• Home
  • »
  • News
  • »
  • lifestyle
  • »
  • HEALTH NEWS BE ALERT AFTER RECOVERING FROM DENGUE THESE 5 SIDE EFFECTS CAN LAST A LONG TIME EVEN AFTER RECOVERING FROM DENGUE GH AP

ਠੀਕ ਹੋਣ ਤੋਂ ਬਾਅਦ ਵੀ ਮਰੀਜ਼ 'ਚ ਕਈ ਮਹੀਨਿਆਂ ਤੱਕ ਰਹਿੰਦੇ ਹਨ ਡੇਂਗੂ ਦੇ ਸਾਈਡਇਫੈਕਟ: ਮਾਹਰ

ਠੀਕ ਹੋਣ ਤੋਂ ਬਾਅਦ ਵੀ ਮਰੀਜ਼ 'ਚ ਕਈ ਮਹੀਨਿਆਂ ਤੱਕ ਰਹਿੰਦੇ ਹਨ ਡੇਂਗੂ ਦੇ ਸਾਈਡਇਫੈਕਟ: ਮਾਹਰ

  • Share this:
ਉੱਤਰੀ ਅਤੇ ਮੱਧ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਡੇਂਗੂ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਖ਼ਤਰਨਾਕ ਨਜ਼ਰ ਆ ਰਿਹਾ ਹੈ। ਯੂਪੀ, ਹਰਿਆਣਾ, ਦਿੱਲੀ ਅਤੇ ਮੱਧ ਪ੍ਰਦੇਸ਼ ਤੱਕ ਇਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਇਸ ਜਾਨਲੇਵਾ ਬਿਮਾਰੀ ਤੋਂ ਜ਼ਿਆਦਾਤਰ ਲੋਕ ਠੀਕ ਹੋ ਰਹੇ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਵੀ ਅਜਿਹੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਹਿੰਦੁਸਤਾਨ ਅਖਬਾਰ ਨੇ ਆਪਣੀ ਖਬਰ 'ਚ ਲਿਖਿਆ ਹੈ ਕਿ ਡੇਂਗੂ ਖਿਲਾਫ ਜੰਗ ਸਿਰਫ ਇਸ ਦੀ ਰੋਕਥਾਮ ਜਾਂ ਇਸ ਇਨਫੈਕਸ਼ਨ ਤੋਂ ਠੀਕ ਹੋਣ ਤੱਕ ਸੀਮਤ ਨਹੀਂ ਹੈ। ਕਿਉਂਕਿ ਸਾਧਾਰਨ ਬੁਖਾਰ ਤਾਂ ਆਉਂਦਾ ਤੇ ਜਾਂਦਾ ਹੈ ਪਰ ਡੇਂਗੂ ਠੀਕ ਹੋਣ ਤੋਂ ਬਾਅਦ ਵੀ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਮਾਹਿਰ ਇਸ ਦਾ ਕਾਰਨ ਡੇਂਗੂ ਕਾਰਨ ਸਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੱਸਦੇ ਹਨ, ਇਸ ਲਈ ਲੋਕਾਂ ਨੂੰ ਪੌਸ਼ਟਿਕ ਆਹਾਰ ਅਤੇ ਨਿਯਮਤ ਰੁਟੀਨ ਅਪਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਨਿਊਜ਼ ਰਿਪੋਰਟ ਵਿੱਚ, ਸਫਦਰਜੰਗ ਹਸਪਤਾਲ, ਦਿੱਲੀ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ: ਜੁਗਲ ਕਿਸ਼ੋਰ ਨੇ ਕਿਹਾ, "ਡੇਂਗੂ ਤੋਂ ਠੀਕ ਹੋਣ ਤੋਂ ਬਾਅਦ, ਦੋ ਹਫ਼ਤਿਆਂ ਤੱਕ ਆਰਾਮ ਕਰਨਾ ਜ਼ਰੂਰੀ ਹੈ।

ਸੰਤੁਲਿਤ ਖੁਰਾਕ ਲਓ। ਕਾਫ਼ੀ ਮਾਤਰਾ ਵਿੱਚ ਪਾਣੀ ਪੀਓ। ਤਣਾਅ ਬਿਲਕੁਲ ਨਾ ਲਓ। ਹੌਲੀ-ਹੌਲੀ ਪੁਰਾਣੀ ਜੀਵਨ ਸ਼ੈਲੀ ਵੱਲ ਵਾਪਿਸ ਆਓ। ਤੁਰੰਤ ਕੰਮ ਸ਼ੁਰੂ ਨਾ ਕਰੋ।" ਡੇਂਗੂ ਦੇ ਮਰੀਜ਼ਾਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ ਸਭ ਤੋਂ ਆਮ ਗੱਲ ਹੈ। ਪਰ ਇਹ ਸਮੱਸਿਆ ਠੀਕ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ। ਇਹ ਸਮੱਸਿਆਵਾਂ ਹਨ ਜੋ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਵੀ ਮਰੀਜ਼ ਵਿੱਚ ਰਹਿੰਦੀਆਂ ਹਨ।

ਕਮਜ਼ੋਰੀ : ਪਲੇਟਲੈਟਸ ਦੀ ਕਮੀ ਕਾਰਨ ਮਰੀਜ਼ ਠੀਕ ਹੋਣ ਤੋਂ ਬਾਅਦ ਵੀ ਕਮਜ਼ੋਰੀ ਮਹਿਸੂਸ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੀਕ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਸਮੱਸਿਆਵਾਂ ਹੋ ਸਕਦੀਆਂ ਹਨ।

ਡਿਪਰੈਸ਼ਨ : ਇੰਟਰਨੈਸ਼ਨਲ ਜਰਨਲ ਆਫ ਮੈਂਟਲ ਹੈਲਥ ਸਿਸਟਮਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਡੇਂਗੂ ਬੁਖਾਰ ਤੋਂ ਪੀੜਤ ਲੋਕਾਂ ਵਿੱਚ ਤਣਾਅ, ਡਿਪਰੈਸ਼ਨ ਅਤੇ ਚਿੰਤਾ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਇਹ ਸਮੱਸਿਆ ਠੀਕ ਹੋਣ ਤੋਂ ਬਾਅਦ ਵੀ ਕੁਝ ਸਮੇਂ ਲਈ ਬਣੀ ਰਹਿ ਸਕਦੀ ਹੈ।

ਵਾਲ ਝੜਨਾ : ਡੇਂਗੂ ਮਰੀਜ਼ ਦੇ ਵਾਲਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਕਈ ਮਰੀਜ਼ਾਂ ਵਿੱਚ ਵਾਲ ਝੜਨ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ।

ਵਿਟਾਮਿਨ ਤੇ ਖਣਿਜ ਦੀ ਘਾਟ : ਡੇਂਗੂ ਦੇ ਮਰੀਜ਼ਾਂ ਵਿੱਚ ਵਿਟਾਮਿਨ ਏ, ਡੀ, ਬੀ12, ਈ ਸਮੇਤ ਕਈ ਵਿਟਾਮਿਨਾਂ ਅਤੇ ਖਣਿਜਾਂ ਦੀ ਕਮੀ ਹੁੰਦੀ ਹੈ। ਇਸ ਨਾਲ ਜੋੜਾਂ ਦਾ ਦਰਦ ਹੋਰ ਵਧ ਜਾਂਦਾ ਹੈ। ਕੁਝ ਲੋਕਾਂ ਵਿੱਚ ਸਕਿਨ ਨਾਲ ਸਬੰਧਤ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ।

ਤੁਹਾਨੂੰ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਕੁੱਝ ਗੱਲਾਂ 'ਤੇ ਖਾਸ ਧਿਆਨ ਦੇਣਾ ਹੋਵੇਗਾ : ਸੰਤੁਲਿਤ ਖੁਰਾਕ ਦੇ ਨਾਲ, ਕੁਝ ਦਿਨ ਨਿੰਬੂ ਪਾਣੀ ਅਤੇ ਓਆਰਐਸ ਘੋਲ ਲੈਂਦੇ ਰਹੋ ਤੇ ਸਰੀਰ ਵਿੱਚ ਤਰਲ ਦੀ ਕਮੀ ਨਾ ਆਉਣ ਦਿਓ। ਖੂਨ ਦੀ ਮਾਤਰਾ ਵਧਾਉਣ ਲਈ ਅਨਾਰ, ਸੰਤਰੇ ਅਤੇ ਗੰਨੇ ਦਾ ਰਸ ਪੀਣਾ ਜ਼ਰੂਰੀ ਹੈ। ਅੰਡੇ, ਚਿਕਨ ਅਤੇ ਮੱਛੀ ਖਾਣਾ ਫਾਇਦੇਮੰਦ ਹੋ ਸਕਦਾ ਹੈ।

ਡੇਂਗੂ ਤੋਂ ਠੀਕ ਹੋਣ ਮਗਰੋਂ ਇਹ ਕੰਮ ਬਿਲਕੁਲ ਨਹੀਂ ਕਰਨੇ : ਮੱਛਰਦਾਨੀ ਤੋਂ ਬਿਨਾਂ ਨਾ ਸੌਂਵੋ, ਇਸ ਨਾਲ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇਹ ਨਾ ਸੋਚੋ ਕਿ ਡੇਂਗੂ ਦੁਬਾਰਾ ਨਹੀਂ ਹੋ ਸਕਦਾ, ਇਹ ਸਿਰਫ਼ ਇੱਕ ਭੁਲੇਖਾ ਹੈ। ਭਾਰੀ ਕਸਰਤ ਜਾਂ ਭਾਰੀ ਕੰਮ ਨਾ ਕਰੋ। ਜੰਕ ਫੂਡ ਬਿਲਕੁਲ ਨਾ ਖਾਓ।
Published by:Amelia Punjabi
First published: