Home /News /lifestyle /

ਬੱਚੇ ਨੂੰ ਮੋਟਾਪੇ ਤੋਂ ਬਚਾਉਣਾ ਹੈ ਤਾਂ ਰਾਤ ਨੂੰ ਦਿਓ ਚੰਗੀ ਨੀਂਦ: ਖੋਜ

ਬੱਚੇ ਨੂੰ ਮੋਟਾਪੇ ਤੋਂ ਬਚਾਉਣਾ ਹੈ ਤਾਂ ਰਾਤ ਨੂੰ ਦਿਓ ਚੰਗੀ ਨੀਂਦ: ਖੋਜ

ਬੱਚੇ ਨੂੰ ਮੋਟਾਪੇ ਤੋਂ ਬਚਾਉਣਾ ਹੈ ਤਾਂ ਰਾਤ ਨੂੰ ਦਿਓ ਚੰਗੀ ਨੀਂਦ: ਖੋਜ

ਬੱਚੇ ਨੂੰ ਮੋਟਾਪੇ ਤੋਂ ਬਚਾਉਣਾ ਹੈ ਤਾਂ ਰਾਤ ਨੂੰ ਦਿਓ ਚੰਗੀ ਨੀਂਦ: ਖੋਜ

  • Share this:
Better Night's Sleep Reduce Risk Of Obesity In Babies : ਇਸ ਗੱਲ ਦੇ ਵਧੇਰੇ ਸਬੂਤ ਹਨ ਕਿ ਜਿਹੜੇ ਲੋਕ ਬਹੁਤ ਘੱਟ ਨੀਂਦ ਲੈਂਦੇ ਹਨ, ਉਨ੍ਹਾਂ ਵਿੱਚ ਭਾਰ ਵਧਣ ਅਤੇ ਮੋਟਾਪੇ ਦਾ ਖਤਰਾ ਉਹਨਾਂ ਲੋਕਾਂ ਨਾਲੋਂ ਵਧੇਰੇ ਹੁੰਦਾ ਹੈ ਜੋ ਲੋਕ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਂਦੇ ਹਨ। ਜ਼ਿੰਦਗੀ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਰਾਤ ਦੀ ਚੰਗੀ ਨੀਂਦ ਕਿੰਨੀ ਮਹੱਤਵਪੂਰਨ ਹੈ ਪਰ ਬਹੁਤ ਘੱਟ ਅਧਿਐਨ ਇਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹਨ।

ਇਕ ਖ਼ਬਰ ਅਨੁਸਾਰ ਬ੍ਰਿਘਮ ਐਂਡ ਵੂਮੈਨਜ਼ ਹਸਪਤਾਲ, ਮੈਸਾਚੁਸੇਟਸ ਜਨਰਲ ਹਸਪਤਾਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ ਖੋਜਕਰਤਾਵਾਂ ਦੇ ਇਕ ਨਵੇਂ ਅਧਿਐਨ ਵਿਚ ਮਹੱਤਵਪੂਰਨ ਜਾਣਕਾਰੀ ਦਾ ਖੁਲਾਸਾ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਨਵਜੰਮੇ ਬੱਚੇ ਜੋ ਰਾਤ ਨੂੰ ਜ਼ਿਆਦਾ ਸੌਂਦੇ ਹਨ ਅਤੇ ਘੱਟ ਜਾਗਦੇ ਹਨ, ਉਨ੍ਹਾਂ ਨੂੰ ਬਚਪਨ ਵਿਚ ਮੋਟਾਪੇ (Obesity) ਦਾ ਖਤਰਾ ਘੱਟ ਹੁੰਦਾ ਹੈ।

ਇਸ ਖੋਜ ਦੇ ਨਤੀਜੇ ਆਕਸਫੋਰਡ ਅਕੈਡਮੀ ਦੇ ਰਸਾਲੇ ਸਲੀਪ (sleep) ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਬ੍ਰਿਘਮ ਦੀ ਡਿਵੀਜ਼ਨ ਆਫ ਸਲੀਪ ਐਂਡ ਸਰਕੁਮੈਸੀਓਨ ਡਿਸਆਰਡਰਜ਼ ਵਿਖੇ ਅਧਿਐਨ ਦੀ ਸਹਿ-ਲੇਖਿਕਾ ਸੂਜ਼ਨ ਰੈੱਡਲਾਈਨ (Susan Redline) ਅਨੁਸਾਰ, 'ਸਾਡੇ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬੱਚਿਆਂ ਨੂੰ ਲੰਬੇ ਸਮੇਂ ਤੱਕ ਜਾਗਦੇ ਰਹਿਣ ਤੋਂ 6 ਮਹੀਨਿਆਂ ਦੌਰਾਨ ਮੋਟਾਪੇ ਦਾ ਖਤਰਾ ਵਧ ਜਾਂਦਾ ਹੈ। ਰੈਡਲਾਈਨ ਅਤੇ ਉਸ ਦੇ ਸਾਥੀਆਂ ਨੇ 2016-18 ਦੇ ਵਿਚਕਾਰ ਮੈਸਾਚੁਸੇਟਸ ਜਨਰਲ ਹਸਪਤਾਲ ਵਿੱਚ ਪੈਦਾ ਹੋਏ 298 ਨਵਜੰਮੇ ਬੱਚਿਆਂ (Newborn) 'ਤੇ ਅਧਿਐਨ ਕੀਤਾ।

ਟੀਮ ਨੇ ਐਂਗਲ ਐਕਟੀਗ੍ਰਾਫੀ ਵਾਚ ਰਾਹੀਂ ਨਵਜੰਮੇ ਬੱਚਿਆਂ ਦੀਆਂ ਹਰਕਤਾਂ ਦੀ ਨਿਗਰਾਨੀ ਕੀਤੀ। ਐਂਗਲ ਐਕਟੀਗ੍ਰਾਫੀ ਵਾਚ ਇੱਕ ਕਿਸਮ ਦਾ ਔਜ਼ਾਰ ਹੈ ਜੋ ਕਈ ਦਿਨਾਂ ਦੀ ਬੱਚੇ ਦੀ ਗਤੀਵਿਧੀ ਅਤੇ ਆਰਾਮ ਦੇ ਵੇਰਵੇ ਇਕੱਠੇ ਕਰ ਸਕਦਾ ਹੈ। ਬੱਚਿਆਂ ਦੇ ਵਿਕਾਸ ਦਾ ਮੁਲਾਂਕਣ ਕਰਨ ਲਈ ਵਿਗਿਆਨੀਆਂ ਨੇ ਬੱਚੇ ਦੀ ਉਚਾਈ ਤੇ ਭਾਰ ਦਾ ਮੁਲਾਂਕਣ ਕੀਤਾ ਅਤੇ ਇਸ ਰਾਹੀਂ ਉਨ੍ਹਾਂ ਦਾ ਬਾਡੀ ਮਾਸਕ ਇੰਡੈਕਸ (BMI) ਤਿਆਰ ਕੀਤਾ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਗ੍ਰੋਥ ਚਾਰਟ ਵਿੱਚ 95 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਪਾਇਆ ਗਿਆ ਤਾਂ ਉਸ ਮੁਤਾਬਿਕ ਬੱਚਿਆਂ ਨੂੰ ਮੋਟਾਪੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ।

ਖੋਜਕਰਤਾਵਾਂ ਨੇ ਪਾਇਆ ਕਿ ਜੇਕਰ ਕੋਈ ਬੱਚਾ ਇੱਕ ਘੰਟੇ ਤੋਂ ਜ਼ਿਆਦਾ ਸੌਂਦਾ ਹੈ, ਤਾਂ ਉਸ ਦੇ ਮੋਟੇ ਹੋਣ ਦਾ ਖ਼ਤਰਾ 26 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ ਅਤੇ ਰਾਤ ਨੂੰ ਬਹੁਤ ਘੱਟ ਜਾਗਣ ਵਾਲੇ ਬੱਚਿਆਂ ਵਿੱਚ ਮੋਟਾਪੇ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਪਹਿਲੂ 'ਤੇ ਸਵੈ-ਨਿਯੰਤ੍ਰਣ ਦੀ ਵੀ ਜ਼ਰੂਰਤ ਹੈ, ਕਿਉਂਕਿ ਮੋਟਾਪੇ ਦਾ ਸਬੰਧ ਜ਼ਿਆਦਾ ਖਾਣ ਨਾਲ ਵੀ ਹੋ ਸਕਦਾ ਹੈ।
Published by:Amelia Punjabi
First published:

Tags: Baby, Children, Health, Health care tips, Health news, Lifestyle, Sleep

ਅਗਲੀ ਖਬਰ