• Home
  • »
  • News
  • »
  • lifestyle
  • »
  • HEALTH NEWS CUMIN SEEDS SIDE EFFECTS LOW BLOOD SUGAR TO LIVER AND KIDNEY DAMAGE GH AP

ਜ਼ੀਰੇ ਦੀ ਜ਼ਿਆਦਾ ਵਰਤੋਂ ਪਹੁੰਚਾ ਸਕਦੀ ਹੈ ਤੁਹਾਡੇ ਸਰੀਰ ਨੂੰ ਨੁਕਸਾਨ, ਗੁਰਦੇ-ਜਿਗਰ ਨੂੰ ਵੀ ਹੋ ਸਕਦਾ ਹੈ ਖ਼ਤਰਾ

ਜ਼ੀਰੇ ਦੀ ਜ਼ਿਆਦਾ ਵਰਤੋਂ ਪਹੁੰਚਾ ਸਕਦੀ ਹੈ ਤੁਹਾਡੇ ਸਰੀਰ ਨੂੰ ਨੁਕਸਾਨ, ਗੁਰਦੇ-ਜਿਗਰ ਨੂੰ ਵੀ ਹੋ ਸਕਦਾ ਹੈ ਖ਼ਤਰਾ

  • Share this:
Health Tips: ਭਾਰਤ ਆਪਣੇ ਮਸਾਲਿਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਭਾਰਤ ਤੋਂ ਮਸਾਲੇ ਵੀ ਵੱਖ -ਵੱਖ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ, ਇਸੇ ਕਰਕੇ ਵਿਦੇਸ਼ਾਂ ਦੇ ਲੋਕ ਭਾਰਤ ਦੇ ਭੋਜਨ ਨੂੰ ਬਹੁਤ ਮਸਾਲੇਦਾਰ ਮੰਨਦੇ ਹਨ। ਕਿਉਂਕਿ ਮਸਾਲਿਆਂ ਦੀ ਵਰਤੋਂ ਭਾਰਤੀ ਭੋਜਨ ਵਿੱਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਨ੍ਹਾਂ ਮਸਾਲਿਆਂ ਵਿੱਚ ਇੱਕ ਖੁਸ਼ਬੂਦਾਰ ਮਸਾਲਾ ਜ਼ੀਰਾ ਵੀ ਸ਼ਾਮਲ ਹੁੰਦਾ ਹੈ। ਜੀਰੇ ਦੀ ਵਰਤੋਂ ਜਿਆਦਾਤਰ ਭੋਜਨ ਵਿੱਚ ਟੇਸਟ ਲਿਆਉਣ ਲਈ ਕੀਤੀ ਜਾਂਦੀ ਹੈ।

ਜ਼ੀਰਾ ਨਾ ਸਿਰਫ ਭਾਰਤ ਵਿੱਚ ਬਲਕਿ ਦੂਜੇ ਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੂਰਬੀ ਯੂਰਪ ਅਤੇ ਏਸ਼ੀਆ ਦੇ ਭੋਜਨ ਵਿੱਚ ਜ਼ੀਰੇ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਜ਼ੀਰਾ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ। ਪਰ ਕੁਝ ਰਿਪੋਰਟਾਂ ਦੇ ਅਨੁਸਾਰ, ਜ਼ਿਆਦਾ ਜ਼ੀਰਾ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਜ਼ੀਰਾ ਤੁਹਾਡੇ ਸਰੀਰ ਲਈ ਕਿੰਨਾ ਹਾਨੀਕਾਰਕ ਹੋ ਸਕਦਾ ਹੈ।

ਪੇਟ ਜਲਣ

ਜ਼ੀਰੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਸ ਦੇ ਸੇਵਨ ਨਾਲ ਪੇਟ ਵਿਚ ਗੈਸ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜ਼ਿਆਦਾਤਰ ਲੋਕਾਂ ਨੂੰ ਭੋਜਨ ਪਚਣ ਦੀ ਸਮੱਸਿਆ ਹੁੰਦੀ ਹੈ, ਪਰ ਵੱਡੀ ਮਾਤਰਾ ਵਿੱਚ ਜੀਰੇ ਦੀ ਵਰਤੋਂ ਪੇਟ ਵਿੱਚ ਜਲਣ ਦੀ ਸਮੱਸਿਆ ਦਾ ਕਾਰਨ ਬਣਦੀ ਹੈ।

ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ

ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਲੋਕ ਖੰਡ ਵਾਲਾ ਭੋਜਨ ਛੱਡ ਦਿੰਦੇ ਹਨ। ਪਰ ਇਸਦੀ ਸਮੱਸਿਆ ਹੋਰ ਚੀਜ਼ਾਂ ਖਾਣ ਦੇ ਨਾਲ ਵੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬਲੱਡ ਸ਼ੂਗਰ ਲੈਵਲ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਪਰ ਜੇ ਜ਼ੀਰੇ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕੀਤਾ ਜਾਂਦਾ ਹੈ ਤਾਂ ਬਲੱਡ ਸ਼ੂਗਰ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ।

ਉਲਟੀ ਦੀ ਸਮੱਸਿਆ

ਪੀਰੀਅਡਸ ਦੇ ਦੌਰਾਨ ਜ਼ੀਰਾ ਲਾਭਦਾਇਕ ਹੁੰਦਾ ਹੈ, ਪਰ ਜੇਕਰ ਤੁਸੀਂ ਇਸ ਦੌਰਾਨ ਜ਼ੀਰੇ ਦੀ ਜ਼ਿਆਦਾ ਵਰਤੋਂ ਕਰਦੇ ਹੋ, ਤਾਂ ਤੁਸੀਂ ਆਪਣਾ ਬਹੁਤ ਨੁਕਸਾਨ ਕਰ ਸਕਦੇ ਹੋ। ਪੀਰੀਅਡਸ ਦੇ ਦੌਰਾਨ ਜ਼ੀਰੇ ਦੇ ਜ਼ਿਆਦਾ ਸੇਵਨ ਨਾਲ ਉਲਟੀਆਂ ਅਤੇ ਖੂਨ ਦਾ ਪ੍ਰਵਾਹ ਬਹੁਤ ਤੇਜ਼ੀ ਨਾਲ ਹੁੰਦਾ ਹੈ। ਜੋ ਕਿ ਸਿਹਤ ਲਈ ਹਾਨੀਕਾਰਕ ਹੈ।

ਗਰਭਪਾਤ ਦੀ ਸਮੱਸਿਆ

ਗਰਭਵਤੀ ਔਰਤਾਂ 'ਤੇ ਜ਼ੀਰੇ ਦਾ ਵੀ ਬਹੁਤ ਪ੍ਰਭਾਵ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਗਰਭਵਤੀ ਔਰਤ ਜ਼ਿਆਦਾ ਜੀਰੇ ਦਾ ਸੇਵਨ ਕਰਦੀ ਹੈ ਤਾਂ ਗਰਭਪਾਤ ਅਤੇ ਸਮੇਂ ਤੋਂ ਪਹਿਲਾਂ ਜਣੇਪੇ ਹੋ ਸਕਦੇ ਹਨ। ਇਸ ਲਈ, ਗਰਭਵਤੀ ਔਰਤਾਂ ਨੂੰ ਜ਼ੀਰੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਜਿਗਰ ਦੇ ਨੁਕਸਾਨ ਦੀ ਸੰਭਾਵਨਾ

ਜ਼ੀਰੇ ਦੀ ਜ਼ਿਆਦਾ ਵਰਤੋਂ ਨਾਲ ਜਿਗਰ ਦੇ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ, ਜ਼ੀਰੇ ਦੀ ਵਰਤੋਂ ਨਾ ਤਾਂ ਬਹੁਤ ਜ਼ਿਆਦਾ ਅਤੇ ਨਾ ਹੀ ਬਹੁਤ ਘੱਟ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸਦਾ ਤੁਹਾਡੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ।
Published by:Amelia Punjabi
First published:
Advertisement
Advertisement