• Home
  • »
  • News
  • »
  • lifestyle
  • »
  • HEALTH NEWS GOING FOR A QUICK WALK AFTER MEALS IMPROVES DIGESTION AND CONTROL BLOOD SUGAR GH AP

ਭੋਜਨ ਕਰਨ ਤੋਂ ਬਾਅਦ ਸੈਰ ਕਰਨਾ ਪਾਚਨ ਤੇ ਡਾਇਬਟੀਜ਼ ਦੋਵਾਂ ਲਈ ਜ਼ਰੂਰੀ : ਖੋਜ

ਸੈਰ ਕਾਰਡੀਓ ਕਸਰਤ ਦੇ ਸਮਾਨ ਹੈ। ਇਸ ਨਾਲ ਪੂਰੇ ਸਰੀਰ 'ਚ ਹਰਕਤ ਹੁੰਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕਿਉਂਕਿ ਭੋਜਨ ਤੋਂ ਬਾਅਦ ਸੈਰ ਕਰਨ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ, ਭੋਜਨ ਪੇਟ ਤੋਂ ਛੋਟੀ ਅੰਤੜੀ ਤੱਕ ਜਿੰਨੀ ਤੇਜ਼ੀ ਨਾਲ ਜਾਂਦਾ ਹੈ, ਓਨੀ ਜਲਦੀ ਤੁਹਾਨੂੰ ਬਲੋਟਿੰਗ, ਗੈਸ ਅਤੇ ਐਸਿਡ ਰਿਫਲਕਸ ਵਰਗੀਆਂ ਆਮ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਭੋਜਨ ਕਰਨ ਤੋਂ ਬਾਅਦ ਸੈਰ ਕਰਨਾ ਪਾਚਨ ਤੇ ਡਾਇਬਟੀਜ਼ ਦੋਵਾਂ ਲਈ ਜ਼ਰੂਰੀ : ਖੋਜ

  • Share this:
ਖਾਣਾ ਖਾਣ ਤੋਂ ਬਾਅਦ ਕੁਝ ਦੇਰ ਸੈਰ ਕਰਨਾ ਜ਼ਿਆਦਾਤਰ ਭਾਰਤੀਆਂ ਦੀ ਆਦਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਪਰ ਕੀ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਪਾਚਨ ਕਿਰਿਆ ਸੱਚਮੁੱਚ ਚੰਗੀ ਹੁੰਦੀ ਹੈ? ਇਕ ਤਾਜ਼ਾ ਅਧਿਐਨ ਨੇ ਇਸ ਮਾਮਲੇ 'ਤੇ ਰੌਸ਼ਨੀ ਪਾਈ ਹੈ। TOI ਦੀ ਖਬਰ ਮੁਤਾਬਕ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਪੇਟ ਵਿੱਚ ਜਾਣ ਤੋਂ ਬਾਅਦ ਭੋਜਨ ਦੇ ਟੁਕੜੇ ਹੋ ਜਾਂਦੇ ਹਨ।

ਇਸ ਤੋਂ ਬਾਅਦ ਸਰੀਰ ਇਸ ਭੋਜਨ ਤੋਂ ਜ਼ਰੂਰੀ ਪੌਸ਼ਟਿਕ ਤੱਤ ਸੋਖ ਲੈਂਦਾ ਹੈ। ਭੋਜਨ ਦੇ ਇੱਕ ਮਹੱਤਵਪੂਰਨ ਹਿੱਸੇ ਦਾ ਪਾਚਨ ਛੋਟੀ ਆਂਦਰ ਵਿੱਚ ਹੁੰਦਾ ਹੈ। ਰਿਸਰਚ ਵਿੱਚ ਕਿਹਾ ਗਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਭੋਜਨ ਪੇਟ ਤੱਕ ਪਹੁੰਚ ਕੇ ਬਹੁਤ ਜਲਦੀ ਅੰਤੜੀ ਤੱਕ ਪਹੁੰਚਦਾ ਹੈ, ਜਿਸ ਨਾਲ ਪਾਚਨ ਸਹੀ ਢੰਗ ਨਾਲ ਹੁੰਦਾ ਹੈ।

ਇਸ ਤੋਂ ਇਲਾਵਾ ਸੈਰ ਕਰਨ ਦੇ ਹੋਰ ਵੀ ਫਾਇਦੇ ਹਨ। ਸੈਰ ਕਾਰਡੀਓ ਕਸਰਤ ਦੇ ਸਮਾਨ ਹੈ। ਇਸ ਨਾਲ ਪੂਰੇ ਸਰੀਰ 'ਚ ਹਰਕਤ ਹੁੰਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕਿਉਂਕਿ ਭੋਜਨ ਤੋਂ ਬਾਅਦ ਸੈਰ ਕਰਨ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ, ਭੋਜਨ ਪੇਟ ਤੋਂ ਛੋਟੀ ਅੰਤੜੀ ਤੱਕ ਜਿੰਨੀ ਤੇਜ਼ੀ ਨਾਲ ਜਾਂਦਾ ਹੈ, ਓਨੀ ਜਲਦੀ ਤੁਹਾਨੂੰ ਬਲੋਟਿੰਗ, ਗੈਸ ਅਤੇ ਐਸਿਡ ਰਿਫਲਕਸ ਵਰਗੀਆਂ ਆਮ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਖਾਣੇ ਤੋਂ ਬਾਅਦ 30 ਮਿੰਟ ਦੀ ਸੈਰ ਕਰਨ ਨਾਲ ਅੰਤੜੀਆਂ ਦੇ ਕੰਮਕਾਜ 'ਚ ਸੁਧਾਰ ਹੁੰਦਾ ਹੈ, ਨਾਲ ਹੀ ਕਬਜ਼ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ : ਖੋਜ ਵਿੱਚ ਕਿਹਾ ਗਿਆ ਹੈ ਕਿ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਨਾ ਸਿਰਫ਼ ਪਾਚਨ ਵਿੱਚ ਸੁਧਾਰ ਹੁੰਦਾ ਹੈ ਬਲਕਿ ਟਾਈਪ-2 ਸ਼ੂਗਰ ਦੇ ਮਰੀਜ਼ਾਂ ਨੂੰ ਵੀ ਫਾਇਦਾ ਹੁੰਦਾ ਹੈ। ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ ਓਟੈਗੋ ਦੇ ਖੋਜਕਰਤਾਵਾਂ ਦੇ ਮੁਤਾਬਕ, ਖਾਣਾ ਖਾਣ ਤੋਂ ਬਾਅਦ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਇਸ ਗਲੂਕੋਜ਼ ਦੇ ਵਧੇ ਹੋਏ ਪੱਧਰ ਨੂੰ ਨਿਯੰਤਰਿਤ ਕਰਨ ਲਈ ਇਨਸੁਲਿਨ ਦਿੱਤਾ ਜਾਂਦਾ ਹੈ ਪਰ ਟਾਈਪ-2 ਸ਼ੂਗਰ ਵਾਲੇ ਮਰੀਜ਼ਾਂ ਵਿੱਚ ਇਨਸੁਲਿਨ ਠੀਕ ਤਰ੍ਹਾਂ ਕੰਮ ਨਹੀਂ ਕਰਦੀ।

ਇਸ ਲਈ, ਜਦੋਂ ਉਹ ਖਾਣਾ ਖਾਣ ਤੋਂ ਬਾਅਦ ਤੁਰਦਾ-ਫਿਰਦਾ ਹੈ, ਤਾਂ ਜ਼ਿਆਦਾਤਰ ਗਲੂਕੋਜ਼ ਊਰਜਾ ਦੇ ਰੂਪ ਵਿੱਚ ਸਰੀਰ ਵਿੱਚ ਖਰਚ ਹੁੰਦਾ ਹੈ। ਇਸ ਕਾਰਨ ਸ਼ੂਗਰ ਦੇ ਮਰੀਜ਼ਾਂ ਦੇ ਖੂਨ ਵਿੱਚ ਸ਼ੂਗਰ ਦਾ ਪੱਧਰ ਨਹੀਂ ਵਧਦਾ। ਅਧਿਐਨ 'ਚ ਕਿਹਾ ਗਿਆ ਹੈ ਕਿ ਜੋ ਲੋਕ ਜ਼ਿਆਦਾ ਕਾਰਬੋਹਾਈਡ੍ਰੇਟ ਯੁਕਤ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਸੈਰ ਕਰਨੀ ਚਾਹੀਦੀ ਹੈ, ਖਾਣ ਤੋਂ ਬਾਅਦ ਸੈਰ ਕਰਨ ਨਾਲ ਸਰੀਰ ਦੀਆਂ ਗਤੀਵਿਧੀਆਂ ਲਈ ਊਰਜਾ ਪੈਦਾ ਕਰਨ 'ਚ ਗੁਲੂਕੋਜ਼ ਦੀ ਵਰਤੋਂ ਹੁੰਦੀ ਹੈ, ਇਹ ਖੂਨ 'ਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
Published by:Amelia Punjabi
First published: