Home /News /lifestyle /

ਜੇ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਜਲਦੀ ਬੋਲਣਾ ਸ਼ੁਰੂ ਕਰੇ ਤਾਂ ਅਪਣਾਓ ਇਹ TIPS

ਜੇ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਜਲਦੀ ਬੋਲਣਾ ਸ਼ੁਰੂ ਕਰੇ ਤਾਂ ਅਪਣਾਓ ਇਹ TIPS

ਜੇ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਜਲਦੀ ਬੋਲਣਾ ਸ਼ੁਰੂ ਕਰੇ ਤਾਂ ਅਪਣਾਓ ਇਹ TIPS

ਜੇ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਜਲਦੀ ਬੋਲਣਾ ਸ਼ੁਰੂ ਕਰੇ ਤਾਂ ਅਪਣਾਓ ਇਹ TIPS

  • Share this:
Parenting Tips:  ਜਨਮ ਤੋਂ ਬਾਅਦ, ਬੱਚੇ ਯਕੀਨੀ ਤੌਰ 'ਤੇ ਕੋਈ ਨਾ ਕੋਈ ਆਵਾਜ਼ ਕੱਢਦੇ ਹਨ। ਕਈ ਵਾਰ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚਾ ਕੁਝ ਸ਼ਬਦ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਸ਼ਬਦ ਸੁਣ ਕੇ ਹਰ ਮਾਂ-ਬਾਪ ਨੂੰ ਖੁਸ਼ੀ ਮਿਲਦੀ ਹੈ ਪਰ ਜਦੋਂ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ ਅਤੇ ਠੀਕ ਤਰ੍ਹਾਂ ਬੋਲ ਨਹੀਂ ਪਾਉਂਦਾ ਤਾਂ ਮਾਪੇ ਚਿੰਤਾ ਕਰਨ ਲੱਗ ਪੈਂਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਸਮੱਸਿਆ ਹੋਵੇ। ਇਸ ਦੇ ਲਈ ਬੱਚੇ ਦੇ ਨਾਲ ਇੱਕ ਖਾਸ ਬੰਧਨ ਬਣਾਉਣਾ ਜ਼ਰੂਰੀ ਹੁੰਦਾ ਹੈ।

ਬੋਲਣਾ ਸਿੱਖਣ ਦੀ ਉਮਰ
0 ਤੋਂ 6 ਮਹੀਨੇ, ਇਸ ਉਮਰ ਵਿੱਚ ਬੱਚੇ ਕੁਝ ਆਵਾਜ਼ਾਂ ਕੱਢਦੇ ਹਨ ਜੋ ਸੁਣਨ ਵਿੱਚ ਬਹੁਤ ਵਧੀਆ ਲੱਗਦੀਆਂ ਹਨ। ਇਸ ਉਮਰ ਵਿੱਚ ਬੱਚੇ ਆਪਣਾ ਨਾਮ ਜਾਣਦੇ ਹਨ ਤੇ ਤੁਹਾਡੀ ਆਵਾਜ਼ 'ਤੇ ਪ੍ਰਤੀਕਿਰਿਆ ਦਿੰਦੇ ਹਨ। ਇਸ ਤੋਂ ਇਲਾਵਾ 7 ਤੋਂ 12 ਮਹੀਨਿਆਂ ਦੇ ਵਿਚਕਾਰ ਬੱਚੇ 'ਨਾਂਹ' ਦਾ ਮਤਲਬ ਸਮਝ ਲੈਂਦੇ ਹਨ ਪਰ ਜ਼ਰੂਰੀ ਨਹੀਂ ਕਿ ਬੱਚੇ ਇਸ ਦੌਰਾਨ ਬੋਲਣਾ ਸ਼ੁਰੂ ਕਰ ਦੇਣ।

ਆਪਣੇ ਬੱਚੇ ਨੂੰ ਬੋਲਣਾ ਸਿਖਾਉਣ ਲਈ ਇਨ੍ਹਾਂ ਸੁਝਾਵਾਂ ਦੀ ਵਰਤੋਂ ਕਰੋ
ਬੱਚਿਆਂ ਨੂੰ ਬੋਲਣਾ ਸਿਖਾਉਣ ਲਈ ਜ਼ਰੂਰੀ ਹੈ ਕਿ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ। ਸਭ ਤੋਂ ਪਹਿਲਾਂ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਤੁਹਾਡਾ ਬੱਚਾ ਦੇਰ ਨਾਲ ਬੋਲ ਰਿਹਾ ਹੈ। ਇਸ ਲਈ ਅਸੀਂ ਕੁਝ ਟਿਪਸ ਅਜ਼ਮਾ ਸਕਦੇ ਹੋ :

ਉਹਨਾਂ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋ : ਜਿੰਨਾ ਹੋ ਸਕੇ ਆਪਣੇ ਬੱਚੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰੋ। 2016 ਦੀ ਖੋਜ ਅਨੁਸਾਰ ਜਦੋਂ ਅਸੀਂ ਬੱਚੇ ਲਈ ਕੋਈ ਕਿਤਾਬ ਪੜ੍ਹਦੇ ਹਾਂ। ਇਸ ਨਾਲ ਬੱਚੇ ਉਸ ਕਿਤਾਬ ਦੀ ਤਸਵੀਰ ਅਤੇ ਤੁਹਾਡੀ ਆਵਾਜ਼ ਤੋਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਛੇ ਮਹੀਨੇ ਦੀ ਉਮਰ ਤੋਂ ਹੀ ਬੱਚਿਆਂ ਨਾਲ ਕਿਤਾਬ ਪੜ੍ਹਨ ਦੀ ਆਦਤ ਪਾਓ।

ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲ ਕਰੋ : ਇਸ਼ਾਰਿਆਂ ਦੀ ਭਾਸ਼ਾ (ਸਾਈਨ ਲੈਂਗਵੇਜ) ਸਿੱਖਣੀ ਹਮੇਸ਼ਾ ਜ਼ਰੂਰੀ ਨਹੀਂ ਹੁੰਦੀ। ਤੁਸੀਂ ਆਪਣੇ ਬੱਚੇ ਨੂੰ ਕੁਝ ਗੱਲਾਂ ਸਿਖਾ ਸਕਦੇ ਹੋ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਬੱਚੇ ਦੇ ਬੁੱਲ੍ਹਾਂ 'ਤੇ ਉਂਗਲ ਰੱਖੀਏ ਤਾਂ ਸਮਝ ਲਿਆ ਜਾਂਦਾ ਹੈ ਕਿ ਚੁੱਪ ਰਹਿਣਾ ਹੈ। ਜਦੋਂ ਤੁਸੀਂ ਆਪਣੇ ਹੱਥ ਨਾਲ ਇਸ਼ਾਰਾ ਕਰਦੇ ਹੋ, ਤਾਂ ਬੱਚੇ ਸਮਝ ਜਾਂਦੇ ਹਨ ਕਿ ਤੁਸੀਂ ਕੀ ਕਹਿ ਰਹੇ ਹੋ। ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਓ।

ਭਾਸ਼ਾ ਸਿਖਾਉਣ ਦੀ ਕੋਸ਼ਿਸ਼ ਕਰੋ : ਬੱਚਾ ਗੱਲ ਨਹੀਂ ਕਰ ਰਿਹਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਉਸ ਨੂੰ ਕੁਝ ਨਹੀਂ ਸਿਖਾਉਣਾ ਚਾਹੀਦਾ। ਬੱਚੇ ਛੋਟੀ ਉਮਰ ਤੋਂ ਹੀ ਭਾਸ਼ਾਵਾਂ ਸਿੱਖਣਾ ਸ਼ੁਰੂ ਕਰ ਦਿੰਦੇ ਹਨ। ਜਿੰਨਾ ਜ਼ਿਆਦਾ ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋਗੇ। ਉਨ੍ਹਾਂ ਲਈ ਭਾਸ਼ਾ ਸਿੱਖਣਾ ਅਤੇ ਬੋਲਣਾ ਆਸਾਨ ਹੋਵੇਗਾ। ਉਦਾਹਰਣ ਲਈ ਜਦੋਂ ਵੀ ਤੁਸੀਂ ਆਪਣੇ ਬੱਚੇ ਦਾ ਡਾਇਪਰ ਬਦਲਦੇ ਹੋ ਜਾਂ ਕੱਪੜੇ ਬਦਲਦੇ ਹੋ ਤਾਂ ਇਸ ਸਭ ਬਾਰੇ ਉਨ੍ਹਾਂ ਨਾਲ ਗੱਲ ਕਰੋ।

ਤੋਤਲੀ ਜ਼ੁਬਾਨ ਬੱਚਿਆਂ ਨਾਲ ਗੱਲ ਨਾ ਕਰੋ : ਜਦੋਂ ਕੋਈ ਤੋਤਲੀ ਜ਼ੁਬਾਨ ਵਿੱਚ ਬੱਚਿਆਂ ਨਾਲ ਗੱਲ ਕਰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਵੀ ਬੱਚਿਆਂ ਨਾਲ ਇਸੇ ਤਰ੍ਹਾਂ ਗੱਲ ਕਰੋ। ਜਦੋਂ ਵੀ ਤੁਸੀਂ ਬੱਚਿਆਂ ਨਾਲ ਗੱਲ ਕਰੋ, ਸਹੀ ਤਰੀਕੇ ਨਾਲ ਗੱਲ ਕਰੋ। ਇਸ ਤਰ੍ਹਾਂ ਬੱਚੇ ਸਹੀ ਸ਼ਬਦ ਸਿੱਖਦੇ ਹਨ। ਇਸ ਤੋਂ ਇਲਾਵਾ ਅੱਜ-ਕੱਲ੍ਹ ਬੱਚੇ ਮੋਬਾਈਲ 'ਚ ਜ਼ਿਆਦਾ ਰੁੱਝੇ ਰਹਿੰਦੇ ਹਨ, 2018 'ਚ ਪ੍ਰਕਾਸ਼ਿਤ ਇਕ ਖੋਜ ਮੁਤਾਬਕ ਸਕਰੀਨ ਟਾਈਮ ਦੇ ਕਾਰਨ ਬੱਚਿਆਂ 'ਚ ਬੋਲਣ ਦੀ ਆਦਤ ਬਹੁਤ ਦੇਰ ਨਾਲ ਆਉਂਦੀ ਹੈ।
Published by:Amelia Punjabi
First published:

Tags: Baby, Children, Lifestyle, Parenting, Parents

ਅਗਲੀ ਖਬਰ