Home /News /lifestyle /

ਬੱਚਿਆਂ 'ਚ ਕਬਜ਼ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

ਬੱਚਿਆਂ 'ਚ ਕਬਜ਼ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

ਬੱਚਿਆਂ 'ਚ ਕਬਜ਼ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

ਬੱਚਿਆਂ 'ਚ ਕਬਜ਼ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

ਘੱਟ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਗੰਭੀਰ ਸਥਿਤੀਆਂ ਵਿੱਚ, ਇਸ ਉਮਰ ਤੋਂ, ਬੱਚਿਆਂ ਵਿੱਚ ਫਿਸ਼ਰ ਅਤੇ ਬਵਾਸੀਰ ਦੀ ਬਿਮਾਰੀ ਵੀ ਹੋ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੇਕਰ ਬੱਚੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਇਲਾਜ ਕਰਵਾਇਆ ਜਾਵੇ।

ਹੋਰ ਪੜ੍ਹੋ ...
  • Share this:
ਕਰੋਨਾ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਤਾਂ ਵਿਘਨ ਪਿਆ ਹੀ ਹੈ ਨਾਲ ਹੀ ਉਨ੍ਹਾਂ ਨੇ ਬਾਹਰ ਖੇਡਣਾ ਬੰਦ ਕਰ ਦਿੱਤਾ ਹੈ। ਜਿਸ ਕਰਕੇ ਉਹਨਾਂ ਦੀ ਸਰੀਰਕ ਗਤੀਵਿਧੀਆਂ 'ਤੇ ਇੱਕ ਤਰ੍ਹਾਂ ਰੋਕ ਜਿਹੀ ਲੱਗ ਗਈ ਹੈ। ਉਹਨਾਂ ਦੀ ਜ਼ਿੰਦਗੀ ਮੋਬਾਈਲ ਅਤੇ ਟੀ.ਵੀ. ਤੱਕ ਹੀ ਸੀਮਤ ਰਹਿ ਗਈ ਲੱਗਦੀ ਹੈ।

ਅਜਿਹੇ 'ਚ ਬੱਚਿਆਂ ਦੀ ਜੀਵਨ ਸ਼ੈਲੀ 'ਚ ਕਾਫੀ ਬਦਲਾਅ ਆਇਆ ਹੈ। ਉਹਨਾਂ ਦੇ ਸੌਣ ਦਾ ਪੈਟਰਨ ਬਦਲ ਗਿਆ ਹੈ ਅਤੇ ਇਸ ਨਾਲ ਉਹਨਾਂ ਦੀ ਪਾਚਨ ਪ੍ਰਣਾਲੀ ਵੀ ਵਿਗੜ ਗਈ ਹੈ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਬੱਚਿਆਂ ਵਿੱਚ ਕਬਜ਼ (Constipation) ਦੀ ਸਮੱਸਿਆ ਵਧਣ ਲੱਗੀ ਹੈ। ਬਜ਼ੁਰਗਾਂ ਨੂੰ ਕਬਜ਼ ਦੀ ਸਮੱਸਿਆ ਹੋਣਾ ਆਮ ਗੱਲ ਹੈ।

ਕਬਜ਼ ਦਾ ਸਿੱਧਾ ਸਬੰਧ ਸਾਡੇ ਪਾਚਨ ਤੰਤਰ ਨਾਲ ਹੈ। ਜਦੋਂ ਲੋਕਾਂ ਦਾ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਕਬਜ਼ ਜਾਂ ਬਦਹਜ਼ਮੀ ਦੀ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ, ਪਰ ਬਦਲਦੀ ਜੀਵਨ ਸ਼ੈਲੀ ਨੇ ਬੱਚਿਆਂ ਦੀ ਪਾਚਨ ਪ੍ਰਣਾਲੀ ਨੂੰ ਵੀ ਵਿਗਾੜ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵੀ ਕਬਜ਼ ਦੀ ਸਮੱਸਿਆ ਹੋਣ ਲੱਗੀ ਹੈ।

ਖਾਣਾ ਅਤੇ ਸਰੀਰਕ ਗਤੀਵਿਧੀਆਂ

ਅੱਜਕਲ੍ਹ ਬੱਚਿਆਂ ਨੇ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਆਊਟਡੋਰ ਗਤੀਵਿਧੀ ਵੀ ਕਾਫੀ ਘਟ ਗਈ ਹੈ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਜ਼ਿਆਦਾਤਰ ਬੱਚੇ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕੋਰੋਨਾ ਦੇ ਦੌਰ 'ਚ ਜ਼ਿਆਦਾਤਰ ਬੱਚਿਆਂ ਦੀ ਜ਼ਿੰਦਗੀ ਪਰਦੇ 'ਤੇ ਆ ਕੇ ਰਹਿ ਗਈ ਹੈ। ਉਹਨਾਂ ਨੂੰ ਬਾਹਰ ਖੇਡਣ ਦਾ ਮੌਕਾ ਘੱਟ ਹੀ ਮਿਲਦਾ ਹੈ। ਜਿਸ ਕਾਰਨ ਬੱਚੇ ਮੋਟੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਕਬਜ਼ ਦੀ ਸਮੱਸਿਆ ਵੀ ਹੋ ਰਹੀ ਹੈ।

ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਮੁਤਾਬਕ ਘੱਟ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਗੰਭੀਰ ਸਥਿਤੀਆਂ ਵਿੱਚ, ਇਸ ਉਮਰ ਤੋਂ, ਬੱਚਿਆਂ ਵਿੱਚ ਫਿਸ਼ਰ ਅਤੇ ਬਵਾਸੀਰ ਦੀ ਬਿਮਾਰੀ ਵੀ ਹੋ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੇਕਰ ਬੱਚੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਇਲਾਜ ਕਰਵਾਇਆ ਜਾਵੇ।

ਇੱਥੇ ਕੁਝ ਘਰੇਲੂ ਨੁਸਖੇ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ:

ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ

ਜਦੋਂ ਵੀ ਬੱਚਾ ਸਵੇਰੇ ਉੱਠਦਾ ਹੈ ਤਾਂ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰਨੀ ਚਾਹੀਦੀ ਹੈ। ਖਾਲੀ ਪੇਟ ਗਰਮ ਪਾਣੀ ਪੀਣਾ ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਸਵੇਰੇ ਬੱਚਿਆਂ ਨੂੰ ਭਿੱਜੀ ਹੋਈ ਸੌਗੀ ਖਾਣ ਲਈ ਕਹੋ।

ਰਾਤ ਨੂੰ ਸੌਂਦੇ ਸਮੇਂ ਅੱਧਾ ਗਲਾਸ ਦੁੱਧ ਪੀਣ ਲਈ ਦਿਓ। ਜੇਕਰ ਤੁਸੀਂ ਇਸ 'ਚ ਥੋੜ੍ਹਾ ਜਿਹਾ ਘਿਓ ਪਾਓਗੇ ਤਾਂ ਵਧੀਆ ਨਤੀਜਾ ਮਿਲੇਗਾ।

ਰਾਤ ਨੂੰ ਘੜੀ ਦੀ ਦਿਸ਼ਾ 'ਚ ਹੀਂਗ ਨੂੰ ਪੇਟ 'ਤੇ ਲਗਾਓ।

ਕੱਚੇ ਭੋਜਨ ਦਾ ਸੇਵਨ ਨਾ ਕਰੋ। ਪਕਾਏ ਜਾਂ ਉਬਾਲੇ ਹੋਏ ਭੋਜਨ ਦੀ ਵਰਤੋਂ ਕਰੋ।
Published by:Amelia Punjabi
First published:

Tags: Children, Constipation, Health, Health benefits, Kids, Lifestyle, Parenting

ਅਗਲੀ ਖਬਰ