Health News: ਸਫ਼ੈਦ ਪਿਆਜ ਸਿਹਤ ਲਈ ਹਨ ਵਰਦਾਨ, ਫ਼ਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਸਾਨੂੰ ਸਾਡੀ ਸਿਹਤ ਲਈ ਫਾਇਦੇਮੰਦ ਤੱਤਾਂ ਬਾਬਤ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਆਓ ਆਪਾਂ ਜਾਣਦੇ ਹਾਂ ਕਿ ਸਫ਼ੈਦ ਪਿਆਜ ਦੀ ਵਰਤੋਂ ਸਾਡੇ ਸਿਹਤ ਲਈ ਕਿਵੇਂ ਲਾਭਦਾਇਕ ਹੈ ਅਤੇ ਇਹ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

Health News: ਸਫ਼ੈਦ ਪਿਆਜ ਸਿਹਤ ਲਈ ਹਨ ਵਰਦਾਨ, ਫ਼ਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

  • Share this:
ਪਿਆਜ ਨਾ ਸਿਰਫ਼ ਖਾਣੇ ਦਾ ਸਵਾਦ ਅਤੇ ਜ਼ਾਇਕਾ ਵਧਾਉਂਦੇ ਹਨ, ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਆਮ ਤੌਰ 'ਤੇ ਲਾਲ ਪਿਆਜ ਨੂੰ ਭੋਜਨ ਅਤੇ ਸਲਾਦ ਵਿਚ ਵਰਤਿਆ ਜਾਂਦਾ ਹੈ। ਪਰ ਸਫ਼ੈਦ ਪਿਆਜ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਨ੍ਹਾਂ ਦਾ ਸਵਾਦ ਲਾਲ ਗੰਢਿਆਂ ਨਾਲੋਂ ਕਾਫੀ ਵੱਖਰਾ ਹੁੰਦਾ ਹੈ। ਇਹ ਖਾਣੇ ਦੇ ਸਵਾਦ ਵਿੱਚ ਕਈ ਗੁਣਾ ਵਾਧਾ ਵੀ ਕਰਦੇ ਹਨ।

ਸਾਨੂੰ ਸਾਡੀ ਸਿਹਤ ਲਈ ਫਾਇਦੇਮੰਦ ਤੱਤਾਂ ਬਾਬਤ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਆਓ ਆਪਾਂ ਜਾਣਦੇ ਹਾਂ ਕਿ ਸਫ਼ੈਦ ਪਿਆਜ ਦੀ ਵਰਤੋਂ ਸਾਡੇ ਸਿਹਤ ਲਈ ਕਿਵੇਂ ਲਾਭਦਾਇਕ ਹੈ ਅਤੇ ਇਹ ਸਾਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

ਸਫ਼ੈਦ ਪਿਆਜ ਵਿੱਚ ਫਾਈਬਰ ਅਤੇ ਪ੍ਰੋਬਾਇਓਟਿਕ ਤੱਤ ਮੌਜੂਦ ਹੁੰਦੇ ਹਨ, ਜੋ ਕਿ ਸਾਡੀ ਪਾਚਨ ਪ੍ਰਣਾਲੀ ਲਈ ਬਹੁਤ ਵਧੀਆ ਹੁੰਦੇ ਹਨ। ਸਫ਼ੈਦ ਪਿਆਜ ਵਿੱਚ ਪ੍ਰੋਬਾਇਓਟਿਕ ਤੱਤ ਦੇ ਰੂਪ ਵਿੱਚ ਮੌਜੂਦ ਇਨੂਲਿਨ ਪਾਚਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਾਡੀਆਂ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦੀ ਮਾਤਰਾ ਵਿੱਚ ਵੀ ਵਾਧਾ ਕਰਦਾ ਹੈ। ਜਿਸ ਨਾਲ ਸਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ 'ਚ ਕਾਫੀ ਰਾਹਤ ਮਿਲਦੀ ਹੈ।

ਦੱਸ ਦੇਈਏ ਕਿ ਸਫ਼ੈਦ ਪਿਆਜ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ। ਸਫ਼ੈਦ ਪਿਆਜ 'ਚ ਮੌਜੂਦ ਸੇਲੇਨੀਅਮ ਇਸ 'ਚ ਖਾਸ ਭੂਮਿਕਾ ਨਿਭਾਉਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣੀ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ। ਇਸ ਲਈ ਸਫ਼ੈਦ ਪਿਆਜ਼ ਦਾ ਨਿਯਮਤ ਸੇਵਨ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ।

ਸਫ਼ੈਦ ਪਿਆਜ ਵਿੱਚ ਮੌਜੂਦ ਫਾਈਟੋਨਿਊਟ੍ਰੀਐਂਟਸ ਸਾਨੂੰ ਐਲਰਜੀ ਤੋਂ ਇਲਾਵਾ ਹੋਰ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਸ ਲਈ ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਸਫੇਦ ਪਿਆਜ਼ ਦਾ ਨਿਯਮਤ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

ਇਸ ਤੋਂ ਬਿਨਾਂ ਸਫ਼ੈਦ ਪਿਆਜ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਅਤੇ ਫਲੇਵੋਨੋਇਡਸ ਵਰਗੇ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਸਫ਼ੈਦ ਪਿਆਜ 'ਚ ਫਿਸੇਟਿਨ ਅਤੇ ਕਵੇਰਸੇਟਿਨ ਵਰਗੇ ਗੁਣ ਮੌਜੂਦ ਹੁੰਦੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਦੇ ਟਿਊਮਰ ਨੂੰ ਵਧਣ ਤੋਂ ਰੋਕਣ 'ਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।
Published by:Amelia Punjabi
First published:
Advertisement
Advertisement