Home /News /lifestyle /

ਗਰਮੀਆਂ 'ਚ ਸੁੱਕੇ ਮੇਵੇ ਖਾਣ ਸਮੇਂ ਵਰਤੋ ਇਹ ਸਾਵਧਾਨੀਆਂ, ਜਾਣੋ ਕੀ ਹੈ ਸਹੀ ਤਰੀਕਾ

ਗਰਮੀਆਂ 'ਚ ਸੁੱਕੇ ਮੇਵੇ ਖਾਣ ਸਮੇਂ ਵਰਤੋ ਇਹ ਸਾਵਧਾਨੀਆਂ, ਜਾਣੋ ਕੀ ਹੈ ਸਹੀ ਤਰੀਕਾ

ਸੁੱਕੇ ਮੇਵੇ (Dry Fruits) ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਪਾਚਨ ਵਿਚ ਮਦਦ ਕਰਦੀ ਹੈ। ਹੱਡੀਆਂ ਨੂੰ ਮਜ਼ਬੂਤ ਕਰਨ, ਯਾਦਦਾਸ਼ਤ ਨੂੰ ਤੇਜ਼ ਕਰਨ ਦੇ ਨਾਲ-ਨਾਲ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸਿਹਤਮੰਦ ਮੰਨਿਆ ਜਾਂਦਾ ਹੈ। ਸੁੱਕੇ ਮੇਵਿਆਂ ਵਿੱਚ ਮੌਜੂਦ ਕੁਦਰਤੀ ਸ਼ੂਗਰ ਕਾਰਨ ਸਰੀਰ ਵਿੱਚ ਗੁਲੂਕੋਜ ਦਾ ਪੱਧਰ ਠੀਕ ਰਹਿੰਦਾ ਹੈ।

ਹੋਰ ਪੜ੍ਹੋ ...
  • Share this:

ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਕਈ ਤਰੀਕੇ ਅਪਣਾਉਂਦੇ ਹਾਂ। ਗਰਮੀ ਦੇ ਮੌਸਮ ਵਿੱਚ ਸਿਹਤ ਦਾ ਧਿਆਨ ਹੋਰ ਵਧੇਰੇ ਰੱਖਣਾ ਪੈਂਦਾ ਹੈ। ਗਰਮੀਆਂ ਵਿੱਚ ਸਰੀਰਕ ਕਸਰਤਾਂ ਦੇ ਨਾਲ ਨਾਲ ਖਾਣ ਪੀਣ ਵੱਲ ਧਿਆਨ ਦੇਣਾ ਵੀ ਖ਼ਾਸ ਜ਼ਰੂਰੀ ਹੈ। ਇਸਦੇ ਨਾਲ ਹੀ ਅਸੀਂ ਸੁੱਕੇ ਮੇਵਿਆਂ ਨੂੰ ਸਿਹਤਮੰਦ ਭੋਜਨ ਮੰਨਦੇ ਹਾਂ। ਸਰਦੀਆਂ ਵਿੱਚ ਇਨ੍ਹਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਪਰ ਗਰਮੀ ਦੇ ਮੌਸਮ ਵਿੱਚ ਸੁੱਕੇ ਮੇਵਿਆਂ ਨੂੰ ਖਾਣ ਦਾ ਤਰੀਕਾ ਸਰਦੀਆਂ ਦੇ ਮੌਸਮ ਨਾਲੋਂ ਵੱਖਰਾ ਹੈ। ਆਓ ਜਾਣਦੇ ਹਾਂ ਕਿ ਗਰਮੀਆਂ ਵਿੱਚ ਸੁੱਕੇ ਮੇਵਿਆਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਸੁੱਕੇ ਮੇਵੇ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਪਾਚਨ ਵਿਚ ਮਦਦ ਕਰਦੀ ਹੈ। ਹੱਡੀਆਂ ਨੂੰ ਮਜ਼ਬੂਤ ਕਰਨ, ਯਾਦਦਾਸ਼ਤ ਨੂੰ ਤੇਜ਼ ਕਰਨ ਦੇ ਨਾਲ-ਨਾਲ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸਿਹਤਮੰਦ ਮੰਨਿਆ ਜਾਂਦਾ ਹੈ। ਸੁੱਕੇ ਮੇਵਿਆਂ ਵਿੱਚ ਮੌਜੂਦ ਕੁਦਰਤੀ ਸ਼ੂਗਰ ਕਾਰਨ ਸਰੀਰ ਵਿੱਚ ਗੁਲੂਕੋਜ ਦਾ ਪੱਧਰ ਠੀਕ ਰਹਿੰਦਾ ਹੈ।

ਇਸਦੇ ਨਾਲ ਹੀ ਸਿਹਤਮੰਦ ਰਹਿਣ ਲਈ ਹਰ ਕਿਸੇ ਨੂੰ ਸੁੱਕੇ ਮੇਵੇ ਖਾਣੇ ਚਾਹੀਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਸੁੱਕੇ ਮੇਵੇ ਖਾਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ। ਸਰੀਰ ਊਰਜਾਵਾਨ ਮਹਿਸੂਸ ਕਰਦਾ ਹੈ। ਸੁੱਕੇ ਮੇਵੇ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ। ਇਸ ਨੂੰ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ।

ਗਰਮੀਆਂ ਵਿੱਚ ਸੁੱਕੇ ਮੇਵੇ ਖਾਣ ਦਾ ਸਹੀ ਤਰੀਕਾ

ਆਯੁਰਵੇਦ ਵਿੱਚ ਹਰ ਭੋਜਨ ਖਾਣ ਲਈ ਕੁਝ ਨਿਯਮ ਨਿਰਧਾਰਤ ਕੀਤੇ ਗਏ ਹਨ। ਦੱਸ ਦੇਈਏ ਕਿ ਸੁੱਕੇ ਮੇਵੇ ਨੂੰ ਪਚਾਉਣ ਲਈ ਪੇਟ ਨੂੰ ਥੋੜੀ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ 'ਚ ਕਈ ਤਰ੍ਹਾਂ ਦੇ ਫਾਈਬਰ, ਚੰਗੀ ਫੈਟ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਜੇਕਰ ਸੁੱਕੇ ਮੇਵੇ ਨੂੰ ਰਾਤ ਭਰ ਭਿਓ ਕੇ ਰੱਖਿਆ ਜਾਵੇ ਤਾਂ ਇਸ ਨੂੰ ਖਾਣ ਤੋਂ ਬਾਅਦ ਸਾਡਾ ਸਰੀਰ ਇਨ੍ਹਾਂ ਦੇ ਗੁਣਾਂ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ।

ਗਰਮੀਆਂ ਦੇ ਮੌਸਮ ਵਿੱਚ ਸੁੱਕੇ ਮੇਵੇ ਖਾਣ ਲਈ ਕੁਝ ਜ਼ਰੂਰੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ-

ਇਸਦੇ ਨਾਲ ਹੀ ਗਰਮੀਆਂ ਵਿੱਚ ਸੁੱਕੇ ਮੇਵਿਆਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਹੀ ਖਾਓ। ਕੋਸ਼ਿਸ਼ ਕਰੋ ਕਿ ਇਨ੍ਹਾਂ ਨੂੰ ਤੁਸੀਂ ਸਵੇਰ ਵੇਲੇ ਖਾਲੀ ਪੇਟ ਖਾ ਲਓ। ਇਸ ਤੋਂ ਇਲਾਵਾ ਗਰਮੀਆਂ ਵਿੱਚ ਸੁੱਕੇ ਮੇਵਿਆ ਨੂੰ ਦੁਪਹਿਰ ਜਾਂ ਸ਼ਾਮ ਦੀ ਭੁੱਖ ਸਮੇਂ ਵੀ ਖਾਦਾ ਜਾ ਸਕਦਾ ਹੈ।

ਗਰਮੀਆਂ ਦੇ ਵਿੱਚ ਇੱਕ ਵਾਰ 'ਚ ਜ਼ਿਆਦਾ ਮੇਵੇ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਪਾਚਨ ਕਿਰਿਆ ਵਿਗੜ ਸਕਦੀ ਹੈ। ਇਸ ਤੋਂ ਬਿਨ੍ਹਾਂ ਜ਼ਿਆਦਾ ਮੇਵੇ ਖਾਣ ਨਾਲ ਭਾਰ ਵਧਦਾ ਹੈ, ਕਿਉਂਕਿ ਇਸ ਵਿਚ 80% ਚਰਬੀ ਹੁੰਦੀ ਹੈ।

ਧਿਆਦੇਣਯੋਗ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਾਚਨ, ਐਸੀਡਿਟੀ, ਡਾਇਰੀਆ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਸੁੱਕੇ ਮੇਵੇ ਨਹੀਂ ਖਾਣੇ ਚਾਹੀਦੇ।

Published by:Amelia Punjabi
First published:

Tags: Dry fruits, Healthy Food, Summer 2022, Summer care tips