Home /News /lifestyle /

ਬੱਚਿਆਂ ਦੀ ਮਾਨਸਿਕ ਸਿਹਤ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਫਲ ਤੇ ਸਬਜ਼ੀਆਂ

ਬੱਚਿਆਂ ਦੀ ਮਾਨਸਿਕ ਸਿਹਤ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਫਲ ਤੇ ਸਬਜ਼ੀਆਂ

ਬੱਚਿਆਂ ਦੀ ਮਾਨਸਿਕ ਸਿਹਤ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਫਲ ਤੇ ਸਬਜ਼ੀਆਂ

ਬੱਚਿਆਂ ਦੀ ਮਾਨਸਿਕ ਸਿਹਤ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਫਲ ਤੇ ਸਬਜ਼ੀਆਂ

Children's Mental Health: ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਖਾਂਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਇਹ ਅਧਿਐਨ ਹਾਲ ਹੀ ਵਿੱਚ ‘BMJ ਨਿਊਟ੍ਰੀਸ਼ਨ ਪ੍ਰੀਵੈਂਸ਼ਨ ਐਂਡ ਹੈਲਥ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਲਈ, ਆਪਣੇ ਬੱਚੇ ਦੀ ਖੁਰਾਕ ਵਿੱਚ ਵੱਧ ਤੋਂ ਵੱਧ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।

ਹੋਰ ਪੜ੍ਹੋ ...
  • Share this:
ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਫਲਾਂ ਅਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਖਾਂਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਇਹ ਅਧਿਐਨ ਹਾਲ ਹੀ ਵਿੱਚ ‘BMJ ਨਿਊਟ੍ਰੀਸ਼ਨ ਪ੍ਰੀਵੈਂਸ਼ਨ ਐਂਡ ਹੈਲਥ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਲਈ, ਆਪਣੇ ਬੱਚੇ ਦੀ ਖੁਰਾਕ ਵਿੱਚ ਵੱਧ ਤੋਂ ਵੱਧ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।

ਇਸ ਨਾਲ ਉਨ੍ਹਾਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਹੋਵੇਗਾ। ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਚਾਰ ਜਾਂ ਪੰਜ ਵਾਰ ਜਾਂ ਇਸ ਤੋਂ ਵੱਧ ਫਲ ਅਤੇ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦਿਓ ਅਤੇ ਉਨ੍ਹਾਂ ਨੂੰ ਫਲ ਅਤੇ ਸਬਜ਼ੀਆਂ ਖਿਲਾਓ। ਪਰ ਦਿੱਕਤ ਇਹ ਆਉਂਦੀ ਹੈ ਕਿ ਕਈ ਬੱਚੇ ਫਲ ਸਬਜ਼ੀਆਂ ਖਾਣ ਤੋਂ ਗੁਰੇਜ਼ ਕਰਦੇ ਹਨ। ਜੇ ਤੁਹਾਡਾ ਬੱਚਾ ਵੀ ਇੰਝ ਕਰਦਾ ਹੈ ਤਾਂ ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਆਸਾਨੀ ਨਾਲ ਫਲ ਅਤੇ ਸਬਜ਼ੀਆਂ ਖੁਆ ਸਕੋਗੇ।

ਇੱਕ ਆਦਤ ਬਣਾਓ : ਬੱਚਿਆਂ ਨੂੰ ਫਲ ਅਤੇ ਸਬਜ਼ੀਆਂ ਖੁਆਉਣ ਦੀ ਆਦਤ ਪਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਨਾਲ ਫਲ ਅਤੇ ਸਬਜ਼ੀਆਂ ਖਾਓ ਅਤੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰੋ। ਜੇਕਰ ਬੱਚੇ ਤੁਹਾਨੂੰ ਖਾਂਦੇ ਹੋਏ ਦੇਖਦੇ ਹਨ ਤਾਂ ਇਹ ਉਨ੍ਹਾਂ ਦੀ ਆਦਤ 'ਚ ਸ਼ਾਮਲ ਹੋ ਜਾਵੇਗਾ ਤੇ ਉਹ ਸਿਹਤਮੰਦ ਚੀਜ਼ਾਂ ਖਾਣ ਤੋਂ ਸੰਕੋਚ ਨਹੀਂ ਕਰੇਗਾ।

ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰੋ : ਇਹ ਵੀ ਸੱਚ ਹੈ ਕਿ ਬੱਚਿਆਂ ਨੂੰ ਸਿਹਤਮੰਦ ਚੀਜ਼ਾਂ ਖੁਆਉਣਾ ਆਸਾਨ ਨਹੀਂ ਹੈ। ਇਸ ਲਈ ਕੁਝ ਰਚਨਾਤਮਕਤਾ ਦੀ ਮਦਦ ਲਓ। ਅੱਜ ਕੱਲ੍ਹ ਬਾਜ਼ਾਰ ਵਿੱਚ ਅਜਿਹੇ ਮੋਲਡ ਅਤੇ ਕਟਰ ਮਿਲਦੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਫਲਾਂ ਅਤੇ ਸਬਜ਼ੀਆਂ ਨੂੰ ਕੱਟ ਕੇ ਦੇ ਸਕਦੇ ਹੋ। ਇਸ ਤਰ੍ਹਾਂ ਬੱਚਾ ਖੇਡਦੇ ਹੋਏ ਫਲ ਅਤੇ ਸਬਜ਼ੀਆਂ ਖਾਵੇਗਾ।

ਖੁਰਾਕ ਵਿੱਚ ਸਹੀ ਮਾਤਰਾ ਵਿੱਚ ਫਲ ਨੂੰ ਪਰੋਸੋ : ਹਰ ਕੋਈ ਮੋਟਾਪਾ ਘੱਟ ਕਰਨ ਵਿੱਚ ਲੱਗਾ ਹੋਇਆ ਹੈ, ਇਸ ਲਈ ਜੇਕਰ ਤੁਸੀਂ ਬੱਚੇ ਦੇ ਨਾਲ-ਨਾਲ ਆਪਣੀ ਡਾਈਟ ਵਿੱਚ 4 ਤੋਂ 5 ਵਾਰ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋਗੇ ਤਾਂ ਤੁਹਾਡੀ ਸਿਹਤ ਵੀ ਬਿਹਤਰ ਹੋਵੇਗੀ, ਨਾਲ ਹੀ ਜਦੋਂ ਬੱਚਾ ਤੁਹਾਨੂੰ ਇਹ ਚੀਜ਼ਾਂ ਖਾਂਦੇ ਹੋਏ ਦੇਖੇਗਾ ਤਾਂ ਉਹ ਵੀ ਖੁਸ਼ੀ ਨਾਲ ਖਾਵੇਗਾ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Amelia Punjabi
First published:

Tags: Children, Fitness, Health, Health benefits, Health tips, Iron rich foods, Lifestyle

ਅਗਲੀ ਖਬਰ