾ ਇਲਾਜ
Corona Virus ਤੋਂ ਨਜਿਠਣ ਲਈ ਦੇਸ਼ ਦਾ ਪਹਿਲਾ ਇੰਸ਼ੋਰੈਂਸ ਪਲਾਨ ਲਾਂਚ, 499 ਰੁਪਏ ਹੋਵੇਗਾ ਪੂਰਾ ਇਲਾਜ

ਇੰਸੋਰੈਂਸ ਪ੍ਰੋਡਕਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਗ੍ਰਾਹਕ ਅਤੇ ਉਨ੍ਹਾਂ ਦੇ ਪਰਿਵਾਰਕ  ਨੂੰ ਇਲਾਜ ਵਿਚ ਮਦਦ ਕਰੇਗਾ। ਇਹ ਪਲਾਨ 499 ਰੁਪਏ ਤੋਂ ਸ਼ੁਰੂ ਹੈ ਅਤੇ ਕੁਝ ਪੜਾਵਾਂ 'ਤੇ ਕੰਪਨੀ ਦੀ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ, ਇਸ ਨੂੰ ਵੇਖਦੇ ਹੋਏ ਕਲੀਨਿਕ ਹੈਲਥਕੇਅਰ ਨੇ ਕੋਵਿਡ-19 ਲਈ ਭਾਰਤ ਵਿਚ ਪਹਿਲਾ ਕਾਮਪ੍ਰੀਹੈਂਸਿਵ ਪ੍ਰੋਟੈਕਸ਼ਨ ਪਲਾਨ ਲਾਂਚ ਕੀਤਾ ਹੈ। ਇਹ ਇੰਸੋਰੈਂਸ ਪ੍ਰੋਡਕਟ ਕੋਰੋਨਾ ਵਾਇਰਸ ਨਾਲ ਸੰਕਰਮਿਤ ਗ੍ਰਾਹਕ ਅਤੇ ਉਨ੍ਹਾਂ ਦੇ ਪਰਿਵਾਰਕ  ਨੂੰ ਇਲਾਜ ਵਿਚ ਮਦਦ ਕਰੇਗਾ। ਕਲੀਨਿਕ ਦਾ ਕੋਰੋਨਾ ਵਾਇਰਸ ਸਪੋਰਟ ਪਲਾਨ ਗ੍ਰਾਹਕਾਂ ਦਾ ਕੋਰੋਨਾ ਵਾਇਰਸ ਸੰਕਰਮਿਤ ਹੋਣ 'ਤੇ ਉਨ੍ਹਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਲਈ 360 ਡਿਗਰੀ ਕਵਰੇਜ ਦੇਣ ਲਈ ਤਿਆਰ ਕੀਤਾ ਹੈ। ਇਹ ਪਲਾਨ 499 ਰੁਪਏ ਤੋਂ ਸ਼ੁਰੂ ਹੈ ਅਤੇ ਕੁਝ ਪੜਾਵਾਂ 'ਤੇ ਕੰਪਨੀ ਦੀ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

ਕੀ-ਕੀ ਪਲਾਨ ਵਿਚ ਮਿਲੇਗਾ?

ਕੋਰੋਨਾ ਵਾਇਰਸ ਸਪੋਰਟ ਪਲਾਨ ਵਿਚ ਮੁੱਢਲੀ ਦੇਖਭਾਲ ਅਤੇ ਵਿੱਤੀ ਸੁਰੱਖਿਆ ਦੋਵੇਂ ਸ਼ਾਮਿਲ ਹਨ। ਗਾਹਕ ਨੂੰ ਪੂਰਾ ਇਲਾਜ ਮਿਲਦਾ ਹੈ ਜਿਸ ਵਿਚ ਡਾਕਟਰ ਦੇ ਨਾਲ ਸਲਾਹ ਮਸ਼ਵਰਾ, 24×7 ਡਾਕਟਰ ਦੀ ਮਦਦ ਅਤੇ ਕੋਰੋਨਾ ਵਾਇਰਸ ਨਾਲ ਜੁੜੇ ਹਸਪਤਾਲ ਵਿਚ ਭਰਤੀ ਹੋਣ ਉਤੇ ਕਿਸੇ ਵੀ ਖਰਚ ਉਤੇ 1 ਲੱਖ ਰੁਪਏ ਦਾ ਬੀਮਾ ਕਵਰ ਸ਼ਾਮਿਲ ਹੈ। ਕਲੀਨਿਕ ਇਕ ਆਲ ਇੰਨ ਵਨ ਇੰਸ਼ੋਰੈਂਸ ਸੋਲਿਊਸ਼ਨ ਦੀ ਆਫਰ ਵੀ ਦੇ ਰਿਹਾ ਹੈ। ਇਹ ਬਿਜ਼ਨਸ ਅਤੇ ਕਾਰਪੋਰੇਟ ਦੀ ਆਪਣੇ ਸਟਾਫ ਦੀ ਸਿਹਤ ਨੂੰ ਚੰਗਾ ਰੱਖਣ ਵਿਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਕੰਪਨੀ ਵਿਚ ਮੌਜੂਦਾ ਸਿਹਤ ਸੇਵਾਵਾਂ ਦੀ ਜਾਗਰੂਕਤਾ, ਡਾਕਟਰ ਦੀ ਕੰਸਲਟੇਸ਼ਨ ਅਤੇ ਇੰਸ਼ੋਰੈਂਸ ਪ੍ਰੋਡੈਕਟਸ ਰਾਹੀਂ ਬਿਹਤਰ ਬਣਾਏਗਾ।
ਸਸਤੀ ਰੇਟਾਂ ਉਤੇ ਪਲਾਨ

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 2 ਲੱਖ ਤੋਂ ਉਪਰ ਪੁੱਜ ਚੁੱਕਾ ਹੈ। ਇਸ ਬੀਮਾਰੀ ਨਾਲ ਦੁਨੀਆਂ ਭਰ ਵਿਚ ਹਜਾਰਾਂ ਅਤੇ ਭਾਰਤ ਵਿਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਵੇਂ ਇੰਸ਼ੋਰੈਂਸ ਪਲਾਨ ਦੇ ਨਾਲ ਕਲੀਨਿਕ ਦਾ ਟੀਚਾ ਗਾਹਕਾਂ ਨੂੰ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਸਸਤੀ ਦਰਾਂ ਉਤੇ ਵਿੱਤੀ ਸੁਰੱਖਿਆ ਦੇਣਾ ਹੈ, ਜਿਸ ਦੀ ਸ਼ੁਰੂਆਤ 499 ਰੁਪਏ ਤੋਂ ਹੈ।

 

 
First published: March 19, 2020
ਹੋਰ ਪੜ੍ਹੋ
ਅਗਲੀ ਖ਼ਬਰ