ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਤੋਂ ਇਲਾਵਾ ਹੋਰ ਵੀ ਕਈ ਫ਼ਾਇਦੇ ਇੰਦੀ ਹੈ ਦਾਲਚੀਨੀ

ਦਾਲਚੀਨੀ 'ਚ ਮੌਜੂਦ ਪੋਸ਼ਕ ਤੱਤਾਂ 'ਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਪੁਰਸ਼ਾਂ ਦੀਆਂ ਕਈ ਸਰੀਰਕ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਦਾਲਚੀਨੀ ਕਈ ਕਿਸਮ ਦੀ ਹੁੰਦੀ ਹੈ, ਪਰ ਲੋਕ ਸੀਲੋਨ ਦਾਲਚੀਨੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਦਾਲਚੀਨੀ ਦੀ ਤਸੀਰ ਗਰਮ ਹੁੰਦੀ ਹੈ, ਇਸ ਲਈ ਇਸ ਦਾ ਸੇਵਨ ਬਹੁਤ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।

  • Share this:
ਦਾਲਚੀਨੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ। ਆਮ ਤੌਰ ਉੱਤੇ ਦਾਲਚੀਨੀ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ। ਇਸ ਨੂੰ ਖਾਨ ਦੇ ਸਰੀਰ ਨੂੰ ਬਹੁਤ ਲਾਭ ਹਨ। ਖਾਸ ਤੌਰ 'ਤੇ ਮਰਦਾਂ ਨੂੰ ਆਪਣੇ ਭੋਜਨ 'ਚ ਦਾਲਚੀਨੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।


ਦਾਲਚੀਨੀ 'ਚ ਮੌਜੂਦ ਪੋਸ਼ਕ ਤੱਤਾਂ 'ਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਪੁਰਸ਼ਾਂ ਦੀਆਂ ਕਈ ਸਰੀਰਕ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਦਾਲਚੀਨੀ ਕਈ ਕਿਸਮ ਦੀ ਹੁੰਦੀ ਹੈ, ਪਰ ਲੋਕ ਸੀਲੋਨ ਦਾਲਚੀਨੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਦਾਲਚੀਨੀ ਦੀ ਤਸੀਰ ਗਰਮ ਹੁੰਦੀ ਹੈ, ਇਸ ਲਈ ਇਸ ਦਾ ਸੇਵਨ ਬਹੁਤ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।


ਇਸ ਵਿੱਚ ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼, ਕਾਪਰ, ਜ਼ਿੰਕ, ਵਿਟਾਮਿਨ, ਨਿਆਸੀਨ, ਥਿਆਮਿਨ, ਲਾਇਕੋਪੀਨ, ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਆਦਿ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।


ਆਓ ਜਾਣਦੇ ਹਾਂ ਮਰਦਾਂ ਨੂੰ ਦਾਲਚੀਨੀ ਦੇ ਲਾਭ

• ਜੇਕਰ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦਾਲਚੀਨੀ ਨੂੰ ਦੁੱਧ ਜਾਂ ਪਾਣੀ ਦੇ ਨਾਲ ਮਿਲਾ ਕੇ ਖਾ ਸਕਦੇ ਹੋ।

• ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਦਾਲਚੀਨੀ ਵਾਲਾ ਦੁੱਧ, ਚਾਹ ਪੀਣ ਨਾਲ ਸ਼ੂਗਰ ਲੈਵਲ ਨਾਰਮਲ ਰਹਿੰਦਾ ਹੈ। ਦਾਲਚੀਨੀ ਹੱਡੀਆਂ, ਜੋੜਾਂ ਦੇ ਦਰਦ, ਸੋਜ ਦੀ ਸਮੱਸਿਆ ਨੂੰ ਵੀ ਘੱਟ ਕਰ ਸਕਦੀ ਹੈ।

• ਜੇਕਰ ਤੁਹਾਨੂੰ ਪਿਤਾ ਬਣਨ ਦੀ ਖੁਸ਼ੀ ਨਹੀਂ ਮਿਲ ਰਹੀ ਹੈ ਤਾਂ ਇਸ ਦਾ ਕਾਰਨ ਬਾਂਝਪਨ ਹੋ ਸਕਦਾ ਹੈ। ਮਰਦਾਂ ਵਿੱਚ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਤੁਸੀਂ ਦਾਲਚੀਨੀ ਪਾਊਡਰ ਨੂੰ ਦੁੱਧ ਜਾਂ ਕੋਸੇ ਪਾਣੀ ਵਿੱਚ ਮਿਲਾ ਕੇ ਸੇਵਨ ਕਰ ਸਕਦੇ ਹੋ। ਇਸ ਨੂੰ ਸਲਾਦ, ਸਮੂਦੀ, ਡੀਕੋਸ਼ਨ, ਦਹੀਂ, ਸਬਜ਼ੀ, ਸੂਪ ਆਦਿ ਵਿੱਚ ਮਿਲਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੀਆਂ ਜਿਨਸੀ ਸਮੱਸਿਆਵਾਂ ਦਾ ਡਾਕਟਰ ਤੋਂ ਇਲਾਜ ਕਰਵਾਉਣਾ ਜ਼ਰੂਰੀ ਹੈ।

• ਜੇਕਰ ਤੁਸੀਂ ਸਰੀਰਕ ਤੌਰ 'ਤੇ ਕਮਜ਼ੋਰੀ ਮਹਿਸੂਸ ਕਰਦੇ ਹੋ, ਤਾਕਤ ਅਤੇ ਊਰਜਾ ਦੀ ਕਮੀਂ ਮਹਿਸੂਸ ਕਰਦੇ ਹੋ ਤਾਂ ਦਾਲਚੀਨੀ ਦਾ ਨਿਯਮਤ ਸੇਵਨ ਕਰੋ।


ਦਾਲਚੀਨੀ ਦੇ ਹੋਰ ਲਾਭ

1. ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਦਾਲਚੀਨੀ ਦੀਆਂ ਪੱਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਵਾਲ ਸੰਘਣੇ, ਮਜ਼ਬੂਤ ਹੁੰਦੇ ਹਨ। ਇਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾਇਆ ਜਾ ਸਕਦਾ ਹੈ।

2. ਦਾਲਚੀਨੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਚਮੜੀ ਨਾਲ ਜੁੜੀਆਂ ਬੀਮਾਰੀਆਂ ਨੂੰ ਦੂਰ ਰੱਖਦੇ ਹਨ। ਦਾਲਚੀਨੀ ਮੁਹਾਸੇ, ਦਾਗ-ਧੱਬੇ ਘੱਟ ਕਰਦੀ ਹੈ। ਦਾਲਚੀਨੀ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਮੁਹਾਸੇ 'ਤੇ ਲਗਾਉਣ ਨਾਲ ਫਾਇਦਾ ਹੋ ਸਕਦਾ ਹੈ। ਇਹ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦਾ ਹੈ।

3. ਜੇਕਰ ਤੁਸੀਂ ਫੰਗਲ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ 'ਚ ਮੌਜੂਦ ਐਂਟੀ-ਫੰਗਲ ਗੁਣ ਇਸ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਸਮੱਸਿਆ ਲਈ ਤੁਸੀਂ ਦਾਲਚੀਨੀ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।

4. ਭਾਰ ਘੱਟ ਕਰਨ ਲਈ ਦਾਲਚੀਨੀ ਦੀ ਚਾਹ, ਕਾੜ੍ਹਾ, ਇਸ ਦੇ ਪਾਊਡਰ ਨੂੰ ਦੁੱਧ ਜਾਂ ਪਾਣੀ ਵਿਚ ਮਿਲਾ ਕੇ ਪੀਓ। ਇਸ 'ਚ ਮੌਜੂਦ ਐਂਟੀ-ਓਬੇਸਿਟੀ ਤੱਤ ਮੋਟਾਪੇ ਨੂੰ ਰੋਕਦਾ ਹੈ।

5. ਇਸ ਤੋਂ ਇਲਾਵਾ ਇਹ ਬ੍ਰੌਨਕਾਈਟਸ, ਮੂੰਹ ਦੀਆਂ ਬਿਮਾਰੀਆਂ, ਦਿਮਾਗ ਦੀਆਂ ਬਿਮਾਰੀਆਂ, ਕਈ ਤਰ੍ਹਾਂ ਦੇ ਕੈਂਸਰ, ਪਾਚਨ ਸੰਬੰਧੀ ਸਮੱਸਿਆਵਾਂ, ਦਿਲ ਦੇ ਰੋਗ, ਸ਼ੂਗਰ, ਹਾਈ ਬਲੱਡ ਸ਼ੂਗਰ ਲੈਵਲ ਆਦਿ ਨੂੰ ਰੋਕਣ ਵਿੱਚ ਮਦਦ ਕਰਦੀ ਹੈ।


Published by:Amelia Punjabi
First published: