• Home
  • »
  • News
  • »
  • lifestyle
  • »
  • HEALTH NEWS LIVING IN A POLLUTED CITY FOR A LONG TIME INCREASES THE RISK OF HEART FAILURE IN WOMEN BY 43 RESEARCH GH AP

ਲੰਬੇ ਸਮੇਂ ਤੱਕ ਪ੍ਰਦੂਸ਼ਿਤ ਸ਼ਹਿਰ 'ਚ ਰਹਿਣ ਨਾਲ ਔਰਤਾਂ ਨੂੰ 43% ਵੱਧ ਜਾਂਦਾ ਹੈ ਦਿਲ ਦੇ ਦੌਰੇ ਦਾ ਖਤਰਾ: ਖੋਜ

ਲੰਬੇ ਸਮੇਂ ਤੱਕ ਪ੍ਰਦੂਸ਼ਿਤ ਸ਼ਹਿਰ 'ਚ ਰਹਿਣ ਨਾਲ ਔਰਤਾਂ ਨੂੰ 43% ਵੱਧ ਜਾਂਦਾ ਹੈ ਦਿਲ ਦੇ ਦੌਰੇ ਦਾ ਖਤਰਾ: ਖੋਜ

  • Share this:
ਪ੍ਰਦੂਸ਼ਣ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ ਪਰ ਹੁਣ ਇੱਕ ਨਵੀਂ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਦੂਸ਼ਣ ਨਾਲ ਭਰੇ ਸ਼ਹਿਰ ਵਿੱਚ ਰਹਿਣ ਦੇ ਕਾਰਨ ਔਰਤਾਂ ਹਾਰਟ ਫੇਲ੍ਹ (ਦਿਲ ਦਾ ਦੌਰਾ) ਹੋਣ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਡੇਲੀ ਮੇਲ ਵਿੱਚ ਪ੍ਰਕਾਸ਼ਤ ਇੱਕ ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਔਰਤਾਂ ਉੱਤੇ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਸਿਰਫ ਤਿੰਨ ਸਾਲ ਪ੍ਰਦੂਸ਼ਿਤ ਸ਼ਹਿਰ ਵਿੱਚ ਰਹਿਣ ਨਾਲ ਔਰਤਾਂ ਵਿੱਚ ਹਾਰਟ ਫੇਲ੍ਹ (ਦਿਲ ਦਾ ਦੌਰਾ) ਦਾ ਖਤਰਾ 43 ਫ਼ੀਸਦੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ, ਔਰਤਾਂ ਵਿੱਚ ਦਿਮਾਗੀ ਕਮਜ਼ੋਰੀ, ਮੋਟਾਪਾ ਅਤੇ ਬਾਂਝਪਨ ਵਰਗੀਆਂ ਸਿਹਤ ਸਮੱਸਿਆਵਾਂ ਦੇ ਤਾਰ ਵੀ ਕਿਤੇ ਨਾ ਕਿਤੇ ਪ੍ਰਦੂਸ਼ਣ ਨਾਲ ਜੁੜੇ ਹੋਏ ਹਨ। ਡੈਨਮਾਰਕ ਦੀ ਕੋਪੇਨਹੇਗਨ ਯੂਨੀਵਰਸਿਟੀ ਦੇ ਪਬਲਿਕ ਹੈਲਥ ਵਿਭਾਗ ਵੱਲੋਂ ਕਰਵਾਏ ਗਏ ਇਸ ਅਧਿਐਨ ਦੇ ਨਤੀਜੇ ਜਰਨਲ ਆਫ਼ ਦਿ ਅਮੇਰਿਕਨ ਹਾਰਟ ਐਸੋਸੀਏਸ਼ਨ ਵਿੱਚ ਪ੍ਰਕਾਸ਼ਤ ਹੋਏ ਹਨ।

15 ਤੋਂ 20 ਸਾਲਾਂ ਤੱਕ ਕੀਤਾ ਗਿਆ ਅਧਿਐਨ
ਇਹ ਅਧਿਐਨ 15 ਤੋਂ 20 ਸਾਲਾਂ ਤੋਂ ਡੈਨਿਸ਼ ਨਰਸਾਂ 'ਤੇ ਕੀਤਾ ਗਿਆ ਹੈ। ਖੋਜਕਰਤਾਵਾਂ ਨੇ 1993-99 ਤੱਕ 20 ਹਜ਼ਾਰ ਤੋਂ ਵੱਧ ਨਰਸਾਂ ਤੋਂ ਡਾਟਾ ਇਕੱਤਰ ਕੀਤਾ। ਜਿਸ ਅਨੁਸਾਰ ਪੀਐਮ 2.5 (ਡੀਜ਼ਲ-ਪੈਟਰੋਲ ਤੋਂ ਪ੍ਰਦੂਸ਼ਿਤ ਕਣਾਂ) ਵਿੱਚ 5.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਵਾਧੇ ਨਾਲ ਔਰਤਾਂ ਵਿੱਚ ਹਾਰਟ ਫੇਲ੍ਹ (ਦਿਲ ਦਾ ਦੌਰਾ) ਦੇ ਜੋਖਮ ਵਿੱਚ 17%ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਨਾਈਟ੍ਰੋਜਨ ਡਾਈਆਕਸਾਈਡ ਦੇ 8.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਵਾਧੇ ਨੇ ਜੋਖਮ ਨੂੰ 10%ਵਧਾ ਦਿੱਤਾ।

ਹਾਰਟ ਫੇਲ੍ਹ ਦਾ ਜੋਖਮ
ਅਧਿਐਨ ਦੇ ਅਨੁਸਾਰ, ਇੱਕ ਹੋਰ ਕਿਸਮ ਦਾ ਟ੍ਰੈਫਿਕ ਪ੍ਰਦੂਸ਼ਣ, ਨਾਈਟ੍ਰੋਜਨ ਡਾਈਆਕਸਾਈਡ (NO2), ਹਾਰਟ ਫੇਲ੍ਹ ਦੇ ਵਧੇ ਹੋਏ ਜੋਖਮ ਨਾਲ ਵੀ ਜੁੜਿਆ ਹੋਇਆ ਸੀ। ਵਿਗਿਆਨੀਆਂ ਨੇ ਪਾਇਆ ਕਿ NO2 ਦੇ ਔਸਤਨ ਐਕਸਪੋਜਰ ਵਿੱਚ ਹਰ 8.6 ਮਾਈਕਰੋਗ੍ਰਾਮ ਵਾਧੇ ਦੇ ਲਈ, ਹਾਰਟ ਫੇਲ੍ਹ ਦਾ ਜੋਖਮ 10 ਪ੍ਰਤੀਸ਼ਤ ਵੱਧ ਜਾਂਦਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਹ ਸਿਰਫ ਹਵਾ ਪ੍ਰਦੂਸ਼ਣ ਹੀ ਨਹੀਂ ਸੀ ਜੋ ਔਰਤਾਂ ਦੀ ਸਿਹਤ ਨੂੰ ਪ੍ਰਭਾਵਤ ਕਰਦਾ ਸੀ, ਧੁਣੀ ਪ੍ਰਦੂਸ਼ਣ ਵੀ ਕੁਝ ਸਮਾਨ ਸੰਕੇਤ ਦਿੰਦਾ ਸੀ। ਅਧਿਐਨ ਵਿੱਚ, ਦਿਨ ਵਿੱਚ 24 ਘੰਟੇ ਔਸਤ ਟ੍ਰੈਫਿਕ ਸ਼ੋਰ ਵਿੱਚ ਹਰ 9.3 ਡੈਸੀਬਲ ਦੇ ਵਾਧੇ ਲਈ, ਹਾਰਟ ਫੇਲ੍ਹ ਦਾ ਜੋਖਮ 12 ਪ੍ਰਤੀਸ਼ਤ ਵਧ ਗਿਆ ਹੈ।

ਅਧਿਐਨ ਦੇ ਮੁੱਖ ਲੇਖਕ ਡਾ. ਯੂਨ-ਹੀ ਲਿਮ ਤੇ ਉਸ ਦੇ ਸਾਥੀਆਂ ਨੇ ਇਹ ਵੀ ਪਾਇਆ ਕਿ ਇਨ੍ਹਾਂ ਪ੍ਰਦੂਸ਼ਕਾਂ ਦੇ ਪ੍ਰਭਾਵ ਮਿਲਾਏ ਜਾਣ ਤੇ ਹੋਰ ਵੀ ਖਤਰਨਾਕ ਸਨ। ਤਿੰਨ ਸਾਲਾਂ ਦੌਰਾਨ ਤਿੰਨੋਂ ਪ੍ਰਕਾਰ ਦੇ ਪ੍ਰਦੂਸ਼ਣ ਦੇ ਉੱਚ ਪੱਧਰਾਂ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਵਿੱਚ ਦਿੱਲ ਦੇ ਦੌਰੇ ਦੀ ਸੰਭਾਵਨਾ 43 ਫ਼ੀਸਦੀ ਜ਼ਿਆਦਾ ਸੀ। ਇਹ ਪ੍ਰਭਾਵ ਉਨ੍ਹਾਂ ਔਰਤਾਂ 'ਤੇ ਜ਼ਿਆਦਾ ਮਾੜਾ ਸੀ ਜੋ ਪਹਿਲਾਂ ਹੀ ਸਿਗਰਟ ਪੀਂਦੀਆਂ ਸਨ ਜਾਂ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ।
Published by:Amelia Punjabi
First published:
Advertisement
Advertisement