
ਸਰਦੀਆਂ ਵਿੱਚ ਸਕਿਨ ਤੇ ਵਾਲ ਸਿਹਤਮੰਦ ਰੱਖਣੇ ਹਨ ਤਾਂ ਖਾਓ ਕਾਲੇ ਤਿਲ
ਸਰਦੀਆਂ ਵਿੱਚ ਕਾਲੇ ਤਿਲ ਦਾ ਸੇਵਨ ਸਕਿਨ ਤੇ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹੈਲਥਲਾਈਨ ਦੀ ਖਬਰ ਮੁਤਾਬਕ ਕਾਲੇ ਤਿਲਾਂ 'ਚ ਆਇਰਨ, ਜ਼ਿੰਕ, ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਕਿਨ ਤੇ ਵਾਲਾਂ ਦੇ ਸੈੱਲਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਸਾਬਤ ਹੁੰਦੇ ਹਨ। ਕਾਲੇ ਤਿਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਕਾਲੇ ਤਿਲਾਂ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ, ਫਾਈਬਰ, ਕੈਲਸ਼ੀਅਮ, ਮੈਗਨੀਜ਼, ਫਾਸਫੋਰਸ, ਤਾਂਬਾ, ਮੈਂਗਨੀਜ਼, ਆਇਰਨ, ਜ਼ਿੰਕ, ਸੈਚੁਰੇਟਿਡ ਫੈਟ, ਮੋਨੋਸੈਚੁਰੇਟਿਡ ਫੈਟ ਆਦਿ ਪਾਏ ਜਾਂਦੇ ਹਨ। ਕਾਲੇ ਤਿਲ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਕਾਲੇ ਤਿਲ ਦੀ ਵਰਤੋਂ ਆਯੁਰਵੇਦ ਵਿੱਚ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਤਿਲਾਂ ਦੀ ਕਾਸ਼ਤ ਭਰਪੂਰ ਮਾਤਰਾ ਵਿੱਚ ਕੀਤੀ ਜਾਂਦੀ ਹੈ। ਚਾਹੇ ਤਿਲ ਲੱਡੂ ਹੋਵੇ ਜਾਂ ਤਿਲ ਦੀ ਚਿੱਕੀ (ਗੱਚਕ), ਇਸ ਨੂੰ ਸਰਦੀਆਂ ਦੇ ਮੌਸਮ 'ਚ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਾਲੇ ਤਿਲ ਦਾ ਸੇਵਨ ਕਰਨ ਦੇ ਕੀ ਫਾਇਦੇ ਹਨ।
ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਕਾਲੇ ਤਿਲ : ਕਾਲੇ ਤਿਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਐਂਟੀਆਕਸੀਡੈਂਟ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਹ ਸਰੀਰ ਨੂੰ ਆਕਸੀਟੇਟਿਵ ਤਣਾਅ ਤੋਂ ਬਚਾਉਂਦੇ ਹਨ। ਲੰਬੇ ਸਮੇਂ ਤੱਕ ਆਕਸੀਡੇਟਿਵ ਤਣਾਅ ਸ਼ੂਗਰ, ਦਿਲ ਦੀ ਬਿਮਾਰੀ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਸਾਰੀਆਂ ਕਿਸਮਾਂ ਦੇ ਤਿਲਾਂ ਵਿੱਚ ਆਕਸੀਡੇਟਿਵ ਤਣਾਅ ਤੋਂ ਬਚਾਉਣ ਦੀ ਸਮਰੱਥਾ ਹੁੰਦੀ ਹੈ, ਪਰ ਕਾਲੇ ਤਿਲਾਂ ਵਿੱਚ ਇਹ ਵਧੇਰੇ ਮਾਤਰਾ ਵਿੱਚ ਹੁੰਦੀ ਹੈ।
ਸਿਹਤਮੰਦ ਵਾਲਾਂ ਅਤੇ ਸਕਿਨ ਲਈ ਖਾਓ ਕਾਲੇ ਤਿਲ : ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਾਲੇ ਤਿਲ ਵਿੱਚ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਅਲਟਰਾਵਾਇਲਟ ਕਿਰਨਾਂ ਖਤਰਨਾਕ ਹੁੰਦੀਆਂ ਹਨ। ਇਹ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਸਕਿਨ ਦੀ ਏਜਿੰਗ ਦਾ ਕਾਰਨ ਬਣਦੀਆਂ ਹਨ। ਅਲਟਰਾਵਾਇਲਟ ਕਿਰਨਾਂ ਕਾਰਨ ਕੈਂਸਰ ਹੋ ਸਕਦਾ ਹੈ। ਹਾਲ ਹੀ 'ਚ ਹੋਏ ਇਕ ਅਧਿਐਨ 'ਚ ਪਤਾ ਲੱਗਾ ਹੈ ਕਿ ਸੱਟ ਲੱਗਣ 'ਤੇ ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਦਰਦ 'ਚ ਕਾਫੀ ਰਾਹਤ ਮਿਲਦੀ ਹੈ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਕਾਲੇ ਤਿਲ ਵਾਲਾਂ ਅਤੇ ਸਕਿਨ ਨੂੰ ਸਿਹਤਮੰਦ ਰੱਖਦੇ ਹਨ।
ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਦੇ ਹਨ : ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ 3.5 ਗ੍ਰਾਮ ਕਾਲੇ ਤਿਲ ਦਾ ਸੇਵਨ ਕਰਨ ਨਾਲ ਚਾਰ ਹਫ਼ਤਿਆਂ ਵਿੱਚ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਖੋਜ ਪੱਤਰਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਕਾਲੇ ਤਿਲ ਬਲੱਡ ਪ੍ਰੈਸ਼ਰ ਦੇ ਸੁਧਾਰ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤਿਲਾਂ 'ਚ ਮੌਜੂਦ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਸੇਲੇਨੀਅਮ ਦਿਲ ਨੂੰ ਕਈ ਬੀਮਾਰੀਆਂ ਦੇ ਖਤਰੇ ਤੋਂ ਬਚਾਉਣ 'ਚ ਮਦਦ ਕਰਦਾ ਹੈ।
ਕਬਜ਼ ਦਾ ਇਲਾਜ ਹੈ ਕਾਲੇ ਤਿਲ : ਕਾਲੇ ਤਿਲਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਅਤੇ ਅਨਸੈਚੁਰੇਟਿਡ ਚਰਬੀ ਹੁੰਦੀ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੀ ਹੈ। ਕਾਲੇ ਤਿਲਾਂ ਦਾ ਤੇਲ ਪੇਟ 'ਚੋਂ ਕੀੜੇ ਕੱਢਣ ਅਤੇ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।