HOME » NEWS » Life

ਗਰਮੀਆਂ 'ਚ ਕੋਕਮ ਸ਼ਰਬਤ ਜ਼ਰੂਰ ਪੀਓ, ਦਿਲ ਤੋਂ ਲੈਕੇ ਲੀਵਰ ਤੱਕ ਨੂੰ ਰੱਖਦਾ ਹੈ ਤੰਦਰੁਸਤ

News18 Punjabi | Trending Desk
Updated: June 9, 2021, 5:36 PM IST
share image
ਗਰਮੀਆਂ 'ਚ ਕੋਕਮ ਸ਼ਰਬਤ ਜ਼ਰੂਰ ਪੀਓ, ਦਿਲ ਤੋਂ ਲੈਕੇ ਲੀਵਰ ਤੱਕ ਨੂੰ ਰੱਖਦਾ ਹੈ ਤੰਦਰੁਸਤ
ਗਰਮੀਆਂ 'ਚ ਕੋਕਮ ਸ਼ਰਬਤ ਜ਼ਰੂਰ ਪੀਓ, ਦਿਲ ਤੋਂ ਲੈਕੇ ਲੀਵਰ ਤੱਕ ਨੂੰ ਰੱਖਦਾ ਹੈ ਤੰਦਰੁਸਤ

ਕੋਕੁਮ 'ਚ ਭਰਪੂਰ ਮਾਤਰਾ ਵਿੱਚ ਐਂਟੀਆਕਸੀਡੈਂਟਸ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ ਜੋ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

  • Share this:
  • Facebook share img
  • Twitter share img
  • Linkedin share img
ਕੋਕਮ, ਅਜਿਹਾ ਫਲ ਜੋ ਭਾਰਤ ਦੇ ਪੱਛਮੀ ਹਿੱਸੇ ਵਿੱਚ ਪਾਇਆ ਜਾਂਦਾ ਹੈ। ਇਹ ਗਰਮੀਆਂ ਦਾ ਮੌਸਮੀ ਫਲ ਹੈ ਜਿਸ ਦਾ ਸਵਾਦ ਖੱਟਾ ਮਿੱਠਾ ਹੁੰਦਾ ਹੈ। ਇਹ ਜਾਮਨੀ ਅਤੇ ਲਾਲ ਰੰਗ ਦੇ ਫਲਾਂ ਦੀ ਵਰਤੋਂ ਗੁਜਰਾਤ, ਮਹਾਰਾਸ਼ਟਰ, ਦੱਖਣੀ ਭਾਰਤ ਦੇ ਤੱਟਵਰਤੀ ਹਿੱਸੇ ਵਿੱਚ ਮਸਾਲੇ ਦੇ ਰੂਪ ਵਿੱਚ ਭੋਜਨ ਦੀ ਤਿਆਰੀ ਵਿੱਚ ਵਿਆਪਕ ਰੂਪ ਵਿੱਚ ਕੀਤੀ ਜਾਂਦੀ ਹੈ। ਹਾਲਾਂਕਿ, ਹੁਣ ਇਹ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਅਸਾਨੀ ਨਾਲ ਉਪਲਬਧ ਹੈ। ਲੋਕ ਇਸ ਨੂੰ ਕਈ ਘਰਾਂ ਵਿਚ ਇਮਲੀ ਦੇ ਰੂਪ ਵਿਚ ਵੀ ਇਸਤੇਮਾਲ ਕਰਦੇ ਹਨ। ਇਸਦੇ ਹੋਰ ਵਰਤੋਂ ਬਾਰੇ ਗੱਲ ਕਰੀਏ ਤਾਂ ਇਸ ਦਾ ਜੂਸ ਨੂੰ ਗਰਮੀਆਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਐਂਟੀ ਆਕਸੀਡੈਂਟਸ, ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਵਧੀਆ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਐਸੀਟਿਕ ਐਸਿਡ, ਮੈਗਨੀਸ਼ੀਅਮ, ਹਾਈਡ੍ਰੋਐਸੇਟਿਕ ਐਸਿਡ ਤੋਂ ਅਲਾਵਾ ਇਹ ਕੈਲੋਰੀ ਦਾ ਵੀ ਚੰਗਾ ਸਰੋਤ ਹੈ।

ਕੋਕਮ ਦਾ ਸ਼ਰਬਤ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ, ਸੁੱਕੇ ਕੋਕਮ ਨੂੰ 4 ਕੱਪ ਪਾਣੀ ਵਿਚ 1-2 ਘੰਟਿਆਂ ਲਈ ਭਿਓਂ ਦਿਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਪਾਣੀ ਨੂੰ ਫਿਲਟਰ ਕਰੋ। ਇਕ ਪੈਨ ਵਿਚ ਬਾਕੀ ਕੋਕਮ, ਚੀਨੀ, ਭੁੰਨਿਆ ਜੀਰਾ ਪਾਊਡਰ, ਇਲਾਇਚੀ ਪਾਊਡਰ, ਕਾਲਾ ਨਮਕ ਅਤੇ ਆਮ ਨਮਕ ਪਾਓ। ਖੰਡ ਪਿਘਲਣ ਤਕ 5 ਮਿੰਟ ਲਈ ਘੱਟ ਅੱਗ ਤੇ ਪਕਾਓ। ਹੁਣ ਪੈਨ ਵਿਚ ਕੋਕਮ ਦਾ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਉਬਾਲੋ। ਇਸ ਤੋਂ ਬਾਅਦ ਪੈਨ 'ਚ ਤਿਆਰ ਮਿਸ਼ਰਣ ਨੂੰ ਠੰਡਾ ਹੋਣ ਦਿਓ। ਜਦੋਂ ਇਹ ਠੰਡਾ ਹੋ ਜਾਂਦਾ ਹੈ, ਮਿਸ਼ਰਣ ਨੂੰ ਫਿਲਟਰ ਕਰੋ ਤੇ ਇਸ ਨੂੰ ਸ਼ੀਸ਼ੇ ਦੀ ਬੋਤਲ ਵਿਚ ਭਰੋ ਤੇ ਫਰਿੱਜ ਵਿਚ ਰੱਖੋ। ਹੁਣ ਜਦੋਂ ਵੀ ਸ਼ਰਬਤ ਬਣਾਉਣਾ ਚਾਹੁੰਦੇ ਹੋ, ਗਲਾਸ ਵਿਚ 3 ਤੋਂ 4 ਚੱਮਚ ਕੋਚਮ ਪਾਓ ਅਤੇ ਠੰਡੇ ਪਾਣੀ ਨੂੰ ਮਿਲਾਓ। ਕੋਕਮ ਸ਼ਰਬਤ ਤਿਆਰ ਹੈ।
ਕੋਕਮ ਦੇ ਲਾਭ

1. ਦਿਲ ਨੂੰ ਸਿਹਤਮੰਦ ਰੱਖਦਾ ਹੈ
ਕੋਕਮ ਫਾਈਬਰ ਨਾਲ ਭਰਪੂਰ ਹੈ ਤੇ ਇਸ ਚ ਬਹੁਤ ਘੱਟ ਕੈਲੋਰੀਜ ਹਨ। ਕੋਕਮ ਵਿਚ ਬਿਲਕੁਲ ਕੋਲੈਸਟ੍ਰੋਲ ਅਤੇ ਸੰਤ੍ਰਿਪਤ ਚਰਬੀ ਨਹੀਂ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ ਦਿਲ ਨੂੰ ਤੰਦਰੁਸਤ ਅਤੇ ਬਲੱਡ ਪ੍ਰੈਸ਼ਰ ਨੂੰ ਨੋਰਮਲ ਰੱਖਦੇ ਹਨ।

2. ਚਮੜੀ ਨੂੰ ਸਿਹਤਮੰਦ ਬਣਾਉਂਦਾ ਹੈ
ਕੋਕਮ ਐਂਟੀ-ਇਨਫਲੇਮੇਟਰੀ ਤੇ ਐਂਟੀ-ਆਕਸੀਡੇਟਿਵ ਗੁਣਾਂ ਨਾਲ ਭਰਪੂਰ ਹੈ, ਜੋ ਚਮੜੀ ਨੂੰ ਏਜਿੰਗ ਤੋਂ ਬਚਾਉਂਦਾ ਹੈ, ਧੱਫੜ, ਕਿੱਲ, ਮੁਹਾਸੇ ਆਦਿ ਨਹੀਂ ਹੁੰਦੇ ਅਤੇ ਚਮੜੀ ਦਾਗ ਰਹਿਤ ਰਹਿੰਦੀ ਹੈ।

3. ਲੀਵਰ ਨੂੰ ਡੀਟੌਕਸ ਕਰਦਾ ਹੈ
ਜੇ ਕੋਕਮ ਦਾ ਨਿਯਮਿਤ ਤੌਰ 'ਤੇ ਸੇਵਨ ਕੀਤਾ ਜਾਵੇ, ਤਾਂ ਇਹ ਜਿਗਰ ਨੂੰ ਡੀਟੌਕਸ ਕਰਦਾ ਹੈ। ਇਹ ਸਰੀਰ ਵਿਚ ਆਕਸੀਡੇਟਿਵ ਪਤਨ ਨੂੰ ਹੌਲੀ ਕਰਦਾ ਹੈ ਅਤੇ ਸਰੀਰ ਨੂੰ ਠੰਡਾ ਕਰਦਾ ਹੈ। ਇਸ ਦੇ ਸੇਵਨ ਦੇ ਕਾਰਨ, ਜਿਗਰ ਆਪਣਾ ਕੰਮ ਚੰਗੀ ਤਰ੍ਹਾਂ ਕਰਨ ਦੇ ਯੋਗ ਹੁੰਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ।

4. ਭਾਰ ਘਟਾਓ
ਕੋਕੁਮ ਦੇ ਜੂਸ ਵਿੱਚ ਐਚਸੀਏ ਪਾਇਆ ਜਾਂਦਾ ਹੈ ਜੋ ਇੱਕ ਹਾਈਪੋਕਲੇਸਟ੍ਰੋਲੇਮਿਕ ਏਜੰਟ ਵਜੋਂ ਕੰਮ ਕਰਦਾ ਹੈ। ਇਹ ਪਾਚਨ ਨੂੰ ਨਿਯੰਤਰਿਤ ਕਰਦਾ ਹੈ ਜੋ ਕੈਲੋਰੀ ਨੂੰ ਚਰਬੀ ਵਿੱਚ ਬਦਲਦੇ ਹਨ। ਭਾਰ ਘਟਾਉਣ ਲਈ 400 ਗ੍ਰਾਮ ਕੋਕਮ ਫਲ ਨੂੰ 4 ਲੀਟਰ ਪਾਣੀ ਵਿਚ ਉਬਾਲੋ ਅਤੇ ਜਦੋਂ ਪਾਣੀ ਦਾ ਇਕ ਚੌਥਾਈ ਹਿੱਸਾ ਬਚ ਜਾਵੇ ਤਾਂ ਇਸ ਨੂੰ ਫਿਲਟਰ ਕਰਕੇ ਸਵੇਰੇ ਅਤੇ ਸ਼ਾਮ ਇਸ ਦਾ ਸੇਵਨ ਕਰੋ। ਭਾਰ ਤੇਜ਼ੀ ਨਾਲ ਘਟੇਗਾ।

5. ਤਣਾਅ ਨੂੰ ਘਟਾਉਂਦਾ ਹੈ
ਕੋਕਮ ਵਿਚ ਹਾਈਡ੍ਰੋਕਸਿਲ-ਸਿਟਰਿਕ ਐਸਿਡ ਹੁੰਦਾ ਹੈ ਜੋ ਚਿੰਤਾ ਤੇ ਤਣਾਅ ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਹਰ ਰੋਜ਼ ਕੋਕਮ ਦਾ ਇੱਕ ਗਲਾਸ ਜ਼ਰੂਰ ਪੀਣਾ ਚਾਹੀਦਾ ਹੈ।

6. ਹਾਜ਼ਮਾ ਠੀਕ ਰੱਖਦਾ ਹੈ
ਕੋਕਮ ਅੰਤੜੀਆਂ ਦੇ ਬੈਕਟੀਰੀਆ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਗੁਣ ਅਪਜਾਈ, ਗੈਸ, ਢਿੱਡ ਫੁੱਲਣਾ, ਦਸਤ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ।

7. ਐਂਟੀ-ਐਲਰਜੀ ਅਤੇ ਐਂਟੀ-ਇੰਫਲਾਮੇਟ੍ਰੀ ਗੁਣ
ਜੇ ਤੁਹਾਡੇ ਸਰੀਰ ਵਿਚ ਐਲਰਜੀ ਦੀ ਸ਼ਿਕਾਇਤ ਹੈ, ਚਮੜੀ 'ਤੇ ਧੱਫੜ ਹੁੰਦੇ ਹਨ, ਤਾਂ ਤੁਸੀਂ ਕੋਕਮ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਨੂੰ ਜਲਣ ਵਾਲੇ, ਕੱਟੇ ਹੋਏ ਥਾਂ 'ਤੇ ਲਗਾ ਕੇ ਜਲਦੀ ਠੀਕ ਕਰ ਸਕਦੇ ਹੋ।

(Disclaimer : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। news18 ਇਸ ਦੀ ਪੁਸ਼ਟੀ ਨਹੀਂ ਕਰਦੀ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by: Ashish Sharma
First published: June 9, 2021, 5:34 PM IST
ਹੋਰ ਪੜ੍ਹੋ
ਅਗਲੀ ਖ਼ਬਰ