HOME » NEWS » Life

Semen Leakage: ਕੀ ਤੁਹਾਨੂੰ ਵੀ ਸੁਪਨਦੋਸ਼ ਦੀ ਸਮੱਸਿਆ ਹੈ? ਜਾਣੋ ਜ਼ਰੂਰੀ ਗੱਲਾਂ

News18 Punjabi | News18 Punjab
Updated: May 21, 2020, 2:13 PM IST
share image
Semen Leakage: ਕੀ ਤੁਹਾਨੂੰ ਵੀ ਸੁਪਨਦੋਸ਼ ਦੀ ਸਮੱਸਿਆ ਹੈ? ਜਾਣੋ ਜ਼ਰੂਰੀ ਗੱਲਾਂ
Semen Leakage: ਕੀ ਤੁਹਾਨੂੰ ਵੀ ਸੁਪਨਦੋਸ਼ ਦੀ ਸਮੱਸਿਆ ਹੈ? ਜਾਣੋ ਜ਼ਰੂਰੀ ਗੱਲਾਂ

ਕਈ ਵਾਰ ਪੁਰਸ਼ਾਂ ਵਿਚ ਵੀਰਜ ਦਾ ਰਿਸਾਵ (ਸੀਮੇਨ ਲੀਕੇਜ) ਆਮ ਗੱਲ ਹੈ। ਪਰ ਜਦੋਂ ਇਹ ਆਮ ਨਾਲੋਂ ਜ਼ਿਆਦਾ ਜਾਂ ਅਕਸਰ ਹੀ ਹੋਵੇ ਤਾਂ ਇਹ ਪ੍ਰੇਸ਼ਾਨੀ ਦੀ ਗੱਲ ਹੈ।

  • Share this:
  • Facebook share img
  • Twitter share img
  • Linkedin share img
ਕਈ ਵਾਰ ਪੁਰਸ਼ਾਂ ਵਿਚ ਵੀਰਜ ਦਾ ਰਿਸਾਵ (ਸੀਮੇਨ ਲੀਕੇਜ) ਆਮ ਗੱਲ ਹੈ। ਪਰ ਜਦੋਂ ਇਹ ਆਮ ਨਾਲੋਂ ਜ਼ਿਆਦਾ ਜਾਂ ਅਕਸਰ ਹੀ ਹੋਵੇ ਤਾਂ ਇਹ ਪ੍ਰੇਸ਼ਾਨੀ ਦੀ ਗੱਲ ਹੈ। ਜਿਨ੍ਹਾਂ ਲੋਕਾਂ ਦਾ ਵੀਰਜ ਲੀਕੇਜ ਜਾਂ ਸੈਕਸ ਕਰਨ ਵੇਲੇ ਇਸ ਗੱਲ ਬਾਰੇ ਚਿੰਤਾ ਰਹਿੰਦੀ ਹੈ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਇੱਕ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਸਿਰਫ ਇਸ ਵਿਸ਼ੇ ਵਿੱਚ ਡਾਕਟਰ ਸਹੀ ਸਲਾਹ ਅਤੇ ਸਹਾਇਤਾ ਦੇ ਸਕਦੇ ਹਨ। ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਜੇ ਜਰੂਰੀ ਹੋਏ ਤਾਂ ਡਾਕਟਰ ਉਨ੍ਹਾਂ ਨੂੰ ਇਲਾਜ ਲਈ ਸਲਾਹ ਦੇ ਸਕਦਾ ਹੈ।

ਜੇਕਰ ਤੁਹਾਨੂੰ ਸੀਮੇਨ ਲੀਕੇਜ ਦੌਰਾਨ ਇਨ੍ਹਾਂ ਲੱਛਣਾਂ ਵਿਚੋਂ ਇਕ ਵੀ ਹੁੰਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ...

- ਸਖਲਨ (ejaculation) ਜਾਂ ਪਿਸ਼ਾਬ ਦੇ ਦੌਰਾਨ ਦਰਦ
- ਜੇ ਵੀਰਜ ਵਿਚ ਖੂਨ ਵਗਦਾ ਹੈ ਜਾਂ ਵੀਰਜ ਵਿਚੋਂ ਬਦਬੂ ਆਉਂਦੀ ਹੈ ਜਾਂ ਵੀਰਜ ਦਿੱਖ ਵਿਚ ਅਸਧਾਰਨ ਹੁੰਦਾ ਹੈ।

- ਜੇ ਸਖਲਨ (ejaculation) ਜਾਂ ਯੌਨ ਕ੍ਰਿਰਿਆ ਦੌਰਾਨ ਕੋਈ ਪਰੇਸ਼ਾਨੀ ਆਵੇ।

ਇਲਾਜ ਦੇ ਵਿਕਲਪ :

ਵੀਰਜ ਲੀਕੇਜ ਦਾ ਇਲਾਜ ਇਨ੍ਹਾਂ ਕਾਰਨਾਂ ਉਤੇ ਨਿਰਭਰ ਕਰਦਾ ਹੈ।

ਕਾਮਉਤੇਜਨਾ ਦੌਰਾਨ

ਯੌਨ ਉਤਸ਼ਾਹ ਦੇ ਦੌਰਾਨ ਵੀਰਜ ਦੀ ਲੀਕ ਹੋਣਾ ਆਮ ਹੁੰਦਾ ਹੈ। ਇਸ ਦੇ ਲਈ ਕਿਸੇ ਇਲਾਜ ਦੀ ਜਰੂਰਤ ਨਹੀਂ ਹੈ ਪਰ ਜੇ ਬਹੁਤ ਵੱਡੀ ਮਾਤਰਾ ਵਿੱਚ ਵੀਰਜ ਲੀਕ ਹੋ ਜਾਵੇ ਤਾਂ ਇਹ ਬੇਅਰਾਮੀ ਜਾਂ ਸ਼ਰਮਿੰਦਗੀ ਪੈਦਾ ਕਰ ਸਕਦੀ ਹੈ, ਅਜਿਹੀ ਸਥਿਤੀ ਵਿੱਚ, ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ।

ਪੇਸ਼ਾਬ ਕਰਨ ਤੋਂ ਬਾਅਦ  

ਕੁਝ ਪੁਰਸ਼ਾਂ ਵਿਚ ਪਿਸ਼ਾਬ ਤੋਂ ਬਾਅਦ ਵੀਰਜ ਲੀਕ ਹੋਣਾ ਆਮ ਗੱਲ ਹੈ। ਪਰ ਜੇ ਪੇਸ਼ਾਬ ਦੌਰਾਨ ਐਸ.ਟੀ.ਆਈ. ਜਾਂ ਬੇਨਿਯਮੀਆਂ ਵੀਰਜ ਲੀਕ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ 'ਤੇ ਇਲਾਜ ਲਿਆ ਜਾ ਸਕਦਾ ਹੈ। ਡਾਕਟਰ ਆਮ ਤੌਰ ਤੇ ਐੱਸਟੀਆਈ ਦਾ ਇਲਾਜ ਐਂਟੀਬਾਇਓਟਿਕਸ ਜਾਂ ਹੋਰ ਦਵਾਈਆਂ ਨਾਲ ਕਰਦੇ ਹਨ। ਲੋਕਾਂ ਨੂੰ ਘਰੇਲੂ ਉਪਚਾਰਾਂ ਨਾਲ ਐਸਟੀਆਈ ਦਾ ਇਲਾਜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਦਾ ਇਲਾਜ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਲਾਜ ਤੋਂ ਬਿਨਾਂ, ਐਸਟੀਆਈ ਗੰਭੀਰ ਪੇਚੀਦਗੀਆਂ ਪੈਦਾ ਕਰ ਸਕਦਾ ਹੈ।

ਨੀਂਦ ਦੌਰਾਨ ਸੁਪਨਦੋਸ਼

ਨੀਂਦ ਦੌਰਾਨ ਵੀਰਜ ਲੀਕ ਹੋਣ ਨੂੰ ਸੁਪਨਦੋਸ਼ ਕਹਿੰਦੇ ਹਨ। ਸਾਧਾਰਣ ਤੌਰ ਤੇ ਇਹ ਆਮ ਹੁੰਦਾ ਹੈ ਜਿਸ ਲਈ ਕਿਸੇ ਇਲਾਜ ਦੀ ਲੋੜ ਨਹੀਂ ਹੁੰਦੀ ਹੈ। ਇਹ ਕੁਦਰਤੀ ਅਤੇ ਇਹ ਜਵਾਨੀ ਤੋਂ ਬਾਅਦ ਆਪਣੇ ਆਪ ਘਟ ਜਾਂਦੀ ਹੈ।

ਜੇਕਰ ਸੁਪਨਦੋਸ਼ ਤੁਹਾਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ।

- ਰਾਤ ਨੂੰ ਸੋਣ ਤੋਂ ਪਹਿਲਾਂ ਸਰੀਰ ਨੂੰ ਆਰਾਮ ਦਿਓ। ਇਸ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ।

- ਤੁਸੀਂ ਸੁਪਨਦੋਸ਼ ਨੂੰ ਲੈ ਕੇ ਮਨੋਵਿਗਿਆਨੀ ਦੀ ਸਲਾਹ ਲੈ ਸਕਦੇ ਹੋ।

- ਸੋਣ ਤੋਂ ਪਹਿਲਾਂ ਹਸਤਮੈਥੁਨ (masturbat)  ਕਰ ਸਕਦੇ ਹੋ।

ਸਾਡੀ ਸਲਾਹ ਇਹ ਹੈ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ।
First published: May 21, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading