ਜ਼ੁਕਾਮ ਤੇ ਖਾਂਸੀ ਕਾਰਨ ਗਲੇ ਦੇ ਦਰਦ ਨੂੰ ਮਿੰਟਾਂ 'ਚ ਦੂਰ ਕਰ ਦੇਵੇਗਾ ਕੇਲੇ ਦਾ ਛਿਲਕਾ

ਜ਼ੁਕਾਮ ਤੇ ਖਾਂਸੀ ਕਾਰਨ ਗਲੇ ਦੇ ਦਰਦ ਨੂੰ ਮਿੰਟਾਂ 'ਚ ਦੂਰ ਕਰ ਦੇਵੇਗਾ ਕੇਲੇ ਦਾ ਛਿਲਕਾ (Image/Shutterstock

ਜ਼ੁਕਾਮ ਤੇ ਖਾਂਸੀ ਕਾਰਨ ਗਲੇ ਦੇ ਦਰਦ ਨੂੰ ਮਿੰਟਾਂ 'ਚ ਦੂਰ ਕਰ ਦੇਵੇਗਾ ਕੇਲੇ ਦਾ ਛਿਲਕਾ (Image/Shutterstock

 • Share this:
  Home Remedy For Throat Pain: ਕੇਲਾ ਖਾਣ ਤੋਂ ਬਾਅਦ ਆਮ ਤੌਰ 'ਤੇ ਤੁਸੀਂ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹੋ, ਪਰ ਇਹ ਬੇਕਾਰ ਛਿਲਕਾ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਪਯੋਗੀ ਹੋ ਸਕਦਾ ਹੈ। ਮਸ਼ਹੂਰ ਪੋਸ਼ਣ ਵਿਗਿਆਨੀ ਸੋਨਾਲੀ ਸਬਰਵਾਲ ਦੇ ਅਨੁਸਾਰ, ਕੇਲੇ ਦਾ ਛਿਲਕਾ ਤੁਹਾਡੇ ਗਲੇ ਵਿੱਚ ਜ਼ੁਕਾਮ, ਖੰਘ ਦੇ ਕਾਰਨ ਹੋਣ ਵਾਲੇ ਦਰਦ ਨੂੰ ਇੱਕ ਚੁਟਕੀ ਵਿੱਚ ਦੂਰ ਕਰ ਸਕਦਾ ਹੈ।

  ਇਸ ਸਬੰਧ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਆਓ ਜਾਣਦੇ ਹਾਂ ਕਿ ਗਲੇ ਦੇ ਦਰਦ ਨੂੰ ਦੂਰ ਕਰਨ ਲਈ ਕੇਲੇ ਦਾ ਛਿਲਕਾ ਕਿਵੇਂ ਲਾਭਦਾਇਕ ਹੋ ਸਕਦਾ ਹੈ...

  ਇਸ ਤਰੀਕੇ ਨਾਲ ਕਰੋ ਕੇਲੇ ਦੇ ਛਿਲਕੇ ਦੀ ਵਰਤੋਂ: ਜ਼ੁਕਾਮ-ਖਾਂਸੀ ਦੇ ਕਾਰਨ ਗਲੇ ਵਿੱਚ ਹੋਣ ਵਾਲੇ ਦਰਦ ਨੂੰ ਦੂਰ ਕਰਨ ਲਈ ਕੇਲੇ ਦੇ ਛਿਲਕੇ ਨੂੰ ਚਾਰ ਹਿੱਸਿਆਂ ਵਿੱਚ ਵੰਡ ਲਓ। ਹੁਣ ਗੈਸ ਨੂੰ ਚਾਲੂ ਕਰੋ ਅਤੇ ਪੈਨ ਨੂੰ ਗੈਸ 'ਤੇ ਰੱਖੋ। ਇਸ ਤੋਂ ਬਾਅਦ ਅੱਗ ਨੂੰ ਘੱਟ ਕਰੋ। ਹੁਣ ਕੇਲੇ ਦੇ ਛਿਲਕੇ ਨੂੰ ਗਰਮ ਕਰੋ।

  ਯਾਦ ਰੱਖੋ ਕਿ ਛਿਲਕੇ ਨੂੰ ਓਨਾ ਹੀ ਗਰਮ ਕੀਤਾ ਜਾਵੇ ਜਿੰਨਾ ਗਰਮ ਤੁਸੀਂ ਇਸ ਨੂੰ ਆਪਣੀ ਚਮੜੀ 'ਤੇ ਬਰਦਾਸ਼ਤ ਕਰ ਸਕਦੇ ਹੋ। ਜਦੋਂ ਕੇਲੇ ਦਾ ਛਿਲਕਾ ਗਰਮ ਹੋ ਜਾਵੇ ਤਾਂ ਇੱਕ ਤੌਲੀਆ ਜਾਂ ਇੱਕ ਮੋਟਾ ਸੂਤੀ ਕੱਪੜਾ ਲਓ। ਫਿਰ ਗਰਮ ਹੋਏ ਕੇਲੇ ਦੇ ਛਿਲਕਿਆਂ ਨੂੰ ਇਸ ਤੌਲੀਏ ਜਾਂ ਕੱਪੜੇ ਵਿੱਚ ਲਪੇਟੋ ਅਤੇ ਇਸ ਨੂੰ ਮੋੜੋ। ਇਸ ਤੋਂ ਬਾਅਦ ਇਸ ਕੱਪੜੇ ਨੂੰ ਆਪਣੀ ਗਰਦਨ ਦੇ ਦੁਆਲੇ ਲਗਾਓ। ਜੇ ਤੌਲੀਆ ਜਾਂ ਕੱਪੜਾ ਵੱਡਾ ਹੈ ਤੇ ਇਸ ਨੂੰ ਗਰਦਨ ਦੇ ਦੁਆਲੇ ਲਪੇਟਣਾ ਅਸਾਨ ਹੈ, ਤਾਂ ਤੁਸੀਂ ਇਸ ਨੂੰ ਗਰਦਨ ਦੇ ਦੁਆਲੇ ਵੀ ਲਪੇਟ ਸਕਦੇ ਹੋ।

  ਯਾਦ ਰੱਖੋ ਕਿ ਕੇਵਲ ਤਦ ਹੀ ਗਲੇ ਦੀ ਕੇਲੇ ਦੇ ਛਿਲਕੇ ਨਾਲ ਟਕੋਰ ਕਰਨੀ ਹੈ, ਜਦੋਂ ਤੁਹਾਨੂੰ ਜ਼ੁਕਾਮ-ਖਾਂਸੀ ਕਾਰਨ ਇਹ ਦਰਦ ਹੋ ਰਿਹਾ ਹੈ। ਜੇ ਤੁਹਾਨੂੰ ਕਿਸੇ ਹੋਰ ਕਿਸਮ ਦੀ ਗਲੇ ਦੀ ਸਮੱਸਿਆ ਹੈ ਤਾਂ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ।

  ਇਹ ਵੀ ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਗਲੇ ਦੇ ਦੁਆਲੇ ਲਪੇਟੇ ਹੋਏ ਕੱਪੜੇ ਨੂੰ ਹਟਾਉਂਦੇ ਹੋ ਤਾਂ ਆਪਣੇ ਗਲੇ ਨੂੰ ਕਿਸੇ ਹੋਰ ਕੱਪੜੇ ਨਾਲ ਲਗਭਗ ਦਸ-ਪੰਦਰਾਂ ਮਿੰਟਾਂ ਲਈ ਢੱਕੋ। ਨਾਲ ਹੀ, ਸੇਕ ਕਰਵਾਉਣ ਤੋਂ ਬਾਅਦ ਬਿਲਕੁਲ ਠੰਡਾ ਪਾਣੀ ਨਾ ਪੀਓ।

  ਇਸ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ ਹੈ ਛਿਲਕਿਆਂ ਨੂੰ: ਕੇਲੇ ਦੇ ਛਿਲਕੇ ਨੂੰ ਆਪਣੀ ਚਮੜੀ 'ਤੇ ਹਲਕਾ ਜਿਹਾ ਰਗੜਨ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਇਸ ਲਈ ਕੇਲੇ ਦੇ ਛਿਲਕੇ ਉੱਤੇ ਅੱਧਾ ਚਮਚ ਸ਼ਹਿਦ ਅਤੇ ਇੱਕ ਚੁਟਕੀ ਹਲਦੀ ਦੀ ਵਰਤੋਂ ਕਰੋ।

  -ਕੇਲੇ ਦੇ ਛਿਲਕਿਆਂ ਦੀ ਵਰਤੋਂ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਲਈ ਖੀਰੇ ਦੇ ਟੁਕੜਿਆਂ ਵਾਂਗ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖੋ।

  -ਕੇਲੇ ਦੇ ਛਿਲਕੇ ਲਗਾਉਣ ਨਾਲ ਪੈਰਾਂ ਦੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਕੇਲੇ ਦੇ ਛਿਲਕੇ ਨੂੰ ਗਰਮ ਕਰੋ ਤੇ ਇਸ ਨੂੰ ਕੱਪੜੇ ਵਿੱਚ ਬੰਨ੍ਹ ਕੇ ਸੇਕ ਕਰਵਾਓ।

  -ਚਮੜੇ ਦੇ ਜੁੱਤੇ ਪਾਲਿਸ਼ ਕਰਨ ਲਈ ਤੁਸੀਂ ਕੇਲੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ, ਛਿਲਕੇ ਦੇ ਚਿੱਟੇ ਹਿੱਸੇ ਨੂੰ ਜੁੱਤੀ ਉੱਤੇ ਹਲਕਾ ਜਿਹਾ ਰਗੜੋ।
  Published by:Gurwinder Singh
  First published: