• Home
  • »
  • News
  • »
  • lifestyle
  • »
  • HEALTH NEWS 6 DETOX DRINKS WILL KEEP SKIN AND HAIR HEALTHY IN THIS MILD COLD WEATHER GH AP

Detox Drinks for Skin & Hair: ਸਰਦੀਆਂ ‘ਚ ਪੀਓ ਇਹ 6 ਜੂਸ, ਚਮੜੀ ਤੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਰਹੋਗੇ ਦੂਰ

ਸਰਦੀਆਂ ਦਾ ਮੌਸਮ ਆ ਗਿਆ ਹੈ। ਇਸ ਮੌਸਮ 'ਚ ਕਈ ਲੋਕਾਂ ਦੇ ਵਾਲ ਝੜਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਦੇ ਨਾਲ ਹੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਤਿਆਰ ਕੀਤੇ ਗਏ ਕੁਝ ਆਸਾਨ ਡੀਟੌਕਸ ਡਰਿੰਕਸ ਦੀ ਮਦਦ ਨਾਲ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖ ਸਕਦੇ ਹੋ।

Detox Drinks for Skin & Hair: ਸਰਦੀਆਂ ‘ਚ ਪੀਓ ਇਹ 6 ਜੂਸ, ਚਮੜੀ ਤੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਰਹੋਗੇ ਦੂਰ

  • Share this:
ਸਰਦੀਆਂ ਦਾ ਮੌਸਮ ਆ ਗਿਆ ਹੈ। ਇਸ ਮੌਸਮ ਵਿਚ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਸਿਹਤ ਦੇ ਨਾਲ-ਨਾਲ ਸਕਿਨ ਤੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਮੌਸਮ 'ਚ ਕਈ ਲੋਕਾਂ ਦੇ ਵਾਲ ਝੜਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਦੇ ਨਾਲ ਹੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਤਿਆਰ ਕੀਤੇ ਗਏ ਕੁਝ ਆਸਾਨ ਡੀਟੌਕਸ ਡਰਿੰਕਸ ਦੀ ਮਦਦ ਨਾਲ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਇਹ ਘਰੇਲੂ ਬਣੇ ਡੀਟੌਕਸ ਡਰਿੰਕਸ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਵੀ ਮਦਦ ਕਰਦੇ ਹਨ।

1 : ਇਸ ਡੀਟੌਕਸ ਡਰਿੰਕ ਨੂੰ ਬਣਾਉਣ ਲਈ ਤੁਸੀਂ 2 ਜਾਂ 3 ਇੰਚ ਦਾਲਚੀਨੀ ਲਓ ਅਤੇ ਥੋੜ੍ਹੀ ਜਿਹੀ ਅਜਵਾਇਨ ਲਓ। ਇਨ੍ਹਾਂ ਦੋਹਾਂ ਨੂੰ ਪਾਣੀ ਦੀ ਬੋਤਲ 'ਚ ਮਿਲਾ ਲਓ, ਇਸ 'ਚ ਸੇਬ ਦੇ ਪਤਲੇ ਗੋਲ ਟੁਕੜੇ ਕੱਟ ਕੇ ਉਸੇ ਪਾਣੀ ਦੀ ਬੋਤਲ 'ਚ ਪਾਓ ਅਤੇ 1 ਘੰਟੇ ਜਾਂ ਰਾਤ ਭਰ ਲਈ ਫਰਿੱਜ 'ਚ ਛੱਡ ਦਿਓ। ਇਸ ਡਰਿੰਕ ਨੂੰ ਰੋਜ਼ ਸਵੇਰੇ ਪੀਣ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ।

2 : ਜਾਰ ਵਿੱਚ ਇੱਕ ਖੀਰਾ ਅਤੇ ਇੱਕ ਕੀਵੀ ਪਾਓ। ਇਸ ਵਿਚ ਉਬਲੇ ਹੋਏ ਪੁਦੀਨੇ ਦੀਆਂ ਪੱਤੀਆਂ ਪਾਓ। ਜਾਰ ਨੂੰ ਪਾਣੀ ਨਾਲ ਭਰੋ ਅਤੇ ਇਸ ਨੂੰ 2 ਘੰਟਿਆਂ ਲਈ ਛੱਡ ਦਿਓ। ਇਹ ਡੀਟੌਕਸ ਡ੍ਰਿੰਕ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਜੋ ਸਕਿਨ ਨੂੰ ਚਮਕਦਾਰ ਬਣਾਉਂਦੀ ਹੈ ਅਤੇ ਵਾਲਾਂ ਦੀ ਗ੍ਰੋਥ ਵਿੱਚ ਮਦਦ ਕਰਦੀ ਹੈ।

3 : ਇੱਕ ਹਰੇ ਸੇਬ ਦੇ ਟੁਕੜੇ ਨੂੰ ਪਾਣੀ ਨਾਲ ਭਰੇ ਜਾਰ ਵਿੱਚ ਪਾਓ। ਇਸ ਦੇ ਨਾਲ ਹੀ ਜਾਰ 'ਚ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਦਿਓ, ਜੋ ਪਾਣੀ ਦਾ ਸਵਾਦ ਵਧਾਉਣ ਦਾ ਕੰਮ ਕਰਨਗੀਆਂ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਘੰਟੇ ਲਈ ਛੱਡ ਦਿਓ। ਫਿਰ ਇਸ ਨੂੰ ਪੀਓ। ਇਸ ਡਰਿੰਕ ਨੂੰ ਦਿਨ 'ਚ ਦੋ ਵਾਰ ਪੀਤਾ ਜਾ ਸਕਦਾ ਹੈ। ਇਹ ਤੁਹਾਡੀ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ।

4 : ਸੰਤਰੇ ਅਤੇ ਸਟ੍ਰਾਬੇਰੀ ਦੇ ਟੁਕੜੇ ਕੱਟ ਕੇ ਜਾਰ ਵਿੱਚ ਪਾਓ। ਇਸ ਵਿਚ ਪੁਦੀਨੇ ਦੀਆਂ ਕੁਝ ਤਾਜ਼ੀਆਂ ਪੱਤੀਆਂ ਪਾ ਕੇ ਪਾਣੀ ਵਿਚ ਮਿਲਾ ਕੇ ਰਾਤ ਭਰ ਠੰਡਾ ਹੋਣ ਲਈ ਛੱਡ ਦਿਓ। ਸਵੇਰੇ ਇਸ ਡੀਟੌਕਸ ਡਰਿੰਕ ਨੂੰ ਪੀਣ ਤੋਂ ਪਹਿਲਾਂ ਇਸ ਵਿਚ ਇਕ ਚੱਮਚ ਸ਼ਹਿਦ ਮਿਲਾ ਲਓ। ਇਹ ਡਰਿੰਕ ਵਧੀਆ ਫੈਟ ਬਰਨਰ ਦਾ ਕੰਮ ਕਰਦਾ ਹੈ। ਨਾਲ ਹੀ ਇਹ ਸਰੀਰ ਨੂੰ ਊਰਜਾ ਵੀ ਦਿੰਦਾ ਹੈ।

5 : ਨਾਰੀਅਲ ਪਾਣੀ ਸਿਹਤ ਦੇ ਨਾਲ-ਨਾਲ ਸਕਿਨ ਅਤੇ ਵਾਲਾਂ ਦੋਵਾਂ ਲਈ ਬਹੁਤ ਵਧੀਆ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਸ ਦੇ ਨਾਲ ਹੀ ਨਾਰੀਅਲ ਪਾਣੀ ਵਾਲਾਂ ਅਤੇ ਚਮੜੀ ਨੂੰ ਵੀ ਚਮਕਦਾਰ ਬਣਾਉਂਦਾ ਹੈ।

6 : ਨਿੰਬੂ ਪਾਣੀ ਦੇ ਫਾਇਦੇ ਤਾਂ ਹਰ ਕੋਈ ਜਾਣਦਾ ਹੈ। ਜੇਕਰ ਤੁਸੀਂ ਵੀ ਇਸ 'ਚ ਕਾਲੇ ਅੰਗੂਰ ਮਿਲਾ ਲਓ ਤਾਂ ਇਸ ਦੇ ਫਾਇਦੇ ਹੋਰ ਵੀ ਵਧ ਜਾਣਗੇ। ਨਿੰਬੂ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਇਹ ਡੀਟੌਕਸ ਡਰਿੰਕ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅਤੇ ਚਿਹਰੇ ਨੂੰ ਚਮਕਦਾਰ ਵੀ ਬਣਾਉਂਦਾ ਹੈ। ਇਸ ਨੂੰ ਬਣਾਉਣ ਲਈ ਇਕ ਲੀਟਰ ਪਾਣੀ ਵਿਚ 10 ਤੋਂ 15 ਅੰਗੂਰ ਅਤੇ 1 ਨਿੰਬੂ ਦਾ ਰਸ ਮਿਲਾ ਕੇ 20 ਮਿੰਟ ਲਈ ਛੱਡ ਦਿਓ ਅਤੇ ਫਿਰ ਤੁਸੀਂ ਇਸ ਡ੍ਰਿੰਕ ਦਾ ਸੇਵਨ ਕਰ ਸਕਦੇ ਹੋ।
Published by:Amelia Punjabi
First published: