ਜੇ ਤੰਦਰੁਸਤ ਰਹਿਣਾ ਹੈ ਤਾਂ ਖੁਰਾਕ ਵਿੱਚ ਸ਼ਾਮਲ ਕਰੋ ਇਹ 5 ਕੌੜੀਆਂ ਚੀਜ਼ਾਂ

ਜੇ ਤੰਦਰੁਸਤ ਰਹਿਣਾ ਹੈ ਤਾਂ ਖੁਰਾਕ ਵਿੱਚ ਸ਼ਾਮਲ ਕਰੋ ਇਹ 5 ਕੌੜੀਆਂ ਚੀਜ਼ਾਂ

ਜੇ ਤੰਦਰੁਸਤ ਰਹਿਣਾ ਹੈ ਤਾਂ ਖੁਰਾਕ ਵਿੱਚ ਸ਼ਾਮਲ ਕਰੋ ਇਹ 5 ਕੌੜੀਆਂ ਚੀਜ਼ਾਂ

  • Share this:
Bitter Foods Benefits: ਕੌੜੇ ਭੋਜਨ ਆਮ ਤੌਰ 'ਤੇ ਵਿਟਾਮਿਨਾਂ, ਖਣਿਜਾਂ, ਅਤੇ ਰੇਸ਼ੇ ਦੀ ਉੱਚ ਮਾਤਰਾ ਨਾਲ ਭਰੇ ਹੁੰਦੇ ਹਨ ਜੋ ਬਿਮਾਰੀਆਂ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਅੰਤੜੀਆਂ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ। ਆਪਣੀ ਖੁਰਾਕ ਵਿੱਚ ਵਧੇਰੇ ਕੌੜੇ ਭੋਜਨ ਸ਼ਾਮਲ ਕਰੋ ਕਿਉਂਕਿ ਇਹ ਬਹੁਤ ਪੌਸ਼ਟਿਕ ਹਨ ਅਤੇ ਇਸ ਤਰ੍ਹਾਂ ਤੁਹਾਡੀ ਸਿਹਤ ਨੂੰ ਲੁਧਾਰਨ ਵਿੱਚ ਮਦਦ ਕਰਦੇ ਹਨ।

ਮੇਥੀ ਦਾਨਾ

ਮੇਥੀ ਦਾਨੇ ਵਿੱਚ ਖਣਿਜ, ਵਿਟਾਮਿਨ ਤੇ ਘੁਲਣਸ਼ੀਲ ਡਾਈਟਰੀ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਮੇਥੀ ਦੇ ਬੀਜਾਂ ਦਾ ਸੇਵਨ ਖੂਨ ਵਿੱਚ ਚੀਨੀ ਦੇ ਪੱਧਰ (Blood sugar)ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸਰੀਰ ਵਿੱਚ ਜਮ੍ਹਾਂ ਹੋਣ ਵਾਲੀ ਚਰਬੀ ਨੂੰ ਮੇਥੀ ਨਾਲ ਰੋਕਿਆ ਜਾ ਸਕਦਾ ਹੈ।

ਕਰੇਲਾ

ਕਰੇਲਾ ਸਵਾਦ ਵਿੱਚ ਕੌੜਾ ਲੱਗ ਸਕਦਾ ਹੈ, ਪਰ ਇਸ ਦੇ ਲਾਭ ਨਿਸ਼ਚਤ ਤੌਰ 'ਤੇ ਬਹੁਤ ਜ਼ਿਆਦਾ ਹੁੰਦੇ ਹਨ। ਕਰੇਲੇ ਵਿੱਚ ਫਾਸਫੋਰਸ ਲੋੜੀਂਦੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਕਫ, ਕਬਜ਼ ਅਤੇ ਪਾਚਨ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਕਰੇਲੇ ਦਾ ਜੂਸ ਪੀਣ ਨਾਲ ਜਿਗਰ ਮਜ਼ਬੂਤ ਹੁੰਦਾ ਹੈ ਤੇ ਜਿਗਰ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਇਹ ਡਾਇਬਿਟੀਜ਼ ਨੂੰ ਕੰਟਰੋਲ ਕਰਨ ਵਿੱਚ ਵੀ ਬਹੁਤ ਮਦਦਗਾਰ ਹੈ।

ਗ੍ਰੀਨ ਟੀ

ਜ਼ਿਆਦਾਤਰ ਲੋਕ ਚਾਹ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ ਅਤੇ ਜਦੋਂ ਚਾਹ ਦੇ ਸਭ ਤੋਂ ਸਿਹਤਮੰਦ ਵਿਕਲਪ ਦੀ ਗੱਲ ਆਉਂਦੀ ਹੈ, ਤਾਂ ਗ੍ਰੀਨ ਟੀ ਦਾ ਨਾਮ ਸਭ ਤੋਂ ਪਹਿਲਾਂ ਹੁੰਦਾ ਹੈ। ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਅਤੇ ਫਾਇਦੇਮੰਦ ਪੌਲੀਫੇਨੋਲ ਭਰਪੂਰ ਮਾਤਰਾ ਚ ਹੁੰਦੇ ਹਨ। ਗ੍ਰੀਨ ਟੀ ਦਾ ਸੇਵਨ ਕੈਂਸਰ ਜਿਹੀਆਂ ਕਈ ਖਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ।ਭਾਰ ਘਟਾਉਣ 'ਚ ਗ੍ਰੀਨ ਟੀ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਪੱਤੇਦਾਰ ਸਬਜ਼ੀਆਂ

ਪੱਤੇਦਾਰ ਸਬਜ਼ੀਆਂ ਦੇ ਲਾਭ ਦੀ ਗੱਲ ਆਉਂਦੀ ਹੈ, ਤਾਂ ਇਹ ਭਾਰ, ਦਿਲ ਦੀ ਬਿਮਾਰੀ, ਕੈਂਸਰ, ਕੋਲੈਸਟਰੋਲ, ਹਾਈ ਬਲੱਡ ਪ੍ਰੈਸ਼ਰ ਆਦਿ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇੰਨ੍ਹਾਂ ਵਿੱਚ ਮੌਜੂਦ ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਤੱਤ ਕਈ ਤਰੀਕਿਆਂ ਨਾਲ ਸਿਹਤ ਨੂੰ ਲਾਭ ਦੇਂਦੇ ਹਨ ਤੇ ਤੁਹਾਨੂੰ ਫਿੱਟ ਰੱਖਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ।

ਡਾਰਕ ਚਾਕਲੇਟ

ਭਾਵੇਂ ਨੌਜਵਾਨ ਚਾਕਲੇਟ ਖਾਣਾ ਪਸੰਦ ਕਰਦੇ ਹਨ, ਪਰ ਉਹ ਡਾਰਕ ਚਾਕਲੇਟ ਖਾਣ ਤੋਂ ਬਚਦੇ ਹਨ। ਕਿਉਂਕਿ ਡਾਰਕ ਚਾਕਲੇਟ ਕਾਫ਼ੀ ਕੌੜੀ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਇਸ ਵਿੱਚ ਕੋਕੋਆ ਪਾਊਡਰ ਮਿਲਾਇਆ ਜਾਂਦਾ ਹੈ। ਡਾਰਕ ਚਾਕਲੇਟ ਵਿੱਚ ਐਂਟੀਆਕਸੀਡੈਂਟ ਦੇ ਨਾਲ-ਨਾਲ ਕਈ ਤਰ੍ਹਾਂ ਦੇ ਜ਼ਰੂਰੀ ਅੰਸ਼ ਵੀ ਹੁੰਦੇ ਹਨ। ਜਿਸ ਨਾਲ ਤੁਹਾਡੇ ਦਿਮਾਗ ਤੋਂ ਲੈ ਕੇ ਦਿਲ ਤੱਕ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਡਾਰਕ ਚਾਕਲੇਟ ਖਾਣ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਆਕਸੀਡੇਟਿਵ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਨੂੰ ਕੰਟਰੋਲ ਕਰਦੇ ਹਨ ਜੋ ਤਣਾਅ ਨੂੰ ਘਟਾਂਦੇ ਹਨ।
Published by:Amelia Punjabi
First published: