
Dragon Fruit: ਕੀ ਤੁਹਾਨੂੰ ਪਤਾ ਹਨ ਡਰੈਗਨ ਫ਼ਰੂਟ ਦੇ ਇਹ ਫ਼ਾਇਦੇ, ਡਾਈਟ `ਚ ਕਰੋ ਸ਼ਾਮਲ
ਆਮ ਤੌਰ 'ਤੇ ਲੋਕ ਡਰੈਗਨ ਫਰੂਟ ਨੂੰ ਚੀਨ ਦਾ ਫਲ ਮੰਨਦੇ ਹਨ ਪਰ ਅਜਿਹਾ ਨਹੀਂ ਹੈ। ਹਾਲਾਂਕਿ ਡਰੈਗਨ ਫਰੂਟ ਦਾ ਮੂਲ ਮੈਕਸੀਕੋ ਵਿੱਚ ਮੰਨਿਆ ਜਾਂਦਾ ਹੈ, ਪਰ ਅੱਜ ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ। ਡਰੈਗਨ ਫਰੂਟ ਹਾਈਲੋਸੇਰਸ ਨਾਮਕ ਕੈਕਟਸ 'ਤੇ ਉੱਗਦਾ ਹੈ। ਇਹ ਇੱਕ ਗੁਲਾਬੀ ਬਲਬ ਵਰਗੇ ਆਕਾਰ ਦਾ ਦਿਸਦਾ ਹੈ। ਡਰੈਗਨ ਫਰੂਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਦੇ ਕਈ ਫਾਇਦੇ ਹਨ।
ਇੱਕ ਡਰੈਗਨ ਫਰੂਟ ਵਿੱਚ 102 ਕੈਲੋਰੀ ਊਰਜਾ ਹੁੰਦੀ ਹੈ। ਇਹ ਕਾਰਬੋਹਾਈਡਰੇਟ ਦਾ ਬਹੁਤ ਵੱਡਾ ਸਰੋਤ ਹੈ। ਇੱਕ ਡਰੈਗਨ ਫਰੂਟ ਵਿੱਚ 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਇਸ ਤੋਂ ਇਲਾਵਾ 13 ਗ੍ਰਾਮ ਸ਼ੁਗਰ ਵੀ ਹੁੰਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਡਰੈਗਨ ਫਰੂਟ ਵਿੱਚ ਚਰਬੀ ਨਹੀਂ ਹੁੰਦੀ ਹੈ। ਇਸ ਲਈ ਦਿਲ ਦੇ ਰੋਗੀਆਂ ਲਈ ਡਰੈਗਨ ਫਰੂਟ ਬਹੁਤ ਫਾਇਦੇਮੰਦ ਹੁੰਦਾ ਹੈ। ਡਰੈਗਨ ਫਰੂਟ ਦੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
ਡਰੈਗਨ ਫਰੂਟ ਪਾਚਨ ਤੰਤਰ ਨੂੰ ਸਭ ਤੋਂ ਮਜ਼ਬੂਤ ਬਣਾਉਂਦਾ ਹੈ। ਇਸ ਦੇ ਬੀਜਾਂ 'ਚ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਦਿਲ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕਰਦੇ ਹਨ। ਆਓ ਜਾਣਦੇ ਹਾਂ ਡਰੈਗਨ ਫਰੂਟ ਦੇ ਹੋਰ ਕੀ ਫਾਇਦੇ ਹਨ।
ਅੰਤੜੀਆਂ ਵਿੱਚ ਸਿਹਤਮੰਦ ਬੈਕਟੀਰੀਆ ਨੂੰ ਪੋਸ਼ਣ ਦਿੰਦਾ ਹੈ : ਡਰੈਗਨ ਫਰੂਟ ਵਿੱਚ ਪ੍ਰੀਬਾਇਓਟਿਕ ਗੁਣ ਹੁੰਦੇ ਹਨ। ਪ੍ਰੀ-ਬਾਇਓਟਿਕ ਦਾ ਮਤਲਬ ਹੈ ਕਿ ਇਹ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ, ਜਿਸਨੂੰ ਪ੍ਰੋਬਾਇਓਟਿਕਸ ਵੀ ਕਿਹਾ ਜਾਂਦਾ ਹੈ। ਯਾਨੀ ਡ੍ਰੈਗਨ ਫਰੂਟ ਸਿਹਤਮੰਦ ਬੈਕਟੀਰੀਆ ਲਈ ਭੋਜਨ ਦਾ ਕੰਮ ਕਰਦਾ ਹੈ। ਜੇਕਰ ਅੰਤੜੀ ਵਿੱਚ ਸਿਹਤਮੰਦ ਜੀਵਾਣੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ, ਤਾਂ ਪਾਚਨ ਪ੍ਰਣਾਲੀ ਬਹੁਤ ਬੂਸਟ ਰਹਿੰਦੀ ਹੈ। ਪ੍ਰੀਬਾਇਓਟਿਕਸ ਮਾੜੇ ਬੈਕਟੀਰੀਆ ਨੂੰ ਖਤਮ ਕਰਦੇ ਹੋਏ ਚੰਗੇ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਜੇਕਰ ਚੰਗੇ ਬੈਕਟੀਰੀਆ ਮਜ਼ਬੂਤ ਹੋਣ ਤਾਂ ਪੇਟ ਵਿਚ ਬੀਮਾਰੀ ਲਈ ਜ਼ਿੰਮੇਵਾਰ ਵਾਇਰਸ ਵੀ ਨਹੀਂ ਪਨਪ ਸਕਦੇ।
ਇੱਕਐਂਟੀਏਜਿੰਗ ਫਲ: ਵੈਬਐਮਡੀ ਦੀ ਖਬਰ ਮੁਤਾਬਕ ਡ੍ਰੈਗਨ ਫਰੂਟ 'ਚ ਫਲੇਵੋਨੋਇਡਸ, ਫੀਨੋਲਿਕ ਐਸਿਡ ਅਤੇ ਬੀਟਾਸੀਆਨਿਨ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਘੱਟ ਕਰਦੇ ਹਨ। ਇਹ ਫ੍ਰੀ ਰੈਡੀਕਲਸ ਦੇ ਕਾਰਨ ਸੈੱਲਾਂ ਦੇ ਨੁਕਸਾਨ ਨੂੰ ਰੋਕਦਾ ਹੈ। ਫ੍ਰੀ ਰੈਡੀਕਲਸ ਸਮੇਂ ਤੋਂ ਪਹਿਲਾਂ ਬੁਢਾਪੇ ਅਤੇ ਇੱਥੋਂ ਤੱਕ ਕਿ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ : ਡਰੈਗਨ ਫਰੂਟ 'ਚ ਚਰਬੀ ਬਿਲਕੁਲ ਨਹੀਂ ਹੁੰਦੀ। ਇਸ ਲਈ ਇਹ ਸਰੀਰ ਵਿੱਚ ਕੋਲੈਸਟ੍ਰਾਲ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਡ੍ਰੈਗਨ ਫਰੂਟ ਦਾ ਸੇਵਨ ਭਾਰ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੁੰਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ : ਡ੍ਰੈਗਨ ਫਰੂਟ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਡ੍ਰੈਗਨ ਫਰੂਟ ਵਿੱਚ ਮੌਜੂਦ ਐਂਟੀਆਕਸੀਡੈਂਟ ਪੈਨਕ੍ਰੀਆਸ ਵਿੱਚ ਖਰਾਬ ਸੈੱਲਾਂ ਦੀ ਮੁਰੰਮਤ ਕਰਦੇ ਹਨ। ਜੇਕਰ ਪੈਨਕ੍ਰੀਆਸ ਸਿਹਤਮੰਦ ਹੈ, ਤਾਂ ਹਾਰਮੋਨ ਇਨਸੁਲਿਨ ਵੀ ਸਹੀ ਢੰਗ ਨਾਲ ਬਣਦਾ ਹੈ। ਇਨਸੁਲਿਨ ਖੂਨ ਵਿਚਲੀ ਸ਼ੂਗਰ ਨੂੰ ਤੋੜ ਕੇ ਊਰਜਾ ਵਿਚ ਬਦਲਦਾ ਹੈ। ਜੇਕਰ ਇਨਸੁਲਿਨ ਘੱਟ ਹੋ ਜਾਵੇ ਤਾਂ ਸ਼ੂਗਰ ਰੋਗ ਹੋ ਜਾਂਦਾ ਹੈ।
ਇਮਿਊਨਿਟੀ ਵਧਾਉਂਦਾ ਹੈ : ਡਰੈਗਨ ਫਰੂਟ ਵਿੱਚ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਗੁਣ ਹੁੰਦੇ ਹਨ। ਕਿਉਂਕਿ ਇਸ 'ਚ ਵਿਟਾਮਿਨ-ਸੀ ਦੀ ਕਾਫੀ ਮਾਤਰਾ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ। ਸਰਦੀਆਂ ਵਿੱਚ ਡਰੈਗਨ ਫਰੂਟ ਦਾ ਸੇਵਨ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।