Home /News /lifestyle /

Health News: ਕੱਚੇ ਸਪਰਾਊਟਸ ਹਨ ਸਿਹਤ ਲਈ ਹਾਨੀਕਾਰਕ

Health News: ਕੱਚੇ ਸਪਰਾਊਟਸ ਹਨ ਸਿਹਤ ਲਈ ਹਾਨੀਕਾਰਕ

ਸਪ੍ਰਾਉਟ ਖਾਣ ਨਾਲ ਕਿਵੇਂ ਘੱਟ ਜਾਂਦਾ ਹੈ ਤੁਹਾਡਾ ਭਾਰ ? ਜਾਣੋ ਇਸ ਦੇ ਫਾਇਦੇ

ਸਪ੍ਰਾਉਟ ਖਾਣ ਨਾਲ ਕਿਵੇਂ ਘੱਟ ਜਾਂਦਾ ਹੈ ਤੁਹਾਡਾ ਭਾਰ ? ਜਾਣੋ ਇਸ ਦੇ ਫਾਇਦੇ

ਸਪਰਾਊਟਸ ਵਿੱਚ ਕਾਫ਼ੀ ਮਾਤਰਾ ਵਿੱਚ ਐਂਟੀ ਔਕਸੀਡੇਂਟਸ ਅਤੇ ਵਿਟਾਮਿਨ ਸਹਿਤ ਕਈ ਤਰ੍ਹਾਂ ਦੇਪੌਸ਼ਕ ਤੱਤ ਪਾਏ ਜਾਂਦੇ ਹਨ। ਇਸੇ ਹੀ ਕਾਰਨ ਕਰਕੇ ਬਹੁਤ ਸਾਰੇ ਲੋਕ ਸਪਰਾਊਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਉਂਦੇ ਹਨ। ਪਰ ਕਈ ਵਾਰ ਕੱਚੇ ਸਪਰਾਊਟਸ ਸਿਹਤ ਨੂੰ ਫ਼ਾਇਦਾ ਕਰਨ ਦੀ ਥਾਂ ‘ਤੇ ਨੁਕਸਾਨ ਵੀ ਕਰ ਜਾਂਦੇ ਹਨ। ਜਿਸਦੇ ਚੱਲਦੇ ਬਹੁਤ ਸਾਰੇ ਲੋਕਾਂ ਵਿੱਚ ਪੇਟ ਦਰਦ ਦੀ ਸ਼ਿਕਾਇਤ, ਕੜਵੱਲਾਂ ਅਤੇ ਲੂਜ਼ਮੋਸ਼ਨਜ਼ ਹੋ ਜਾਂਦੀਆਂ ਹਨ।

ਹੋਰ ਪੜ੍ਹੋ ...
  • Share this:

ਸਪਰਾਊਟਸ ਦਾ ਸੇਵਨ ਕਰਨਾ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਦਿੰਦਾ ਹੈ ਕਿਉਂਕਿ ਸਪਰਾਊਟਸ ਵਿੱਚ ਕਾਫ਼ੀ ਮਾਤਰਾ ਵਿੱਚ ਐਂਟੀ ਔਕਸੀਡੇਂਟਸ ਅਤੇ ਵਿਟਾਮਿਨ ਸਹਿਤ ਕਈ ਤਰ੍ਹਾਂ ਦੇਪੌਸ਼ਕ ਤੱਤ ਪਾਏ ਜਾਂਦੇ ਹਨ। ਇਸੇ ਹੀ ਕਾਰਨ ਕਰਕੇ ਬਹੁਤ ਸਾਰੇ ਲੋਕ ਸਪਰਾਊਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਉਂਦੇ ਹਨ। ਪਰ ਕਈ ਵਾਰ ਕੱਚੇ ਸਪਰਾਊਟਸ ਸਿਹਤ ਨੂੰ ਫ਼ਾਇਦਾ ਕਰਨ ਦੀ ਥਾਂ ‘ਤੇ ਨੁਕਸਾਨ ਵੀ ਕਰ ਜਾਂਦੇ ਹਨ। ਜਿਸਦੇ ਚੱਲਦੇ ਬਹੁਤ ਸਾਰੇ ਲੋਕਾਂ ਵਿੱਚ ਪੇਟ ਦਰਦ ਦੀ ਸ਼ਿਕਾਇਤ, ਕੜਵੱਲਾਂ ਅਤੇ ਲੂਜ਼ਮੋਸ਼ਨਜ਼ ਹੋ ਜਾਂਦੀਆਂ ਹਨ।

ਇਹ ਸਮੱਸਿਆ ਇਸ ਲਈ ਵਾਪਰਦੀ ਹੈਕਿਉਂਕਿ ਕੱਚੇ ਸਪਰਾਊਟਸਵਿੱਚ ਹਾਨੀਕਾਰਕ ਬੈਕਟੀਰੀਆ ਮੌਜੂਦਹੁੰਦੇ ਹਨ। ਸਪਰਾਊਟਸ ਦਾ ਫ਼ਾਇਦਾ ਚੁੱਕਣ ਦੇ ਲਈ ਤੁਸੀਂ ਹੇਠ ਲਿਖੇ ਨੁਕਤੇ ਅਪਣਾ ਸਕਦੇ ਹੋ, ਇਸ ਨਾਲ ਜ਼ਰੂਰ ਫ਼ਾਇਦਾ ਹੋਵੇਗਾ।

ਗਰਮ ਕੀਤੇ ਹੋਏ ਭੋਜਨ ਨੂੰ ਦਿਓ ਤਰਜ਼ੀਹ

ਤੁਸੀਂ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਲਈ ਪੁੰਗਰੇ ਹੋਏ ਭੋਜਨ ਨੂੰ ਤਰਜੀਹ ਦਿੰਦੇ ਹੋ। ਇਸੇ ਲਈ ਕੱਚੇ ਸਪਰਾਊਟਸਖਾਣ ਨਾਲ ਤੁਹਾਨੂੰ ਨੁਕਸਾਨ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਨੂੰਥੋੜ੍ਹਾ ਜਿਹਾ ਪਕਾਉਣਾ ਜ਼ਰੂਰ ਚਾਹੀਦਾ ਹੈ। ਇਸ ਨੂੰ ਪਕਾਉਣ ਲਈ ਪੈਨ ਵਿੱਚ ਇੱਕ ਚੌਥਾਈ ਚਮਚ ਤੇਲ ਨੂੰ ਗਰਮ ਕਰੋ।

ਫ਼ੇਰ ਉਸ ਵਿੱਚ ਸਪਰਾਊਟਸ ਨੂੰ ਪਾ ਕੇ ਕੁੱਝਮਿੰਟ ਤੱਕ ਪਕਾ ਲਵੋ। ਇਸ ਤੋਂ ਬਾਅਦ ਸਪਰਾਊਟਸ ਦਾ ਸੇਵਨ ਕਰੋ। ਇਸ ਦੇ ਨਾਲ ਹੀ ਤੁਸੀਂ ਸਪਰਾਊਟਸ ਨੂੰ ਨਮਕ ਦੇ ਪਾਣੀ ਵਿੱਚ ਪਾ ਕੇ ਉਬਾਲ ਵੀ ਸਕਦੇ ਹੋ।ਇਸ ਨਾਲ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਤੁਹਾਡੇ ਪੇਟ ਵਿੱਚ ਜਾਣ ਤੋਂ ਬਚ ਜਾਣਗੇ। ਸਪਰਾਊਟਸ ਨੂੰ ਸਵਾਦਿਸ਼ਟ ਬਣਾਉਣ ਦੇ ਲਈ ਤੁਸੀਂ ਇਸ ਵਿੱਚ ਪਿਆਜ਼ ਟਮਾਟਰ, ਹਰੀ ਮਿਰਚ ਅਤੇ ਹਰੇ ਧਨਿਆ ਵਰਗੀਆਂ ਚੀਜ਼ਾਂ ਦੀ ਮਦਦ ਲੈ ਸਕਦੇ ਹੋ।

ਪਕੇ ਹੋਏ ਸਪਰਾਊਟਸ ਹੁੰਦੇ ਹਨ ਜ਼ਿਆਦਾ ਫਾਇਦੇਮੰਦ

ਪਕੇ ਹੋਏ ਸਪਰਾਊਟਸ ਵਿੱਚ ਕਿਸੇ ਵੀ ਤਰ੍ਹਾਂ ਦੇ ਬੈਕਟੀਰਿਆ ਨਹੀਂਹੁੰਦੇ ਹਨ। ਇਸਦੇ ਨਾਲ ਹੀ ਇਨ੍ਹਾਂ ਦਾ ਸੇਵਨ ਕਰਨ ਨਾਲ ਪੇਟ ਦਰਦ, ਉਲਟੀ ਅਤੇ ਲੂਜ਼ ਮੋਸ਼ਨ ਵਰਗੀਆਂ ਪ੍ਰੇਸ਼ਾਨੀਆਂ ਦਾ ਖ਼ਤਰਾ ਨਹੀਂ ਹੁੰਦਾ ਹੈ। ਇਸ ਲਈ ਕੱਚੇ ਸਪਰਾਊਟਸ ਦੀ ਥਾਂ ਪੱਕੇ ਹੋਏ ਸਪਰਾਊਟਸ ਖਾਉਣਾ ਜ਼ਿਆਦਾ ਫ਼ਾਇਦੇਮੰਦ ਹਨ।

Published by:Amelia Punjabi
First published:

Tags: Fitness, Health benefits, Health care tips, Health news, Health tips