Home /News /lifestyle /

Health News: ਸਰੀਰ `ਚ ਵਿਟਾਮੀਨ B6 ਦੀ ਕਮੀ ਪੂਰੀ ਕਰਨ ਲਈ ਡਾਈਟ `ਚ ਸ਼ਾਮਲ ਕਰੋ ਇਹ ਚੀਜ਼ਾਂ

ਵਿਟਾਮਿਨ ਬੀ ਕੰਪਲੈਕਸ ਸਰੀਰ ਦਾ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ ਵਿੱਚ ਬੀ6 ਮੁੱਖ ਵਿਟਾਮਿਨ ਹੈ। ਟੂਨਾ, ਸਾਲਮਨ ਮੱਛੀ, ਫੋਰਟਿਫਾਇਡ ​​ਅਨਾਜ, ਕੇਲੇ, ਪਿਸਤਾ, ਸਪਰਾਉਟ, ਐਵੋਕਾਡੋ, ਦਾਲ, ਅੰਡੇ, ਸੰਤਰਾ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ, ਕੈਨਟਾਲੂਪ ਆਦਿ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ 6 ਹੁੰਦਾ ਹੈ।

ਹੋਰ ਪੜ੍ਹੋ ...
  • Share this:

ਜੇਕਰ ਸਰੀਰ ਨੂੰ ਪੌਸ਼ਟਿਕ ਤੱਤ ਸਹੀ ਤਰੀਕੇ ਨਾਲ ਮਿਲੇ ਤਾਂ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਹਾਲਾਂਕਿ ਅਜਿਹਾ ਹੁੰਦਾ ਨਹੀਂ ਹੈ। ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਾਡੀ ਜੀਵਨ ਸ਼ੈਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਅਸੀਂ ਅਕਸਰ ਕਿਸੇ ਨਾ ਕਿਸੇ ਪੋਸ਼ਣ ਦੀ ਕਮੀ ਨਾਲ ਜੂਝਦੇ ਰਹਿੰਦੇ ਹਾਂ।

ਵਿਟਾਮਿਨ ਬੀ ਕੰਪਲੈਕਸ ਸਰੀਰ ਦਾ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ ਵਿੱਚ ਬੀ6 ਮੁੱਖ ਵਿਟਾਮਿਨ ਹੈ। ਟੂਨਾ, ਸਾਲਮਨ ਮੱਛੀ, ਫੋਰਟਿਫਾਇਡ ​​ਅਨਾਜ, ਕੇਲੇ, ਪਿਸਤਾ, ਸਪਰਾਉਟ, ਐਵੋਕਾਡੋ, ਦਾਲ, ਅੰਡੇ, ਸੰਤਰਾ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ, ਕੈਨਟਾਲੂਪ ਆਦਿ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ 6 ਹੁੰਦਾ ਹੈ।

ਵਿਟਾਮਿਨ ਬੀ 6 ਨੂੰ ਪਾਈਰੀਡੋਕਸਾਈਨ ਵੀ ਕਿਹਾ ਜਾਂਦਾ ਹੈ। ਪਾਈਰੀਡੋਕਸਲ 5' ਫਾਸਫੇਟ -PLP ਵਿਟਾਮਿਨ B6 ਦਾ ਮੁੱਖ ਰੂਪ ਅਤੇ ਕੋਐਨਜ਼ਾਈਮ ਹੈ। ਇਹ ਪੀਐੱਲਪੀ ਸੌ ਤੋਂ ਵੱਧ ਐਨਜ਼ਾਈਮਾਂ ਦੇ ਕੰਮ ਵਿੱਚ ਮਦਦ ਕਰਦੀ ਹੈ। ਵਿਟਾਮਿਨ ਬੀ6 ਦਿਮਾਗ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਵਿਟਾਮਿਨ ਬੀ6 ਦੀ ਲੋੜੀਂਦੀ ਮਾਤਰਾ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾ ਘਟਾ ਦਿੰਦੀ ਹੈ। ਆਓ ਜਾਣਦੇ ਹਾਂ ਵਿਟਾਮਿਨ ਬੀ6 ਦੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ : ਖੂਨ ਵਿੱਚ ਵਿਟਾਮਿਨ ਬੀ6 ਦੀ ਸਹੀ ਮਾਤਰਾ ਹੋਣ ਨਾਲ ਕੈਂਸਰ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਹਾਲਾਂਕਿ ਵਿਗਿਆਨੀਆਂ ਨੂੰ ਅਜੇ ਤੱਕ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਹੈ ਕਿ ਵਿਟਾਮਿਨ ਬੀ6 ਕੈਂਸਰ ਦੇ ਖਤਰੇ ਨੂੰ ਕਿਵੇਂ ਘਟਾਉਂਦਾ ਹੈ, ਪਰ ਮੰਨਿਆ ਜਾਂਦਾ ਹੈ ਕਿ ਵਿਟਾਮਿਨ ਬੀ6 ਐਂਟੀ-ਇਨਫਲੇਮੇਟਰੀ ਹੈ, ਇਸ ਲਈ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।

ਦਿਲ ਨੂੰ ਸਿਹਤਮੰਦ ਰੱਖਦਾ ਹੈ : ਹਾਰਵਰਡ ਮੈਡੀਕਲ ਜਰਨਲ ਦੇ ਮੁਤਾਬਿਕ PLP ਦੇ ਐਕਟਿਵ ਹੋਣ ਨਾਲ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੈਟ ਸਰੀਰ ਵਿੱਚ ਜਾ ਕੇ ਟੁੱਟਦੇ ਹਨ ਅਤੇ ਕਈ ਤਰ੍ਹਾਂ ਦੇ ਕੰਮ ਕਰਨ ਲਈ ਤਿਆਰ ਹੁੰਦੇ ਹਨ। ਵਿਟਾਮਿਨ ਬੀ6 ਖੂਨ ਵਿੱਚ ਹੋਮੋਸੀਸਟੀਨ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ। ਹੋਮੋਸੀਸਟੀਨ ਦੇ ਪੱਧਰ ਵਧਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਖ਼ੂਨ ਵਿੱਚ ਵਿਟਾਮਿਨ ਬੀ6 ਦੀ ਸਹੀ ਮਾਤਰਾ ਹੋਵੇ ਤਾਂ ਖ਼ੂਨ ਦੀਆਂ ਧਮਨੀਆਂ ਵਿੱਚ ਚਿਪਚਿਪਾ ਪਦਾਰਥ ਜਮ੍ਹਾਂ ਨਹੀਂ ਹੁੰਦਾ। ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਕਾਫੀ ਘੱਟ ਜਾਂਦਾ ਹੈ।

ਔਰਤਾਂ ਲਈ ਬਹੁਤ ਲਾਭਦਾਇਕ ਹੈ ਵਿਟਾਮਿਨ ਬੀ6 : ਵਿਟਾਮਿਨ ਬੀ6 ਔਰਤਾਂ ਲਈ ਬਹੁਤ ਵਧੀਆ ਚੀਜ਼ ਹੈ। ਜੇਕਰ ਔਰਤਾਂ ਦੇ ਖੂਨ ਵਿੱਚ ਵਿਟਾਮਿਨ ਸੀ ਦੀ ਮਾਤਰਾ ਸਹੀ ਹੈ, ਤਾਂ ਇਹ ਪ੍ਰੀਮੇਨਸਟਰੂਅਲ ਸਿੰਡਰੋਮ, ਜਾਂ ਪੀਐਮਐਸ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਹ ਗਰਭ ਅਵਸਥਾ ਦੌਰਾਨ ਔਰਤਾਂ ਦਾ ਮਨ ਕੱਚਾ ਹੋਣ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ6 ਵੀ ਖੂਨ ਦੀ ਕਮੀ ਨਹੀਂ ਹੋਣ ਦਿੰਦਾ।

Published by:Amelia Punjabi
First published:

Tags: Fitness, Health, Health news, Immunity, Lifestyle, Vitamin c