Home /News /lifestyle /

ਔਰਤਾਂ ਦੇ ਸਰੀਰ 'ਤੇ ਅਣਚਾਹੇ ਵਾਲ ਕਿਉਂ ਵਧਦੇ ਹਨ? ਜਾਣੋ ਇਸ ਦੇ ਕਾਰਨ ਤੇ ਇਲਾਜ

ਔਰਤਾਂ ਦੇ ਸਰੀਰ 'ਤੇ ਅਣਚਾਹੇ ਵਾਲ ਕਿਉਂ ਵਧਦੇ ਹਨ? ਜਾਣੋ ਇਸ ਦੇ ਕਾਰਨ ਤੇ ਇਲਾਜ

ਔਰਤਾਂ ਦੇ ਸਰੀਰ 'ਤੇ ਅਣਚਾਹੇ ਵਾਲ ਕਿਉਂ ਵਧਦੇ ਹਨ? ਜਾਣੋ ਇਸ ਦੇ ਕਾਰਨ ਤੇ ਇਲਾਜ

ਔਰਤਾਂ ਦੇ ਸਰੀਰ 'ਤੇ ਅਣਚਾਹੇ ਵਾਲ ਕਿਉਂ ਵਧਦੇ ਹਨ? ਜਾਣੋ ਇਸ ਦੇ ਕਾਰਨ ਤੇ ਇਲਾਜ

  • Share this:
ਕੁਝ ਔਰਤਾਂ ਦੇ ਚਿਹਰੇ ਜਾਂ ਸਰੀਰ ਉੱਤੇ ਬਹੁਤ ਜ਼ਿਆਦਾ ਵਾਲ ਆਉਣ ਲੱਗਦੇ ਹਨ। ਇਨ੍ਹਾਂ ਅਣਚਾਹੇ ਵਾਲਾਂ ਦੀ ਸਥਿਤੀ ਨੂੰ ਹਿਰਸੁਟਿਜ਼ਮ ਕਿਹਾ ਜਾਂਦਾ ਹੈ। ਔਰਤਾਂ ਦੇ ਚਿਹਰੇ ਤੇ ਸਰੀਰ ਉੱਤੇ ਹਲਕੇ ਰੰਗ ਦੇ ਵਾਲ ਹੁੰਦੇ ਹਨ, ਪਰ ਹਿਰਸੁਟਿਜ਼ਮ ਵਿੱਚ, ਇਹ ਵਾਲ ਸੰਘਣੇ ਅਤੇ ਗੂੜ੍ਹੇ ਰੰਗ ਦੇ ਹੁੰਦੇ ਹਨ। ਇਹ ਅਣਚਾਹੇ ਵਾਲ ਚਿਹਰੇ, ਬਾਹਾਂ, ਪਿੱਠ ਜਾਂ ਛਾਤੀ 'ਤੇ ਕਿਤੇ ਵੀ ਆ ਸਕਦੇ ਹਨ। ਔਰਤਾਂ ਵਿੱਚ ਹਿਰਸੁਟਿਜ਼ਮ ਆਮ ਤੌਰ 'ਤੇ ਮੇਲ ਹਾਰਮੋਨਸ ਨਾਲ ਜੁੜਿਆ ਹੁੰਦਾ ਹੈ। ਦੱਸ ਦੇਈਏ ਕਿ ਹਾਨੀਕਾਰਕ ਨਹੀ ਹੈ।

ਕਿਉਂ ਹੁੰਦਾ ਹੈ ਹਿਰਸੁਟਿਜ਼ਮ - ਜਦੋਂ ਐਂਡਰੋਜਨ ਹਾਰਮੋਨਸ ਦੇ ਨਾਲ ਮਿਲ ਕੇ ਟੈਸਟੋਸਟੀਰੋਨ ਦਾ ਪੱਧਰ ਆਮ ਪੱਧਰ ਨਾਲੋਂ ਵੱਧ ਜਾਂਦਾ ਹੈ, ਤਾਂ ਔਰਤਾਂ ਦੇ ਸਰੀਰ ਵਿੱਚ ਅਣਚਾਹੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਕਾਰਨ ਮਰਦਾਂ ਦੀ ਤਰ੍ਹਾਂ ਔਰਤਾਂ ਦੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ, ਪਰ ਸਭ ਤੋਂ ਆਮ ਕਾਰਨ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ) ਹੈ। ਇਹ ਹਾਰਮੋਨ ਦੇ ਉਤਪਾਦਨ ਅਤੇ ਪੀਰੀਅਡਸ ਅਤੇ ਜਣਨ ਸ਼ਕਤੀ ਨੂੰ ਵੀ ਪ੍ਰਭਾਵਤ ਕਰਦਾ ਹੈ। ਇਸ ਤੋਂ ਇਲਾਵਾ, ਐਡਰੀਨਲ ਗਲੈਂਡ ਵਿਕਾਰ ਦੇ ਕਾਰਨ ਔਰਤਾਂ ਦੇ ਸਰੀਰ ਵਿੱਚ ਅਣਚਾਹੇ ਵਾਲ ਤੇਜ਼ੀ ਨਾਲ ਵਧਣ ਲੱਗਦੇ ਹਨ।

ਇਨ੍ਹਾਂ ਲੱਛਣਾਂ ਤੋਂ ਕਰੋ ਹਿਰਸੁਟਿਜ਼ਮ ਦੀ ਪਛਾਣ : ਤੇਜ਼ੀ ਨਾਲ ਭਾਰ ਵਧਣਾ, ਮੁਹਾਸੇ, ਬਹੁਤ ਜ਼ਿਆਦਾ ਥਕਾਵਟ, ਮੂਡ ਵਿੱਚ ਬਦਲਾਅ, ਪੇਲਵਿਕ ਦਰਦ, ਸਿਰ ਦਰਦ, ਬਾਂਝਪਨ, ਨੀਂਦ ਵਿੱਚ ਮੁਸ਼ਕਲ ਆਉਣਾ ਹਿਰਸੁਟਿਜ਼ਮ ਦੇ ਆਮ ਲੱਛਣ ਹਨ। ਕੁਝ ਮਾਮਲਿਆਂ ਵਿੱਚ, ਬਲੱਡ ਪ੍ਰੈਸ਼ਰ ਵਿੱਚ ਵਾਧਾ, ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਵਰਗੇ ਲੱਛਣ ਵੀ ਵੇਖੇ ਜਾਂਦੇ ਹਨ। ਇਹ ਪਤਾ ਲਗਾਉਣ ਲਈ, ਡਾਕਟਰ ਹਾਰਮੋਨ ਦੇ ਪੱਧਰਾਂ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ ਕਰਦੇ ਹਨ। ਟਿਊਮਰ ਅਤੇ ਸਿਸਟ ਦਾ ਪਤਾ ਲਗਾਉਣ ਲਈ ਅਲਟਰਾਸਾਉਂਡ ਵੀ ਕੀਤਾ ਜਾ ਸਕਦਾ ਹੈ।

ਬਹੁਤ ਜ਼ਿਆਦਾ ਜਾਂ ਅਣਚਾਹੇ ਵਾਲਾਂ ਦਾ ਇਲਾਜ : ਜੇ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਤੁਹਾਡਾ ਡਾਕਟਰ ਤੁਹਾਨੂੰ ਭਾਰ ਘਟਾਉਣ ਲਈ ਕਹਿ ਸਕਦਾ ਹੈ। ਭਾਰ ਨੂੰ ਸਹੀ ਰੱਖਣ ਨਾਲ ਹਾਰਮੋਨਸ ਦਾ ਪੱਧਰ ਵੀ ਸੰਤੁਲਿਤ ਰਹਿੰਦਾ ਹੈ। ਜੇ ਪੀਸੀਓਐਸ ਜਾਂ ਐਡਰੀਨਲ ਡਿਸਆਰਡਰ ਹੈ, ਤਾਂ ਡਾਕਟਰ ਇਸ ਦੀ ਦਵਾਈ ਸ਼ੁਰੂ ਕਰ ਸਕਦਾ ਹੈ। ਕਈ ਵਾਰ ਡਾਕਟਰ ਹਿਰਸੁਟਿਜ਼ਮ ਨੂੰ ਕੰਟਰੋਲ ਕਰਨ ਲਈ ਗਰਭ ਨਿਰੋਧਕ ਗੋਲੀਆਂ ਵੀ ਦਿੰਦੇ ਹਨ ਤਾਂ ਜੋ ਹਾਰਮੋਨਸ ਨੂੰ ਸਹੀ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਵੈਕਸਿੰਗ, ਸ਼ੇਵਿੰਗ, ਡੀਪੀਲੇਟਰੀ ਲੇਜ਼ਰ ਹੇਅਰ ਰਿਮੂਵਲਸ ਤੇ ਇਲੈਕਟ੍ਰੋਲਿਸਿਸ ਨਾਲ ਵੀ ਅਣਚਾਹੇ ਵਾਲ ਹਟਾਏ ਜਾ ਸਕਦੇ ਹਨ।
Published by:Amelia Punjabi
First published:

Tags: Beauty, Health, Lifestyle, Women, Women health

ਅਗਲੀ ਖਬਰ