
ਸਵੇਰੇ ਦੀ ਕਸਰਤ ਮੋਟਾਪਾ, ਸ਼ਾਮ ਦੀ ਕਸਰਤ ਬਲੱਡ ਸ਼ੂਗਰ ਘਟਉਣ 'ਚ ਮਦਦਗਾਰ: Study
ਅੱਜਕਲ ਅਸੀਂ ਆਪਣੀ ਜ਼ਿੰਦਗੀ ਨੂੰ ਇੰਨਾ ਵਿਅਸਤ ਬਣਾ ਲਿਆ ਹੈ ਕਿ ਸਾਨੂੰ ਲਗਦਾ ਹੈ ਕਿ ਕਿਸੇ ਵੀ ਨਿੱਜੀ ਕੰਮ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਹੈ। ਅਸੀਂ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਾਂ, ਪਰ ਸਮਝ ਨਹੀਂ ਆਉਂਦਾ ਕਿ ਇਹ ਕਦੋਂ ਕਰਨਾ ਹੈ।
ਹਾਲਾਂਕਿ ਕਸਰਤ ਕਰਨ ਦਾ ਕੋਈ ਖਾਸ ਸਮਾਂ ਨਹੀਂ ਹੈ ਪਰ ਜੇਕਰ ਅਸੀਂ ਹਰ ਰੋਜ਼ ਇਸ ਨੂੰ ਸਹੀ ਸਮੇਂ 'ਤੇ ਕਰੀਏ ਤਾਂ ਇਹ ਜ਼ਿਆਦਾ ਅਸਰਦਾਰ ਹੋ ਸਕਦੀ ਹੈ। ਆਮ ਤੌਰ 'ਤੇ ਸਵੇਰੇ ਜਲਦੀ ਉੱਠਣ ਵਾਲਿਆਂ ਲਈ ਸਵੇਰ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ, ਪਰ ਜਿਹੜੇ ਲੋਕ ਸ਼ਾਮ ਨੂੰ ਵਿਹਲੇ ਹੁੰਦੇ ਹਨ, ਉਨ੍ਹਾਂ ਲਈ ਸ਼ਾਮ ਵਧੀਆ ਸਮਾਂ ਹੈ। ਪਰ ਜੇ ਅਸੀਂ ਆਪਣੇ ਸਰੀਰ ਦੇ ਲਾਭਾਂ ਬਾਰੇ ਸੋਚੀਏ, ਤਾਂ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ।
ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਸਾਨੂੰ ਦਿਨ ਵਿਚ ਕਸਰਤ ਕਦੋਂ ਕਰਨੀ ਚਾਹੀਦੀ ਹੈ? ਦੈਨਿਕ ਭਾਸਕਰ ਅਖਬਾਰ ਨੇ ਨਿਊਯਾਰਕ ਟਾਈਮਜ਼ ਦੇ ਹਵਾਲੇ ਨਾਲ ਪ੍ਰਕਾਸ਼ਿਤ ਆਪਣੀ ਖਬਰ ਵਿਚ ਲਿਖਿਆ ਹੈ ਕਿ ਨਿਊਯਾਰਕ ਦੇ ਕੁਝ ਵਿਗਿਆਨੀ ਪਿਛਲੇ ਤਿੰਨ ਸਾਲਾਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ।
ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਸਵੇਰ ਦੀ ਕਸਰਤ ਕਰਨ ਨਾਲ ਲੋਕਾਂ 'ਚ ਬਹੁਤ ਜ਼ਿਆਦਾ ਫੈਟ ਬਰਨ ਹੁੰਦੀ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ।
ਇੰਝ ਕੀਤਾ ਗਿਆ ਅਧਿਐਨ : ਸਾਲ 2020 ਦੇ ਅਧਿਐਨ ਅਨੁਸਾਰ ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ਵਿੱਚ ਦਿਨ ਵਿੱਚ ਤਿੰਨ ਵਾਰ ਕਸਰਤ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ, ਜਦਕਿ ਜਦੋਂ ਉਹੀ ਲੋਕ ਦੁਪਹਿਰ ਅਤੇ ਸ਼ਾਮ ਨੂੰ ਕਸਰਤ ਕਰਦੇ ਹਨ ਤਾਂ ਉਨ੍ਹਾਂ ਦੀ ਬਲੱਡ ਸ਼ੂਗਰ ਹੋਰ ਵੀ ਘੱਟ ਜਾਂਦੀ ਹੈ।
ਵਿਗਿਆਨੀਆਂ ਦਾ ਇਹ ਅਧਿਐਨ ਮਨੁੱਖੀ ਸਮੂਹਾਂ ਅਤੇ ਚੂਹਿਆਂ 'ਤੇ ਆਧਾਰਿਤ ਹੈ। ਯੂਨੀਵਰਸਿਟੀ ਆਫ ਮਿਨੇਸੋਟਾ ਦੀ ਪ੍ਰੋਫੈਸਰ ਲੀਜ਼ਾ ਚਾਉ ਦਾ ਕਹਿਣਾ ਹੈ ਕਿ ਅਧਿਐਨ ਅਜੇ ਜਾਰੀ ਹੈ। ਅਜਿਹੇ 'ਚ ਦਿਨ 'ਚ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।
ਸੈੱਲ ਦਿਨ ਤੇ ਰਾਤ ਤੱਕ ਵੱਖਰੇ ਢੰਗ ਨਾਲ ਕੰਮ ਕਰਦੇ ਹਨ : ਪ੍ਰੋ: ਲੀਜ਼ਾ ਚੋਅ ਅਨੁਸਾਰ ਸਰੀਰ ਦੇ ਸੈੱਲ ਦਿਨ ਅਤੇ ਰਾਤ ਵਿੱਚ ਵੱਖ-ਵੱਖ ਤਰੀਕੇ ਨਾਲ ਕੰਮ ਕਰਦੇ ਹਨ। ਸਰੀਰ ਵਿੱਚ ਮੈਟਾਬੋਲਿਜ਼ਮ ਹਰ ਪਹਿਰ ਵਿੱਚ ਵੱਖਰਾ ਹੁੰਦਾ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਦਾ ਅਧਿਐਨ ਕਰ ਰਹੇ ਹਨ। ਕਸਰਤ ਦੇ ਪਹਿਲੂ ਨੂੰ ਵੀ ਹਾਲ ਹੀ ਦੇ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।