Home /News /lifestyle /

ਅਧਿਐਨ 'ਚ ਦਾਅਵਾ: ਸ਼ਰਾਬ ਦੇ ਇਕ-ਦੋ ਪੈੱਗ ਲਾਉਣ ਨਾਲ ਵੀ ਦਿਮਾਗ ਨੂੰ ਹੁੰਦਾ ਹੈ ਨੁਕਸਾਨ

ਅਧਿਐਨ 'ਚ ਦਾਅਵਾ: ਸ਼ਰਾਬ ਦੇ ਇਕ-ਦੋ ਪੈੱਗ ਲਾਉਣ ਨਾਲ ਵੀ ਦਿਮਾਗ ਨੂੰ ਹੁੰਦਾ ਹੈ ਨੁਕਸਾਨ

ਅਧਿਐਨ 'ਚ ਦਾਅਵਾ: ਸ਼ਰਾਬ ਦੇ ਇਕ-ਦੋ ਪੈੱਗ ਲਾਉਣ ਨਾਲ ਵੀ ਦਿਮਾਗ ਨੂੰ ਹੁੰਦਾ ਹੈ ਨੁਕਸਾਨ (symbolic photo-canva.com)

ਅਧਿਐਨ 'ਚ ਦਾਅਵਾ: ਸ਼ਰਾਬ ਦੇ ਇਕ-ਦੋ ਪੈੱਗ ਲਾਉਣ ਨਾਲ ਵੀ ਦਿਮਾਗ ਨੂੰ ਹੁੰਦਾ ਹੈ ਨੁਕਸਾਨ (symbolic photo-canva.com)

  • Share this:

Alcohol Consumption Cause Brain Damage :  ਵਟਸਐਪ ਰਾਹੀਂ ਪ੍ਰਾਪਤ ਹੋਈ ਹਰ ਜਾਣਕਾਰੀ ਸਹੀ ਨਹੀਂ ਹੁੰਦੀ ਹੈ। ਵਟਸਐਪ 'ਤੇ ਫਾਰਵਰਡ ਕੀਤੇ ਗਏ ਉਨ੍ਹਾਂ ਅਜੀਬੋ-ਗਰੀਬ ਮੈਸੇਜਾਂ ਤੋਂ ਅਸੀਂ ਸਾਰੇ ਜਾਣੂ ਹਾਂ, ਜਿਨ੍ਹਾਂ 'ਚ ਲਿਖਿਆ ਹੁੰਦਾ ਹੈ ਕਿ ਸੀਮਤ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਲ ਅਤੇ ਗੁਰਦਿਆਂ ਨੂੰ ਫਾਇਦਾ ਹੁੰਦਾ ਹੈ। ਪਰ ਇੱਕ ਨਵੇਂ ਅਧਿਐਨ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ।


ਇਹ ਅਧਿਐਨ ਖੁਲਾਸਾ ਕਰਦਾ ਹੈ ਕਿ ਹਲਕੇ ਤੋਂ ਦਰਮਿਆਨੀ ਸ਼ਰਾਬ ਪੀਣ ਨਾਲ ਵੀ ਦਿਮਾਗ ਨੂੰ ਨੁਕਸਾਨ ਹੁੰਦਾ ਹੈ। ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ (University of Pennsylvania) ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇਸ ਅਧਿਐਨ ਵਿੱਚ 36 ਹਜ਼ਾਰ ਤੋਂ ਵੱਧ ਬਾਲਗਾਂ ਦੇ ਅੰਕੜਿਆਂ ਦੀ ਵਰਤੋਂ ਕਰ ਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਇੱਕ ਜਾਂ ਦੋ ਪੈੱਗ ਸ਼ਰਾਬ ਪੀਣ ਨਾਲ ਵੀ ਵਿਅਕਤੀ ਦੇ ਦਿਮਾਗ਼ ਵਿੱਚ ਦੋ ਸਾਲ ਦੇ ਬਰਾਬਰ ਤਬਦੀਲੀ ਆਉਂਦੀ ਹੈ।


ਖੋਜਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੇ ਦਿਮਾਗ ਦੀ ਬਣਤਰ ਅਤੇ ਆਕਾਰ ਵੀ ਬਦਲ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਅਧਿਐਨ ਦੇ ਨਤੀਜੇ ‘ਨੇਚਰ ਕਮਿਊਨੀਕੇਸ਼ਨਜ਼’ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।ਅਮਰੀਕਾ ਸਥਿਤ ਪੇਂਸ ਵਾਰਟਨ ਸਕੂਲ ਦੇ ਫੈਕਲਟੀ ਮੈਂਬਰ ਅਤੇ ਇਸ ਅਧਿਐਨ ਦੇ ਲੇਖਕ ਗਿਡੀਓਨ ਨੇਵ ਮੁਤਾਬਕ, 'ਵੱਡੀ ਗਿਣਤੀ ਵਿਚ ਨਮੂਨਿਆਂ ਨੇ ਬੀਅਰ ਦੀ ਅੱਧੀ ਤੋਂ ਪੂਰੀ ਬੋਤਲ ਪੀਣ ਦੇ ਪ੍ਰਭਾਵ ਦੇ ਸਾਡੇ ਵਿਸ਼ਲੇਸ਼ਣ ਦਾ ਆਧਾਰ ਵੀ ਪ੍ਰਦਾਨ ਕੀਤਾ ਹੈ।'


ਇਹ ਅਧਿਐਨ ਸ਼ਰਾਬ ਪੀਣ ਅਤੇ ਦਿਮਾਗ ਦੀ ਸਿਹਤ ਵਿਚਕਾਰ ਸਬੰਧਾਂ ਦੀ ਜਾਂਚ ਕਰਦਾ ਹੈ। ਵਿਗਿਆਨੀਆਂ ਨੇ ਇਸ ਅਧਿਐਨ 'ਚ ਪਾਇਆ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਜ਼ਿਆਦਾ ਮਾਤਰਾ 'ਚ ਅਲਕੋਹਲ ਦਾ ਸੇਵਨ ਦਿਮਾਗ ਦੀ ਬਣਤਰ ਨੂੰ ਬਦਲ ਦਿੰਦਾ ਹੈ। ਇਸ ਵਿੱਚ ਭਾਗੀਦਾਰਾਂ ਨੇ ਆਪਣੇ ਸ਼ਰਾਬ ਦੇ ਸੇਵਨ ਦੇ ਪੱਧਰ ਬਾਰੇ ਸਰਵੇਖਣ ਦੇ ਸਵਾਲਾਂ ਦੇ ਜਵਾਬ ਦਿੱਤੇ। ਅਧਿਐਨ ਦੇ ਸਹਿ-ਲੇਖਕ ਰੇਮੀ ਡੀਵਿਟ ਦਾ ਕਹਿਣਾ ਹੈ ਕਿ ਕੁਝ ਸਬੂਤ ਹਨ ਕਿ ਦਿਮਾਗ 'ਤੇ ਸ਼ਰਾਬ ਪੀਣ ਦਾ ਪ੍ਰਭਾਵ ਘਾਤਕ ਹੁੰਦਾ ਹੈ।


ਜਾਣੋ ਕੀ ਕਹਿੰਦੇ ਹਨ ਮਾਹਰ : ਪੈੱਨ ਸੈਂਟਰ ਫਾਰ ਸਟੱਡੀਜ਼ ਆਫ਼ ਐਡਿਕਸ਼ਨ ਦੇ ਨਿਰਦੇਸ਼ਕ ਹੈਨਰੀ ਕ੍ਰੈਂਜ਼ਲਰ ਦਾ ਕਹਿਣਾ ਹੈ, 'ਅਧਿਐਨ ਦੇ ਨਤੀਜੇ ਸੁਰੱਖਿਅਤ ਸ਼ਰਾਬ ਪੀਣ ਦੀਆਂ ਸੀਮਾਵਾਂ ਬਾਰੇ ਵਿਗਿਆਨਕ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹਨ।


ਉਦਾਹਰਨ ਲਈ, ਨੈਸ਼ਨਲ ਇੰਸਟੀਚਿਊਟ ਆਨ ਅਲਕੋਹਲ ਐਬਿਊਜ਼ ਐਂਡ ਐਲਕੋਹਲਿਜ਼ਮ ਔਰਤਾਂ ਨੂੰ ਇੱਕ ਪੈੱਗ ਅਲਕੋਹਲ ਪੀਣ ਦੀ ਇਜਾਜ਼ਤ ਦਿੰਦਾ ਹੈ, ਜਦੋਂ ਕਿ ਇਹ ਮਰਦਾਂ ਲਈ ਦੁੱਗਣੀ ਮਾਤਰਾ ਹੈ। ਹਾਲਾਂਕਿ, ਅਧਿਐਨ ਦੇ ਨਤੀਜੇ ਸੁਝਾਅ ਦਿੰਦੇ ਹਨ ਕਿ ਇਹ ਸੀਮਾ ਵੀ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ।

Published by:Gurwinder Singh
First published:

Tags: Alcohol, Health, Health tips, Lifestyle, Liquor