ਪ੍ਰਦੂਸ਼ਿਤ ਹਵਾ ਦਾ ਨੁਕਸਾਨ ਹਰ ਕਿਸੇ ਨੂੰ ਹੈ ਖਾਸ ਕਰ ਕੇ ਜੋ ਲੋਕ ਸਾਵਧਾਨੀ ਨਹੀਂ ਵਰਤਦੇ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰਦੂਸ਼ਿਤ ਹਵਾ ਦਾ ਅਸਰ ਸਿਰਫ ਅੱਜ ਦੀ ਪੀੜ੍ਹੀ ਨੂੰ ਹੀ ਨਹੀਂ ਬਲਕਿ ਆਉਣ ਵਾਲੀ ਪੀੜ੍ਹੀਨੂੰ ਵੀ ਹੈ। ਦੱਸ ਦੇਈਏ ਕਿ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚੇ 'ਤੇ ਹਵਾ ਪ੍ਰਦੂਸ਼ਣ ਦੇ ਤੇਜ਼ੀ ਨਾਲ ਪੈ ਰਹੇ ਪ੍ਰਭਾਵ ਨੂੰ ਲੈ ਕੇ ਕਈ ਅਧਿਐਨ ਕੀਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ, ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫਰਾਂਸਿਸਕੋ, ਅਮਰੀਕਾ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਸਾਲ 2019 ਵਿੱਚ ਹਵਾ ਪ੍ਰਦੂਸ਼ਣ ਅਤੇ ਇਸ ਵਿੱਚੋਂ ਨਿਕਲਣ ਵਾਲੇ ਧੂੰਏਂ ਕਾਰਨ 60 ਲੱਖ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਸੀ।
ਹੁਣ ਇਜ਼ਰਾਈਲ ਦੀ ਦਹਿਬਰੂ ਯੂਨੀਵਰਸਿਟੀ ਆਫ ਯੇਰੂਸ਼ਲਮ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਇਹ ਪਾਇਆ ਗਿਆ ਹੈ ਕਿ ਪ੍ਰਦੂਸ਼ਿਤ ਹਵਾ ਵਿੱਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਦੇ ਬੱਚੇ ਘੱਟ ਭਾਰ ਨਾਲ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਸਿਹਤ ਬਾਅਦ ਵਿੱਚ ਵੀ ਠੀਕ ਨਹੀਂ ਰਹਿੰਦੀ।
ਇਸ ਅਧਿਐਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਦਾ ਭਾਰ ਘੱਟ ਹੈ ਜਾਂ ਉਹ ਕਮਜ਼ੋਰ ਸਮਾਜਿਕ-ਆਰਥਿਕ ਪਿਛੋਕੜ ਨਾਲ ਸਬੰਧਤ ਹਨ, ਉਨ੍ਹਾਂ 'ਤੇ ਹਵਾ ਦਾ ਪ੍ਰਦੂਸ਼ਣ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਇਸ ਅਧਿਐਨ ਦੇ ਨਤੀਜੇ ‘ਐਨਵਾਇਰਨਮੈਂਟਲ ਰਿਸਰਚ ਜਰਨਲ’ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਦੂਸ਼ਿਤ ਹਵਾ ਦਾ ਬੁਰਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਗਰਭਵਤੀ ਔਰਤ ਦੇ ਪਹਿਲੇ ਬੱਚੇ ਨੂੰ ਇਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਇਸ ਦੇ ਲਈ ਕਿਹੜੀ ਜੈਵਿਕ ਪ੍ਰਣਾਲੀ ਜ਼ਿੰਮੇਵਾਰ ਹੈ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹਿਬਰੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹੈਗਈ ਲੇਵਿਨ ਦਾ ਕਹਿਣਾ ਹੈ ਕਿ 2004 ਤੋਂ 2015 ਦਰਮਿਆਨ ਹਵਾ ਦੇ ਪ੍ਰਦੂਸ਼ਣ ਵਾਲੇ ਕਣ ਪੀਐਮ 2.5 ਹੋਣਾ ਅਤੇ ਇਜ਼ਰਾਈਲ ਵਿੱਚ 3 ਲੱਖ 80 ਹਜ਼ਾਰ ਬੱਚਿਆਂ ਦਾ ਜਨਮ ਸਮੇਂ ਘੱਟ ਵਜ਼ਨ ਹੋਣਾ ਇਨ੍ਹਾਂ ਦਾ ਆਪਸ ਵਿੱਚ ਨਜ਼ਦੀਕੀ ਸਬੰਧ ਹੈ।
ਯਾਨੀ ਹਵਾ ਦੀ ਖ਼ਰਾਬ ਗੁਣਵੱਤਾ ਅਤੇ ਇਸ ਵਿੱਚ ਇਸ ਪੱਧਰ ਦੇ ਪ੍ਰਦੂਸ਼ਣ ਕਣਾਂ ਕਾਰਨ ਪੈਦਾ ਹੋਣ ਵਾਲੇ ਬੱਚੇ ਦੇ ਭਾਰ ਅਤੇ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਖੋਜ ਦੇ ਸਿੱਟੇ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਘੱਟ ਭਾਰ ਵਾਲੇ ਬੱਚਿਆਂ ਦੀ ਬਿਹਤਰ ਸਿਹਤ ਲਈ ਸਰਕਾਰਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air pollution, Health, Health tips, Lifestyle, Pregnancy, Pregnant