ਕਿਸੇ ਨੇ ਤੁਹਾਡੇ ਨਾਲ ਗ਼ਲਤ ਕੀਤਾ? ਇਹ ਤਰੀਕਾ ਅਪਣਾਓ, ਮਿਲੇਗੀ ਰਾਹਤ

ਕੀ ਕਿਸੇ ਨੇ ਤੁਹਾਨੂੰ ਮਾਨਸਿਕ ਤਕਲੀਫ਼ ਦਿੱਤੀ ਹੈ? ਕੀ ਤੁਹਾਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ? ਕੀ ਕਿਸੇ ਆਪਣੇ ਨੇ ਤੁਹਾਨੂੰ ਧੋਖਾ ਦਿੱਤਾ ਹੈ। ਤਾਂ ਇਨ੍ਹਾਂ ਸਾਰੀਆਂ ਗੱਲਾਂ ਦਾ ਇੱਕ ਹੱਲ ਹੈ, ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਯਕੀਨ ਮੰਨੋ ਇਹ ਤਰੀਕਾ ਅਪਣਾ ਕੇ ਤੁਹਾਨੂੰ ਰਾਹਤ ਤਾਂ ਮਿਲੇਗੀ ਹੀ, ਨਾਲ ਹੀ ਤੁਹਾਡੀ ਜ਼ਿੰਦਗੀ ਵਿੱਚ ਸਕੂਨ ਵੀ ਆਵੇਗਾ।

ਕਿਸੇ ਨੇ ਤੁਹਾਡੇ ਨਾਲ ਗ਼ਲਤ ਕੀਤਾ? ਇਹ ਤਰੀਕਾ ਅਪਣਾਓ, ਮਿਲੇਗੀ ਰਾਹਤ

 • Share this:
  forgiveness benefits on mental health : ਜੀਵਨ ਵਿੱਚ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਜਿਵੇਂ ਕਿ ਪਿਆਰ ਵਿੱਚ ਧੋਖਾ ਮਿਲਣਾ, ਕਿਸੇ ਅਜਿਹੇ ਇਨਸਾਨ ਵੱਲੋਂ ਤੁਹਾਡੇ ਨਾਲ ਗ਼ਲਤ ਕਰਨਾ ਜਿਸ ‘ਤੇ ਤੁਸੀਂ ਆਪਣੇ ਆਪ ਤੋਂ ਵੀ ਵੱਧ ਭਰੋਸਾ ਕਰਦੇ ਸੀ। ਇਹ ਸਾਰੀਆਂ ਗੱਲਾਂ ਤੁਹਾਡਾ ਦਿਲ ਤਾਂ ਤੋੜਦੀਆਂ ਹੀ ਹਨ, ਨਾਲ ਹੀ ਮਾਨਸਿਕ ਰੂਪ ਵਿੱਚ ਤੁਹਾਨੂੰ ਕਮਜ਼ੋਰ ਵੀ ਬਣਾਉਂਦੀਆਂ ਹਨ।

  ਪਰ ਇਸ ਸਮੱਸਿਆ ਦਾ ਇੱਕ ਹੱਲ ਹੈ। ਮਾਹਰਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਸਾਬਿਤ ਕਰਦੀਆਂ ਹਨ ਕਿ ਜੇਕਰ ਤੁਸੀਂ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰੋ ਜਿਨ੍ਹਾਂ ਨੇ ਤੁਹਾਨੂੰ ਕਦੇ ਨਾ ਕਦੇ ਕਿਸੇ ਵੀ ਤਰ੍ਹਾਂ ਦਾ ਦੁੱਖ ਪਹੁੰਚਾਇਆ ਹੋਵੇ, ਤਾਂ ਇਸ ਤਰ੍ਹਾਂ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਮਹਿਸੂਸ ਕਰੋਗੇ। ਕਿਸੇ ਨੂੰ ਮੁਆਫ਼ ਕਰਨ ਤੋਂ ਬਾਅਦ ਤੁਹਾਡੇ ਅੰਦਰ ਇੱਕ ਅਲੱਗ ਸਕੂਨ ਹੋਵੇਗਾ। ਤੁਹਾਡੇ ਅੰਦਰ ਪੌਜ਼ਿਟੀਵਿਟੀ ਆਵੇਗੀ ਅਤੇ ਤੁਸੀਂ ਖ਼ੁਦ ਨੂੰ ਹਲਕਾ ਮਹਿਸੂਸ ਕਰੋਗੇ।
  ਜੇ ਪ੍ਰੈਕਟਿਕਲ ਤਰੀਕੇ ਨਾਲ ਸੋਚਿਆ ਜਾਵੇ ਤਾਂ ਖ਼ੁਦ ਨਾਲ ਬੁਰਾ ਕਰਨ ਵਾਲਿਆਂ ਨੂੰ ਮੁਆਫ਼ ਕਰਨਾ ਅਸਾਨ ਨਹੀਂ ਹੁੰਦਾ।

  ਜਿਹੜੇ ਲੋਕਾਂ ਨੇ ਸਾਡੇ ਨਾਲ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤਰੀਕੇ ਨਾਲ ਗ਼ਲਤ ਕੀਤਾ ਹੋਵੇ। ਉਨ੍ਹਾਂ ਖ਼ਿਲਾਫ਼ ਦਿਲ ‘ਚ ਪੈਦਾ ਹੋਈ ਨਫ਼ਰਤ, ਰੋਸ ਅਤੇ ਵੈਰ ਭਾਵ ਨੂੰ ਬਾਹਰ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਇਹ ਫ਼ੈਸਲਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਯਕੀਨ ਮੰਨੋ ਜੇਕਰ ਤੁਸੀਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਵਧਣ ਦੀ ਚਾਹ ਰੱਖਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦਿਓ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੱਟ ਪਹੁੰਚਾਈ ਹੈ। ਇਨ੍ਹਾਂ 4 ਤਰੀਕਿਆਂ ਨੂੰ ਅਪਣਾ ਕੇ ਤੁਹਾਡੇ ਲਈ ਕਿਸੇ ਨੂੰ ਵੀ ਮੁਆਫ਼ ਕਰਨਾ ਅਸਾਨ ਹੋ ਜਾਵੇਗਾ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਬਹੁਤ ਅਸਾਨ ਹੈ, ਪਰ ਇੱਕ ਵਾਰ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਦੇਖੋ, ਫ਼ਿਰ ਦੇਖਿਓ ਤੁਹਾਡੇ ਜੀਵਨ ‘ਚ ਕਿੰਨੀ ਸ਼ਾਂਤੀ ਆਵੇਗੀ।

  ਕਿਸੇ ਨੂੰ ਮੁਆਫ਼ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਖ਼ੁਦ ਨੂੰ ਮਾਨਸਿਕ ਰੂਪ ‘ਚ ਤਿਆਰ

  ਮੁਆਫ਼ ਕਰਨਾ ਤੁਹਾਨੂੰ ਵੱਡਾ ਬਣਾਉਂਦਾ ਹੈ

  ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਕਿਸੇ ਨੂੰ ਮੁਆਫ਼ ਕਰਨ ਵਿੱਚ ਤੁਹਾਡਾ ਵੱਡਾਪਣ ਹੈ। ਇਹ ਤੁਹਾਨੂੰ ਆਪਣੇ ਆਪ ਹੀ ਵੱਡਾ ਬਣਾ ਦਿੰਦਾ ਹੈ। ਅਜਿਹਾ ਕਰਨ ਨਾਲ ਨਾ ਤਾਂ ਤੁਹਾਨੂੰ ਕੋਈ ਨੁਕਸਾਨ ਹੋਵੇਗਾ ਅਤੇ ਨਾ ਹੀ ਕਿਸੇ ਹੋਰ ਨੂੰ ਫ਼ਾਇਦਾ। ਇਸ ਨਾਲ ਤੁਹਾਡਾ ਹੀ ਫ਼ਾਇਦਾ ਹੈ। ਕਿਉਂਕਿ ਜਿਸ ਨੇ ਤੁਹਾਡੇ ਨਾਲ ਗ਼ਲਤ ਕੀਤਾ ਉਹ ਤਾਂ ਆਪਣੀ ਜ਼ਿੰਦਗੀ ਜੀ ਰਿਹਾ ਹੈ, ਪਰ ਤੁਸੀਂ ਆਪਣੇ ਆਪ ਵਿੱਚ ਘੁਲ ਕੇ ਸਿਰਫ਼ ਆਪਣਾ ਹੀ ਨੁਕਸਾਨ ਕਰ ਰਹੇ ਹੋ। ਇਸ ਕਰਕੇ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇਹ ਸਮਝਾਓ ਕਿ ਜੋ ਵੀ ਕੁੱਝ ਹੋਇਆ ਉਸ ਵਿੱਚ ਤੁਹਾਡੀ ਕੋਈ ਗ਼ਲਤੀ ਨਹੀਂ ਸੀ। ਜਿਸ ਨੇ ਤੁਹਾਡੇ ਨਾਲ ਗ਼ਲਤ ਕੀਤਾ ਉਸ ਦੀ ਗ਼ਲਤੀ ਹੈ। ਇਸ ਕਰਕੇ ਤੁਹਾਨੂੰ ਬੁਰਾ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ ਹੈ।

  ਪੌਜ਼ੀਟਿਵ ਸੋਚ ਰੱਖੋ

  ਜੇਕਰ ਤੁਸੀਂ ਮੁਆਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋਗੇ, ਤਾਂ ਤੁਹਾਨੂੰ ਮੁਆਫ਼ ਕਰਨ ‘ਦ ਕਾਫ਼ੀ ਮਦਦ ਮਿਲੇਗੀ। ਹਾਲਾਂਕਿ ਇਹ ਅਸਾਨ ਨਹੀਂ ਹੁੰਦਾ। ਜਿਸ ਨਾਲ ਗ਼ਲਤ ਹੋਇਆ ਹੋਵੇ, ਉਸ ਦੇ ਦਿਲ ‘ਤੇ ਕੀ ਬੀਤਦੀ ਹੈ ਸਿਰਫ਼ ਉਸ ਨੂੰ ਹੀ ਪਤਾ ਹੁੰਦਾ ਹੈ। ਪਰ ਇਸ ਦੇ ਬਾਵਜੂਦ ਤੁਹਾਨੂੰ ਪੌਜ਼ੀਟਿਵ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਜੀਵਨ ‘ਚ ਸਕੂਨ ਤੇ ਸ਼ਾਂਤੀ ਲੈ ਕੇ ਆਓਗੇ। ਇਸ ਵਿੱਚ ਥੋੜ੍ਹਾ ਵਕਤ ਲੱਗੇਗਾ, ਪਰ ਯਕੀਨ ਮੰਨੋ ਕਿ ਕਿਸੇ ਨੂੰ ਮੁਆਫ਼ ਕਰਨ ਤੋਂ ਬਾਅਦ ਤੁਸੀਂ ਆਪਣੀ ਰੂਹ ‘ਚ ਪੌਜ਼ੀਟਿਵ ਮਹਿਸੂਸ ਕਰੋਗੇ।

  ਦੂਜੇ ਦੀ ਨਹੀਂ, ਆਪਣੀ ਪਰਵਾਹ ਕਰੋ

  ਦੂਜੇ ਨੇ ਤੁਹਾਡੇ ਨਾਲ ਕੀ ਕੀਤਾ, ਇਸ ਦੀ ਪਰਵਾਹ ਛੱਡ ਕੇ ਆਪਣੇ ਆਪ ਬਾਰੇ ਸੋਚੋ। ਤੁਸੀਂ ਬਹੁਤ ਸਮਾਂ ਕਿਸੇ ਅਜਿਹੇ ਇਨਸਾਨ ਬਾਰੇ ਸੋਚਿਆ ਜਿਸ ਨੇ ਤੁਹਾਡੇ ਨਾਲ ਗ਼ਲਤ ਕੀਤਾ। ਪਰ ਹੁਣ ਇਸ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰਨ ਲਈ ਤੁਹਾਨੂੰ ਇਹ ਕਰਨਾ ਹੈ ਕਿ ਆਪਣੇ ਆਪ ਲਈ ਸਮਾਂ ਕੱਢਣਾ ਹੈ, ਇਸ ਪ੍ਰੋਸੈੱਸ ਨੂੰ ਅੰਗਰੇਜ਼ੀ ਵਿੱਚ ਸੈਲਫ਼ ਲਵ ਟਾਈਮ ਕਹਿੰਦੇ ਹਨ। ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਮਿਲਦੀ ਹੈ, ਉਹ ਸਭ ਕੁੱਝ ਕਰੋ ਜਿਸ ਨਾਲ ਤੁਸੀਂ ਪੌਜ਼ੀਟਿਵ ਮਹਿਸੂਸ ਕਰਦੇ ਹੋ।ਯਕੀਨ ਮੰਨੋ ਸੈਲਫ਼ ਲਵ ਤੁਹਾਨੂੰ ਖ਼ੁਦ ਨਾਲ ਪਿਆਰ ਕਰਨ ‘ਚ ਮਦਦ ਕਰੇਗਾ, ਇਸ ਨਾਲ ਦੂਜਿਆਂ ਨੂੰ ਮੁਆਫ਼ ਕਰਨਾ ਅਸਾਨ ਹੋ ਜਾਵੇਗਾ।

  ਖ਼ੁਦ ਨੂੰ ਪਹਿਲਾਂ ਮੁਆਫ਼ ਕਰੋ

  ਜਦੋਂ ਕੋਈ ਸਾਡਾ ਦਿਲ ਤੋੜਦਾ ਹੈ ਤਾਂ ਅਸੀਂ ਕਈ ਵਾਰ ਇਹ ਸੋਚਣ ਲੱਗ ਜਾਂਦੇ ਹਾਂ ਕਿ “ਮੇਰੀ ਹੀ ਗ਼ਲਤੀ ਸੀ, ਜੋ ਮੈਂ ਉਸ ‘ਤੇ ਅੰਨ੍ਹਾ ਵਿਸ਼ਵਾਸ ਕੀਤਾ, ਮੇਰੀ ਗ਼ਲਤੀ ਸੀ ਕਿ ਮੈਂ ਇਨ੍ਹਾਂ ਪਿਆਰ ਕੀਤਾ”। ਜੇਕਰ ਤੁਸੀਂ ਇਸ ਸੋਚ ‘ਚੋਂ ਬਾਹਰ ਨਹੀਂ ਨਿਕਲੋਗੇ, ਤਾਂ ਆਪਣੇ ਆਪ ਨੂੰ ਗੁਨੇਹਗਾਰ ਸਮਝਣ ਲੱਗ ਜਾਓਗੇ। ਇਹ ਸਹੀ ਤਰੀਕਾ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਖ਼ੁਦ ਨੂੰ ਮੁਆਫ਼ ਕਰਨਾ ਚਾਹੀਦਾ ਹੈ। ਇਹ ਸੋਚੋ ਕਿ ਜੋ ਵੀ ਕੁੱਝ ਹੋਇਆ ਉਹ ਤਾਂ ਕਿਸੇ ਦੇ ਨਾਲ ਵੀ ਹੋ ਸਕਦਾ ਹੈ, ਇਸ ਲਈ ਤੁਸੀਂ ਹਰਗਿਜ਼ ਜ਼ਿੰਮੇਵਾਰ ਨਹੀਂ ਹੋ। ਇਸ ਨਾਲ ਤੁਹਾਨੂੰ ਕਾਫ਼ੀ ਮਦਦ ਮਿਲੇਗੀ ਅਤੇ ਤੁਸੀਂ ਆਪਣੇ ਅੰਦਰ ਸ਼ਾਂਤੀ ਮਹਿਸੂਸ ਕਰੋਗੇ।

  (Disclaimer: ਇਸ ਲੇਖ ਵਿੱਚ ਦਿੱਤੀਆਂ ਗਈਆਂ ਜਾਣਕਾਰੀਆਂ ਅਤੇ ਸੂਚਨਾਵਾਂ ਆਮ ਜਾਣਕਾਰੀਆਂ ‘ਤੇ ਆਧਾਰਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਗੱਲਾਂ ‘ਤੇ ਅਮਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਬੰਧਤ ਵਿਸ਼ੇ ਦੇ ਮਾਹਰ ਤੋਂ ਸਲਾਹ ਲਈ ਜਾਵੇ।)
  Published by:Amelia Punjabi
  First published:
  Advertisement
  Advertisement