Home /News /lifestyle /

ਸਿਹਤਮੰਦ ਸਕਿਨ ਤੇ ਵਾਲਾਂ ਲਈ ਕਿਉਂ ਜ਼ਰੂਰੀ ਹੈ Beauty Sleep? ਜਾਣੋ ਕੀ ਕਹਿੰਦੇ ਹਨ ਮਾਹਰ

ਸਿਹਤਮੰਦ ਸਕਿਨ ਤੇ ਵਾਲਾਂ ਲਈ ਕਿਉਂ ਜ਼ਰੂਰੀ ਹੈ Beauty Sleep? ਜਾਣੋ ਕੀ ਕਹਿੰਦੇ ਹਨ ਮਾਹਰ

ਜੇਕਰ ਤੁਸੀਂ 6 ਘੰਟੇ ਤੋਂ ਘੱਟ ਸੌਂਦੇ ਹੋ, ਤਾਂ ਅਜਿਹੇ ਵਿੱਚ ਤੁਹਾਡੇ ਸਾਰੇ ਕੰਮ ਪ੍ਰਭਾਵਿਤ ਹੋਣਗੇ। ਜਿਵੇਂ ਦੂਜੇ ਅੰਗਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਕਿਨ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਸੌਂਦੇ ਹੋ ਅਤੇ ਆਰਾਮ ਕਰਦੇ ਹੋ ਤਾਂ ਸਕਿਨ ਸਿਹਤਮੰਦ ਰਹਿੰਦੀ ਹੈ। ਚੰਗੀ ਤੇ ਪੂਰੀ ਨੀਂਦ ਲੈਣ ਨਾਲ ਸਕਿਨ ਦੀ ਪੁਨਰ-ਨਿਰਮਾਣ ਪ੍ਰਕਿਰਿਆ ਸਹੀ ਢੰਗ ਨਾਲ ਹੁੰਦੀ ਹੈ।

ਹੋਰ ਪੜ੍ਹੋ ...
  • Share this:
ਸਰੀਰਕ ਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਿਰਫ ਪੌਸ਼ਟਿਕ ਖਾਣਾ ਜਾਂ ਸਰੀਰਕ ਐਕਟੀਵਿਟੀਸ ਹੀ ਨਹੀਂ ਬਲਕਿ ਆਰਾਮ ਵੀ ਲਾਜ਼ਮੀ ਹੈ। ਕਿਉਂਕਿ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਹਰ ਰੋਜ਼ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਭੱਜਦੌੜ ਭਰੀ ਜ਼ਿੰਦਗੀ ਵਿੱਚ ਕੁਝ ਪਲ ਆਰਾਮ ਵੀ ਚਾਹੀਦਾ ਹੁੰਦਾ ਹੈ ਜਿਸ ਲਈ ਰਾਤ ਬਣੀ ਹੈ ਤੇ ਰਾਤ ਨੂੰ ਨੀਂਦ ਲੈਣਾ ਸਿਹਤ ਲਈ ਲਾਭਦਾਇਕ ਹੈ।

ਸਰੀਰ ਦੀ ਬੇਆਰਾਮੀ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਅਜਿਹੇ 'ਚ ਤੁਸੀਂ ਠੀਕ ਤਰ੍ਹਾਂ ਤੇ ਚੁਸਤੀ ਨਾਲ ਕੰਮ ਨਹੀਂ ਕਰ ਪਾਉਂਦੇ। ਇਸ ਲਈ ਸਰੀਰ ਨੂੰ ਤੇ ਦਿਮਾਗ ਨੂੰ ਆਰਾਮ ਦੇਣਾ ਜ਼ਰੂਰੀ ਹੁੰਦਾ ਹੈ। ਅਸਲ ਵਿੱਚ ਸੌਣ ਨਾਲ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ। ਸਰੀਰ ਅਤੇ ਮਨ ਆਰਾਮ ਮਹਿਸੂਸ ਕਰਦੇ ਹਨ। ਮਾਨਸਿਕ ਤਣਾਅ ਦੂਰ ਹੁੰਦਾ ਹੈ। ਇੰਨਾ ਹੀ ਨਹੀਂ ਨੀਂਦ ਤੁਹਾਡੇ ਚਿਹਰੇ, ਸਕਿਨ ਤੇ ਵਾਲਾਂ ਦੀ ਤੰਦਰੁਸਤੀ ਲਈ ਵੀ ਜ਼ਰੂਰੀ ਹੈ। ਜੇਕਰ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹੋ ਤਾਂ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ।

ਚੰਗੀ ਨੀਂਦ ਲੈਣ ਨਾਲ ਸਕਿਨ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ। ਜੀ ਹਾਂ, ਜੇਕਰ ਤੁਸੀਂ ਰੋਜ਼ਾਨਾ 7 ਤੋਂ 8 ਘੰਟੇ ਸੌਂਦੇ ਹੋ, ਤਾਂ ਤੁਹਾਡੀ ਸਕਿਨ ਦੇ ਨਾਲ-ਨਾਲ ਵਾਲ ਵੀ ਲੰਬੀ ਉਮਰ ਤੱਕ ਸਿਹਤਮੰਦ ਰਹਿ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਸੌਂ ਕੇ ਵੀ ਆਪਣੀ ਸਕਿਨ ਨੂੰ ਜਵਾਨ ਅਤੇ ਸਿਹਤਮੰਦ ਰੱਖ ਸਕਦੇ ਹੋ। ਅਜਿਹੀ ਆਰਾਮਦਾਇਕ ਅਵਸਥਾ ਨੂੰ 'ਬਿਊਟੀ ਸਲੀਪ' ਦਾ ਨਾਂ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਬਿਊਟੀ ਸਲੀਪ ਕੀ ਹੈ ਅਤੇ ਇਸ ਦੇ ਕੀ ਫਾਇਦੇ ਹਨ।

ਬਿਊਟੀ ਸਲੀਪ (Beauty Sleep)
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਖਰ ਬਿਊਟੀ ਸਲੀਪ ਕੀ ਹੈ? ਸ਼ਾਰਦਾ ਹਸਪਤਾਲ (ਗ੍ਰੇਟਰ ਨੋਇਡਾ) ਦੇ ਪ੍ਰੋਫ਼ੈਸਰ-ਡਰਮਾਟੋਲਾਜਿਸਟ ਡਾ: ਕਸ਼ਤੀਜ ਗੋਇਲ ਦਾ ਕਹਿਣਾ ਹੈ ਕਿ ਬਿਊਟੀ ਸਲੀਪ ਦਾ ਮਤਲਬ ਹੈ ਲੋੜੀਂਦੀ ਨੀਂਦ ਲੈ ਕੇ ਸਕਿਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਣਾ। ਜਦੋਂ ਤੁਸੀਂ ਸੌਂਦੇ ਹੋ, ਇਹ ਸਕਿਨ 'ਤੇ ਇਸ ਦਾ ਪੌਜ਼ੀਟਿਵ ਅਸਰ ਕੀ ਹੁੰਦਾ ਹੈ ਇਸੇ ਨੂੰ ਹੀ ਬਿਊਟੀ ਸਲੀਪ ਕਿਹਾ ਜਾਂਦਾ ਹੈ।

ਖੈਰ, ਇੱਥੇ ਕੋਈ ਨਵਾਂ ਸੰਕਲਪ ਜਾਂ ਸ਼ਬਦ ਨਹੀਂ ਹੈ। ਬਿਊਟੀ ਸਲੀਪ ਸ਼ਬਦ ਪਿਛਲੇ ਇੱਕ ਦਹਾਕੇ ਤੋਂ ਮਾਰਕੀਟ ਵਿੱਚ ਰੁਝਾਨ ਵਿੱਚ ਹੈ। ਹਰ ਰੋਜ਼ ਲੋੜੀਂਦੀ ਨੀਂਦ ਲੈਣਾ ਸਮੁੱਚੀ ਸਿਹਤ ਲਈ ਹੀ ਜ਼ਰੂਰੀ ਹੈ। ਨੀਂਦ ਨਾ ਆਉਣ 'ਤੇ ਸਰੀਰ ਕਿਰਿਆਸ਼ੀਲ ਨਹੀਂ ਹੋਵੇਗਾ ਬਲਕਿ ਸੁਸਤ ਰਹੇਗਾ, ਸਰੀਰ ਵਿੱਚ ਊਰਜਾ ਨਹੀਂ ਰਹਿੰਦੀ। ਇਸ ਲਈ ਸਰੀਰ ਵਿੱਚ ਊਰਜਾ ਦੀ ਰਿਕਵਰੀ ਲਈ ਸੌਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਕਿਨ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਬਿਊਟੀ ਸਲੀਪ ਦੇ ਸਕਿਨ ਨੂੰ ਲਾਭ
ਇਸ ਬਾਬਤ ਡਾ: ਸ਼ਿਤਿਜ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਹਰ ਰੋਜ਼ ਲੋੜੀਂਦੀ ਨੀਂਦ ਲੈਂਦਾ ਹੈ ਤਾਂ ਸਕਿਨ ਵਿੱਚ ਨਿਖਾਰ ਆਉਂਦਾ ਹੈ। ਇਸ ਨਾਲ ਸਕਿਨ ਦੇ ਸੈੱਲਾਂ ਨੂੰ ਫਾਇਦਾ ਹੁੰਦਾ ਹੈ। ਨੀਂਦ ਲੈਣ ਨਾਲ ਸਕਿਨ ਵਿੱਚ ਕੋਲੇਜਨ ਪੈਦਾ ਹੁੰਦਾ ਹੈ ਤੇ ਜਿਸ ਨਾਲ ਸਕਿਨ ਵਿੱਚ ਖੂਨ ਦਾ ਸੰਚਾਰ ਵਧਦਾ ਹੈ। ਇਸ ਨਾਲ ਸਕਿਨ ਵਿੱਚ ਚਮਕ ਆ ਜਾਂਦੀ ਹੈ। ਇੱਥੋਂ ਤੱਕ ਕਿ ਝੁਰੜੀਆਂ ਵਰਗੀ ਵੀ ਕੋਈ ਸਮੱਸਿਆ ਨਹੀਂ ਰਹਿੰਦੀ।

ਜੇਕਰ ਤੁਸੀਂ 6 ਘੰਟੇ ਤੋਂ ਘੱਟ ਸੌਂਦੇ ਹੋ, ਤਾਂ ਅਜਿਹੇ ਵਿੱਚ ਤੁਹਾਡੇ ਸਾਰੇ ਕੰਮ ਪ੍ਰਭਾਵਿਤ ਹੋਣਗੇ। ਜਿਵੇਂ ਦੂਜੇ ਅੰਗਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਕਿਨ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਸੌਂਦੇ ਹੋ ਅਤੇ ਆਰਾਮ ਕਰਦੇ ਹੋ ਤਾਂ ਸਕਿਨ ਸਿਹਤਮੰਦ ਰਹਿੰਦੀ ਹੈ। ਚੰਗੀ ਤੇ ਪੂਰੀ ਨੀਂਦ ਲੈਣ ਨਾਲ ਸਕਿਨ ਦੀ ਪੁਨਰ-ਨਿਰਮਾਣ ਪ੍ਰਕਿਰਿਆ ਸਹੀ ਢੰਗ ਨਾਲ ਹੁੰਦੀ ਹੈ।

ਘੱਟ ਨੀਂਦ ਦੇ ਸਕਿਨ ਨੂੰ ਨੁਕਸਾਨ
ਚੰਗੀ ਨੀਂਦ ਲੈਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਤੁਸੀਂ ਜਾਣ ਗਏ ਹੋਵੋਗੇ ਪਰ ਘੱਟ ਨੀਂਦ ਲੈਣ ਨਾਲ ਕੀ ਨੁਕਸਾਨ ਹੋ ਸਕਦੇ ਹਨ ਇਹ ਜਾਣਨਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਘੱਟ ਸੌਂਦੇ ਹੋ ਤਾਂ ਨਾ ਸਿਰਫ਼ ਸਰੀਰਕ ਬਲਕਿ ਮਾਨਸਿਕ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ ਅਤੇ ਇਸ ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਘੱਟ ਨੀਂਦ ਦੇ ਕਾਰਨ ਸਕਿਨ ਮੁਰਝਾਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਦੇ ਹੇਠਾਂ ਕਾਲੇ ਘੇਰੇ ਨਜ਼ਰ ਆਉਣ ਲੱਗ ਜਾਂਦੇ ਹਨ। ਸਕਿਨ ਰੁਖੀ ਤੇ ਬੇਜਾਨ ਰਹਿੰਦੀ ਹੈ। ਅਜਿਹੇ ਵਿੱਚ ਚਿਹਰੇ ਦੀ ਸਕਿਨ 'ਤੇ ਪਿਗਮੈਂਟੇਸ਼ਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅੱਖਾਂ ਦੇ ਹੇਠਾਂ ਸੋਜ, ਪਿਗਮੈਂਟੇਸ਼ਨ ਜਿਵੇਂ ਮੇਲਾਸਮਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਘੱਟ ਨੀਂਦ ਦੇ ਕਾਰਨ ਸਕਿਨ ਖੁਸ਼ਕ ਅਤੇ ਬੇਜਾਨ ਦਿਖਾਈ ਦਿੰਦੀ ਹੈ ਤੇ ਨਾਲ ਹੀ ਵਾਲ ਵੀ ਜ਼ਿਆਦਾ ਝੜਨ ਲੱਗਦੇ ਹਨ। ਸੁੱਕੇ ਵਾਲ, ਵਾਲਾਂ ਦਾ ਵਿਕਾਸ ਨਾ ਹੋਣਾ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜੇਕਰ ਤੁਸੀਂ ਘੱਟ ਸੌਂਦੇ ਹੋ, ਤਾਂ ਸਰੀਰ ਵਿੱਚ ਬਣਨ ਵਾਲੀਆਂ ਕੋਸ਼ਿਕਾਵਾਂ ਅਤੇ ਸਕਿਨ ਦੀ ਤਾਜ਼ਗੀ ਵਿੱਚ ਫਰਕ ਦਿਖਾਈ ਦੇਣ ਲੱਗ ਜਾਂਦਾ ਹੈ। ਜਿਸ ਨਾਲ ਥਕਾਵਟ ਤੁਹਾਡੇ ਚਿਹਰੇ 'ਤੇ ਸਾਫ ਦਿਖਾਈ ਦੇਣ ਲੱਗ ਜਾਂਦੀ ਹੈ। ਇੰਨਾ ਹੀ ਨਹੀਂ ਚਿਹਰੇ 'ਤੇ ਬੁਢਾਪੇ ਤੋਂ ਪਹਿਲਾਂ ਝੁਰੜੀਆਂ ਆਉਣ ਦਾ ਕਾਰਨ ਵੀ ਇਹੀ ਹੈ।

ਘੱਟ ਨੀਂਦ ਦਾ ਅਸਰ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਹਾਰਮੋਨਜ਼ 'ਤੇ ਵੀ ਹੁੰਦਾ ਹੈ। ਕਿਉਂਕਿ ਸਰੀਰ ਵਿੱਚ ਕੁਝ ਚੰਗੇ ਹਾਰਮੋਨ ਨਿਕਲਦੇ ਹਨ ਜਿਨ੍ਹਾਂ 'ਤੇ ਘੱਟ ਨੀਂਦ ਨਾਲ ਵੀ ਬੁਰਾ ਅਸਰ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਨੂੰ ਦਿਨ ਵਿੱਚ 7-8 ਘੰਟੇ ਸੌਣਾ ਚਾਹੀਦਾ ਹੈ। 6 ਘੰਟੇ ਤੋਂ ਘੱਟ ਨੀਂਦ ਸਿਹਤ, ਸਕਿਨ, ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨੀਂਦ ਦੇ ਚੱਕਰ ਨੂੰ ਨਿਯਮਤ ਬਣਾਓ, ਹਰ ਰੋਜ਼ ਆਪਣੀ ਸੌਣ-ਜਾਗਣ ਦੀ ਰੁਟੀਨ ਨੂੰ ਨਾ ਬਦਲੋ। ਸੌਣ ਦਾ ਸਮਾਂ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਤੇ ਇੱਕ ਸਮਾਨ ਪੈਟਰਨ ਬਣਾ ਕੇ ਰੱਖਣਾ ਲਾਹੇਵੰਦ ਹੁੰਦਾ ਹੈ।
Published by:Amelia Punjabi
First published:

Tags: Beauty tips, Skin care tips

ਅਗਲੀ ਖਬਰ