• Home
  • »
  • News
  • »
  • lifestyle
  • »
  • HEALTH NEWS CHILDREN WHO SLEEP AFTER 9 PM ARE AT RISK OF OBESITY THEIR ABILITY TO LEARN IS ALSO AFFECTED GH AP AS

ਰਾਤੀਂ ਲੇਟ ਸੌਣ ਵਾਲੇ ਬੱਚਿਆਂ ਦਾ ਰੁਕ ਸਕਦਾ ਹੈ ਮਾਨਸਿਕ ਵਿਕਾਸ, ਵਧ ਸਕਦਾ ਹੈ ਮੋਟਾਪਾ: Research

ਦਫ਼ਤਰ ਤੋਂ ਲੇਟ ਆਉਣਾ ਅਤੇ ਫਿਰ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਦੇਰ ਨਾਲ ਡਿਨਰ ਤੇ ਫਿਰ ਦੇਰੀ ਨਾਲ ਸੌਂ ਜਾਣਾ, ਇਹ ਸਭ ਅੱਜ ਕੱਲ੍ਹ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਪਰ, ਕੀ ਤੁਹਾਨੂੰ ਪਤਾ ਹੈ ਕਿ ਸਹੀ ਸਮੇਂ ਉੱਤੇ ਨੀਂਦ ਲੈਣਾ ਕਿੰਨਾ ਮਹੱਤਵਪੂਰਣ ਹੈ? ਜੇ ਤੁਹਾਡਾ ਬੱਚਾ ਰਾਤ ਨੂੰ ਦੇਰ ਨਾਲ ਜਾਗਦਾ ਹੈ, ਤਾਂ ਤੁਹਾਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ। ਦੈਨਿਕ ਭਾਸਕਰ ਅਖਬਾਰ 'ਚ ਛਪੀ ਖਬਰ ਮੁਤਾਬਕ 6 ਸਾਲ ਤੱਕ ਦੇ ਬੱਚੇ ਜੋ ਦੇਰ ਰਾਤ ਤੱਕ ਜਾਗਦੇ ਹਨ, ਉਨ੍ਹਾਂ ਨੂੰ ਵੀ ਮੋਟਾਪੇ ਦਾ ਖਤਰਾ ਹੋ ਸਕਦਾ ਹੈ।

  • Share this:
ਅੱਜਕਲ ਦੇ ਭਜਦੌੜ ਵਾਲੇ ਸਮੇਂ ਵਿੱਚ ਮਾਪਿਆਂ ਲਈ ਬੱਚਿਆਂ ਦੀ ਦੇਖਭਾਲ ਕਰਨਾ ਇੱਕ ਚੁਣੌਤੀ ਬਣ ਗਿਆ ਹੈ। ਕਿਉਂਕਿ ਸਾਡੀ ਆਪਣੀ ਵਿਗੜੀ ਹੋਈ ਜੀਵਨਸ਼ੈਲੀ ਕਾਰਨ ਅਸੀਂ ਆਪਣੇ ਬੱਚਿਆਂ ਉੱਤੇ ਹਰ ਕੰਮ ਜਲਦੀ ਜਲਦੀ ਕਰਨ ਦਾ ਦਬਾਅ ਬਣਾਉਂਦੇ ਰਹਿੰਦੇ ਹਾਂ।

ਦਫ਼ਤਰ ਤੋਂ ਲੇਟ ਆਉਣਾ ਅਤੇ ਫਿਰ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਦੇਰ ਨਾਲ ਡਿਨਰ ਤੇ ਫਿਰ ਦੇਰੀ ਨਾਲ ਸੌਂ ਜਾਣਾ, ਇਹ ਸਭ ਅੱਜ ਕੱਲ੍ਹ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਪਰ, ਕੀ ਤੁਹਾਨੂੰ ਪਤਾ ਹੈ ਕਿ ਸਹੀ ਸਮੇਂ ਉੱਤੇ ਨੀਂਦ ਲੈਣਾ ਕਿੰਨਾ ਮਹੱਤਵਪੂਰਣ ਹੈ? ਜੇ ਤੁਹਾਡਾ ਬੱਚਾ ਰਾਤ ਨੂੰ ਦੇਰ ਨਾਲ ਜਾਗਦਾ ਹੈ, ਤਾਂ ਤੁਹਾਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ। ਦੈਨਿਕ ਭਾਸਕਰ ਅਖਬਾਰ 'ਚ ਛਪੀ ਖਬਰ ਮੁਤਾਬਕ 6 ਸਾਲ ਤੱਕ ਦੇ ਬੱਚੇ ਜੋ ਦੇਰ ਰਾਤ ਤੱਕ ਜਾਗਦੇ ਹਨ, ਉਨ੍ਹਾਂ ਨੂੰ ਵੀ ਮੋਟਾਪੇ ਦਾ ਖਤਰਾ ਹੋ ਸਕਦਾ ਹੈ।

ਅਮੈਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੇ ਅਨੁਸਾਰ, ਜੋ ਬੱਚੇ ਰਾਤ 9 ਵਜੇ ਜਾਂ ਇਸ ਤੋਂ ਬਾਅਦ ਤੱਕ ਜਾਗਦੇ ਰਹਿੰਦੇ ਹਨ, ਉਨ੍ਹਾਂ ਵਿੱਚ ਮੋਟਾਪੇ ਅਤੇ ਭਾਰ ਵਧਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਖਾਸ ਤੌਰ 'ਤੇ, ਜਿਨ੍ਹਾਂ ਦੇ ਮਾਪੇ ਆਪ ਮੋਟੇ ਹਨ।

ਕੀ ਕਹਿੰਦੇ ਹਨ ਮਾਹਰ : ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੇ ਪ੍ਰੋਫ਼ੈਸਰ ਡਾਕਟਰ ਕਲਾਉਡ ਮਾਰਕਸ ਅਨੁਸਾਰ ਮੋਟਾਪਾ ਨਾ ਸਿਰਫ਼ ਦਿਲ ਦੇ ਰੋਗ, ਸ਼ੂਗਰ, ਬੀਪੀ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ, ਸਗੋਂ ਮਾਨਸਿਕ ਸਿਹਤ 'ਤੇ ਵੀ ਅਸਰ ਪਾਉਂਦਾ ਹੈ। ਦਰਅਸਲ, ਜੋ ਬੱਚੇ ਦੇਰ ਨਾਲ ਸੌਂਦੇ ਹਨ, ਉਹ ਪੂਰੀ ਨੀਂਦ ਨਹੀਂ ਲੈ ਪਾਂਧੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਇਨਸੁਲਿਨ ਅਤੇ ਗਲੂਕੋਜ਼ ਦੀ ਪ੍ਰਕਿਰਿਆ ਨਹੀਂ ਹੁੰਦੀ ਅਤੇ ਮੋਟਾਪਾ ਵਧਦਾ ਹੈ।

ਬੱਚਿਆਂ ਲਈ ਪੂਰੀ ਨੀਂਦ ਲੈਣ ਦੇ ਹਨ ਕਈ ਫਾਇਦੇ : ਖੋਜਕਰਤਾਵਾਂ ਨੇ ਪਾਇਆ ਹੈ ਕਿ ਜੋ ਬੱਚੇ ਪਰਿਆਪਤ ਨੀਂਦ ਲੈਂਦੇ ਹਨ ਉਨ੍ਹਾਂ ਵਿੱਚ ਸਿੱਖਣ ਅਤੇ ਕੰਮ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਅਧਿਐਨ ਦੇ ਅਨੁਸਾਰ, ਜੋ ਬੱਚੇ ਪੂਰੀ ਨੀਂਦ ਲੈਂਦੇ ਹਨ, ਉਨ੍ਹਾਂ ਦੀ ਸਿੱਖਣ ਦੀ ਸੰਭਾਵਨਾ 44% ਵੱਧ ਹੁੰਦੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਵਿੱਚ ਦੇਰ ਨਾਲ ਸੌਣ ਵਾਲੇ ਬੱਚਿਆਂ ਨਾਲੋਂ ਸਕੂਲ ਦਾ ਹੋਮਵਰਕ ਪੂਰਾ ਕਰਨ ਦੀ ਸੰਭਾਵਨਾ 33% ਜ਼ਿਆਦਾ ਹੁੰਦੀ ਹੈ। ਸਕੂਲ ਵਿੱਚ ਉਨ੍ਹਾਂ ਦੀ ਪ੍ਰਫਾਰਮੈਂਸ ਵੀ 28% ਵੱਧ ਹੁੰਦੀ ਹੈ।

ਸੌਣ ਤੋਂ ਪਹਿਲੇ ਦਾ ਰੁਟੀਨ ਤੈਅ ਕਰੋ : ਜੇਕਰ ਤੁਸੀਂ ਭਵਿੱਖ ਵਿੱਚ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਚੰਗੀ ਨੀਂਦ ਯਕੀਨੀ ਬਣਾਓ। ਉਨ੍ਹਾਂ ਦੀ ਲੋੜੀਂਦੀ ਨੀਂਦ ਲਈ ਤੁਹਾਨੂੰ ਸੌਣ ਤੋਂ 30 ਮਿੰਟ ਪਹਿਲਾਂ ਇੱਕ ਨਿਸ਼ਚਿਤ ਰੁਟੀਨ ਬਣਾਉਣਾ ਹੋਵੇਗਾ। ਜਿਸ ਵਿੱਚ ਤੁਸੀਂ ਉਹਨਾਂ ਨੂੰ ਬੁਰਸ਼ ਕਰਵਾਓ, ਕਹਾਣੀਆਂ ਸੁਣਾਓ, ਜਾਂ ਉਹਨਾਂ ਨੂੰ ਕੋਈ ਗੀਤ ਜਾਂ ਕਵਿਤਾ ਸੁਣਾਉਣ ਲਈ ਕਹੋ। ਤੁਸੀਂ ਬੱਚਿਆਂ ਨੂੰ ਕਿਤਾਬ ਪੜ੍ਹਨ ਲਈ ਵੀ ਕਹਿ ਸਕਦੇ ਹੋ, ਪਰ ਧਿਆਨ ਰੱਖੋ ਕਿ ਇਸ ਰੁਟੀਨ ਵਿੱਚ ਮੋਬਾਈਲ ਜਾਂ ਟੀਵੀ ਦੇਖਣ ਨੂੰ ਬਿਲਕੁਲ ਨਾ ਕਹੋ।
Published by:Amelia Punjabi
First published: