• Home
 • »
 • News
 • »
 • lifestyle
 • »
 • HEALTH NEWS WHAT IS VITAMIN B12 DEFICIENCY ITS SIGNS AND SYMPTOMS FOOD SOURCES IN PUNJABI GH AP AS

Vitamin B12 ਦੀ ਕਮੀ ਪੂਰੀ ਕਰਨ ਲਈ ਖੁਰਾਕ `ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲੇਗਾ ਫ਼ਾਇਦਾ

ਸਰੀਰ ਵਿੱਚ ਵਿਟਾਮਿਨ ਬੀ12 ਦੀ ਸਪਲਾਈ ਹੋਣ ਕਾਰਨ ਇਹ ਗਠੀਏ, ਅਲਜ਼ਾਈਮਰ ਰੋਗ, ਕਈ ਤਰ੍ਹਾਂ ਦੇ ਸਰੀਰਕ ਦਰਦਾਂ ਤੋਂ ਬਚਾਉਂਦਾ ਹੈ। ਜਦੋਂ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ, ਤਾਂ ਸਰੀਰ ਵਿੱਚ ਲਾਲ ਰਕਤਾਣੂਆਂ ਦੀ ਗਿਣਤੀ ਵੀ ਘੱਟ ਹੋਣ ਲੱਗਦੀ ਹੈ। ਇਸ ਕਾਰਨ ਵਿਅਕਤੀ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ। ਜਿਸ ਕਾਰਨ ਖੂਨ ਬਣਨਾ ਬੰਦ ਹੋ ਜਾਂਦਾ ਹੈ ਤੇ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ।

 • Share this:
ਸਿਹਤਮੰਦ ਸਰੀਰ ਲਈ ਕਈ ਤਰ੍ਹਾਂ ਦੇ ਤੱਤਾਂ ਅਤੇ ਵਿਟਾਮਿਨਸ ਦੀ ਜ਼ਰੂਰਤ ਹੁੰਦੀ ਹੈ। ਕਿਸੇ ਵੀ ਚੀਜ਼ ਦੀ ਕਮੀ ਸਰੀਰ ਦੇ ਕਿਸੇ ਵੀ ਹਿੱਸੇ ਲਈ ਨੁਕਸਾਨਦਾਇਕ ਹੋ ਸਕਦੀ ਹੈ।ਜਿਸ ਤਰ੍ਹਾਂ ਵਿਟਾਮਿਨ ਏ, ਸੀ, ਡੀ, ਕੇ ਆਦਿ ਸਰੀਰ ਲਈ ਜ਼ਰੂਰੀ ਹਨ, ਉਸੇ ਤਰ੍ਹਾਂ ਸਿਹਤਮੰਦ ਰਹਿਣ ਲਈ ਵਿਟਾਮਿਨ ਬੀ12 ਵੀ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਦੱਸ ਦਈਏ ਕਿ ਵਿਟਾਮਿਨ ਬੀ 12 ਮੈਟਾਬੋਲਿਜ਼ਮ ਵਿੱਚ ਸੁਧਾਰ ਕਰਦਾ ਹੈ।

ਸਰੀਰ ਵਿੱਚ ਵਿਟਾਮਿਨ ਬੀ12 ਦੀ ਸਪਲਾਈ ਹੋਣ ਕਾਰਨ ਇਹ ਗਠੀਏ, ਅਲਜ਼ਾਈਮਰ ਰੋਗ, ਕਈ ਤਰ੍ਹਾਂ ਦੇ ਸਰੀਰਕ ਦਰਦਾਂ ਤੋਂ ਬਚਾਉਂਦਾ ਹੈ। ਜਦੋਂ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ, ਤਾਂ ਸਰੀਰ ਵਿੱਚ ਲਾਲ ਰਕਤਾਣੂਆਂ ਦੀ ਗਿਣਤੀ ਵੀ ਘੱਟ ਹੋਣ ਲੱਗਦੀ ਹੈ। ਇਸ ਕਾਰਨ ਵਿਅਕਤੀ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ। ਜਿਸ ਕਾਰਨ ਖੂਨ ਬਣਨਾ ਬੰਦ ਹੋ ਜਾਂਦਾ ਹੈ ਤੇ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ।

ਅਜਿਹੇ 'ਚ ਦਿਮਾਗ ਅਤੇ ਨਰਵਸ ਸਿਸਟਮ ਵਿੱਚ ਵੀ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।। ਅਜਿਹੀ ਸਥਿਤੀ ਵਿੱਚ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਬੀ12 ਨਾਲ ਭਰਪੂਰ ਭੋਜਨ ਸ਼ਾਮਲ ਕਰੋ।

ਵਿਟਾਮਿਨ ਬੀ 12 ਕੀ ਹੈ?
ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਿਟਾਮਿਨ ਬੀ12 ਕੀ ਹੈ ਤੇ ਇਸ ਦੀ ਕਮੀ ਕਿਵੇਂ ਪੂਰੀ ਕੀਤੀ ਜਾ ਸਕਦੀ ਹੈ। ਵਿਟਾਮਿਨ ਬੀ 12 ਨੂੰ ਕੋਬਾਲਾਮਿਨ ਵੀ ਕਿਹਾ ਜਾਂਦਾ ਹੈ। ਇਹ ਵਿਟਾਮਿਨ ਇੱਕ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਮੈਟਾਬੋਲਿਜ਼ਮ ਵਿੱਚ ਸ਼ਾਮਲ ਹੁੰਦਾ ਹੈ। ਇਹ ਸ਼ਾਕਾਹਾਰੀ-ਆਧਾਰਿਤ ਭੋਜਨਾਂ ਵਿੱਚ ਘੱਟ ਅਤੇ ਮਾਸਾਹਾਰੀ ਭੋਜਨ ਵਿੱਚ ਭਰਭੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ।

ਇਹ ਸਰੀਰ ਦੇ ਖੂਨ ਬਣਾਉਣ ਵਾਲੇ ਸੈੱਲ ਬਣਾਉਂਦਾ ਹੈ। ਸੈੱਲਾਂ ਨੂੰ ਵੰਡਣਾ, ਨਰਵਸ ਸਿਸਟਮ ਨੂੰ ਤੰਦਰੁਸਤ ਰੱਖਣਾ ਵੀ ਇਸ ਦਾ ਕੰਮ ਹੈ। ਇਹ ਚਿੱਟੇ ਰਕਤਾਣੂਆਂ ਨੂੰ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਵਿਟਾਮਿਨ ਬੀ12 ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਅਣਜੰਮੇ ਬੱਚੇ ਦੇ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦਾ ਹੈ।

ਵਿਟਾਮਿਨ ਬੀ 12 ਦੀ ਕਮੀ ਦੇ ਲੱਛਣ
Mirror.co.uk ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਜਦੋਂ ਸਰੀਰ ਵਿੱਚ ਜ਼ਰੂਰੀ ਵਿਟਾਮਿਨ ਬੀ12 ਦੀ ਕਮੀ ਹੁੰਦੀ ਹੈ, ਤਾਂ ਕਈ ਅਸਾਧਾਰਨ ਲੱਛਣ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਨਹੁੰਆਂ ਵਿੱਚ ਤਬਦੀਲੀ ਜਾਂ ਇਸ ਨਾਲ ਜੁੜੀ ਕੋਈ ਸਮੱਸਿਆ ਹੋ ਸਕਦੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਹੱਥਾਂ-ਪੈਰਾਂ ਦੇ ਨਹੁੰਆਂ ਦੇ ਰੰਗ 'ਚ ਬਦਲਾਅ ਆਉਣ ਲੱਗਦਾ ਹੈ।

ਆਇਰਨ ਅਤੇ ਵਿਟਾਮਿਨ ਬੀ12 ਨਹੁੰਆਂ ਨੂੰ ਸਿਹਤਮੰਦ ਅਤੇ ਮਜ਼ਬੂਤ ​​ਰੱਖਣ ਲਈ ਜ਼ਰੂਰੀ ਹਨ। ਬੀਐਮਜੇ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਟਾਮਿਨ ਬੀ12 ਦੀ ਕਮੀ ਦੇ ਕਾਰਨ ਨਹੁੰਆਂ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਦੀ ਜਾਂਚ ਕੀਤੀ ਗਈ ਹੈ।

ਖੋਜ ਵਿੱਚ, ਕੇਸ ਅਧਿਐਨ ਲਈ ਇੱਕ 12 ਸਾਲ ਦੇ ਲੜਕੇ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ ਕਾਰਨ ਵਿਟਾਮਿਨ ਬੀ12 ਦੀ ਕਮੀ ਦੇ ਚੱਲਦਿਆਂ ਇਸ ਲੜਕੇ ਦੇ ਤਿੰਨ ਮਹੀਨਿਆਂ ਵਿੱਚ ਦੋਵੇਂ ਹੱਥਾਂ ਅਤੇ ਪੈਰਾਂ ਦੇ ਨਹੁੰ ਕਾਲੇ ਹੋ ਗਏ ਸਨ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਵਿਟਾਮਿਨ ਬੀ12 ਦੀ ਕਮੀ ਨਹੁੰਆਂ, ਖਾਸ ਕਰਕੇ ਪੈਰਾਂ ਦੇ ਨਹੁੰਆਂ ਵਿੱਚ ਪਿਗਮੈਂਟੇਸ਼ਨ ਅਤੇ ਹਾਈਪਰਪੀਗਮੈਂਟੇਸ਼ਨ ਦਾ ਕਾਰਨ ਬਣਦੀ ਹੈ।

ਬੱਚੇ ਨੂੰ ਸੱਤ ਦਿਨਾਂ ਤੱਕ ਵਿਟਾਮਿਨ ਬੀ12 ਥੈਰੇਪੀ ਦਿੱਤੀ ਗਈ। ਲਗਾਤਾਰ ਚਾਰ ਹਫ਼ਤਿਆਂ ਲਈ ਹਰ ਹਫ਼ਤੇ ਟੀਕੇ ਦੇ ਨਾਲ ਓਰਲ ਬੀ12 ਸਪਲੀਮੈਂਟਸ ਦਿੱਤੇ ਗਏ ਸਨ। ਵਿਟਾਮਿਨ ਬੀ 12 ਥੈਰੇਪੀ ਲੈਣ ਦੇ ਇੱਕ ਮਹੀਨੇ ਬਾਅਦ, ਬੱਚੇ ਵਿੱਚ ਸੁਧਾਰ ਦਿਖਾਈ ਦੇਣ ਲੱਗ ਗਿਆ ਸੀ।ਨਹੁੰਆਂ ਵਿੱਚ ਬਦਲਾਅ ਤੋਂ ਇਲਾਵਾ ਵਿਟਾਮਿਨ ਬੀ 12 ਦੀ ਕਮੀ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ।

ਵਿਟਾਮਿਨ ਬੀ 12 ਦੀ ਕਮੀ ਦੇ ਨਾਲ ਸਰੀਰ ਵਿੱਚ ਕੁਝ ਅਜਿਹੇ ਲੱਛਣ ਦਿਖਾਈ ਦਿੰਦੇ ਹਨ-

 • ਕਮਜ਼ੋਰੀ, ਥਕਾਵਟ ਜਾਂ ਚੱਕਰ ਆਉਣਾ

 • ਵਧੀ ਹੋਈ ਦਿਲ ਦੀ ਧੜਕਣ

 • ਸਾਹ ਦੀ ਕਮੀ

 • ਸਕਿਨ ਦਾ ਪੀਲਾ ਹੋਣਾ

 • ਜੀਭ 'ਤੇ ਚਿਕਨਾਹਟ ਮਹਿਸੂਸ ਹੋਣਾ

 • ਕਬਜ਼, ਦਸਤ

 • ਭੁੱਖ ਨਾ ਲੱਗਣਾ, ਗੈਸ ਦੀ ਸਮੱਸਿਆ

 • ਨਿਊਰੋਲੋਜਿਕਲ ਸਮੱਸਿਆਵਾਂ ਜਿਵੇਂ ਕਿ ਸੁੰਨ ਹੋਣਾ ਜਾਂ ਝਰਨਾਹਟ

 • ਮਾਸਪੇਸ਼ੀ ਦੀ ਕਮਜ਼ੋਰੀ ਅਤੇ ਤੁਰਨ ਵਿੱਚ ਮੁਸ਼ਕਲ

 • ਨਜ਼ਰ ਦਾ ਨੁਕਸਾਨ

 • ਡਿਪਰੈਸ਼ਨ

 • ਯਾਦਦਾਸ਼ਤ ਦਾ ਨੁਕਸਾਨ

 • ਵਿਹਾਰ ਵਿੱਚ ਬਦਲਾਅ


ਵਿਟਾਮਿਨ ਬੀ 12 ਦੇ ਮੁੱਖ ਭੋਜਨ ਸਰੋਤ
ਵਿਟਾਮਿਨ ਬੀ 12 ਦੀ ਕਮੀ ਭੋਜਨ ਵਿੱਚ ਮਾਸਾਹਾਰੀ ਤੇ ਡੇਅਰੀ ਪ੍ਰੋਡਕਟਸ ਨੂੰ ਸ਼ਾਮਲ ਕਰ ਕੇ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨਹੀਂ ਹੈ ਜਾਂ ਜੇਕਰ ਤੁਸੀਂ ਨਹੁੰਆਂ ਦੇ ਰੰਗ ਵਿੱਚ ਬਦਲਾਅ, ਪਿਗਮੈਂਟੇਸ਼ਨ ਦੀ ਸਮੱਸਿਆ, ਭੁੱਖ ਨਾ ਲੱਗਣਾ, ਤੇਜ਼ ਧੜਕਣ, ਸਾਹ ਚੜ੍ਹਨਾ ਆਦਿ ਲੱਛਣ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਅੰਡੇ, ਦੁੱਧ, ਮੀਟ, ਮੱਛੀ, ਚਿਕਨ, ਪਨੀਰ, ਸੀਰੀਅਲ, ਸੀ ਫੂਡ, ਬਰੋਕਲੀ, ਸਾਲਮਨ ਮੱਛੀ, ਸੀਪ ਸ਼ਾਮਲ ਕਰੋ ਤੇ ਨਿਯਮਤ ਰੂਪ ਵਿੱਚ ਇਨ੍ਹਾਂ ਦਾ ਸੇਵਨ ਕਰੋ।

ਸ਼ਾਕਾਹਾਰੀ ਅਤੇ ਵਿਟਾਮਿਨ B12
ਕੁਝ ਲੋਕ ਮਾਸਾਹਾਰੀ ਭੋਜਨ ਦੀ ਥਾਂ ਸ਼ਾਕਾਹਾਰੀ ਭੋਜਨ ਲੈਂਦੇ ਹਨ। ਪਰ ਦੱਸ ਦਈਏ ਕਿ ਜੋ ਲੋਕ ਸ਼ਾਕਾਹਾਰੀ ਭੋਜਨ ਖਾਂਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਬੀ12 ਦੀ ਜ਼ਿਆਦਾ ਕਮੀ ਹੋ ਸਕਦੀ ਹੈ, ਕਿਉਂਕਿ ਇਹ ਕਿਸੇ ਵੀ ਪੌਦੇ-ਆਧਾਰਿਤ ਭੋਜਨ ਜਾਂ ਸ਼ਾਕਾਹਾਰੀ ਭੋਜਨ ਵਿੱਚ ਜ਼ਿਆਦਾ ਮੌਜੂਦ ਨਹੀਂ ਹੁੰਦਾ ਹੈ।

ਇਹ ਆਂਡੇ, ਦੁੱਧ ਵਰਗੇ ਭੋਜਨਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਪਰ ਵਿਟਾਮਿਨ ਬੀ12 ਮੀਟ ਅਤੇ ਮੱਛੀ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜਿਸ ਕਾਰਨ ਸ਼ਾਕਾਹਾਰੀ ਖੁਰਾਕ ਦਾ ਪਾਲਣ ਕਰਨ ਵਾਲੇ ਲੋਕਾਂ ਲਈ ਵਿਟਾਮਿਨ ਬੀ12 ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਵਿਟਾਮਿਨ ਦੀ ਕਮੀ ਦੇ ਕਾਰਨ, ਸਰੀਰ ਵਿੱਚ ਕਈ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ ਅਤੇ ਇਸ ਦਾ ਇੱਕ ਲੱਛਣ ਤੁਹਾਡੇ ਨਹੁੰਆਂ ਵਿੱਚ ਵੀ ਦੇਖਿਆ ਜਾ ਸਕਦਾ ਹੈ।
Published by:Amelia Punjabi
First published: