• Home
  • »
  • News
  • »
  • lifestyle
  • »
  • HEALTH NEWS IF FERTILITY TREATMENT GRT FAILED THESE OPTION YOU CAN TRY GH AP

ਜੇਕਰ Fertility ਦਾ ਇਲਾਜ ਹੋ ਗਿਆ ਹੈ ਫ਼ੇਲ, ਤਾਂ ਇਹ ਇਲਾਜ ਕਰ ਸਕਦੇ ਹਨ ਮਦਦ

ਜੇਕਰ Fertility ਦਾ ਇਲਾਜ ਹੋ ਗਿਆ ਹੈ ਫ਼ੇਲ ਤਾਂ ਇਹ ਇਲਾਜ ਕਰ ਸਕਦੇ ਹਨ ਮਦਦ

ਜੇਕਰ Fertility ਦਾ ਇਲਾਜ ਹੋ ਗਿਆ ਹੈ ਫ਼ੇਲ ਤਾਂ ਇਹ ਇਲਾਜ ਕਰ ਸਕਦੇ ਹਨ ਮਦਦ

  • Share this:
ਜੇਕਰ ਤੁਹਾਜਾ ਵਿਆਹ ਹੋ ਗਿਆ ਹੈ ਅਤੇ ਤੁਸੀਂ ਇਕ ਸੁਖੀ ਤੇ ਖੁਸ਼ਹਾਲੀ ਭਰੇ ਜੀਵਨ ਦੀ ਕਾਮਨਾ ਕਰਦੇ ਹੋ ਤਾਂ ਇਸ ਵਿਚ ਬੱਚੇ ਦਾ ਕਿਰਦਾਰ ਬਹੁਤ ਵੱਡਾ ਹੁੰਦਾ ਹੈ। ਪਰ ਜੇ ਕਿਸੇ ਕਾਰਨ ਕਰਕੇ, ਤੁਹਾਡੇ ਵਿਆਹ ਤੋਂ ਬਾਅਦ ਬੱਚਾ ਨਹੀਂ ਹੋ ਰਿਹਾ ਹੈ ਜਾਂ ਜਣਨ ਸ਼ਕਤੀ (Fertility) ਦੇ ਇਲਾਜ ਵਿੱਚ ਕੋਈ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਜ਼ਾਹਿਰ ਹੈ ਕਿ ਇਸ ਨਾਲ ਮਨ ਬਹੁਤ ਉਦਾਸ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਬੁਰਾ ਮਹਿਸੂਸ ਹੋਣਾ ਸੁਭਾਵਕ ਹੈ, ਪਰ ਕਿਸੇ ਇੱਕ ਇਲਾਜ ਦੀ ਅਸਫਲਤਾ ਦੇ ਬਾਵਜੂਦ, ਤੁਹਾਡੇ ਕੋਲ ਬਹੁਤ ਸਾਰੇ ਵਿਕਲਪ ਹਨ ਜਿਨ੍ਹਾਂ ਰਾਹੀਂ ਗਰਭਵਤੀ ਹੋਇਆ ਜਾ ਸਕਦਾ ਹੈ। ਇਸਦੇ ਨਾਲ, ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਦੁਬਾਰਾ ਕੋਸ਼ਿਸ਼ ਕਰਨਾ ਚਾਹੁੰਦੇ ਹੋ ਜਾਂ ਨਹੀਂ, ਕਿਸੇ ਵੀ ਇਲਾਜ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ ਦੀ ਪ੍ਰਕਿਰਿਆ ਬਾਰੇ ਪੂਰੀ ਜਾਂਚ ਕਰਨਾ ਯਕੀਨੀ ਬਣਾਓ।

ਆਈਵੀਐਫ
ਜੇ ਤੁਹਾਡਾ ਜਣਨ ਇਲਾਜ ਅਸਫਲ ਰਿਹਾ ਹੈ ਤਾਂ ਇਸ ਲਈ ਤੁਹਾਨੂੰ IVF ਦੀ ਸਲਾਹ ਦਿੱਤੀ ਜਾ ਸਕਦੀ ਹੈ। ਫਲੋਪਿਅਨ ਟਿਉਬਾਂ ਵਿੱਚ ਰੁਕਾਵਟ ਹੋਣ ਤੇ ਆਈਵੀਐਫ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਕਈ ਵਾਰ ਪੁਰਸ਼ ਬਾਂਝਪਨ ਵਿੱਚ ਆਈਵੀਐਫ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਦੌਰਾਨ ਜਣਨ ਸ਼ਕਤੀ ਵਧਾਉਣ ਲਈ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਜੋ ਕਿ ਤੁਹਾਡੇ ਲਈ ਕੰਮ ਕਰ ਸਕਦੀਆਂ ਹਨ।

ਐੱਗ ਡੋਨਰ ਆਈਵੀਐਫ (Egg Donor IVF)
ਜਦੋਂ ਸਮੇਂ ਤੋਂ ਪਹਿਲਾਂ ਅੰਡਕੋਸ਼ ਦੀ ਅਸਫਲਤਾ ਹੁੰਦੀ ਹੈ ਤਾਂ ਅੰਡੇ ਡੋਨਰ ਆਈਵੀਐਫ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਘੱਟ ਅੰਡਕੋਸ਼ ਦੇ ਭੰਡਾਰ ਦੀ ਸਮੱਸਿਆ ਹੁੰਦੀ ਹੈ। ਇਹ ਬਹੁਤ ਮਹਿੰਗਾ ਇਲਾਜ ਹੈ ਪਰ ਇਸ ਦੇ ਸਫਲ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

IUI ਜਾਂ IVF
IUI ਦੀ ਲਗਭਗ 9 ਵਾਰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਲੋਕ ਤਿੰਨ ਵਾਰ ਤੋਂ ਬਾਅਦ ਆਈਵੀਐਫ ਵੱਲ ਆਕਰਸ਼ਿਤ ਹੋ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਆਈਵੀਐਫ ਇਲਾਜ ਆਈਯੂਆਈ ਨਾਲੋਂ ਵਧੇਰੇ ਸਫਲ ਹੈ। ਇਹੀ ਕਾਰਨ ਹੈ ਕਿ ਲੋਕ ਇੱਕ ਜਾਂ ਦੋ ਕੋਸ਼ਿਸ਼ਾਂ ਦੇ ਬਾਅਦ ਆਈਵੀਐਫ ਇਲਾਜ ਕਰਨਾ ਸਹੀ ਸਮਝਦੇ ਹਨ। ਇਸ ਤੋਂ ਇਲਾਵਾ, ਆਈਯੂਆਈ ਆਈਵੀਐਫ ਨਾਲੋਂ ਬਹੁਤ ਸਸਤਾ ਹੈ, ਕੀਮਤ ਦਵਾਈਆਂ ਦੀ ਕਿਸਮ ਅਤੇ ਟੀਕਿਆਂ ਦੀ ਵਰਤੋਂ 'ਤੇ ਨਿਰਭਰ ਕਰਦੀ ਹੈ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਜੇ ਵਾਰ-ਵਾਰ Fertility ਟ੍ਰੀਟਮੈਂਟ ਸਫਲ ਨਹੀਂ ਹੋ ਰਿਹਾ ਤਾਂ ਅਜਿਹੀ ਸਥਿਤੀ ਵਿੱਚ, ਡਿਪਰੈਸ਼ਨ ਹੋਣਾ ਆਮ ਗੱਲ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਜਾਂਚ ਕਰੋ ਅਤੇ ਹਮੇਸ਼ਾ ਸਕਾਰਾਤਮਕ ਵਿਚਾਰ ਆਪਣੇ ਦਿਮਾਗ ਵਿੱਚ ਲਿਆਓ।
Published by:Amelia Punjabi
First published: