• Home
  • »
  • News
  • »
  • lifestyle
  • »
  • HEALTH NEWS BEAUTY TIPS NATURAL WAYS TO AVOID CRACK HEELS BEFORE WINTER GH AP

ਸਰਦੀਆਂ ਆਉਂਦੇ ਹੀ ਫੱਟ ਜਾਂਦੀਆਂ ਹਨ ਪੈਰਾਂ ਦੀਆਂ ਅੱਡੀਆਂ, ਜਾਣੋ ਕਾਰਨ ਤੇ ਇਲਾਜ

ਸਰਦੀਆਂ ਆਉਂਦੇ ਹੀ ਫੱਟ ਜਾਂਦੀਆਂ ਹਨ ਪੈਰਾਂ ਦੀਆਂ ਅੱਡੀਆਂ, ਜਾਣੋ ਕਾਰਨ ਤੇ ਇਲਾਜ

  • Share this:
ਸਰਦੀਆਂ ਦੇ ਮੌਸਮ ਵਿੱਚ ਫੱਟੀਆਂ ਅੱਡੀਆਂ ਇੱਕ ਆਮ ਸਮੱਸਿਆ ਹੈ। ਪਰ ਸਰਦੀਆਂ ਦੀ ਸ਼ੁਰੂਆਤ ਵਿੱਚ ਹੀ ਕਈ ਵਾਰ ਅੱਡੀਆਂ ਵਿੱਚ ਡ੍ਰਾਈਨੈੱਸ ਦੀ ਸਮੱਸਿਆ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਇਹ ਵਾਰ-ਵਾਰ ਨਹਾਉਣ, ਸਾਬਣ ਦੀ ਜ਼ਿਆਦਾ ਵਰਤੋਂ ਜਾਂ ਕਰੀਮ ਨਾ ਲਗਾਉਣ ਕਾਰਨ ਹੋ ਸਕਦਾ ਹੈ। ਕਈ ਵਾਰ ਧੁੱਪ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਕਾਰਨ, ਅੱਡੀਆਂ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਫੱਟੀਆਂ ਅੱਡੀਆਂ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅੱਡੀ ਦੇ ਕਿਨਾਰੇ ਦੇ ਦੁਆਲੇ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਡੈੱਡ ਸਕਿਨ ਲੰਮੇ ਸਮੇਂ ਤੱਕ ਸਾਫ ਨਹੀਂ ਕੀਤੀ ਜਾਂਦੀ। ਇਹ ਕਈ ਵਾਰ ਗਲਤ ਕਿਸਮ ਦੇ ਜੁੱਤੇ ਅਤੇ ਚੱਪਲਾਂ ਪਾਉਣ ਦੇ ਕਾਰਨ ਵੀ ਹੁੰਦਾ ਹੈ। ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਅਸੀਂ ਇਸ ਤੋਂ ਬਚ ਸਕਦੇ ਹਾਂ। ਆਓ ਜਾਣਦੇ ਹਾਂ ਕਿ ਕ੍ਰੈਕ ਹੀਲਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ :

1. ਪੈਰਾਂ ਦੀ ਸਫਾਈ ਜ਼ਰੂਰੀ ਹੈ : ਹਰ ਹਫ਼ਤੇ ਚਿਹਰੇ ਦੇ ਨਾਲ-ਨਾਲ ਅੱਡੀ 'ਤੇ ਸਕਰਬ ਕਰਨਾ ਜ਼ਰੂਰੀ ਹੈ। ਇਸ ਲਈ, ਤੁਸੀਂ ਘਰੇਲੂ ਸਕ੍ਰਬਰ ਦੀ ਵਰਤੋਂ ਕਰ ਸਕਦੇ ਹੋ ਜਾਂ ਬਾਜ਼ਾਰ ਤੋਂ ਸਕ੍ਰਬਰ ਖਰੀਦ ਕੇ ਕਰ ਸਕਦੇ ਹੋ।

2. ਮਾਸਚੁਰਾਈਜ਼ਰ ਦੀ ਵਰਤੋਂ ਕਰੋ : ਜਿਸ ਤਰ੍ਹਾਂ ਤੁਸੀਂ ਰੋਜ਼ਾਨਾ ਦੋ ਵਾਰ ਚਿਹਰੇ 'ਤੇ ਮਾਸਚੁਰਾਈਜ਼ਰ ਲਗਾਉਂਦੇ ਹੋ, ਉਸੇ ਤਰ੍ਹਾਂ ਪੈਰਾਂ 'ਤੇ ਵੀ ਮਾਸਚੁਰਾਈਜ਼ਰ ਲਗਾਉਣਾ ਜ਼ਰੂਰੀ ਹੈ। ਤੁਸੀਂ ਇਸ ਨੂੰ ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਕਾਰਨ, ਚਮੜੀ ਸੁੱਕੀ ਨਹੀਂ ਹੋਵੇਗੀ ਅਤੇ ਨਰਮ ਰਹੇਗੀ।

3. ਜੁਰਾਬਾਂ ਪਹਿਣੋ : ਭਾਵੇਂ ਘਰ ਵਿਚ ਹੋਵੇ ਜਾਂ ਬਾਹਰ, ਹਮੇਸ਼ਾ ਪੈਰਾਂ ਵਿਚ ਜੁਰਾਬਾਂ ਪਹਿਨੋ। ਪੈਰਾਂ ਨੂੰ ਚੰਗੀ ਤਰ੍ਹਾਂ ਧੋਣਾ ਅਤੇ ਕਰੀਮ ਲਗਾਉਣਾ ਅਤੇ ਉਸ ਤੋਂ ਬਾਅਦ ਜੁਰਾਬਾਂ ਪਾਉਣਾ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ, ਸਕਿਨ ਵਿੱਚ ਨਮੀ ਬਣੀ ਰਹੇਗੀ ਅਤੇ ਖੁਸ਼ਕ ਹੋਣ ਤੋਂ ਬਚੇਗੀ।

4. ਪੈਡੀਕਿਓਰ ਜ਼ਰੂਰੀ : ਤੁਹਾਨੂੰ ਹਰ ਮਹੀਨੇ ਇੱਕ ਵਾਰ ਪੈਡੀਕਿਓਰ ਜ਼ਰੂਰ ਕਰਵਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਡੈੱਡ ਸਕਿਨ ਬਾਹਰ ਆ ਜਾਵੇਗੀ ਅਤੇ ਚਮੜੀ ਨੂੰ ਪੋਸ਼ਣ ਮਿਲਦਾ ਰਹੇਗਾ। ਜੇ ਤੁਸੀਂ ਪੈਡੀਕਓਰ ਕਰਦੇ ਹੋ, ਤਾਂ ਉਸ ਤੋਂ ਬਾਅਦ ਵੀ ਸਕਿਨ ਦਾ ਧਿਆਨ ਰੱਖੋ।

5. ਸਨਸਕ੍ਰੀਨ ਦੀ ਵਰਚੋਂ ਕਰੋ : ਜਦੋਂ ਵੀ ਤੁਸੀਂ ਬਾਹਰ ਜਾਣ ਵੇਲੇ ਜੁੱਤੇ ਦੀ ਬਜਾਏ ਚੱਪਲਾਂ ਪਾਓ ਤਾਂ ਸਨਸਕ੍ਰੀਨ ਦੀ ਵਰਤੋਂ ਕਰੋ। ਸਨਸਕ੍ਰੀਨ ਸਕਿਨ ਨੂੰ ਖੁਸ਼ਕ ਹੋਣ ਤੋਂ ਬਚਾਏਗੀ ਅਤੇ ਟੈਨਿੰਗ ਨੂੰ ਵੀ ਰੋਕ ਦੇਵੇਗੀ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਹਮੇਸ਼ਾ ਨਰਮ ਰਹੇਗੀ ਅਤੇ ਅੱਡੀਆਂ ਨਹੀਂ ਫੱਟਣਗੀਆਂ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published:
Advertisement
Advertisement