Home /News /lifestyle /

ਅਧਿਐਨ 'ਚ ਦਾਅਵਾ : ਸਮਾਜਕ ਮੇਲਜੋਲ ਨਾਲ ਵੱਧਦੀ ਹੈ ਦਿਮਾਗੀ ਸ਼ਕਤੀ

ਅਧਿਐਨ 'ਚ ਦਾਅਵਾ : ਸਮਾਜਕ ਮੇਲਜੋਲ ਨਾਲ ਵੱਧਦੀ ਹੈ ਦਿਮਾਗੀ ਸ਼ਕਤੀ

ਅਧਿਐਨ 'ਚ ਦਾਅਵਾ : ਸਮਾਜਕ ਮੇਲਜੋਲ ਨਾਲ ਵੱਧਦੀ ਹੈ ਦਿਮਾਗੀ ਸ਼ਕਤੀ

ਅਧਿਐਨ 'ਚ ਦਾਅਵਾ : ਸਮਾਜਕ ਮੇਲਜੋਲ ਨਾਲ ਵੱਧਦੀ ਹੈ ਦਿਮਾਗੀ ਸ਼ਕਤੀ

ਸਾਰੇ ਸਵਾਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਜੋ ਲੋਕ ਸਮਾਜਿਕ ਤੌਰ 'ਤੇ ਇਕ-ਦੂੱਜੇ ਨਾਲ ਜੁੜੇ ਹੋਏ ਸਨ ਉਨ੍ਹਾਂ ਦਾ ਦਿਮਾਗ ਬੁੱਢਾਪੇ ਦੀ ਉਮਰ ਵਿੱਚ ਵੀ ਜਿਆਦਾ ਤੰਦਰੁਸਤ ਸੀ ਅਤੇ ਉਨ੍ਹਾਂ ਨੂੰ ਹੋਰਾਂ ਨਾਲੋਂ ਬਿਹਤਰ ਗਿਆਨ ਹੈ ਕਿਉਂਕਿ ਉਹ ਦੁੱਜਿਆਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦੇ ਸਨ ਤੇ ਉਨ੍ਹਾਂ ਨੂੰ ਚੰਗੀਆਂ ਸਲਾਹਾਂ ਦਿੰਦੇ ਹਨ।

ਹੋਰ ਪੜ੍ਹੋ ...
  • Share this:
ਅੱਜ ਦੇ ਤਕਨੀਕੀ ਦੌਰ ਵਿੱਚ ਕਿਸੇ ਕੋਲ ਵੀ ਇੱਕ-ਦੂੱਜੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕੋਈ ਇੰਟਰਨੈੱਟ ਦੀ ਦੁਨੀਆ ਵਿੱਚ ਉਲਝਿਆ ਰਹਿੰਦਾ ਹੈ। ਇਨਸਾਨ ਇਹ ਭੁੱਲ ਗਿਆ ਹੈ ਕਿ ਸਮਾਜਿਕ ਮੇਲ-ਜੋਲ ਉਸਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਦਰਅਸਲ ਸਮਾਜ ਵਿੱਚ ਰਹਿੰਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਨਾਲ ਸਾਡੇ ਦਿਮਾਗ ਦਾ ਵਿਕਾਸ ਹੁੰਦਾ ਹੈ।

ਇਹ ਗੱਲ ਇੱਕ ਅਧਿਐਨ ਤੋਂ ਵੀ ਸਾਹਮਣੇ ਆਈ ਹੈ ਕਿ ਜੇਕਰ ਤੁਹਾਡਾ ਸਮਾਜਿਕ ਮੇਲ-ਜੋਲ ਚੰਗਾ ਹੈ ਤੇ ਤੁਸੀਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਉਨ੍ਹਾਂ ਨੂੰ ਚੰਗੀਆਂ ਸਲਾਹਾਂ ਦਿੰਦੇ ਹੋ, ਤਾਂ ਤੁਹਾਡਾ ਦਿਮਾਗ ਲੰਮੇ ਸਮੇਂ ਤੱਕ ਤੰਦਰੁਸਤ ਰਹਿ ਸਕਦਾ ਹੈ। ਇਸ ਦੇ ਨਾਲ ਯਾਦਦਾਸ਼ਤ ਹੋਰ ਮਜਬੂਤ ਹੋਵੇਗੀ ਤੇ ਬੁੱਢਾਪੇ ਤੱਕ ਦਿਮਾਗੀ ਤੰਦਰੁਸਤੀ ਰਹੇਗੀ।

ਜਿਆਦਾਤਰ ਦੇਖਿਆ ਗਿਆ ਹੈ ਕਿ 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਦੀ ਯਾਦਾਸ਼ਤ ਕਮਜ਼ੋਰ ਹੋਣ ਲੱਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਚੀਜ਼ਾਂ ਵੀ ਯਾਦ ਨਹੀਂ ਰਹਿੰਦੀਆਂ। ਇਸਦੇ ਨਾਲ ਉਹ ਆਪਣੀ ਮਾਨਸਿਕ ਧਾਰਨਾ ਨੂੰ ਵੀ ਗੁਆਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਐਨ ਦਾ ਕਹਿਣਾ ਹੈ ਕਿ ਇਹ ਸਭ ਮਾਨਸਿਕ ਬਿਮਾਰੀਆਂ ਤੋਂ ਬਚਣ ਲਈ ਜੇਕਰ ਤੁਸੀਂ ਹੁਣ ਵੀ ਸਮਾਜਿਕ ਮੇਲ-ਜੋਲ ਵਧਾਓਗੇ ਤਾਂ ਤੁਹਾਡਾ ਇਨ੍ਹਾਂ ਸਭ ਤੋਂ ਬਚਾਅ ਹੋ ਸਕਦਾ ਹੈ।

ਐਚਟੀ ਦੀ ਖਬਰ ਦੇ ਅਨੁਸਾਰ, ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਸਮਾਜ ਪ੍ਰਤੀ ਸਕਾਰਾਤਮਕ ਰਵੱਈਆ ਰੱਖਦੇ ਹੋ ਅਤੇ ਦੂਜਿਆਂ ਦੀ ਗੱਲ ਬਾਤ ਧਿਆਨ ਨਾਲ ਸੁਣਦੇ ਹੋ ਤਾਂ ਤੁਹਾਡਾ ਮਾਨਸਿਕ ਸੰਤੁਲਨ ਲੰਬੇ ਸਮੇਂ ਤੱਕ ਬਰਕਰਾਰ ਰਹੇਗਾ ਅਤੇ ਬੁਢਾਪੇ ਤੱਕ ਬੋਧਿਕ ਧਾਰਨਾ ਬਣੀ ਰਹੇਗੀ। ਜਿਹੜੇ ਲੋਕ ਐਕਟਿਵ ਲਿਸਨਰ ਹੁੰਦੇ ਹਨ, ਉਹਨਾਂ ਵਿੱਚ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਦੁੱਜਿਆਂ ਨਾਲ ਗੱਲ ਕਰਨ ਦੀ ਤਲਬ : ਜਾਮਾ ਨੈੱਟਵਰਕ ਓਪਨ ਦੀ ਰਿਪੋਰਟ ਮੁਤਾਬਿਕ ਖੋਜਕਰਤਾਵਾਂ ਨੂੰ ਇਹ ਪਤਾ ਲੱਗਿਆ ਹੈ ਕਿ ਜੇਕਰ ਤੁਹਾਡੀ ਕਿਸੇ ਨਾਲ ਗੱਲ ਕਰਨ ਦੀ ਇੱਛਾ ਹੋਵੇ ਜਾਂ ਫਿਰ ਕਿਸੇ ਹੋਰ ਵਿਅਕਤੀ ਦੀ ਤੁਹਾਡੇ ਨਾਲ ਗੱਲ ਕਰਨ ਦੀ ਤਲਬ ਹੋਵੇ ਤਾਂ ਤੁਹਾਨੂੰ ਉਨ੍ਹਾਂ ਨਾਲ ਗੱਲ-ਬਾਤ ਕਰਨੀ ਚਾਹੀਦੀ ਹੈ। ਇਸ ਨਾਲ ਉਸ ਵਿਅਕਤੀ ਨੂੰ ਤੇ ਤੁਹਾਨੂੰ ਵੀ ਸੁਕੂਨ ਮਿਲੇਗਾ।

ਵਿਅਕਤੀ ਦੇ ਸਮਾਜਿਕ ਸਰੋਕਾਰ ਦਾ ਵਿਸ਼ਲੇਸ਼ਣ
ਅਮਰੀਕਾ ਦੇ ਫ੍ਰੇਮਿੰਗਮ ਹਾਰਟ ਸਟੱਡੀ (FHS) ਦੇ ਇਸ ਅਧਿਐਨ ਵਿੱਚ 2,171 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦੀ ਔਸਤ ਉਮਰ 63 ਸਾਲ ਦੇ ਕਰੀਬ ਸੀ। ਲੰਬੇ ਸਮੇਂ ਤੱਕ ਕੀਤੇ ਗਏ ਇਸ ਅਧਿਐਨ ਵਿੱਚ ਭਾਗੀਦਾਰਾਂ ਤੋਂ ਵੱਖ-ਵੱਖ ਜਾਨਕਾਰੀਆਂ ਜੁਟਾਈਆਂ ਗਈਆਂ ਸਨ। ਜਿਸ ਤੋਂ ਇਹ ਪਤਾ ਲੱਗਿਆ ਕਿ ਉਹ ਭਾਗੀਦਾਰ ਸਮਾਜਿਕ ਮੇਲ-ਜੋਲ ਵਧਾਉਂਦੇ ਹਨ ਜਾਂ ਨਹੀਂ।

ਇਸ ਤੋਂ ਇਲਾਵਾ ਕੁਝ ਸਵਾਲਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਉਹ ਲੋਕਾਂ ਦੀ ਗੱਲਾਂ ਨੂੰ ਕਿਸ ਤਰ੍ਹਾਂ ਸੁਣਦੇ ਹਨ, ਉਨ੍ਹਾਂ ਨੂੰ ਕਿਹੋ ਜਿਹੀ ਸਲਾਹ ਦਿੰਦੇ ਹਨ, ਜੋ ਲੋਕ ਭਾਵਨਾਤਮਕ ਰੂਪ ਤੋਂ ਉਨ੍ਹਾਂ ਨਾਲ ਜੁੜੇ ਹੋਏ ਸਨ ਉਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਕਿਸ ਪ੍ਰਕਾਰ ਦਾ ਸੰਪਰਕ ਸੀ ਅਤੇ ਪ੍ਰੇਮ ਭਾਵਨਾ ਉਨ੍ਹਾਂ ਦੇ ਜੀਵਨ ਵਿੱਚ ਕਿੰਨੀ ਮਹੱਤਵਪੂਰਨ ਹੈ।

ਇਨ੍ਹਾਂ ਸਾਰੇ ਸਵਾਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਜੋ ਲੋਕ ਸਮਾਜਿਕ ਤੌਰ 'ਤੇ ਇਕ-ਦੂੱਜੇ ਨਾਲ ਜੁੜੇ ਹੋਏ ਸਨ ਉਨ੍ਹਾਂ ਦਾ ਦਿਮਾਗ ਬੁੱਢਾਪੇ ਦੀ ਉਮਰ ਵਿੱਚ ਵੀ ਜਿਆਦਾ ਤੰਦਰੁਸਤ ਸੀ ਅਤੇ ਉਨ੍ਹਾਂ ਨੂੰ ਹੋਰਾਂ ਨਾਲੋਂ ਬਿਹਤਰ ਗਿਆਨ ਹੈ ਕਿਉਂਕਿ ਉਹ ਦੁੱਜਿਆਂ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਦੇ ਸਨ ਤੇ ਉਨ੍ਹਾਂ ਨੂੰ ਚੰਗੀਆਂ ਸਲਾਹਾਂ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਦੁੱਜਿਆਂ ਨਾਲੋਂ ਚੰਗੀ ਯਾਦਾਸ਼ਤ ਮੰਨੀ ਗਈ ਹੈ।
Published by:Amelia Punjabi
First published:

Tags: Family, Furever Friends, Lifestyle, Mental health, Relationships

ਅਗਲੀ ਖਬਰ