HOME » NEWS » Life

ਜਾਣੋ, ਦਵਾਈ ਦੇ ਰੈਪਰ ਉਤੇ ਲਾਲ ਲਕੀਰ ਦਾ ਕੀ ਮਤਲਬ ...

ਸਿਹਤ ਮੰਤਰਾਲੇ (Ministry of Health) ਨੇ ਲੋਕਾਂ ਨੂੰ ਨੀਮ ਹਕੀਮੀ ਦੇ ਚਲਦਿਆਂ ਆਪਣੇ ਟਵਿਟਰ ਹੈਂਡਲ ਤੋਂ ਇਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਹੜੀਆਂ ਦਵਾਈਆਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ। ਇਹ ਜਾਣਕਾਰੀ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰ ਸਕਦੇ ਹੋ।

News18 Punjab
Updated: October 26, 2019, 7:13 PM IST
ਜਾਣੋ, ਦਵਾਈ ਦੇ ਰੈਪਰ ਉਤੇ ਲਾਲ ਲਕੀਰ ਦਾ ਕੀ ਮਤਲਬ ...
ਜਾਣੋ, ਦਵਾਈ ਦੇ ਰੈਪਰ ਉਤੇ ਲਾਲ ਲਕੀਰ ਦਾ ਕੀ ਮਤਲਬ ...
News18 Punjab
Updated: October 26, 2019, 7:13 PM IST
 

ਜ਼ਿਆਦਾਤਰ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਬਿਮਾਰ ਹੋਣ ਉਤੇ ਸਰੀਰ ਵਿਚ ਦਿਖਣ ਵਾਲੇ ਆਮ ਲਛਣਾਂ ਦੇ ਆਧਾਰ ਉਤੇ ਉਹ ਦਵਾਈ ਖਾ ਲੈਂਦੇ ਹਨ। ਕਈ ਵਾਰ ਜਦੋਂ ਦਵਾਈਆਂ ਰਿਐਕਸ਼ਨ ਕਰ ਜਾਂਦੀ ਹੈ ਤਾਂ ਜਾਨ ਤੱਕ ਖਤਰੇ ਵਿਚ ਪੈ ਜਾਂਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਖਾਣੀ ਚਾਹੀਦੀ ਹੈ। ਸਿਹਤ ਮੰਤਰਾਲੇ (Ministry of Health) ਨੇ ਲੋਕਾਂ ਨੂੰ ਨੀਮ ਹਕੀਮੀ ਦੇ ਚਲਦਿਆਂ ਆਪਣੇ ਟਵਿਟਰ ਹੈਂਡਲ ਤੋਂ ਇਕ ਜਾਣਕਾਰੀ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਹੜੀਆਂ ਦਵਾਈਆਂ ਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ।

Loading...
ਇਸ ਪੋਸਟ ਰਾਹੀ ਸਿਹਤ ਮੰਤਰਾਲੇ (Ministry of Health) ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਜਿੰਮੇਵਾਰ ਬਣੋ ਅਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਲਾਲ ਲਕੀਰ ਵਾਲੀ ਦਵਾਈ ਦੀ ਪੱਤੇ ਤੋਂ ਦਵਾਈ ਨਾ ਖਾਉ। ਤੁਸੀਂ ਜਿੰਮੇਵਾਰ, ਤਾਂ ਦਵਾਈ ਅਸਰਦਾਰ।ਇਸ ਪੋਸਟ ਵਿਚ ਦਵਾਈਆਂ ਦੇ ਰੈਪਰ ਦੀ ਤਸਵੀਰ ਉਤੇ ਲਿਖਿਆ ਹੈ ਕਿ ਕੀ ਤੁਸੀਂ ਜਾਣਦੇ ਹੋ? ਜਿਨ੍ਹਾਂ ਦਵਾਈਆਂ ਦੇ ਪੱਤੇ ਉਤੇ ਲਾਲ ਲਕੀਰ ਹੁੰਦੀ ਹੈ, ਉਨ੍ਹਾਂ ਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਲੈਣਾ ਚਾਹੀਦਾ। ਕੁਝ ਦਵਾਈਆਂ ਜਿਵੇ ਐਂਟੀਬਾਇਉਟਿਕਸ ਦੇ ਪੱਤੇ ਉਪਰ ਲਾਲ ਲਕੀਰ ਹੁੰਦੀ ਹੈ। ਇਸਦਾ ਮਤਲਬ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਗਲਤੀ ਨਾਲ ਵੀ ਇਹਨਾਂ ਦਵਾਈਆਂ ਦਾ ਸੇਵਨ ਨਾ ਕਰੋ। ਡਾਕਟਰ ਜੋ ਦਵਾਈ ਦੱਸੇ ਉਸ ਨੂੰ ਦੱਸੇ ਸਮੇਂ ਤੇ ਲਉ ਅਤੇ ਦਵਾਈ ਦਾ ਕੋਰਸ ਵੀ ਪੂਰਾ ਕਰੋ।

ਇਸ ਦੇ ਨਾਲ ਇਹ ਵੀ ਜਾਣੋ ਕਿ ਜਦੋਂ ਤੁਸੀ ਦਵਾਈ ਖਰੀਦਣ ਮੈਡੀਕਲ ਸਟੋਰ ਉਤੇ ਜਾਂਦੇ ਹੋ ਤਾਂ ਲਾਲ ਲਕੀਰ ਵਾਲੀ ਦਵਾਈਆਂ ਦੀ ਰਸੀਦ ਜ਼ਰੂਰ ਲਉ ਕਿਉਂਕਿ ਨਿਯਮ ਅਨੁਸਾਰ ਲਾਲ ਲਕੀਰ ਵਾਲੀ ਦਵਾਈ ਨੂੰ ਮੈਡੀਕਲ ਸਟੋਰ ਵਾਲੇ ਬਿਨਾਂ ਰਸੀਦ ਤੋਂ ਨਹੀਂ ਵੇਚ ਸਕਦੇ।  ਇਹ ਜਾਣਕਾਰੀ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰ ਸਕਦੇ ਹੋ।
First published: October 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...