
Health Tips: ਜੇਕਰ ਸਰੀਰ 'ਚ ਦਿਖਾਈ ਦੇ ਰਹੇ ਨੇ ਇਹ ਲੱਛਣ, ਫਿਰ ਪੈ ਸਕਦਾ ਹੈ ਦਿਲ ਦਾ ਦੌਰਾ
Image Credit : shutterstock.com
Heart Attack Symptoms : ਦਿਲ ਇੱਕ ਪੰਪ ਹੈ ਜੋ ਮੁੱਠੀ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਸੰਚਾਰ ਪ੍ਰਣਾਲੀ ਰਾਹੀਂ ਖੂਨ ਨੂੰ ਪੰਪ ਕਰਦਾ ਹੈ। ਖੂਨ ਹੀ ਸਹੀ ਸਮੇਂ ਉਤੇ ਦਿਲ ਤੋਂ ਸਰੀਰ ਦੇ ਹਰ ਸੈੱਲ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਤੁਹਾਡਾ ਦਿਲ ਫੇਫੜਿਆਂ ਤੋਂ ਦਿਲ ਅਤੇ ਫਿਰ ਬਾਕੀ ਦੇ ਸਰੀਰ ਵਿੱਚ ਆਕਸੀਜਨ ਵਾਲੇ ਖੂਨ ਨੂੰ ਪੰਪ ਕਰਦਾ ਹੈ।
ਹਾਰਟ ਫਾਉਂਡੇਸ਼ਨ ਦੇ ਅਨੁਸਾਰ, ਜਦੋਂ ਦਿਲ ਵਿੱਚ ਕੁਝ ਸਮੱਸਿਆ ਹੁੰਦੀ ਹੈ, ਤਾਂ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਦੇ ਕਾਰਨ ਇਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
ਜੇ ਇਹ ਰੁਕਾਵਟ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਇਹ ਹੌਲੀ ਹੌਲੀ ਘਾਤਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜੇ ਖੂਨ ਦਾ ਪ੍ਰਵਾਹ ਸਹੀ ਸਮੇਂ ਉਤੇ ਬਹਾਲ ਨਹੀਂ ਹੁੰਦਾ ਜਾਂ ਜੇ ਇਸ ਦਾ ਤੁਰੰਤ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਮੌਤ ਦਾ ਜੋਖਮ ਬਣ ਜਾਂਦਾ ਹੈ ਅਤੇ ਦਿਲ ਦੇ ਦੌਰੇ ਕਾਰਨ ਮਰੀਜ਼ ਦੀ ਮੌਤ ਹੋ ਸਕਦੀ ਹੈ। ਆਉ ਜਾਣਦੇ ਹਾਂ ਇਸ ਦੇ ਕੀ ਲੱਛਣ ਹੁੰਦੇ ਹਨ...
ਦਿਲ ਦੇ ਦੌਰੇ ਤੋਂ ਪਹਿਲਾਂ ਦੇ ਲੱਛਣ
1. ਛਾਤੀ ਵਿਚ ਬੇਚੈਨੀ ਜਾਂ ਦਰਦ
ਜੇ ਤੁਸੀਂ ਆਪਣੀ ਛਾਤੀ ਵਿੱਚ ਅਸੁਵਿਧਾਜਨਕ ਦਬਾਅ, ਦਰਦ, ਸੁੰਨ ਹੋਣਾ, ਭਰੀਆਪਣ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਹ ਬੇਅਰਾਮੀ ਤੁਹਾਡੀਆਂ ਬਾਹਾਂ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਰਹੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਣਾ ਚਾਹੀਦਾ ਹੈ। ਦਿਲ ਦੇ ਦੌਰੇ ਤੋਂ ਕੁਝ ਮਿੰਟ ਜਾਂ ਘੰਟੇ ਪਹਿਲਾਂ ਇਹ ਲੱਛਣ ਹੁੰਦੇ ਹਨ।
2. ਥਕਾਵਟ ਮਹਿਸੂਸ ਕਰਨਾ
ਜੇ ਬਿਨਾਂ ਮਿਹਨਤ ਜਾਂ ਕੰਮ ਦੇ ਥਕਾਵਟ ਹੋਵੇ, ਤਾਂ ਇਹ ਦਿਲ ਦੇ ਦੌਰੇ ਦਾ ਅਲਾਰਮ ਹੋ ਸਕਦਾ ਹੈ। ਦਰਅਸਲ, ਜਦੋਂ ਕੋਲੇਸਟ੍ਰੋਲ ਦੇ ਕਾਰਨ ਦਿਲ ਦੀਆਂ ਨਾੜੀਆਂ ਬੰਦ ਜਾਂ ਸੁੰਗੜ ਜਾਂਦੀਆਂ ਹਨ, ਤਾਂ ਦਿਲ ਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਕਾਰਨ ਛੇਤੀ ਹੀ ਕੋਈ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣ ਦੇ ਬਾਅਦ ਵੀ ਸੁਸਤੀ ਅਤੇ ਥਕਾਵਟ ਦਾ ਅਨੁਭਵ ਕਰ ਰਹੇ ਹੋ, ਤਾਂ ਇਹ ਇੱਕ ਅਲਾਰਮ ਹੋ ਸਕਦਾ ਹੈ।
3. ਚੱਕਰ ਆਉਣੇ ਜਾਂ ਮਤਲੀ
ਜੇ ਤੁਹਾਨੂੰ ਦਿਨ ਵਿੱਚ ਕਈ ਵਾਰ ਚੱਕਰ ਆਉਂਦੇ ਹੋ, ਉਲਟੀਆਂ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ, ਤਾਂ ਇਹ ਦਿਲ ਦੇ ਦੌਰੇ ਦਾ ਲੱਛਣ ਵੀ ਹੋ ਸਕਦਾ ਹੈ। ਦਰਅਸਲ, ਜਦੋਂ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ, ਇਸ ਦੇ ਦੁਆਰਾ ਖੂਨ ਦਾ ਸੰਚਾਰ ਵੀ ਸੀਮਤ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਲੋੜ ਅਨੁਸਾਰ ਆਕਸੀਜਨ ਦਿਮਾਗ ਤੱਕ ਨਹੀਂ ਪਹੁੰਚਦੀ। ਇਸ ਦੇ ਕਾਰਨ, ਚੱਕਰ ਆਉਣੇ ਜਾਂ ਭਾਰੀ ਸਿਰ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
4. ਸਾਹ ਫੁੱਲਣਾ
ਜੇ ਤੁਸੀਂ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦੇ ਹੋ, ਤਾਂ ਇਹ ਦਿਲ ਦੇ ਦੌਰੇ ਦਾ ਲੱਛਣ ਵੀ ਹੋ ਸਕਦਾ ਹੈ। ਜਦੋਂ ਦਿਲ ਆਪਣਾ ਕੰਮ ਸਹੀ ਢੰਗ ਨਾਲ ਕਰਨ ਦੇ ਯੋਗ ਨਹੀਂ ਹੁੰਦਾ, ਤਦ ਆਕਸੀਜਨ ਦੀ ਸਹੀ ਮਾਤਰਾ ਫੇਫੜਿਆਂ ਤੱਕ ਨਹੀਂ ਪਹੁੰਚਦੀ। ਇਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ, ਤਾਂ ਬਿਨਾਂ ਦੇਰੀ ਦੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਲੋੜੀਂਦੇ ਟੈਸਟ ਕਰਵਾਉ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।