• Home
  • »
  • News
  • »
  • lifestyle
  • »
  • HEALTH NEWS YOGA IS MORE EFFECTIVE THAN MEDICINE FOR BONES THESE 7 ASANAS ARE EFFECTIVE GH AP

ਹੱਡੀਆਂ ਲਈ ਦਵਾਈ ਤੋਂ ਵੀ ਵੱਧ ਪ੍ਰਭਾਵਸ਼ਾਲੀ ਹਨ ਇਹ 7 ਯੋਗ ਆਸਣ

ਹੱਡੀਆਂ ਲਈ ਦਵਾਈ ਤੋਂ ਵੀ ਵੱਧ ਪ੍ਰਭਾਵਸ਼ਾਲੀ ਹਨ ਇਹ 7 ਯੋਗ ਆਸਣ

ਹੱਡੀਆਂ ਲਈ ਦਵਾਈ ਤੋਂ ਵੀ ਵੱਧ ਪ੍ਰਭਾਵਸ਼ਾਲੀ ਹਨ ਇਹ 7 ਯੋਗ ਆਸਣ

  • Share this:
ਯੋਗ ਕਰਨ ਨਾਲ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਇਸ ਨਾਲ ਸਾਡਾ ਮਨ ਵੀ ਸ਼ਾਂਤ ਰਹਿੰਦਾ ਹੈ। ਯੋਗ ਦੀ ਮਹੱਤਤਾ ਬਾਰੇ ਅੱਜ ਪੂਰੀ ਦੁਨੀਆਂ ਨੂੰ ਪਤਾ ਹੈ। ਜਾਣਕਾਰੀ ਮੁਤਾਬਕ ਸਰੀਰਕ ਤੌਰ 'ਤੇ ਅਪਾਹਜ ਲੋਕਾਂ ਲਈ, ਯੋਗ ਇਕੋ ਇਕ ਢੰਗ ਹੈ ਜਿਸ ਨਾਲ ਉਹ ਤੰਦਰੁਸਤ ਰਹਿ ਸਕਦੇ ਹਨ। ਦੈਨਿਕ ਭਾਸਕਰ ਅਖਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ, ਅਮਰੀਕਾ ਵਿੱਚ ਹਾਲ ਹੀ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਯੋਗ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਵਧ ਜਾਂਦੀ ਹੈ।

ਅਮਰੀਕੀ ਖੋਜਕਰਤਾ ਡਾ ਫਿਸ਼ਮੈਨ ਨੇ ਇਹ ਕਿਹਾ ਹੈ ਕਿ ਓਸਟੀਓਪੋਰੋਸਿਸ (osteoporosis)ਦੇ ਮਰੀਜ਼ਾਂ ਨੂੰ ਵੀ ਯੋਗ ਦਾ ਲਾਭ ਮਿਲਿਆ ਹੈ। ਇਸ ਦੇ ਨਾਲ ਹੀ, ਇੱਕ ਹੋਰ ਖੋਜ ਵਿੱਚ ਪਾਇਆ ਗਿਆ ਹੈ ਕਿ ਸਪਲੀਮੈਂਟਸ (supplements) ਹੱਡੀਆਂ ਨੂੰ ਮਜ਼ਬੂਤ ਨਹੀਂ ਕਰਦੇ। ਡਾ ਫਿਸ਼ਮੈਨ ਨੇ 741 ਲੋਕਾਂ ਨੂੰ ਰੋਜ਼ਾਨਾ 7 ਯੋਗ ਆਸਣ ਜਾਂ ਇਕ ਦਿਨ ਦੇ ਅੰਤਰਾਲ ਵਿਚ ਯੋਗ ਕਰਨ ਲਈ ਕਿਹਾ ਅਤੇ ਇਸ ਦੌਰਾਨ ਹਰੇਕ ਯੋਗ ਕਰਨ ਦਾ ਸਮਾਂ 1 ਮਿੰਟ ਸੀ।

2005 ਤੋਂ 2015 ਤੱਕ 10 ਸਾਲਾਂ ਲਈ ਕੀਤੇ ਗਏ ਅਧਿਐਨ ਵਿੱਚ 83 ਫੀਸਦੀ ਲੋਕ ਸ਼ਾਮਲ ਸਨ ਜਿੰਨ੍ਹਾਂ ਨੂੰ ਓਸਟੀਓਪੋਰੋਸਿਸ (osteoporosis)ਜਾਂ ਓਸਟੀਓਪੇਨੀਆ (osteopenia) ਸੀ। ਓਸਟੀਓਪੋਰੋਸਿਸ (osteoporosis)ਵਿੱਚ ਹੱਡੀਆਂ ਦੀ ਘਣਤਾ ਘਟਣੀ ਸ਼ੁਰੂ ਹੋ ਜਾਂਦੀ ਹੈ, ਹੱਡੀਆਂ ਖੋਖਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਉਹ ਤੇਜ਼ੀ ਨਾਲ ਟੁੱਟ ਜਾਂਦੀਆਂ ਹਨ। ਇਸ ਦੇ ਪਹਿਲੇ ਪੜਾਅ ਨੂੰ ਓਸਟੀਓਪੇਨੀਆ (osteopenia) ਕਿਹਾ ਜਾਂਦਾ ਹੈ।

ਖੋਜ ਵਿੱਚ ਪਾਇਆ ਗਿਆ ਹੈ ਕਿ ਯੋਗਾ ਕਰਨ ਵਾਲੇ 277 ਲੋਕਾਂ ਵਿੱਚ ਰੀੜ੍ਹ ਦੀ ਹੱਡੀ ਅਤੇ ਫਿਮਰ ਹੱਡੀ ਯਾਨੀ ਪੱਟ ਦੀ ਹੱਡੀ ਦੀ ਘਣਤਾ ਵਿੱਚ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (who) ਅਨੁਸਾਰ 2019 ਤੱਕ ਭਾਰਤ ਵਿਚ ਓਸਟੀਓਪੋਰੋਸਿਸ (osteoporosis) ਤੋਂ ਪੀੜਤ ਲੋਕਾਂ ਦੀ ਗਿਣਤੀ ਲਗਭਗ 50 ਮਿਲੀਅਨ ਸੀ, ਜਿਨ੍ਹਾਂ ਵਿਚੋਂ 46 ਮਿਲੀਅਨ ਔਰਤਾਂ ਹਨ।

ਹੱਡੀਆਂ ਨੂੰ ਲਾਭ ਦੇਣ ਵਾਲੇ ਯੋਗ- ਆਸਣ

ਵਰਿਕਸ਼ ਆਸਨ
ਵਰਿਕਸ਼ ਆਸਨ ਵਿੱਚ ਖੜ੍ਹੇ ਹੋ ਜਾਓ , ਹੁਣ ਸੱਜੀ ਲੱਤ ਨੂੰ ਮੋੜੋ ਅਤੇ ਖੱਬੇ ਪੱਟ 'ਤੇ ਪੰਜਿਆਂ ਨੂੰ ਵੱਧ ਤੋਂ ਵੱਧ ਉੱਚਾ ਕਰ ਕੇ ਰੱਖੋ। ਸਰੀਰ ਨੂੰ ਸੰਤੁਲਿਤ ਕਰਦੇ ਸਮੇਂ, ਬਾਹਾਂ ਨੂੰ ਉੱਪਰ ਚੁੱਕੋ ਅਤੇ ਨਮਸਕਾਰ ਦੀ ਮੁਦਰਾ ਵਿੱਚ ਤਲੀਆਂ ਜੋੜੋ। 30 ਤੋਂ 60 ਸਕਿੰਟਾਂ ਲਈ ਹੋਲਡ ਕਰੋ। ਦੂਜੀ ਲੱਤ ਨਾਲ ਉਸੇ ਤਰ੍ਹਾਂ ਦੁਹਰਾਓ। ਇਸ ਨਾਲ ਪੱਟ, ਗਿੱਟੇ ਅਤੇ ਰੀੜ੍ਹ ਦੀ ਹੱਡੀ ਮਜ਼ਬੂਤ ਹੁੰਦੀ ਹੈ।

ਤ੍ਰਿਕੋਨ ਆਸਨਾ
3-4 ਫੁੱਟ ਦੀ ਦੂਰੀ 'ਤੇ ਆਪਣੇ ਪੈਰਾਂ ਨੂੰ ਫੈਲਾ ਕੇ ਖੜ੍ਹੇ ਹੋ ਜਾਓ। ਸੱਜੇ ਪੈਰ ਨੂੰ 90 ਡਿਗਰੀ ਅਤੇ ਖੱਬੇ ਪੈਰ ਨੂੰ 15 ਡਿਗਰੀ 'ਤੇ ਰੱਖੋ। ਹੁਣ ਸਰੀਰ ਨੂੰ ਸੱਜੇ ਪਾਸੇ ਮੋੜੋ, ਖੱਬੇ ਹੱਥ ਨੂੰ ਉੱਪਰ ਚੁੱਕੋ, ਸੱਜੇ ਹੱਥ ਨਾਲ ਜ਼ਮੀਨ ਨੂੰ ਛੂਹੋ। 30 ਸਕਿੰਟ ਲਈ ਇਸੇ ਪੁਜ਼ੀਸ਼ਨ ਵਿੱਚ ਰਹੋ। ਹੁਣ ਇਸ ਨੂੰ ਖੱਬੀ ਲੱਤ ਨਾਲ ਦੁਹਰਾਓ, ਇਹ ਆਸਨ ਗਰਦਨ, ਪਿੱਠ ਅਤੇ ਕਮਰ ਨੂੰ ਮਜ਼ਬੂਤ ਕਰਦਾ ਹੈ।

ਵਿਰਭਦਰ ਆਸਨ
3-4 ਫੁੱਟ ਦੀ ਦੂਰੀ 'ਤੇ ਆਪਣੇ ਪੈਰਾਂ ਨੂੰ ਫੈਲਾ ਕੇ ਖੜ੍ਹੇ ਹੋਜਾਓ। ਖੱਬੇ ਪੈਰ ਨੂੰ 45 ਡਿਗਰੀ ਅੰਦਰ ਮੋੜੋ, ਸੱਜੇ ਪੈਰ ਨੂੰ 90 ਡਿਗਰੀ ਬਾਹਰ ਰੱਖੋ। ਬਾਹਾਂ ਵਧਾਓ, ਸੱਜੇ ਗੋਡੇ ਨੂੰ ਮੋੜੋ, ਸੱਜੇ ਹੱਥ ਵੱਲ ਦੇਖੋ 30 ਸਕਿੰਟਾਂ ਲਈ ਰੁਕੋ। ਹੁਣ ਖੱਬੇ ਪਾਸੇ ਤੋਂ ਦੁਹਰਾਓ। ਇਹ ਮੋਢਿਆਂ, ਬਾਹਾਂ ਅਤੇ ਪਿੱਠ ਨੂੰ ਮਜ਼ਬੂਤ ਕਰਦਾ ਹੈ।

ਰਿਵਰਸ ਤ੍ਰਿਕੋਨ ਆਸਨਾ
3 ਤੋਂ 3.5 ਫੁੱਟ ਤੱਕ ਲੱਤਾਂ ਖੋਲ੍ਹ ਕੇ ਖੜ੍ਹੇ ਹੋ ਜਾਓ, ਖੱਬੀ ਲੱਤ ਨੂੰ 45-60 ਡਿਗਰੀ ਅੰਦਰ ਮੋੜੋ, ਸੱਜੇ ਪੈਰ ਨੂੰ 90 ਡਿਗਰੀ ਬਾਹਰ ਰੱਖੋ। ਹੁਣ ਹੌਲੀ ਹੌਲੀ ਧੜ ਨੂੰ ਸੱਜੇ ਪਾਸੇ 90 ਡਿਗਰੀ ਮੋੜਦਿਓ। ਹੁਣ ਸਾਹ ਲੈਂਦੇ ਸਮੇਂ, ਖੱਬੇ ਹੱਥ ਨੂੰ ਸੱਜੇ ਪੰਜੇ ਦੇ ਬਾਹਰੀ ਪਾਸੇ ਜ਼ਮੀਨ 'ਤੇ ਰੱਖੋਂ । ਸੱਜੇ ਹੱਥ ਨੂੰ ਉੱਪਰ ਵੱਲ ਚੁੱਕ ਕੇ ਅਤੇ ਗਰਦਨ ਨੂੰ ਘੁਮਾ ਕੇ ਇਸ ਨੂੰ ਦੇਖੋ। 30 ਸਕਿੰਟਾਂ ਲਈ ਰੁਕੋ । ਹੁਣ ਖੱਬੇ ਪਾਸੇ ਤੋਂ ਦੁਹਰਾਓ। ਇਹ ਲੱਤਾਂ ਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਦਾ ਹੈ।

ਹਸਤਪਾਦ ਆਸਨ
ਸਿੱਧਾ ਹੋ ਜਾਓ। ਸਾਹ ਅੰਦਰ ਲੈਂਦੇ ਸਮੇਂ ਅੱਗੇ ਝੁਕੋ । ਹੱਥਾਂ ਨੂੰ ਜ਼ਮੀਨ 'ਤੇ ਰੱਖਣ ਦੀ ਕੋਸ਼ਿਸ਼ ਕਰੋ। ਇਸ ਸਥਿਤੀ ਵਿੱਚ 15-30 ਸਕਿੰਟਾਂ ਲਈ ਰਹੋ। ਸਾਹ ਛੱਡਦੇ ਸਮੇਂ ਪਹਿਲਾਂ ਵਾਲੀ ਪੁਜ਼ੀਸ਼ਨ ਵਿੱਚ ਆਓ। ਇਹ ਆਸਨ ਪਿੱਠ, ਗਰਦਨ ਨੂੰ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਮਨ ਨੂੰ ਸ਼ਾਂਤ ਕਰਦਾ ਹੈ।

ਸੇਤੁਬੰਧ ਆਸਨ
ਆਪਣੀ ਪਿੱਠ ਦੇ ਬਲ ਲੇਟ ਜਾਓ, ਆਪਣੇ ਹੱਥਾਂ ਨੂੰ ਆਪਣੇ ਸਰੀਰ ਦੇ ਨੇੜੇ ਰੱਖੋ। ਹੁਣ ਪੈਰਾਂ 'ਤੇ ਦਬਾਅ ਪਾ ਕੇ ਕੂਲਿਆਂ ਨੂੰ ਉੱਪਰ ਚੁੱਕੋ। ਹੁਣ ਦੋਵੇਂ ਹੱਥਾਂ ਨੂੰ ਨਾਲ ਜੋੜੋ । 5 ਤੋਂ 10 ਸਕਿੰਟਾਂ ਲਈ ਰੁਕੋ । 3 ਵਾਰ ਦੁਹਰਾਓ। ਇਸ ਨਾਲ ਛਾਤੀ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।

ਉੱਥਿਤ ਪਾਰਸ਼ਵਕੋਨ ਆਸਨ
ਆਪਣੇ ਪੈਰਾਂ ਨੂੰ 4 ਫੁੱਟ ਤੱਕ ਫੈਲਾ ਕੇ ਖੜ੍ਹੇ ਹੋਜਾਓ। ਖੱਬੇ ਪੈਰ ਨੂੰ 20 ਡਿਗਰੀ ਅੰਦਰ ਅਤੇ ਸੱਜੇ ਨੂੰ 90 ਡਿਗਰੀ 'ਤੇ ਰੱਖੋ। ਸੱਜੇ ਗੋਡੇ ਨੂੰ ਮੋੜੋ। ਸੱਜੇ ਹੱਥ ਨੂੰ ਸੱਜੇ ਪੈਰ ਦੇ ਬਾਹਰ ਫਰਸ਼ 'ਤੇ ਰੱਖੋ। ਹੁਣ ਖੱਬੀ ਬਾਂਹ ਅਤੇ ਲੱਤ ਨੂੰ ਸਿੱਧਾ ਕਰੋ। 60 ਸਕਿੰਟਾਂ ਲਈ ਇਸ ਤਰ੍ਹਾਂ ਰੁਕੋ । ਇਹ ਆਸਨ ਕੂਲਿਆਂ, ਛਾਤੀ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਦਾ ਹੈ।
Published by:Amelia Punjabi
First published: