ਆਮ ਤੌਰ 'ਤੇ ਲੋਕ ਲਾਲ ਜਾਂ ਸੰਤਰੀ ਗਾਜਰ ਬਾਰੇ ਹੀ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਕਾਲੀ ਗਾਜਰ ਦਾ ਪਤਾ ਹੋਵੇਗਾ। ਹਾਲਾਂਕਿ ਕਾਲੀ ਗਾਜਰ ਸਭ ਤੋਂ ਪਹਿਲਾਂ ਭਾਰਤ, ਅਫਗਾਨਿਸਤਾਨ ਅਤੇ ਤੁਰਕੀ ਵਿੱਚ ਹੀ ਉਗਾਈ ਜਾਂਦੀ ਸੀ। ਅੱਜ ਦੁਨੀਆਂ ਦੇ ਹਰ ਹਿੱਸੇ ਵਿੱਚ ਕਾਲੀ ਗਾਜਰ ਉਗਾਈ ਜਾਂਦੀ ਹੈ।
ਬੀਟਾ ਕੈਰੋਟੀਨ ਕਾਰਨ ਸੰਤਰੀ ਜਾਂ ਪੀਲੀ ਗਾਜਰ ਦਾ ਰੰਗ ਲਾਲ ਹੁੰਦਾ ਹੈ ਪਰ ਕਾਲੀ ਗਾਜਰ ਵਿੱਚ ਐਂਥੋਸਾਇਨਿਨ ਰਸਾਇਣ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਦਾ ਰੰਗ ਕਾਲਾ ਹੁੰਦਾ ਹੈ। ਸੰਤਰੀ ਗਾਜਰ ਦੇ ਮੁਕਾਬਲੇ ਕਾਲੀ ਗਾਜਰ ਤੋਂ ਕੁਝ ਵਾਧੂ ਫਾਇਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕਾਲੀ ਗਾਜਰ ਵਿੱਚ ਕੈਂਸਰ ਸੈੱਲਾਂ ਨੂੰ ਖ਼ਤਮ ਕਰਨ ਦੀ ਸਮਰੱਥਾ ਹੁੰਦੀ ਹੈ। ਕਾਲੀ ਗਾਜਰ ਦਾ ਸਵਾਦ ਵੀ ਸੰਤਰੀ ਗਾਜਰ ਨਾਲੋਂ ਵਧੀਆ ਹੁੰਦਾ ਹੈ।
ਇਸ ਤੋਂ ਇਲਾਵਾ ਇਸ ਦੀ ਮਿਠਾਸ ਵੀ ਚੰਗੀ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ ਇਹ ਲੰਬੇ ਸਮੇਂ ਤੱਕ ਮੂੰਹ 'ਚ ਸਪਾਈਸੀ ਸਵਾਦ ਬਣਿਆ ਰਹਿੰਦਾ ਹੈ। ਕਾਲੀ ਗਾਜਰ 'ਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਸੀ, ਮੈਂਗਨੀਜ਼, ਵਿਟਾਮਿਨ-ਬੀ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਕਾਲੀ ਗਾਜਰ ਦੇ ਫਾਇਦਿਆਂ ਬਾਰੇ :
ਕੈਂਸਰ ਦੇ ਖਤਰੇ ਨੂੰ ਘੱਟ ਕਰਦੀ ਹੈ : ਸਭ ਤੋਂ ਚੰਗੀ ਗੱਲ ਇਹ ਹੈ ਕਿ ਕਾਲੀ ਗਾਜਰ ਕੈਂਸਰ ਸੈੱਲਾਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦੀ ਹੈ। ਕਿਉਂਕਿ ਇਸ ਵਿਚ ਐਂਥੋਸਾਇਨਿਨ ਰਸਾਇਣ ਹੁੰਦਾ ਹੈ ਜੋ ਐਂਟੀਇਨਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਹ ਸਰੀਰ ਵਿੱਚ ਕਾਰਸੀਨੋਜਨਿਕ ਕਣਾਂ ਦੇ ਦਾਖਲੇ ਨੂੰ ਰੋਕਦਾ ਹੈ।
ਇਮਿਊਨਿਟੀ ਵਧਾਉਂਦੀ ਹੈ : ਕਾਲੀ ਗਾਜਰ ਦਾ ਸੇਵਨ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਕਾਲੀ ਗਾਜਰ ਵਿੱਚ ਬੈਕਟੀਰੀਆ ਅਤੇ ਵਾਇਰਸ ਦੋਵਾਂ ਨੂੰ ਖਤਮ ਕਰਨ ਦੀ ਸਮਰੱਥਾ ਹੁੰਦੀ ਹੈ। ਇਹ ਜ਼ੁਕਾਮ ਅਤੇ ਫਲੂ ਤੋਂ ਵੀ ਬਚਾਉਂਦੀ ਹੈ। ਇਸ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਖੂਨ 'ਚ ਵ੍ਹਾਈਟ ਬਲੱਡ ਸੈੱਲਸ ਦੀ ਗਿਣਤੀ ਵਧਾਉਂਦਾ ਹੈ। ਇਸ ਕਾਰਨ ਸਰੀਰ ਬਾਹਰੀ ਇਨਫੈਕਸ਼ਨ ਜਾਂ ਬੀਮਾਰੀ ਤੋਂ ਬਚਿਆ ਰਹਿੰਦਾ ਹੈ।
ਪਾਚਨ ਤੰਤਰ ਨੂੰ ਵਧਾਉਂਦੀ ਹੈ : TOI ਦੀ ਖਬਰ ਮੁਤਾਬਕ ਕਾਲੀ ਗਾਜਰ 'ਚ ਕਾਫੀ ਮਾਤਰਾ 'ਚ ਡਾਇਟਰੀ ਫਾਈਬਰ ਮੌਜੂਦ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਵਧਾਉਂਦਾ। ਇਸ ਦੀ ਵਰਤੋਂ ਨਾਲ ਖੂਨ ਸ਼ੁੱਧ ਹੁੰਦਾ ਹੈ ਅਤੇ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਕਾਲੀ ਗਾਜਰ ਕਬਜ਼, ਗੈਸ, ਛਾਤੀ ਵਿੱਚ ਜਲਨ, ਬੇਚੈਨੀ, ਦਸਤ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ ਕਾਲੀ ਗਾਜਰ : ਸੰਤਰੀ ਗਾਜਰ ਦੀ ਤਰ੍ਹਾਂ, ਕਾਲੀ ਗਾਜਰ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹੈ। ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਦਾ ਹੈ। ਇਸ ਵਿਚ ਬੀਟਾ ਕੈਰੋਟੀਨ ਵੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵਧ ਸਕਦੀ ਹੈ।
ਅਲਜ਼ਾਈਮਰ ਤੋਂ ਵੀ ਬਚਾਉਂਦੀ ਹੈ : ਕੁੱਝ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਕਾਲੀ ਗਾਜਰ ਦਾ ਸੇਵਨ ਅਲਜ਼ਾਈਮਰ ਤੋਂ ਵੀ ਬਚਾਅ ਕਰਨ ਦੇ ਸਮਰੱਥ ਹੈ। ਇਸ ਨਾਲ ਨਿਊਰੋਲੌਜੀਕਲ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਲਈ ਗਾਜਰ 'ਚ ਮੌਜੂਦ ਐਂਟੀ-ਇੰਫਲਾਮੇਟਰੀ ਅਤੇ ਐਂਥੋਸਾਇਨਿਨ ਗੁਣ ਅਹਿਮ ਭੂਮਿਕਾ ਨਿਭਾਉਂਦੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health benefits, Health care tips, Health news, Lifestyle, Vegetables