ਕਾਲੀ ਮਿਰਚ ਇੱਕ ਅਜਿਹਾ ਮਸਾਲਾ ਹੈ ਜੋ ਭਰਤੀ ਰਸੋਈ ਵਿੱਚ ਆਮ ਹੀ ਮਿੱਲ ਜਾਵੇਗਾ। ਇਸ ਦਾ ਸੁਆਦ ਅਜਿਹਾ ਹੈ ਕਿ ਕਈ ਤਾਂ ਇਸ ਤੋਂ ਇਲਾਵਾ ਹੋਰ ਕੋਈ ਮਿਰਚ ਭੋਜਨ ਵਿੱਚ ਵਰਤਦੇ ਹੀ ਨਹੀਂ ਹਨ। ਪਰ ਜੋ ਕਾਲੀ ਮਿਰਚ ਤੁਸੀਂ ਆਪਣੀ ਰਸੋਈ ਵਿੱਚ ਵਰਤ ਰਹੇ ਹੋ, ਕੀ ਉਹ ਸ਼ੁੱਧ ਕਾਲੀ ਮਿਰਚ ਹੈ। ਅੱਜਕੱਲ ਸਮਾਂ ਅਜਿਹਾ ਆ ਗਿਆ ਹੈ ਕਿ ਹਰ ਚੀਜ਼ ਵਿੱਚ ਮਿਲਾਵਟ ਆਮ ਹੋ ਗਈ ਹੈ।
ਕਾਲੀ ਮਿਰਚ ਦਾ ਕਾਰੋਬਾਰ ਕਰਨ ਵਾਲੇ ਆਪ ਦੱਸਦੇ ਹਨ ਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਕਾਲੀ ਮਿਰਚ ਵਿੱਚ ਪਪੀਤੇ ਦੇ ਬੀਜਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਕੁਝ ਦੁਕਾਨਦਾਰ ਪਪੀਤੇ ਦੇ ਬੀਜਾਂ ਨੂੰ ਬਾਜ਼ਾਰ ਵਿੱਚ ਲਗਭਗ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੀ ਕਾਲੀ ਮਿਰਚ ਵਿੱਚ ਮਿਲਾਉਂਦੇ ਹਨ।
ਕਾਲੀ ਮਿਰਚ ਵਿੱਚ ਪਪੀਤੇ ਦੇ ਬੀਜਾਂ ਦੀ ਮਿਲਾਵਟ ਹੁਣ ਇੱਕ ਆਮ ਗੱਲ ਹੋ ਗਈ ਹੈ। ਇੱਕ ਕਿਲੋ ਕਾਲੀ ਮਿਰਚ ਵਿੱਚ ਢਾਈ ਸੌ ਗ੍ਰਾਮ ਪਪੀਤੇ ਦੇ ਬੀਜ ਮਿਲਾਏ ਜਾਂਦੇ ਹਨ। ਚਿੱਟੇ ਤੇਲ ਦੀ ਪਾਲਿਸ਼ਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਗਾਹਕਾਂ ਨੂੰ ਸ਼ੱਕ ਨਾ ਹੋਵੇ। ਇਸ ਦੇ ਕਾਰਨ ਪਪੀਤੇ ਦੇ ਬੀਜ ਕਾਲੀ ਮਿਰਚ ਦੀ ਤਰ੍ਹਾਂ ਚਮਕਣ ਲੱਗਦੇ ਹਨ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ (ਐਫਐਸਐਸਏਆਈ) ਨੇ ਟਵਿੱਟਰ 'ਤੇ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਵੱਲੋਂ ਵਰਤੀ ਜਾਂਦੀ ਕਾਲੀ ਮਿਰਚ ਮਿਲਾਵਟੀ ਹੈ ਜਾਂ ਨਹੀਂ, ਇਸ ਲਈ ਇੱਕ ਸਧਾਰਨ ਟੈਸਟ ਸਾਂਝਾ ਕੀਤਾ ਹੈ। ਆਓ ਜਾਣਦੇ ਹਾਂ :
Detecting Blackberries Adulteration in Black Pepper#DetectingFoodAdulterants_9#AzadiKaAmritMahotsav@jagograhakjago @mygovindia @MIB_India @PIB_India @MoHFW_INDIA pic.twitter.com/0hQHrLrS1z
— FSSAI (@fssaiindia) October 6, 2021
-ਥੋੜ੍ਹੀ ਜਿਹੀ ਕਾਲੀ ਮਿਰਚ ਇੱਕ ਮੇਜ਼ ਉੱਤੇ ਰੱਖੋ।
-ਉਂਗਲੀ ਨਾਲ ਇਨ੍ਹਾਂ ਨੂੰ ਦਬਾਓ। ਬਿਨਾਂ ਮਿਲਾਵਟ ਵਾਲੀ ਕਾਲੀ ਮਿਰਚ ਸਖਤ ਹੁੰਦੀ ਹੈ ਆਸਾਨੀ ਨਾਲ ਨਹੀਂ ਟੁੱਟਦੀ।
-ਦੂਜੇ ਪਾਸੇ, ਮਿਲਾਵਟੀ ਕਾਲੀ ਮਿਰਚ, ਅਸਾਨੀ ਨਾਲ ਮਿੱਧ ਜਾਂਦੀਆਂ ਹਨ, ਇਹ ਨਾਲ ਪਤਾ ਲਗਦਾ ਹੈ ਕਿ ਆਮ ਕਾਲੀ ਮਿਰਚ ਵਿੱਚ ਹਲਕੀਆਂ ਕਾਲੇ ਰੰਗ ਦੀਆਂ ਬੇਰੀਜ਼ ਮਿਲਾਈਆਂ ਗਈਆਂ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਮਿਲਾਵਟੀ ਕਾਲੀ ਮਿਰਚ ਖਾਣ ਨਾਲ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਨਕਲੀ ਕਾਲੀ ਮਿਰਚ ਖਾਣਾ ਨਾਲ ਜਿਗਰ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਜਿਗਰ ਨੂੰ ਕਮਜ਼ੋਰ ਕਰਨ ਦੇ ਨਾਲ -ਨਾਲ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Adulteration, Black pepper, Food, Fssai, Health, Lifestyle